More Gurudwara Wiki  Posts
ਬਾਲ ਚੋਜ਼ ਕਲਗੀਧਰ ਪਿਤਾ ਜੀ (ਭਾਗ -1)


ਬਾਲ ਚੋਜ਼ ਕਲਗੀਧਰ ਪਿਤਾ ਜੀ
(ਭਾਗ -1)
ਬਾਲ ਗੋਬਿੰਦ ਰਾਏ ਜੀ ਦੇ ਕੌਤਕ ਦੇਖ ਪਟਨੇ ਦੀ ਸੰਗਤ ਚ ਇਹ ਗੱਲ ਆਮ ਪ੍ਰਚੱਲਤ ਹੋ ਗਈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਹਿਬਜ਼ਾਦਾ ਕੋਈ ਸਧਾਰਨ ਨਹੀਂ।
ਇੱਕ ਦਿਨ ਪੰਜ ਸੱਤ ਬੀਬੀਆਂ ਨੇ ਇੱਕਠੀਆ ਹੋਕੇ ਆਪਣੀ ਇਕ ਉਸ ਸਹੇਲੀ ਨੂੰ ਨਾਲ ਲਿਆ ਜਿਸ ਦੇ ਕੋਈ ਔਲਾਦ ਨਹੀਂ ਸੀ , ਗਲੀ ਚ ਸਾਥੀਆਂ ਦੇ ਨਾਲ ਖੇਡਦਿਆਂ ਬਾਲ ਗੋਬਿੰਦ ਰਾਏ ਜੀ ਨੂੰ ਘੇਰ ਕੇ ਗੱਲਾਂ ਗੱਲਾਂ ਚ ਪੁੱਤ ਦੀ ਅਸੀਸ ਲੈਣ ਦਾ ਯਤਨ ਕੀਤਾ , ਕਈ ਤਰਾਂ ਫੁਸਲਾਇਆ ਪਰ ਜਦੋਂ ਦਸਮੇਸ਼ ਜੀ ਕਿਸੇ ਗੱਲ ਚ ਨ ਆਏ ਤਾਂ ਅਖੀਰ ਉਨ੍ਹਾਂ ਸਿੱਧੇ ਸ਼ਬਦਾਂ ਚ ਕਿਹਾ ਇਸ ਬੀਬੀ ਨੂੰ ਪੁੱਤ ਦੀ ਦਾਤ ਦਿਉ। ਸੁਣ ਕੇ ਦਸਮੇਸ਼ ਜੀ ਨੇ ਬਚਨ ਕਹੇ ਇਹ ਤਾਂ ਇਸਦੇ ਕਰਮ ਨੇ ਜੇ ਕਰਮਾਂ ਚ ਹੋਇਆ ਤਾਂ ਮਿਲ ਜਾਊ ਜੇ ਨਾ ਹੋਇਆ ਤਾਂ ਨਹੀ। ਸੁਣ ਕੇ ਸਾਰੀਆਂ ਬੜੀਆਂ ਹੈਰਾਨ ਛੋਟੀ ਜਿਹੀ ਉਮਰ ਹੈ ਕਿਵੇ ਗਿਆਨੀਆਂ ਦੀ ਤਰਾਂ ਗੱਲਾਂ ਕਰਦੇ ਨੇ …
ਅਗਲੇ ਦਿਨ ਉਹ ਸਾਰੀਆਂ ਬੀਬੀਆਂ ਮਾਤਾ ਗੁਜਰੀ ਜੀ ਨੂੰ ਮਿਲਣ ਗੁਰੂ ਘਰ ਗਈਆਂ, ਜਾ ਕੇ ਨਮਸਕਾਰ ਕੀਤੀ ਸੁਖ ਸ਼ਾਂਤ ਪੁੱਛੀ , ਇਕ ਬੀਬੀ ਨੇ ਪਹਿਲਾਂ ਤੇ ਕੱਲ ਵਾਲੀ ਵਾਰਤਾ ਸੁਣਾਈ ਫਿਰ ਹੱਥ ਜੋੜ ਬੇਨਤੀ ਕੀਤੀ ਕੇ ਮਾਤਾ ਜੀ ਆਪ ਜੀ ਸਾਹਿਜਾਦੇ ਨੂੰ ਕਹੋ।
ਇੰਨੇ ਨੂੰ ਬਾਹਰੋ ਖੇਡਦਿਆਂ ਹੋਇਆਂ ਕਲਗੀਧਰ ਜੀ ਵੀ ਆ ਗਏ ਮਾਤਾ ਗੁਜਰੀ ਜੀ ਨੇ...

ਆਪਣੇ ਪੁੱਤ ਨੂੰ ਗੋਦ ਵਿੱਚ ਲੈ ਕੇ ਲਾਡ ਨਾਲ ਕਿਹਾ ਲਾਲ ਜੀ ਆ ਸੰਗਤ ਪੁੱਤਰ ਦੀ ਕਾਮਨਾ ਲੈ ਕੇ ਆਈ ਹੈ ਤੁਸੀ ਅਸੀਸ ਦਿਉ ਹੱਸ ਕੇ ਬੋਲੇ ਅੰਮੀ ਜੀ ਐਂ ਕਿਵੇ ਬਚਨ ਕਰ ਦੇਈਏ ਬਿਨਾਂ ਦਿੱਤਿਆਂ ਵੀ ਕਦੇ ਕੁਝ ਮਿਲਦਾ ਹੈ ……
ਇਨ੍ਹਾਂ ਦੇ ਘਰ ਕਈ ਬੇੜੀਆਂ ਨੇ ਸਾਨੂੰ ਆਪਣੀਆਂ ਫ਼ੌਜਾਂ ਦੇ ਨਾਲ ਗੰਗਾ ਦੀ ਸੈਰ ਕਰਨ ਲਈ ਇਕ ਬੇੜੀ ਦੀ ਲੋਡ਼ ਹੈ, ਇਹ ਸਭ ਤੋ ਵਧੀਆ ਬੇੜੀ ਸਾਨੂੰ ਦੇ ਦੇਣ ਇੱਕ ਕੀ ਭਾਵੇਂ ਪੰਜ ਪੁੱਤਰ ਲੈ ਜਾਣ…. ਸਾਰੀ ਸੰਗਤ ਸੁਣ ਕੇ ਹੱਸ ਪਈ , ਉਸ ਬੀਬੀ ਨੇ ਘਰ ਜਾ ਕੇ ਆਪਣੇ ਪਤੀ ਨਾਲ ਗੱਲ ਕੀਤੀ , ਪੁੱਤਰ ਨੂੰ ਤਰਸਦਾ ਹੋਇਆ ਬਾਪ ਸੁਣ ਕੇ ਫੁਲ ਵਾਂਗ ਖਿੜ ਗਿਆ , ਉਸੇ ਵੇਲੇ ਸਭ ਤੋਂ ਵਧੀਆ ਬੇੜੀ ਗੁਰੂ ਘਰ ਲਈ ਅਰਦਾਸ ਕਰਵਾ ਦਿੱਤੀ।
ਜਿਸ ਚ ਬੈਠ ਆਪਣੇ ਸਾਥੀਆਂ ਦੇ ਨਾਲ ਮਿਲਕੇ ਬਾਲਾ ਪ੍ਰੀਤਮ ਜੀ ਅਕਸਰ ਗੰਗਾ ਦੀ ਸੈਰ ਕਰਦੇ , ਭਾਈ ਵੀਰ ਸਿੰਘ ਜੀ ਲਿਖਦੇ ਨੇ ਕੇ ਰਹਿਮਤ ਮਾਲਕ ਦੀ , ਸਮੇਂ ਨਾਲ ਉਸ ਮਾਈ ਦੇ ਘਰ ਪੰਜ ਪੁੱਤਰ ਹੋਏ।
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪਹਿਲੀ ਪੋਸਟ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)