More Gurudwara Wiki  Posts
ਛਬੀਲ – ਜਰੂਰ ਪੜ੍ਹਿਓ ਜੀ


ਜਰੂਰ ਪੜ੍ਹਿਓ ਜੀ – ਛਬੀਲ
ਇੱਕ ਸਮਾਂ ਸੀ ਜਦੋਂ ਸਿੱਖ ਰੀਤੀ ਰਿਵਾਜਾਂ ਅਤੇ ਪ੍ਰੰਪਰਾਵਾਂ ਜਿਵੇਂ ਕਿ ਛਬੀਲ, ਲੰਗਰ ਅਤੇ ਤਿਉਹਾਰਾਂ ਆਦਿ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਂਦਾ ਸੀ। ਉਸ ਸਮੇਂ ਵਿੱਚ ਆਪਸੀ ਭਾਈਚਾਰਾ ਬੜਾ ਸੋਹਣਾ ਵੇਖਣ ਨੂੰ ਮਿਲਦਾ ਸੀ। ਹਰ ਧਰਮ ਅਤੇ ਹਰ ਜਾਤ-ਪਾਤ ਦੇ ਲੋਕਾਂ ਨੂੰ ਇਕੱਠੇ ਹੋਣ ਦੇ ਮੌਕੇ ਮਿਲਦੇ ਰਹਿੰਦੇ ਸਨ।
ਛਬੀਲਾਂ ਦੇ ਦਿਨ ਚੱਲ ਰਹੇ ਹਨ ਤਾਂ ਸੋਚਿਆ ਕਿ ਉਹਨਾ ਵੀਰਾਂ ਨਾਲ ਗੱਲ ਕਰਾਂ ਜਿਹੜੇ ਵੀਰ ਛਬੀਲ ਤੇ ਵੀ ਕਿੰਤੂ ਪ੍ਰੰਤੂ ਕਰ ਦਿੰਦੇ ਹਨ। ਵੀਰੋ ਕਦੇ ਓਹ ਦਿਨ ਸਨ ਜਦੋਂ ਸਾਡੇ ਕੋਲ ਸਿਰਫ ਸਾਈਕਲ ਅਤੇ ਸਕੂਟਰ ਹੁੰਦੇ ਸਨ। ਅੱਗ ਵਾਂਗ ਵਰਦੀ ਧੁੱਪ ਜਦੋਂ ਸਾਈਕਲ ਸਕੂਟਰ ਵਾਲੇ ਦੀ ਜਾਨ ਲੈਣ ਤੱਕ ਚਲੀ ਜਾਂਦੀ ਸੀ ਤਾਂ ਅਜਿਹੇ ਸਮੇਂ ਵਿੱਚ ਸੀਨੇ ਵਿੱਚ ਠੰਡ ਪਾ ਕੇ ਜਾਨ ਬਚਾ ਦੇਣ ਵਾਲੀ ਛਬੀਲ ਤੇ ਕਿੰਤੂ ਕਰਨ ਦਾ ਕੋਈ ਸੋਚਦਾ ਵੀ ਕਿੱਦਾਂ। ਸੁਪਨੇ ਵਿੱਚ ਵੀ ਕਦੇ ਅਜਿਹੀ ਕਿੰਤੂ ਵਾਲੀ ਸੋਚ ਨਾ ਬਣਦੀ। ਪਰ ਹੁਣ ਲੋਕਾਂ ਕੋਲ ਪੈਸਾ ਆ ਗਿਆ, ਗੱਡੀਆਂ ਨੇ, ਚਾਲੀਆਂ ਦੀ ਠੰਡੇ ਦੀ ਬੋਤਲ ਮਿਲ ਜਾਂਦੀ ਆ ਅਤੇ ਤੀਹ ਰੁਪਏ ਦੇ ਚਿਪਸ ਮਿਲ ਜਾਂਦੇ ਆ। ਸਾਰਾ ਪਰਿਵਾਰ ਏਸੀ ਵਾਲੀ ਗੱਡੀ ਵਿੱਚ ਠੰਡਾ ਪੀਂਦਾ ਸਫ਼ਰ ਕਰੇਗਾ ਤਾਂ ਵੀਰੋ ਛਬੀਲ ਦੀ ਮਹਾਨਤਾ ਦਾ ਕਿਵੇਂ ਪਤਾ ਲੱਗੇਗਾ। ਛਬੀਲ ਦੇ ਮੂਹਰੇ ਲੱਗੀ ਇੱਕ ਦੋ ਮਿੰਟ ਦੀ ਟਰੈਫਿਕ ਵੇਖ ਗੁੱਸਾ ਆਵੇਗਾ ਤਾਂ ਆਪਣੇ ਆਪ ਹੀ ਮਨ ਵਿੱਚ ਖਿਆਲ ਆਉਣਗੇ ਕੇ ਛਬੀਲ ਲਾਉਣ...

ਦਾ ਕੋਈ ਬਹੁਤਾ ਫਾਇਦਾ ਨਹੀਂ। ਇਹ ਤਾਂ ਐਵੇਂ ਵੀ ਭੇਡ ਚਾਲ ਜਹੀ ਲਗਦੀ ਆ।
ਖੈਰ ਜੋ ਮੈਂ ਕਹਿਣਾ ਚਾਹੁੰਦਾ ਹੈ ਆਪ ਜੀ ਸਮਝ ਹੀ ਗਏ ਹੋ ਸੋ ਮੈਂ ਬਹੁਤਾ ਲੰਬਾ ਨਾ ਲਿਖਾਂ। ਅੱਜ ਮੈਂ ਸਿਖਰ ਦੁਪਹਿਰ ਦੀ ਅੱਗ ਲਾਉਂਦੀ ਧੁੱਪ ਵਿੱਚ ਕਿਸੇ ਕੰਮ ਲਈ ਮੋਟਰਸਾਈਕਲ ‘ਤੇ ਬਾਹਰ ਨਿਕਲਿਆ ਤਾਂ ਇੰਝ ਲੱਗਾ ਜਿਵੇਂ ਸੂਰਜ ਧਰਤੀ ਤੇ ਆਇਆ ਹੋਇਆ ਹੈ ਅਤੇ ਜਾਨ ਲੈ ਕੇ ਹੀ ਛੱਡੇਗਾ। ਫੇਰ ਓਹਨਾ ਵੀਰਾਂ ਦਾ ਖਿਆਲ ਆਇਆ ਜਿਹੜੇ ਏਨੀਂ ਧੁੱਪ ਵਿੱਚ ਸਾਈਕਲਾਂ ‘ਤੇ ਦਿਹਾੜੀ ਲਈ ਜਾਂਦੇ ਹਨ। ਮਨ ਵਿੱਚ ਉਹਨਾਂ ਵੀਰਾਂ ਲਈ ‘ਧੰਨ’ ਸ਼ਬਦ ਨਿਕਲਿਆ। ਫਿਰ ਥੋੜੀ ਅੱਗੇ ਗਿਆ ਤਾਂ ਛਬੀਲ ਲੱਗੀ ਹੋਈ ਸੀ। ਜਾਨ ਵਿੱਚ ਜਾਨ ਪੈ ਗਈ। ਵੇਖਿਆ ਕਿ ਕੋਈ ਗੱਡੀ ਵਾਲਾ ਤਾਂ ਰੁਕ ਕੇ ਛਬੀਲ ਨਹੀਂ ਪੀ ਰਿਹਾ ਪਰ ਸਾਈਕਲ ਅਤੇ ਮੋਟਰਸਾਈਕਲ ਵਾਲੇ ਖੁਸ਼ੀ ਖੁਸ਼ੀ ਰੁਕ ਕੇ ਛਬੀਲ ਦਾ ਅਨੰਦ ਲੈ ਰਹੇ ਸਨ। ਮੈਨੂੰ ਵੀ ਛਬੀਲ ਪੀ ਕੇ ਉਹ ਸਕੂਨ ਮਿਲਿਆ ਜੋ ਸ਼ਾਇਦ ਸਵਰਗ ਤੋਂ ਘਟ ਨਹੀਂ ਸੀ।
ਸੋ ਗੁਰੂ ਪਿਆਰਿਓ ਕੋਈ ਭਲਾ ਕਹੇ ਜਾਂ ਬੁਰਾ, ਅਸੀਂ ਤਾਂ ਆਪਣੀਆਂ ਪ੍ਰੰਪਰਾਵਾਂ ਦਾ ਅਨੰਦ ਮਾਣਦੇ ਰਹਾਂਗੇ ਅਤੇ ਹੋਰਾਂ ਨੂੰ ਇਹਨਾ ਪਵਿੱਤਰ ਪ੍ਰੰਪਰਾਵਾਂ ਲਈ ਪ੍ਰੇਰਿਤ ਕਰਦੇ ਰਹਾਂਗੇ।
ਧੰਨਵਾਦ
(ਰਣਜੀਤ ਸਿੰਘ ਮੋਹਲੇਕੇ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)