More Gurudwara Wiki  Posts
ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ


ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ
ਪੰਡਿਤਾਂ ਦਾ ਗੁਰੂ ਦਰ ਅਉਣਾ ਭਾਗ
ਆਪਣੇ ਪਿਓ ਤੇ ਭਰਾਵਾਂ ਨੂੰ ਕਤਲ ਕਰਕੇ ਔਰੰਗਜ਼ੇਬ ਦਿੱਲੀ ਤੱਖਤ ਤੇ ਬੈਠਾ ਕੁਝ ਸਮੇਂ ਬਾਦ ਹੀ ਔਰੰਗੇ ਨੇ “ਇੱਕ ਰਾਜ ਇੱਕ ਧਰਮ” ਪੱਕਾ ਫੈਸਲਾ ਕੀਤਾ ਇਸ ਲਈ ..
ਪਹਿਲਾ ਹੁਕਮ ਕੀਤਾ ਫੌਜ ਚ ਬਿਨਾਂ ਮੁਸਲਮਾਨ ਤੋਂ ਕੋਈ ਨਹੀਂ ਰਹੇਗਾ ਬਹੁਤ ਸਾਰੀ ਫੌਜ ਜੋ ਮੁਸਲਿਮ ਨਹੀ ਸੀ ਦੀਨ ਚ ਆ ਗਈ
ਦੂਸਰਾ ਹੁਕਮ ਕੀਤਾ ਜ਼ਿਮੀਂਦਾਰ ਨੰਬਰਦਾਰ ਹੋਰ ਛੋਟੇ ਸਰਕਾਰੀ ਨੌਕਰ ਸਭ ਦਾ ਮੁਸਲਿਮ ਹੋਣਾ ਜਰੂਰੀ ਹੈ ਇਸ ਤਰਾਂ ਹਜਾਰਾਂ ਲੋਕ ਮੁਸਲਮਾਨ ਹੋਏ
ਤੀਜਾ ਹੁਕਮ ਹੁਣ ਬਾਦਸ਼ਾਹ ਨੇ ਦੇਖਿਆ ਵਪਾਰਕ ਕੰਮਾਂ ਚ ਬਹੁਤਾਤ ਹਿੰਦੂ ਨੇ ਇਸ ਲਈ ਹਿੰਦੂ ਤੇ ਟੈਕਸ ਦੋ ਗੁਣਾ ਕਰ ਦਿੱਤਾ ਕੁਝ ਨਵੇ ਟੈਕਸ ਲਾਏ ਪਰ ਨਾਲ ਹੀ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਥੋੜ੍ਹੇ ਸਮੇਂ ਬਾਦ ਲਗਪਗ ਖ਼ਤਮ ਹੀ ਕਰ ਦਿੱਤੇ ਜਿਸ ਕਰਕੇ ਬਹੁਤ ਸਾਰੇ ਵਪਾਰੀ ਲੋਕ ਦੀਨ ਚ ਆਏ
ਚੌਥਾ ਹੁਕਮ ਹਿੰਦੂ ਗ੍ਰੰਥਾਂ ਦੀ ਪੜ੍ਹਾਈ ਲਿਖਾਈ ਬਿਲਕੁਲ ਬੰਦ ਕਰਾ ਦਿੱਤੀ ਗ੍ਰੰਥ ਪੁਸਤਕਾਂ ਸਾੜਨ ਦਾ ਹੁਕਮ ਕਰਤਾ ਮੰਦਰ ਪਾਠਸ਼ਾਲਾ ਢਾਹੁਣੇ ਸ਼ੁਰੂ ਕਰ ਦਿੱਤੇ ਮਥੁਰਾ ਚ ਕ੍ਰਿਸ਼ਨ ਦਾ ਮੰਦਰ ਅਤੇ ਕਾਂਸੀ ਦਾ ਵਿਸ਼ਵਨਾਥ ਮੰਦਰ ਤੋੜ ਦਿੱਤੇ ਨਾਲ ਹੀ ਮਸੀਤਾਂ ਉਸਾਰ ਦਿੱਤੀਆਂ ਜੋ ਅਜ ਵੀ ਮੌਜੂਦ ਨੇ …..
ਸਾਰੇ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਜਿਸ ਦੇ ਇਕਾਲੇ ਚ ਮੰਦਰ ਜਾਂ ਪਾਠਸ਼ਾਲਾ ਹੋਈ ਉਸ ਨੂੰ ਕਠੋਰ ਸਜ਼ਾ ਦਿੱਤੀ ਜਾਵੇਗੀ ਸਾਰੇ ਰਾਜ ਚ ਕੁਹਰਾਮ ਮੱਚ ਗਿਆ ਪਰ ਅਜੇ ਵੀ ਬਹੁਤ ਲੋਕ ਜਿਵੇ ਕਿਵੇ ਸਮਾਂ ਕੱਟ ਰਹੇ ਸੀ
ਹੁਣ ਔਰੰਗਜ਼ੇਬ ਨੇ ਇੱਕ ਵੱਢਿਉ ਹਿੰਦੂਆਂ ਨੂੰ ਦੀਨ ਚ ਲਿਆਉਣ ਦਾ ਫੈਸਲਾ ਕੀਤਾ ਬੜੀ ਸੋਚ ਵਿਚਾਰ ਤੋ ਬਾਦ ਚੁਣਿਆ ਗਿਆ ਕਸ਼ਮੀਰ ਇਸ ਦੇ ਕਈ ਕਾਰਨ ਵਿਦਵਾਨਾਂ ਨੇ ਲਿਖੇ ਨੇ ਕਸ਼ਮੀਰ ਦਾ ਗਵਰਨਰ ਸੈਫ਼_ਖ਼ਾਨ ਥੋੜ੍ਹਾ ਨਰਮ ਦਿਲ ਸੀ 1671 ਚ ਉਸ ਦੀ ਥਾਂ ਸ਼ੇਰ ਅਫ਼ਗਾਨ ਨੂੰ ਲਗਾਇਆ ਗਿਆ ਜੋ ਬੜਾ ਪੱਥਰ ਦਿਲ ਸੀ ਨਾਲ ਹੁਕਮ ਕੀਤਾ ਕਿਸੇ ਵੀ ਤਰਾਂ ਪੈਸਾ ਜ਼ਮੀਨ ਪਿਆਰ ਧੱਕੇ ਨਾਲ ਜਿਵੇਂ ਵੀ ਹੋਵੇ ਸਭ ਨੂੰ ਦੀਨ ਚ ਲਿਆਉ
ਅੌਰੰਗੇ ਨੇ ਆਖਰੀ ਹੁਕਮ ਕੀਤਾ ਕਲਮਾਂ_ਜਾਂ_ਕਤਲ ਭਾਵ ਕਲਮਾਂ ਪੜ੍ਹੋ ਮੁਸਲਮਾਨ ਹੋਵੋ ਜੇ ਜਿਉਣਾ ਹੈ ਨਹੀਂ ਤੇ ਮੌਤ
ਜੋ ਕਿਸੇ ਨਾ ਕਿਸੇ ਤਰਾਂ ਹੁਣ ਤੱਕ ਬਚਦੇ ਆਏ ਸੀ ਇਸ ਆਖਰੀ ਹੁਕਮ ਦੇ ਨਾਲ ਸਭ ਕੁਝ ਖ਼ਤਮ ਹੋ ਗਿਆ ਲਿਖਤਾਂ ਦੇ ਅਨੁਸਾਰ ਰੋਜ਼ ਦਾ ਸਵਾ_ਮਣ_ਜਨੇਊ ਲੱਥਣ ਲੱਗਾ ਜ਼ੁਲਮ ਦੀ ਅੱਤ ਹੋਗੀ ਤਾਂ ਕੁਝ ਕਸ਼ਮੀਰੀ ਪੰਡਿਤ ਸ਼ੇਰ ਅਫ਼ਗਾਨ ਨੂੰ ਮਿਲੇ ਕਿਹਾ ਸਾਨੂੰ ਛੇ ਮਹੀਨਿਆਂ ਦੀ ਮੋਹਲਤ ਦਿੱਤੀ ਜਾਵੇ ਆਪਣੇ ਧਰਮ ਨੂੰ ਬਚਾਉਣ ਲਈ ਅਸੀ ਜੇ ਕੁਝ ਕਰ ਸਕੀਏ ਤਾਂ, ਨਹੀ ਤੇ ਜੋ ਹੁਕਮ ਸ਼ੇਰ ਅਫ਼ਗਾਨ ਨੇ ਔਰੰਗਜ਼ੇਬ ਨਾਲ ਗੱਲ ਕੀਤੇ ਸਲਾਹ ਹੋਈ ਕਿ ਜੋ ਅੱਜ ਤੱਕ ਕੁਝ ਨਹੀਂ ਕਰ ਸਕੇ ਅੱਗੇ ਕੀ
ਲੈਣਗੇ ਨਾਲੇ ਪਤਾ ਲੱਗਜੂ ਕੌਣ ਸਹਾਇਤਾ ਕਰਦਾ ਏਨਾ ਦ ਇਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਪੰਡਤਾਂ ਨੇ ਅਮਰਨਾਥ…
ਮੰਦਿਰ ਦੇ ਜਾ...

ਟੱਲ ਖੜਕਾਏ ਹੱਥ ਪੱਲਾ ਜੋਡ਼ਿਆ ਪੂਜਾ ਅਰਚਨਾ ਕੀਤੀ ਛੇ ਮਹੀਨਿਆਂ ਦਾ ਸਮਾਂ ਦਿਨ ਦਿਨ ਕਰਕੇ ਘਟਣ ਲੱਗਾ ਪਰ ਅਜੇ ਤੱਕ ਉਮੀਦ ਦੀ ਕੋਈ ਕਿਰਨ ਦਿਖਾਈ ਨਾ ਦਿੱਤੀ ਕੁਝ ਲਿਖਤਾ ਅਨੁਸਾਰ ਸ਼ਿਵਜੀ ਨੇ ਸੁਪਨੇ ਚ ਕਿਹਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਣ ਜਾਉ
ਅਖੀਰ ਪੰਡਿਤ ਕ੍ਰਿਪਾ ਰਾਮ ਨੇ ਕਿਆ ਗੁਰੂ ਨਾਨਕ ਦਾ ਦਰ ਮਲੀਏ ਕ੍ਰਿਪਾ ਰਾਮ ਉਸ ਪੰਡਿਤ ਬ੍ਰਹਮ ਦਾਸ ਦਾ ਪੜਪੋਤਰਾ ਸੀ ਜਿਸ ਨੂੰ ਕਸ਼ਮੀਰ ਯਾਤਰਾ ਸਮੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਦਿੱਤਾ ਬਾਕੀ ਪੰਜਵੇਂ ਪਾਤਸ਼ਾਹ ਸਮੇ ਵੀ ਭਾਈ ਮਾਧੋ ਜੀ ਪ੍ਰਚਾਰਕ ਸੀ ਛੇਵੇ ਪਾਤਸ਼ਾਹ ਤਾਂ ਖ਼ੁਦ ਕਾਫ਼ੀ ਸਮਾਂ ਕਸ਼ਮੀਰ ਰਹਿ ਕੇ ਆਏ ਸੀ ਸਾਰੇ ਜਾਣਦੇ ਸੀ ਕਿਵੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਤੇ ਚਾਰ ਜੰਗਾਂ ਹੋਈਆਂ ਨੇ ਹੁਣ ਉਹਨਾਂ ਦੇ ਹੀ ਪੁਤਰ ਧੰਨ ਗੁਰੂ ਤੇਗ ਬਹਾਦਰ ਜੋ ਅਸਾਮ ਤਕ ਸੱਚ ਤੇ ਨਿਰਭੈਤਾ ਦਾ ਹੋਕਾ ਦੇ ਆਏ ਸੀ ਇਸ ਕਰਕੇ ਕਸ਼ਮੀਰੀ ਪੰਡਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰੋ ਉਮੀਦ ਦੀ ਕਿਰਨ ਦਿਸਦੀ ਸੀ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਚ ਨਾਲ 16 ਹੋਰ ਪੰਡਿਤ ਕਸ਼ਮੀਰ ਤੋ ਚੱਲ ਆਨੰਦਪੁਰ ਸਾਹਿਬ ਆਏ ਸਤਿਗੁਰੂ ਜੀ ਦੀ ਸ਼ਰਨ ਆਏ ਨਮਸਕਾਰ ਕਰਕੇ ਆਪਣਾ ਸਾਰਾ ਦੁੱਖ ਦੱਸਿਆ ਗੁਰਦੇਵ ਜੀ ਨੇ ਪੰਡਿਤਾਂ ਦੀ ਦਰਦ ਭਰੀ ਗਾਥਾ ਸੁਣੀ
ਪੰਡਿਤ ਕ੍ਰਿਪਾ ਰਾਮ ਨੇ ਬੇਨਤੀ ਕੀਤੀ ਪਾਤਸ਼ਾਹ
ਏਕ ਆਸਰਾ ਆਪ ਗੁਸਾਈ
ਗਹਹੁ ਬਾਂਹ ਡੂਬਤ ਸਭ ਜਾਈ
ਰਾਖਹੁ ਆਪ ਹਿੰਦੁਨ ਕੀ ਟੇਕ
ਨਾਹਿ-ਤ ਜਗ ਮਹਿ ਰਹੇ ਨ ਏਕ (ਸੂਰਜ ਪ੍ਰਕਾਸ਼ ਗ੍ਰੰਥ ਚੋ )
ਬਾਂਹ ਅਸਾਡੀ ਪਕਰੀਅੈ
ਗੁਰ ਹਰਗੋਬਿੰਦ ਕੇ ਚੰਦ। (ਭਾਈ ਸੇਵਾ ਸਿੰਘ )
ਇਸ ਤਰਾਂ ਬੇਨਤੀ ਕਰਦਿਆ ਨੂੰ ਨੇਡ਼ੇ ਨੌਂ ਸਾਲ ਦੇ ਬਾਲ ਗੋਬਿੰਦ ਰਾਏ ਵੀ ਆ ਗਏ ਪੁੱਛਿਆ ਗੁਰਦੇਵ ਪਿਤਾ ਜੀ ਇਨ੍ਹਾਂ ਦੁਖੀਆਂ ਦੀ ਕਿਵੇਂ ਮਦਦ ਹੋ ਸਕਦੀ ਹੈ? ਗੁਰੂ ਪਿਤਾ ਨੇ ਬਚਨ ਕਹੇ ਲਾਲ ਜੀ ਕੋਈ ਮਹਾਂਬਲੀ ਮਹਾਂਪੁਰਖ ਕੁਰਬਾਨੀ ਦੇਵੇ ਤਾਂ ਇਸ ਏਨਾ ਦਾ ਧਰਮ ਬਚ ਸਕਦਾ ਹੈ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ …. ਆਪ ਕਿਰਪਾ ਕਰੋ ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਪੰਡਿਤਾਂ ਨੂੰ ਕਿਹਾ ਤੁਸੀਂ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਸਾਡੇ ਰਹਿਬਰ ਗੁਰੂ ਤੇਗ ਬਹਾਦਰ ਨੇ ਜੇ ਉਨ੍ਹਾਂ ਨੂੰ ਮੁਸਲਮਾਨ ਬਣਾ ਲਵੇ ਤਾਂ ਅਸੀਂ ਸਾਰੇ ਆਪੇ ਦੀਨ ਕਬੂਲ ਕਰ ਲਵਾਂਗੇ ਨਾਲ ਕਿਹਾ ਹੌਸਲਾਂ ਰੱਖੋ ਧੰਨ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ ਸਭ ਠੀਕ ਹੋਵੇਗਾ ਪੰਡਿਤ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਵਾਪਸ ਚਲੇ ਗਏ ਜਾ ਕੇ ਸ਼ੇਰ ਅਫ਼ਗਾਨ ਨੂੰ ਦੱਸਿਆ ਉਹਨੇ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ……. (ਚਲਦਾ)
ਬਾਕੀ ਅਗਲੀ ਪੋਸਟ ਚ ……
ਨੌਵੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)