More Gurudwara Wiki  Posts
ਢਾਡੀ ਅਬਦੁਲਾ ਤੇ ਨੱਥ ਮਲ ਜੀ


ਦਸਮ ਗ੍ਰੰਥ ਦੇ 405 ਵੇਂ ਚਰਿੱਤਰ ਵਿਚ ਲਿਖਿਆ ਹੈ ਕਿ ਜਦ ਸਵਾਸ ਵੀਰਯ ਦਾਨਵ ਨਾਲ ਮਹਾਂਕਾਲ ਦਾ ਯੁੱਧ ਹੋਇਆ ਤਦ ਮਹਾਕਾਲ ਦੇ ਪਸੀਨੇ ਤੋਂ ਢਾਢੀਆਂ ਦਾ ਮੁਹਾਰਿਸ ਪੈਦਾ ਹੋਇਆ :
“ ਬਦਨ ਪ੍ਸ਼ੈਦ ਧਰਨਿ ਜੋ ਪਗ ਢਾਢੁਸੈਨ ਢਾਢੀ ਬਪ ਲਯੋ ! ਕਰਖਾਬਾਰ ਉਚਾਰਤ ਭਯੋ । ‘
‘ ਇਹ ਲੋਕ ਢਢ ਵਜਾ ਕੇ ਲੋਕਾਂ ਨੂੰ ਉਸ ਸਮੇਂ ਦੀਆਂ ਗਾਥਾਵਾਂ ਗਾ ਗਾ ਕੇ ਸੁਣਾਂਦੇ ਸਨ । ਜਦ ਤਖ਼ਤ ‘ ਤੇ ਬੈਠਿਆਂ ਗੁਰੂ ਹਰਿਗੋਬਿੰਦ ਜੀ ਨੇ ਵੰਗਾਰ ਪਾਈ ਕਿ ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤ੍ਰ ਤੋਂ ਚੰਗੀ ਜਵਾਨੀ ਹੈ ਅਤੇ ਢਾਢੀਆਂ ਨੂੰ ਕਿਹਾ ਕਿ ਐਸੀਆਂ ਵਾਰਾਂ ਗਾਉ ਕਿ ਕਾਇਰਾਂ ਦਾ ਵੀ ਖੂਨ ਖੌਲਣ ਲੱਗੇ ਤਾਂ ਸੁਰ ਸਿੰਘ ਦੇ ਦੋ ਢਾਢੀਆਂ ਅਬਦੁੱਲਾ ਜੀ ਤੇ ਨੱਥ ਮਲ ਨੇ ਆਪਾ ਪੇਸ਼ ਕੀਤਾ । ਇਨ੍ਹਾਂ ਬਾਰੇ ਲਿਖਿਆ ਮਿਲਦਾ ਹੈ ਕਿ
ਐਸੇ ਰੰਗ ਢੰਗ ਸੇ ਉਚਰੇ ਕਿ ਸੁਣ ਕਾਇਰ ਰਣ ਮਾਂਡੇ !
ਇਹ ਦੋਵੇਂ ਇਕੱਠੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੈਨਾ ਵਿਚ ਯੋਧਿਆਂ ਦੀਆਂ ਵਾਰਾਂ ਗਾ ਕੇ ਵੀਰ ਰਸ ਦਾ ਉਤਸ਼ਾਹ ਵਧਾਇਆ ਕਰਦੇ ਸਨ । ਅਬਦੁੱਲਾ ਤੇ ਨੱਥ ਮਲ ਢਾਢੀ ਸਦਾ ਹੀ ਗੁਰੂ ਜੀ ਦੇ ਨਾਲ ਹੀ ਰਹਿੰਦੇ ਅਤੇ ਖੜੇ ਹੋ ਕੇ ਵਾਰਾਂ ਸੁਣਾਂਦੇ । ਸ਼ਬਦ ਵੀ ਢੱਢ ਨਾਲ ਗਾਂਦੇ ਤੇ ਬੜਾ ਰਸ ਘੋਲ ਦਿੰਦੇ ਕਿਉਂਕਿ ਦਿਲੋਂ ਬੋਲਦੇ ਸਨ । ਨੱਥ ਮਲ ਸਾਰੰਗੀ ਵਜਾਉਂਦਾ ਸੀ ।
“ ਅਬਦੁਲ ਗੁਰ ਸੰਗ ਸਦਾ ਬਹਾਵੈ । ਗੁਰੂ ਜਸ ਉਠ ਬਹੁ ਵਾਰ ਸੁਨਾਵੈ । ਕਈ ਪ੍ਰਕਾਰ ਕੇ ਸ਼ਬਦੇ ਸੁਨਾਇ ਸਦਾ ਏਕ ਰਸ ਗੁਰ ਗੁਨ ਗਾਇ ‘
ਗੁਰੂ ਹਰਿਗੋਬਿੰਦ ਜੀ ਦੀ ਤਖ਼ਤ ਨਸ਼ੀਨੀ ਦੀ ਵਾਰ ਦੋਵੇਂ ਢਾਡੀਆਂ ਅਬਦੁੱਲਾ ਤੇ ਨੱਥ ਮਲ ਨੇ ਪੜ੍ਹੀ । ਉਨ੍ਹਾਂ ਸਿੰਘਾਂ ਦੀ ਚੜ੍ਹਦੀ ਕਲਾ ਦਰਸਾਉਣ ਲਈ ਵਾਰ ਵਿਚ ਟਾਕਰਾ ਸਿੱਖਾਂ ਜਹਾਂਗੀਰ ਦੀ ਪਗੜੀ ਤੇ ਸ਼ਾਨ ਨਾਲ ਕੀਤਾ । ਵਾਰ ਦੀ ਪਉੜੀ ਸੀ : “
ਦੋ ਤਲਵਾਰੀ ਬੁੱਧੀਆਂ ਇਕ ਮੀਰੀ ਦੀ ਇਕ ਪੀਰੀ ਦੀ ਇਕ ਹਿੰਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਤਗੀਰ ਦੀ ?
ਇਹ ਵਾਰ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਗੁਰੂ ਹਰਿਗੋਬਿੰਦ ਜੀ ਨੇ ਡੋਲਦੇ ਹਿਰਦਿਆਂ ਨੂੰ ਸ਼ਾਂਤ ਕਰ ਉਤਸ਼ਾਹਿਤ ਕਰ ਦਿੱਤਾ ਸੀ । ਦੂਜੀ ਵਾਰ ਦੀ ਪਉੜੀ ਹੈ “
ਸੱਚਾ ਤਖ਼ਤ ਸੁਹਾਯੋ ਸ੍ਰੀ ਗੁਰੂ ਪਾਇਕੈ । ਛਬ ਬਰਨੀ ਨਹਿ ਜਾਇ ਕਰੋ ਕਿਆ ਗਾਇਕੈ । ਰਵਿ ਸਸਿ ਭਏ ਮਲੀਨੁ ਸੁ ਦਰਸ ਦਿਖਾਇਕੈ । ਸ੍ਰੀ ਗੁਰੂ ਤਖ਼ਤ ਬਿਰਾਜੈ ਪ੍ਰਭੂ ਧਿਆਇਕੈ । ਮੀਰ ਅਬਦੁਲ ਐ ਨਥੀ ਜਮ ਕਹੈ ਬਨਾਇਕੈ ।
ਗੁਰ ਪੁਰ ਕਾਸ਼ ) ਮਾਂਝ ਦੀ ਵਾਰ ਨੂੰ ‘ ਮਲਕ ਮੁਰੀਦ ਤੇ ਚੰਦਰਹੜਾ ਸੋਹੀਆ ਦੀ ਧੁਨੀ ਤੇ ਗਾਉਣ ਦਾ ਹੁਕਮ ਕੀਤਾ । ਰਾਜਪੂਤ ਰਾਜੇ ਸਨ ਜੋ ਆਪਸ ਵਿਚ ਲੜ – ਲੜ ਖ਼ਤਮ ਹੋ ਗਏ । ਜਿਵੇਂ ਮਾਂ ਨੇ ਮੌਜਕੀ ਨੂੰ ਪਾਲਿਆ ਤੇ ਉਸ ਨੇ ਜੂਝ ਕੇ ਪਿਉ ਦਾ ਰਾਜ ਵਾਪਸ ਲਿਆ । ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ ਤੇ ਗਉੜੀ ਦੀ ਵਾਰ ਨੂੰ ਗਾਉਣ ਦਾ ਹੁਕਮ ਕੀਤਾ
ਪਿਤਾ ਬੈਰ ਲੈ ਰਾਜ ਭਯੋ । ਸੁਨ ਤਿਨ ਵਾਰ ਗੁਰ ਮੁਦ ਬਯੋ । ਦੀਨ ਚੜਾਇ ਸੁ ਗਉੜੀ ਵਾਰ ਇਸ ਸੁਨ ਪਰ ਗਾਵੇ ਨਿਰਧਾਰ ।
ਜਿਵੇਂ ਟੁੰਡੇ ਅਸਰਾਜੇ ਨੇ ਆਪਣਾ ਧਰਮ ਪਾਲਿਆ । ਕਦੇ ਨਾ ਡੋਲਿਆ ਸਗੋਂ ਜਦ ਮਾਂ ਨੇ ਹੀ ਤੁਹਮਤ ਲਗਾ ਕੇ ਮਰਵਾਣਾ ਚਾਹਿਆ ਤਾਂ ਵੀ ਘਰ ਕੋਲ ਰਹਿਆ । ਜਲਾਦਾਂ ਨੇ ਤਰਸ ਖਾ ਕੇ ਇਕ ਹੱਥ ਵੱਢ ਦਿੱਤਾ ਤੇ ਜਾਨ ਬਖਸ਼ ਦਿਤੀ । ਆਪਣੇ ਧਰਮ ਕਰਮ ਨਾਲ ਰਾਜ ਪਾਇਆ ਤੇ ਜਦ ਪਿਉ ਦੇ ਰਾਜ ਵਿਚ ਕਾਲ ਪਿਆ ਤਾਂ ਪੁੱਜਕੇ ਮਦਦ ਪਹੁੰਚਾਈ । ਢਾਢੀਆਂ ਕੋਲੋਂ ਵਾਰ ਸੁਣਕੇ ਆਸਾ ਦੀ ਵਾਰ ਉਸ ਧੁਨ ਤੇ ਗਾਉਣ ਦਾ ਹੁਕਮ ਕੀਤਾ । ‘
ਵਾਰ ਅਨੰਦਸਰ ਸੁਨ ਗਈ । ਧੁੰਨ ਸੁ ਆਸਾ ਵਾਰ ਵਡਾਲੀ /
ਜਿਵੇਂ ਇਬਰਾਹੀਮ ਨੇ ਸਕੰਦਰ ਦੀ ਬੁਰੀ ਨਜ਼ਰ ਤੋਂ ਇਕ ਬ੍ਰਾਹਮਣ ਤੇ ਉਸ ਦੀ ਬਹੂ ਨੂੰ ਬਚਾਇਆ , ਉਸ ਦੀ ਜੁਰਅੱਤ ਦੀ ਵਾਰ ਢਾਢੀਆਂ ਸੁਣਾਈ ਤਾਂ ਮਹਾਰਾਜ ਨੇ ‘ ਗੁਜਰੀ ਦੀ ਵਾਰ` ਉਸ ਧੁਨ ’ ਤੇ ਗਾਉਣ ਦਾ ਹੁਕਮ ਕੀਤਾ । ਜਿਵੇਂ ਬਹਲੀਆਂ ਕੋਲੋਂ ਲੱਲਨ ਨੇ ਆਪਣਾ ਵਾਅਦਾ ਪੂਰਾ ਕਰਵਾਇਆ ਤਿਸ ਦੀ ਵਾਰ ਸੁਣ ਕੇ ‘ ਵਡਹੰਸ ਦੀ ਵਾਰ ਉਸ ਧੁੰਨ ਤੇ ਗਾਉਣ ਦਾ ਹੁਕਮ ਕੀਤਾ ।
ਧਰਮਿ ਬਹਾਦਰ . ਸੁਨ ਗੁਰ ਵਾਰ ਕੰਨ ਖਢਾਵਨ ਗ੍ਰੰਥ ਮੰਝਾਰ ਰਾਗ...

ਵਾਰ ਵਡਹੰਸ ਸੁ ਜਾਨੋ । ਸੁਨੀ ਸੂਚਨਾ ਭਾਹਿ ਪ੍ਰਮਾਨੋ ।
ਜਿਵੇਂ ਦੋ ਭਰਾ ਜੋਧ ਤੇ ਵੀਰ ਨੇ ਸ਼ਾਹ ਜਹਾਨ ਨਾਲ ਲੋਹਾ ਲਿਆ ਤੇ ਕਦੇ ਈਨ ਨਾ ਮੰਨੀ , ਉਸ ਨੂੰ ਸੁਣ ਕੇ ਰਾਮਕਲੀ ਵਾਰ ਗਾਉਣ ਦਾ ਹੁਕਮ ਕੀਤਾ “ ਤਿੰਨੇ ਬਹਾਦਰ ਨੇ ਸੁੰਦਰ ਵਾਰ ।
ਸੁ ਗੁਰੁ ਧਰਿ ਜੁਗ ਕਰਵਾਰ ! ਰਾਮਕਲੀ ਦੀ ਵਾਰ ਖਢਾਈ । ਕੀਨ ਸੂਚਨਾ ਤਿਸ ਸੁਨ ਮਾਈ ‘ ‘
ਇਸ ਤਰ੍ਹਾਂ ਇਕ ਵੱਡੇ ਰਾਜ ਵਾਲੇ ਮਾਹਿਮੇ ਨੇ ਪਾਸ ਦੇ ਛੋਟੇ ਰਾਜੇ ਹਸਨੇ ਨੂੰ ਹੜੱਪਿਆ ਤੇ ਹਸਨੇ ਦਾ ਸਿਰ ਉਤਾਰ ਦਿੱਤਾ ਪਰ ਕੁਦਰਤ ਦੀ ਖੇਡ ਕਿ ਹਸਨੇ ਨੇ ਵੀ ਮਰਦੇ ਮਰਦੇ ਐਸਾ ਵਾਰ ਕੀਤਾ ਕਿ ਮਹਿਮਾ ਵੀ ਢਹਿ ਢੇਰੀ ਹੋ ਗਿਆ ! ਉਹ ਵਾਰ ਵੀ ਸੁਣੀ ਤੋਂ ਸਾਰੰਗ ਦੀ ਵਾਰ ਗਾਉਣ ਦਾ ਹੁਕਮ ਕੀਤਾ ।
ਮਾਲ ਦੇਊ ਜੰਮੂ ਦਾ ਰਾਜਾ ਤੇ ਕੈਲਾਸ਼ ਕਸ਼ਮੀਰ ਦਾ ਰਾਜਾ ਸੀ । ਸ਼ਾਹਜਹਾਨ ਦੋਵਾਂ ਨੂੰ ਲੜਾਉਂਦਾ ਹੀ ਰਹਿੰਦਾ ਸੀ । ਕਿਸੇ ਸਮਝਾਇਆ ਕਿ ਤੁਸੀਂ ਤਾਂ ਮੁਗਲ ਨੀਤੀ ਦਾ ਸ਼ਿਕਾਰ ਹੋ ਗਏ । ਦੋਵੇਂ ਫਿਰ ਇਕ ਹੋਏ । ‘
ਜੁਗ ( ਵਾਂ ) ਤੋਂ ਚਾਲ ਸੁਤਿ ਦਿਖ ਗਈ । ਮੁਲਾਂ ਜਗ ਸੁਨ ਭੈ ਜੁਗ ਭਈ । ”
ਇਹ ਵਾਰ ਸੁਣ ਕੇ ਗੁਰੂ ਹਰਿਗੋਬਿੰਦ ਜੀ ਨੇ ਮਲਾਰ ਦੀ ਵਾਰ ਗਾਉਣ ਦਾ ਹੁਕਮ ਕੀਤਾ । ‘ ਨੌਵੀਂ ਵਾਰ ਕਾਨੜਾ ਕੀ ਵਾਰ ਮੂਸੇ ਕੀ ਧੁਨੀ ’ ਤੇ ਗਾਉਣ ਦਾ ਹੁਕਮ ਕੀਤਾ । ਮੂਸੇ ਨੇ ਜਦ ਵੇਖਿਆ ਕਿ ਉਸ ਨਾਲ ਜਿਸ ਦੀ ਸਗਾਈ ਹੋਈ ਹੈ ਉਹ ਕਿਸੇ ਹੋਰ ਨਾਲ ਪੈਸੇ ਦੇ ਲਾਲਚ ਵਿਚ ਉਸ ਦੇ ਪਿਉ ਨੇ ਵਿਆਹ ਦਿੱਤੀ ਹੈ ਪਰ ਹੁਣ ਉਹ ਧਰਮ ਪਾਲਣਾ ਲੋੜਦੀ ਹੈ । ਖੋਹ ਲਿਆਂਦੀ ਵੀ ਆਦਰ ਨਾਲ ਮੋੜ ਦਿੱਤੀ । ਮੂਸੇ ਦੀ ਵਾਰ ਸੁਣ ਗੁਰੂ ਕਾਨੜੇ ਦੀ ਵਾਰ ਰਚਾਈ । ਇਸ ਤਰ੍ਹਾਂ ਗੁਰੂ ਜੀ ਨੇ ਨੌ ਵਾਰਾਂ ਨੂੰ ਇਨ੍ਹਾਂ ਜੋਧਿਆਂ ਦੀਆਂ ਧੁਨੀਆਂ ‘ ਤੇ ਗਾਉਣ ਦਾ ਹੁਕਮ ਕੀਤਾ । ਹਰ ਵਾਰ ਦਰਸਾ ਰਹੀ ਸੀ ਕਿ ਧਰਮ ਨੂੰ ਕਿਵੇਂ ਪਹਿਲ ਦੇਣੀ ਹੈ । ਕਿਸੇ ਦੇ ਚੁੱਕ ਚੁਕਾਏ ਨਹੀਂ ਲੜਨਾ ਅਤੇ ਵੱਡੇ ਛੋਟੇ ਦੀ ਪਰਵਾਹ ਕੀਤੇ ਬਿਨਾਂ ਜੂਝਦੇ ਰਹਿਣਾ ਹੈ । ਵਾਰਾਂ ਨੇ ਜੀਵਨ ਕਾਂਬਾ ਛੇੜ ਦਿੱਤਾ । ਅਬਦੁੱਲਾ ਤੇ ਨੱਥਮਲ ਘੁੰਮ ਘੁੰਮਾ ਕੇ ਯੁੱਧ ਕਾਵਿ ਨਾਲ ਖੂਨ ਗਰਮ ਕਰਨ ਲੱਗ ਪਏ । ਗੁਰੂ ਹਰਿਗੋਬਿੰਦ ਜੀ ਨੇ ਵਾਰਾਂ ਨੂੰ ਖ਼ਾਸ ਮਹਾਨਤਾ ਦਿੱਤੀ । ਵਾਰਾਂ ਨੂੰ ਗਾਉਣ ਵਿਚ ਇਤਨੀ ਤਬਦੀਲੀ ਕੀਤੀ ਕਿ ਉਹ ਹੀ ਆਸਾ ਦੀ ਵਾਰ ਜਿਸ ਦਾ ਕੀਰਤਨ ਰਬਾਬੀ ਹਰਿਮੰਦਰ ਸਾਹਿਬ ਵਿਚ ਕਰਦੇ ਸਨ ਉਸੇ ਵਾਰ ਨੂੰ ਟੁੰਡੇ ਅਸਰਾਜੇ ਦੀ ਧੁਨੀ ’ ਤੇ ਢੱਡ ਨਾਲ ਉਹ ਗਾਉਂਦੇ । ਇਹ ਦੋ ਵਾਰਾਂ ਇਸ ਲਈ ਗਵਾਈਆਂ ਕਿ ਇਕ ਆਤਮਿਕ ਰੰਗ ਵਿਚ ਰੰਗੀ ਤੇ ਦੂਜੀ ਜੋਸ਼ ਉਭਾਰਦੀ ਸੀ । ਭਾਈ ਗੁਰਦਾਸ ਜੀ ਨੇ ਇਨ੍ਹਾਂ ਢਾਡੀਆਂ ਬਾਰੇ ਠੀਕ ਹੀ ਕਿਹਾ ਹੈ ਕਿ ਧਰਮ ਦੀ ਰਾਖੀ ਲਈ ਇਹ ਜ਼ਰੂਰੀ ਸੀ । ਅਬਦੁੱਲਾ ਤਾਂ ਛੇਤੀ ਹੀ ਗੁਜ਼ਰ ਗਿਆ ਪਰ ਨੱਥਮਲ ਨੇ ਲੰਮੀ ਉਮਰ ਪਾਈ । ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾਂ ਪਾਉਂਟਾ ਸਾਹਿਬ ਫਿਰ ਅਨੰਦਪੁਰ ਤੇ ਪਿੱਛੋਂ ਨਾਂਦੇੜ ਸਾਹਿਬ ਵੀ ਗਿਆ । ਉਸ ਨੇ ਅਮਰਨਾਮੇ ਨਾਂ ਦੀ ਫ਼ਾਰਸੀ ਵਿਚ ਪੁਸਤਕ ਵੀ ਲਿਖੀ , ਜਿਸ ਵਿਚ ਦਸਮੇਸ਼ ਦੇ ਨਾਂਦੇੜ ਸਾਹਿਬ ਦੇ ਪੂਰੇ ਵਾਕਾਯਾਤ ਦਿੱਤੇ ਹੋਏ ਹਨ । ਇਸੇ ਨੱਥਮਲ ਨੇ ਹੀ ਲਿਖਿਆ ਹੈ ਕਿ ਮਹਾਰਾਜ ਨੇ ਹੁਕਮ ਕਰ ਦਿੱਤਾ ਸੀ ਕਿ ਜਦ ਨਿਸਫ ਦਿਨ ਹੋ ਜਾਏ ( ਭਾਵ ਦੁਪਹਿਰ ) ਦੀਵਾਨ ਵਿਚ ਢਾਢੀਆਂ ਦੀਆਂ ਵਾਰਾਂ ਗਾਵਣੀਆਂ । ਇਹ ਵੀ ਹੁਕਮ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਕਿ ਅੰਮ੍ਰਿਤ ਦੀ ਦਾਤ ਛੇਤੀ ਲੈ ਲੈਣੀ । ਬਗ਼ੈਰ ਅੰਮ੍ਰਿਤ ਤੋਂ ਜ਼ਿੰਦਗੀ ਦਾ ਕੋਈ ਮੁੱਲ ਨਹੀਂ । ਇਹ ਵੀ ਹੁਕਮ ਕੀਤਾ ਸੀ ਕਿ ਬਿਪਰਨ ਦੀ ਰੀਤ ਤੋਂ ਸਦਾ ਬਚਣਾ ।
ਤੁਰਾ ਹਰ ਚਿਹੁ ਗੋਇਦ ਬਰਹਮਨ ਮੁਕਨ ਅਜ਼ੀ ਸੁਹਬਤ ਆਲੂਦ ਦਾਮਨ ਮੁਕਨ ।
ਉਸ ਦੀ ਸੰਗਤ ਨਾਲ ਆਪਣਾ ਦਾਮਨ ਦਾਗੀ ਨਾ ਕਰੀਂ ਜੋ ਗੁਰੂ ਤੋ ਬੇਮੁੱਖ ਹੋਏ ਹਨ । ਇਸ ਵਿਦਵਾਨ ਢਾਡੀ ਦਾ ਅਕਾਲ ਚਲਾਣਾ ਨਾਂਦੇੜ ਵਿਖੇ ਹੀ ਹੋਇਆ ਲਗਦਾ ਹੈ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)