More Gurudwara Wiki  Posts
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ


ਅਕਾਲ ਪੁਰਖ ਸਿੱਖ ਧਰਮ ਵਿੱਚ ਪ੍ਰਮਾਤਮਾ ਦਾ ਨਾਮ ਹੈ ਜੋ ਸਾਰੇ ਬ੍ਰਹਿਮੰਡ ਦਾ ਰਚਣਹਾਰ, ਪਾਲਣਹਾਰ ਅਤੇ ਖੈ ਕਰਨਹਾਰ ਹੈ। ਅਕਾਲ ਪੁਰਖ ਸਾਰੇ ਸੰਸਾਰ ਦੇ ਜ਼ਰੇ-ਜ਼ਰੇ ਵਿੱਚ ਇੱਕ ਰਸ ਵਿਆਪਕ ਹੈ। ਉਹ ਨਿਰਮਲ, ਨਿਰਾਕਾਰ ਅਤੇ ਅਟੱਲ ਹੈ ਜਿਸ ਕਰ ਕੇ ਉਹ ਹੀ ਸੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਅਕਾਲ ਪੁਰਖ ਦੇ ਵਾਸੇ ਨੂੰ ਬੇਗਮ ਪੁਰਾ ਸ਼ਹਿਰ ਵੀ ਕਿਹਾ ਜਾਂਦਾ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। …ਗੁਰੂ ਗ੍ਰੰਥ ਸਾਹਿਬ
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ।ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ।ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ ੧ ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ। ‘ਓਅੰ’ ਬ੍ਰਹਮ ਦਾ ਸੂਚਕ ਹੈ ਅਤੇ ‘ਕਾਰ’ ਸੰਸਕ੍ਰਿਤ ਦਾ ਪਿਛੇਤਰ ਹੈ ਜਿਸਦੇ ਅਰਥ ਹਨ ਇਕ-ਰਸ। ਓਅੰਕਾਰ ਅੱਗੇ ‘ਇਕ’ ਲਾਉਣਾ ਅਦਵੈਤਵਾਦੀ ਸਿੱਖ ਦਰਸ਼ਨ ਦਾ ਸੂਚਕ ਹੈ।
ਗੁਰਬਾਣੀ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ।। ਨਾਨਕ ਹੋਸੀ ਭੀ ਸਚੁ।।:
ਇਕ ਸਰਵ ਵਿਆਪਕ ਸਿਰਜਣਹਾਰ ਪਰਮਾਤਮਾ, ਸੱਚ ਅਤੇ ਸਦੀਵੀ ਨਾਮ ਹੈ, ਸਿਰਜਣਾਤਮਕ ਜੀਵ, ਬਿਨਾ ਡਰ, ਬਿਨਾਂ ਦੁਸ਼ਮਣ, ਅਕਾਲ ਅਤੇ ਮੌਤ ਤੋਂ...

ਰਹਿਤ ਸਰੂਪ, ਜਨਮ ਅਤੇ ਮੌਤ ਦੇ ਚੱਕਰ ਦੁਆਰਾ ਪ੍ਰਭਾਵਿਤ ਨਹੀਂ – ਅਣਜੰਮੇ, ਸਵੈ-ਹੋਂਦ ਵਾਲਾ, ਉਸ ਦੀ ਕਿਰਪਾ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸੱਚਾ ਅਤੇ ਸਦੀਵੀ ਗੁਰੂ ਜਿਸ ਕੋਲ ਸਾਨੂੰ ਚਾਨਣ ਦੇਣ ਦੀ ਸ਼ਕਤੀ ਹੈ।
ਬੋਲੇ ਸੋ ਨਿਹਾਲ (ਭਾਵ, “ਜਿਹੜਾ ਵੀ ਰੱਬੀ ਨਾਮ ਬੋਲਦਾ/ਜਪਦਾ ਜਾਂ ਰੱਬ ਨੂੰ ਯਾਦ ਕਰਦਾ ਹੈ, ਉਹ ਆਨੰਦੀਤ ਜਾਂ ਆਨੰਦਮਈ ਹੋ ਜਾਂਦਾ ਹੈ। ਜਾਂ ਸੰਤੁਸ਼ਟ ਹੋਵੇ ਜਾਂਂਦਾ ਹੈ)
ਬੋਲੇ ਸੋ ਨਿਹਾਲ ਇਹ ਸਿੱੱਖ ਧਰਮ ਵਿੱਚ ਇੱਕ ਜੈੈੈੈਕਾਰੇ/ਨਾਅਰਾ (slogan) ਦਾ ਪਹਿਲਾ ਹਿੱਸਾ ਹੈਂ। ਪੂਰਾ ਜੈਕਾਰਾ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ”
ਸਤਿ ਸ੍ਰੀ ਅਕਾਲ‘ਸਤਿ’ ਜਿਸਦਾ ਅਰਥ ਹੈ ‘ਸੱਚ’ ਤੇ ‘ਸ੍ਰੀ ਅਕਾਲ’ਭਾਵ ‘ਕਾਲ ਤੋਂ ਪਰੇ’ ਵਾਹਿਗੁਰੂ, ਪਰਮਾਤਮਾ, ਰੱਬ, ਇੱਕ ਅਕਾਲ ਪੁਰਖ ਵਾਹਿਗੁਰੂ।
ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸਿੱਖਾਂ ਦਾ ਜੈਕਾਰਾ ਹੈ।
‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ਇਸ ਜੈਕਾਰੇ ਦੀ ਗੂੰਜ ਨਾਲ ਸਿੱਖਾਂ ਵਿੱਚ ਉਮੀਦ, ਹਿੰਮਤ, ਉਤਸ਼ਾਹ ਤੇ ਜੋਸ਼ ਪੈਦਾ ਹੋ ਜਾਂਦਾ ਹੈ ਅਤੇ ਉਹ ਕਿਸੇ ਵੀ ਦੁੱਖ, ਮੁਸ਼ਕਿਲ ਜਾਂ ਤਾਨਾਸ਼ਾਹੀ ਨਾਲ ਲੜਣ ਲਈ ਤਿਆਰ ਹੋ ਜਾਂਦਾ ਹੈ। ਇਹ ਜੈਕਾਰਾ ਸੱਚ ਦੀ ਪੈਰੋਕਾਰੀ(ਭਾਵ ਰਾਖੀ) ਕਰਦਾ ਹੈ ਤੇ ਸਿੱਖ ਸੱਚ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੋ ਜਾਂਦਾ ਹੈ।
ਸਤਿ ਸ੍ਰੀ ਅਕਾਲ
ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ‘ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ।
ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਗਿਆ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਯਾਨੀ ਪਰਵਰਦਗਾਰ ਭਾਵ ਪਰਮਾਤਮਾ। ਸੋ ਇਸ ਪੂਰੇ ਫ਼ਿਕਰੇ ਦੇ ਮਾਇਨੇ ਹੋਏ, ਪਰਮਾਤਮਾ ਹੀ ਆਖ਼ਰੀ ਸੱਚ ਹੈ।
ਜੋਰਾਵਰ ਸਿੰਘ ਤਰਸਿੱਕਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)