More Gurudwara Wiki  Posts
ਭਾਗੀ ਪਰਾਗਾ ਜੀ – ਬਾਰੇ ਜਾਣਕਾਰੀ


ਕੁਝ ਦਰਵੇਸ਼ ਜਾਮਾ ਬਦਲ ਬਦਲ ਕੇ ਸੰਸਾਰ ਤੇ ਆਉਂਦੇ ਹਨ ਤੇ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹਨ , ਪਰ ਕੁਝ ਐਸੇ ਹੁੰਦੇ ਹਨ ਜੋ ਖੂਨ ਦੁਆਰਾ ਆਪਣਾ ਫ਼ਰਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ । ਸੇਵਾ , ਸਿਮਰਨ ਉਨ੍ਹਾਂ ਦੇ ਘਰਾਂ ਵਿਚ ਪੀੜ੍ਹੀ ਦਰ ਪੀੜੀ ਚਲੀ ਰਹਿੰਦੀ ਹੈ । ਗੁਰੂ ਦਾ ਦਰ ਉਹ ਛੱਡਦੇ ਨਹੀਂ ਸਗੋਂ ਹੋਰਨਾਂ ਨੂੰ ਵੀ ਉਸੇ ਰਾਹ ‘ ਤੇ ਚੱਲਣ ਲਈ ਪ੍ਰੇਰਦੇ ਹਨ । ਕਈ ਤਸੀਹੇ ਝੱਲੇ , ਬੰਦ ਬੰਦ ਕਟਵਾਏ ਪਰ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਿਆ । ਦਾਦਾ , ਪੁੱਤਰ , ਪੋਤਰਾ ਸਭ ਗੁਰੂ ਦੇ ਸੇਵਕ ਬਣੇ ਰਹੇ । ਭਾਈ ਪਰਾਗਾ ਜੀ ਹੀ ਸਨ ਜੋ ਗੁਰੂ ਘਰ ਨਾਲ ਆਪ ਵੀ ਜੁੜੇ , ਪੁੱਤਰ ਨੂੰ ਵੀ ਇਹੀ ਸਿੱਖਿਆ ਦਿੱਤੀ । ਪੁੱਤਰ ਮਤੀਦਾਸ ਜੀ ਨੇ ਐਸੀ ਸਿੱਖੀ ਨਿਭਾਈ ਕਿ ਜਿਸ ਦੀ ਮਿਸਾਲ ਹੋਰ ਕਿਧਰੇ ਮਿਲਣੀ ਮੁਸ਼ਕਲ ਹੈ । ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਬੰਦੀ ਵਿਚ ਪਾਏ ਗਏ , ਕੈਦ ਰਹੇ ਤੇ ਆਰੇ ਨਾਲ ਚੀਰੇ ਜਾਣ ਦਾ ਉਚੇਚਾ ਹੁਕਮ ਬਾਦਸ਼ਾਹ ਨੇ ਸੁਣਾਇਆ ਸੀ । ਆਪ ਜੀ ਨੇ ਤਨ ਚਿਰਵਾ ਲਿਆ ਪਰ ਰਤਾ ਭਰ ਨਾ ਡੋਲੇ । ਕਮਾਲ ਇਹ ਸੀ ਭਾਈ ਮਤੀਦਾਸ ਦਾ ਕਿ ਦੋਵੇਂ ਤਨ ਚੀਰੇ ਤੇ ਦੋਵੇਂ ਹੀ ਜਪੁ ਜੀ ਸਾਹਿਬ ਪੜ੍ਹ ਰਹੇ ਸਨ । ਇਹ ਜੁਰੱਅਤ ਉਨ੍ਹਾਂ ਆਪਣੇ ਪਿਤਾ ਜੀ ਕੋਲੋਂ ਹੀ ਲਈ ਸੀ । ਸਭ ਪਰਿਵਾਰ ਨੇ ਬੜੀ ਸਿੱਖੀ ਨਿਭਾਈ । ਭਤੀਜਾ ਗੁਰਬਖ਼ਸ਼ ਸਿੰਘ ਵੀ ਦਸਮੇਸ਼ ਪਿਤਾ ਜੀ ਦੀ ਹਜ਼ੂਰੀ ਵਿਚ ਰਹੇ । ਭਾਈ ਪਰਾਗਾ ਜੀ ਸਦਾ ਨਿਮਰਤਾ ਵਿਚ ਟਿੱਕ ਰਜ਼ਾ ਵਿਚ ਰਹੇ । ਭਾਈ ਪਰਾਗਾ ਜੀ ਜ਼ਿਲ੍ਹਾ ਜੇਹਲਮ ਦੇ ਕੜਿਆਲ ਪਿੰਡ ਦੇ ਵਸਨੀਕ ਸਨ । ਆਪ ਜੀ ਦੇ ਪਿਤਾ ਛਿਬਰ ਬ੍ਰਾਹਮਣ ਸਨ ਜੋ ਮਹਾਤਮਾ ਗੌਤਮ ਦੇ ਪੁੱਤਰ ਸਨ । ਉਨ੍ਹਾਂ ਨੇ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਹੋਰਨਾਂ ਲਈ ਨਮੂਨਾ ਬਣਾਇਆ । ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮ ਜੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਚੜ੍ਹਦੀ ਕਲਾ ਪ੍ਰਾਪਤ ਕੀਤੀ ।...

ਭਾਈ ਗੁਰਦਾਸ ਜੀ ਨੇ ਭਾਈ ਪਰਾਗਾ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਸੂਚੀ ਵਿਚ ਕੀਤਾ ਹੈ : “ ਪੁਰਖ ਪਿਰਾਗਾ ਸ਼ਬਦ ਆਧਾਰਾ ? ” ਗੁਰੂ ਹਰਿਗੋਬਿੰਦ ਜੀ ਨੇ ਯੁੱਧ ਵਿਚ ਹੋਈ ਸਫ਼ਲਤਾ ਪਿੱਛੋਂ ਭਾਈ ਪਰਾਗਾ ਨੂੰ ਬੜਾ ਆਦਰ ਦਿੱਤਾ : ਜੈਤ ਸੌ ਪਰਾਗਾ ਧੀਰ ਪੈੜਾ ਸੰਗ ਆਯੋ ਹੋ ।
ਪੰਜਵੇਂ ਪਾਤਸ਼ਾਹ ਨੇ ਉਨ੍ਹਾਂ ਨੂੰ ਉਪਦੇਸ਼ ਦੇਂ ਕੇ ਕਿਹਾ ਸੀ ਕਿ ਇੰਦਰੀਆਂ ਸੰਕੋਚ ਕੇ ਸਵਾਸ – ਸਵਾਸ ਵਾਹਿਗੁਰੂ ਦਾ ਜਾਪ ਕਰਨਾ । ਉਹ ਇਤਨੇ ਬੇਬਾਕ ਹੋ ਗਏ ਸਨ ਕਿ ਜਦ ਪੰਡਤਾਂ ਕਿਹਾ ਕਿ ਤੁਸੀਂ ਕਰਮ ਧਰਮ ਛੱਡ ਦਿੱਤਾ ਹੈ ਤਾਂ ਭਾਈ ਪਰਾਗਾ ਜੀ ਨੇ ਕਿਹਾ : “ ਤੁਸੀਂ ਤਾਂ ਕਹਿੰਦੇ ਹੋ ਕਿ ਜਿਸ ਘਰ ਸੂਤਕ ਜਾਂ ਮ੍ਰਿਤਕ ਹੋਵੇ ਉੱਥੇ ਕਰਮ ਕੀਤੇ ਕੰਮ ਨਹੀਂ ਆਉਂਦੇ । ਸਾਡਾ ਅਗਿਆਨ ਪਿਤਾ ਮਰ ਗਿਆ ਹੈ ਅਤੇ ਗਿਆਨ ਪੁੱਤਰ ਜਨਮਿਆ ਹੈ । ਇਸ ਲਈ ਕਰਮ ਨਹੀਂ ਕਰਦੇ । ਭੱਟ ਵਹੀ ਮੁਲਤਾਨੀ ਸਿੰਧੀ ਵਿਚ ਭਾਈ ਮਤੀਦਾਸ ਜੀ ਦੀ ਬੰਸ ਬਾਰੇ ਇਸ ਤਰ੍ਹਾਂ ਲਿਖਿਆ ਹੈ : ਗੈਲੇ ਮਤੀ ਦਾਸ , ਸਤੀ ਦਾਸ ਬੇਟੇ ਹੀਰਾ ਨੰਦ ਕੇ , ਪੋਤੇ ਲਖੀ ਦਾਲਕੇ , ਪੜਪੋਤੇ ਪਿਰਾਗਾ ਕੇ , ਬੰਸ ਗੌਤਮ ਕਾ , ਸਾਰਸੂਤੀ ਭਾਗਵਤ ਗੋਤਰੇ ਛੱਬਰ ਬਾਹਮਣ ਮਾਰੇ ਗਏ । ਇਸ ਆਤਮ ਗਿਆਨੀ ਤੇ ਧਰਮਵੀਰ ਮਹਾਤਮਾ ਦੇ ਚਾਰ ਪੁੱਤਰ ਹੋਏ । ਭਾਈ ਸਤੀਦਾਸ , ਭਾਈ ਮਤੀਦਾਸ , ਭਾਈ ਜਤੀਦਾਸ ਅਤੇ ਭਾਈ ਸਖੀਦਾਸ । ਗੁਰੂ ਹਰਿਗੋਬਿੰਦ ਜੀ ਨੂੰ ਸ਼ਸਤਰ ਵਿੱਦਿਆ ਸਖੌਮ ਵਿੱਚ ਵੀ ਭਾਈ ਪਰਾਗਾ ਜੀ ਦਾ ਅਹਿਮ ਰੋਲ ਰਿਹਾ ਸੀ । ਐਸੇ ਸਨ ਗੁਰੂ ਦੇ ਅਨਿਨ ਸਿੱਖ ਜਿਨ੍ਹਾਂ ਸਤਿਗੁਰੂ ਦੇ ਚਰਨੀਂ ਲੱਗ ਆਪਾ ਗਵਾ ਲਿਆ । ਗੁਰੂ ਨੂੰ ਸਭ ਕੁਝ ਜਾਣ ਕੇ ਸ਼ਬਦ ਦਾ ਅਭਿਆਸ ਕੀਤਾ । ਵਕਤ ਆਉਣ ਤੋਂ ਜਾਨ ਤੱਕ ਵਾਰ ਦਿੱਤੀ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)