More Gurudwara Wiki  Posts
ਬਾਲ ਚੋਜ (ਭਾਗ -6) – ਪਿਤਾ ਪੁੱਤਰ ਦਾ ਮਿਲਾਪ


ਪਿਤਾ ਪੁੱਤਰ ਦਾ ਮਿਲਾਪ
ਬਾਲ ਚੋਜ (ਭਾਗ -6)
ਜਦੋਂ ਕਲਗੀਧਰ ਪਿਤਾ ਜੀ ਦਾ ਅਵਤਾਰ ਹੋਇਆ , ਉਸ ਸਮੇਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ ਸਨ। ਕਰੀਬ 4 ਸਾਲ ਬਾਦ 1670 ਨੇੜੇ ਪਟਨੇ ਵਾਪਸ ਆਏ। ਪਾਤਸ਼ਾਹ ਜੀ ਸ਼ਹਿਰ ਦੇ ਬਾਹਰਵਾਰ ਇਕ ਸੁੱਕੇ ਹੋਏ ਬਾਗ਼ ਚ ਰੁਕੇ। ਇਹ ਬਾਗ ਨਵਾਬ ਰਹੀਮ ਬਖਸ਼ ਤੇ ਕਰੀਮ ਬਖ਼ਸ਼ ਦੋਵਾਂ ਭਰਾਵਾਂ ਦੀ ਮਾਲਕੀਅਤ ਸੀ। ਓਧਰ ਗੁਰੂ ਪਰਿਵਾਰ ਤੇ ਪਟਨੇ ਦੀ ਸੰਗਤ ਨੂੰ ਪਤਾ ਲੱਗਾ, ਸਭ ਤਿਆਰ ਹੋ ਕੇ ਨੌੰਵੇ ਗੁਰਦੇਵ ਦੇ ਦਰਸ਼ਨਾਂ ਨੂੰ ਚੱਲ ਪਏ , ਬਾਲ ਗੋਬਿੰਦ ਜੀ ਗੁਰੂ ਪਿਤਾ ਦੇ ਦੀਦਾਰ ਕਰਨ ਲਈ ਸਭ ਤੋਂ ਅੱਗੇ ਸੀ , ਜਾ ਕੇ ਗੁਰੂ ਪਿਤਾ ਦੇ ਚਰਨਾਂ ਤੇ ਨਮਸਕਾਰ ਕੀਤੀ। ਨੌਵੇਂ ਪਾਤਸ਼ਾਹ ਨੇ ਦਸ਼ਮੇਸ਼ ਜੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ , ਸਿਰ ਤੇ ਹੱਥ ਫੇਰਿਆ ਮੱਥਾ ਚੁੰਮਿਆ , ਗੋਦ ਵਿੱਚ ਲੈ ਕੇ ਬੈਠ ਗਏ। ਤਕਰੀਬਨ ਚਾਰ ਸਾਲ ਬਾਦ ਗੁਰੂ ਪਿਤਾ ਦੇ ਦਰਸ਼ਨ ਹੋਏ ਸੀ। ਪਿਤਾ ਪੁਤਰ ਦੀ ਏ ਪਹਿਲੀ ਮੁਲਾਕਾਤ ਸੀ ਫਿਰ ਮਾਤਾ ਗੁਜਰੀ ਜੀ ਨੇ ਨਮਸਕਾਰ ਕੀਤੀ। ਸਾਰੀ ਸੰਗਤ ਵਿਚ ਬੜੀ ਖੁਸ਼ੀ ਦੀ ਲਹਿਰ ਸੀ। ਦੀਵਾਨ ਸਜਿਆ ਇਲਾਹੀ ਬਾਣੀ ਦਾ ਕੀਰਤਨ ਹੋਇਆ , ਐਸਾ ਰੂਹਾਨੀ ਅਸਰ ਹੋਇਆ ਕਿ ਸੁੱਕਾ ਬਾਗ ਵੀ ਹਰਿਆ ਹੋ ਗਿਆ , ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਚੇਤੇ ਰੱਖੋ ਗੁਰੂ ਬਚਨ ,
ਸੂਕੇ ਤੇ ਹਰਿਆ ਥੀਆ ਨਾਨਕ...

ਜਪਿ ਭਗਵੰਤ ॥੨॥
(ਅੰਗ ੯੨੭) 927
ਦੋਵਾਂ ਨਵਾਬ ਭਰਾਵਾਂ ਨੂੰ ਜਦੋਂ ਬਾਗ਼ ਦੇ ਹਰੇ ਭਰੇ ਹੋਣ ਦਾ ਪਤਾ ਲੱਗਾ ਤਾਂ ਇਸ ਨੂੰ ਗੁਰੂ ਦੀ ਅਜ਼ਮਤ ਜਾਣ ਕੇ ਉਨ੍ਹਾਂ ਨੇ ਸਾਰਾ ਬਾਗ ਤੇ ਨਾਲ ਇਕ ਪਿੰਡ ਗੁਰੂ ਘਰ ਨੂੰ ਅਰਦਾਸ ਕਰਵਾ ਦਿੱਤਾ , ਹੱਥ ਜੋੜ ਕੇ ਜੀਵਨ ਦੀ ਸਫਲਤਾ ਲਈ ਉਪਦੇਸ਼ ਮੰਗਿਆ ਤਾਂ ਨੌਵੇ ਪਾਤਸ਼ਾਹ ਨੇ ਬਚਨ ਕਹੇ, ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ” ਦਾ ਪਾਠ ਕਰਿਆ ਕਰੋ ਭਲ‍ ਹੋਵੇਗਾ।
ਉਹ ਬਾਗ ਵਾਲੀ ਥਾਂ ਹੁਣ ਅਸਥਾਨ ਗੁਰਦੁਆਰਾ “ਗੁਰੂ ਕਾ ਬਾਗ” ਬਣਿਆ ਹੈ।
ਬਾਲਾ ਪ੍ਰੀਤਮ ਜੀ ਜਦੋ ਪਟਨੇ ਤੋਂ ਪੰਜਾਬ ਆਉਣ ਲੱਗੇ ਤਾਂ ਦੋਨਾਂ ਨਵਾਬ ਭਰਾਵਾਂ ਨੇ ਬੇਨਤੀ ਕੀਤੀ ਸਾਡੇ ਤੇ ਵੀ ਕਿਰਪਾ ਕਰੋ ਉਸ ਵੇਲੇ ਬਾਲ ਗੋਬਿੰਦ ਜੀ ਨੇ ਬਚਨ ਕਹੇ ਤੁਸੀਂ ਗੁਰੂ ਪਿਤਾ ਦਾ ਹੁਕਮ ਮੰਨ “ਜਪੁਜੀ ਸਾਹਿਬ” ਦਾ ਪਾਠ ਕਰਦੇ ਰਹੋ , ਛੱਡਿਉ ਨ ਕੋਈ ਕਮੀ ਨਹੀਂ ਰਹੇਗੀ, ਏਥੇ ਵੀ ਤੇ ਅੱਗੇ ਵੀ “ਜਪੁਜੀ” ਹੀ ਸਹਾਈ ਹੋਵੇਗਾ।
ਸਰੋਤ ਸ੍ਰੀ ਕਲਗੀਧਰ ਚਮਤਕਾਰ ਤੇ ਤਵਾਰੀਖ ਗੁਰੂ ਖਾਲਸਾ
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਛੇਵੀੰ ਪੋਸਟ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)