ਭਾਈ ਗੋੰਦਾ ਜੀ (ਭਾਗ-4)
ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਬਿਰਾਜਮਾਨ ਨੇ ਅੰਮ੍ਰਿਤ ਵੇਲੇ ਦਾ ਦਰਬਾਰ ਸਜਿਆ , ਸਮਾਪਤੀ ਹੋਈ ਲੰਗਰ ਤਿਆਰ ਹੋਇਆ , ਸੇਵਾਦਾਰ ਨੇ ਬੇਨਤੀ ਕੀਤੀ ਜੀ ਪ੍ਰਸ਼ਾਦਾ ਤਿਆਰ ਹੈ। ਸਤਿਗੁਰੂ ਨਾ ਉੱਠੇ ਥੋੜ੍ਹੇ ਸਮੇਂ ਬਾਦ ਫਿਰ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦਾ ਠੰਡਾ ਹੋਜੂ , ਏਦਾਂ ਕਈ ਵਾਰ ਬੇਨਤੀ ਕੀਤੀ ਪਰ ਸਾਰਾ ਦਿਨ ਸਤਿਗੁਰੂ ਸਿੰਘਾਸਨ ਤੇ ਅਡੋਲ ਬਿਰਾਜੇ ਰਹੇ ਸ਼ਾਮਾਂ ਪੈ ਗੀਆਂ ਸੰਗਤ ਬੜੀ ਹੈਰਾਨ ਅਜ ਕੀ ਗੱਲ ਹੋਈ…. ਕੀ ਕਾਰਨ ਹੈ ਏਦਾ ਬੈਠਣ ਦਾ…..
ਸ਼ਾਮ ਨੂੰ ਜਦੋਂ ਸਤਿਗੁਰੂ ਉੱਠੇ ਤਾਂ ਬਾਬਾ ਬੁੱਢਾ ਜੀ ਦੀ ਵੰਸ਼ ਚੋਂ ਸ਼੍ਰੋਮਣੀ ਸਿੱਖ ਭਾਈ ਭਾਨਾ ਜੀ ਨੇ ਸੰਗਤ ਵੱਲੋਂ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਕੀ ਕਾਰਨ ਅਜ ਸਾਰਾ ਦਿਨ ਸਿੰਘਾਸਨ ਤੇ ਰਹੇ ਪ੍ਰਸ਼ਾਦਾ ਵੀ ਨੀ ਛਕਿਆ। ਗੁਰਦੇਵ ਨੇ ਕਿਹਾ ਭਾਨਾ ਜੀ ਤੁਹਾਡੇ ਵਾਂਗ ਗੁਰੂ ਪਿਆਰ ਚ ਗੁੰਦਿਆ ਭਾਈ ਗੋੰਦਾ ਜੋ ਕਾਬਲ ਚ ਹੈ ਉਸ ਨੇ ਅਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਧਿਆਨ ਮਗਨ ਦੋਵਾਂ ਹੱਥਾਂ ਨਾਲ ਸਾਡੇ ਚਰਨ ਫੜੇ ਹੋਏ ਸੀ , ਗੋੰਦੇ ਨੇ ਚਰਨ ਛੱਡੇ ਨੀ ਇਸ ਕਰਕੇ ਅਸੀਂ ਉੱਠੇ ਨੀ ਜੇ ਅਸੀਂ ਉੱਠਦੇ ਤਾਂ ਸਿੱਖ ਦਾ ਧਿਆਨ ਟੁੱਟਣਾ ਸੀ ਸੰਗਤ ਬੜੀ ਹੈਰਾਨ ਸਭ ਨੇ ਪਿਆਰ ਨਾਲ ਸਿਰ ਝੁਕਾਇਆ।
ਕਾਬਲ ਮਹਿ ਗੋੰਦਾ ਸਿੱਖ ਰਹੈ।
ਧਰੇ ਧਿਆਨ ਦੋਨੋਂ ਪਗ ਗਹੈ ।( ਸੂਰਜ ਪ੍ਰਕਾਸ਼)
ਉਹ ਦਿਨ ਤੇ ਸਮਾਂ ਲਿਖ ਲਿਆ ਫਿਰ ਜਦੋਂ 1649 ਨੂੰ ਦੀਵਾਲੀ...
ਤੇ ਭਾਈ ਗੋਂਦਾ ਜੀ ਸੰਗਤ ਸਮੇਤ ਕਾਬਲੋ ਚਲ ਦਰਸ਼ਨਾਂ ਲਈ। ਕੀਰਤਪੁਰ ਸਾਹਿਬ ਆਏ ਤਾਂ ਕੀਰਤਪੁਰ ਦੀ ਸੰਗਤ ਨੇ ਕਾਬਲ ਵਾਸੀਆ ਤੋ ਉਸ ਦਿਨ ਬਾਰੇ ਪੁਛਿਆ ਕਾਬੁਲ ਦੀ ਸੰਗਤ ਨੇ ਦੱਸਿਆ ਕੇ ਹਾਂ ਇੱਕ ਦਿਨ ਭਾਈ ਗੋਂਦਾ ਜੀ ਦਰਿਆ ਚ ਇਸ਼ਨਾਨ ਕਰਕੇ ਦਰਿਆ ਚ ਹੀ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਧਿਆਨ ਮਗਨ ਹੋ ਗਏ ਸੀ ਤੇ ਸਾਰਾ ਦਿਨ ਧਿਆਨ ਮਗਨ ਰਹੇ ਇੱਧਰ ਜਦੋਂ ਸੰਗਤਾਂ ਨੇ ਦਸਿਆ ਕੇ ਉਸ ਦਿਨ ਸਤਿਗੁਰ ਵੀ ਸ਼ਾਮ ਤੱਕ ਅਡੋਲ ਬੈਠੇ ਰਹੇ ਤਾ ਦੋਵੇਂ ਪਾਸੇ ਦੀ ਗੱਲ ਪਤਾ ਕਰਕੇ ਸਾਰੀ ਸੰਗਤ ਆਪ ਮੁਹਾਰੇ ਬੋਲ ਉਠੀ।
ਧੰਨ ਗੁਰੂ ਹਰਿਰਾਏ ਸਾਹਿਬ ਧੰਨ ਭਾਈ ਗੋੰਦਾ ਜੀ
ਧੰਨ ਗੁਰੂ ਧੰਨ ਗੁਰੂ ਦੀ ਸਿੱਖੀ
ਭਗਤ ਨਾਮਦੇਵ ਜੀ ਦੇ ਅੰਮ੍ਰਿਤਮਈ ਬਚਨ ਆ
ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥
ਏਕ ਸਮੈ ਮੋਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥
ਨੋਟ ਕਾਬਲ ਦੇ ਚ ਅਜ ਵੀ ਭਾਈ ਗੋਂਦਾ ਜੀ ਦਾ ਅਸਥਾਨ ਮੰਜੀ ਸਾਹਿਬ ਬਣਿਆ ਹੋਇਆ ਹੈ।
ਕਾਬੁਲ ਦੇ ਗੁਰੂ ਘਰਾਂ ਬਾਰੇ ਬਾਦ ਚ ਕਿਸੇ ਦਿਨ ਲਿਖੂਗਾ
(ਕਾਬੁਲ ਦੀ ਸੰਗਤ ਭਾਗ-ਚੌਥਾ )
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਲਖਵਿੰਦਰ ਕੌਰ
ਬਹੁਤ ਭਾਵੁਕ ਤੇ ਪੁਰਾਣੀਆਂ ਧਾਰਮਿੱਕ ਯਾਂਦਾ ਨਾਲ ਜੋੜਨ ਲਈ ਕੋਟ ਕੋਟ ਧਨੰਵਾਦ ਜੀ