More Gurudwara Wiki  Posts
ਘਨੱਈਆ ਦੀ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਤੀਸਰੇ ਦਿਨ ਘਨੱਈਆ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਤੀਜੀ ਮਿਸਲ ਘਨੱਈਆਂ ਦੀ ਇਸ ਮਿਸਲ ਦਾ ਮੋਢੀ ਸ : ਜੈ ਸਿੰਘ ਸੰਧੂ ਜੱਟ ਜੋ ਕਾਹਨਾ ਜ਼ਿਲਾ ਲਾਹੌਰ ਦਾ ਰਹਿਣ ਵਾਲਾ ਸੀ ਇਹੀ ਕਾਰਨ ਹੈ ਕਿ ਇਸਨੂੰ ਘਨਈਆ ਸ : ਸਦਦੇ ਸਨ | ਕਈ ਇਹ ਭੀ ਕਹਿੰਦੇ ਹਨ ਕਿ ਸ : ਬੜਾ ਹੀ ਸੁੰਦਰ ਜਵਾਨ ਸੀ ਇਸ ਕਰਕੇ ਵੀ ਲੋਕੀ ਇਹਨੂੰ ਘਨਈਆ ( ਕ੍ਰਿਸ਼ਨ ) ਦੇ ਨਾਮ ਤੋਂ ਪੁਕਾਰਦੇ ਸਨ । ਇਸਦਾ ਪਿਤਾ ਖੁਸ਼ਹਾਲ ਸਿੰਘ ਇਕ ਸਧਾਰਨ ਆਦਮੀ ਸੀ । ਜਦ ਖਾਲਸੇ ਦਾ ਡੰਕਾ ਮੁਲਕ ਵਿਚ ਵਜਣ ਲਗਾ ਤੇ ਜ਼ਾਲਮ ਤੁਰਕਾਂ ਨੇ ਸਖਤੀਆਂ ਕਰਨ ਵਿਚ ਅੱਤ ਕਰ ਦਿਤੀ । ਤਦ ਸ . ਜੈ ਸਿੰਘ ਜੋ ਅਪਣੀ ਬੀਰਤਾ ਤੇ ਗੰਭੀਰਤਾ ਦੇ ਕਾਰਨ ਪ੍ਰਸਿਧ ਸੀ । ਨਵਾਬ ਕਪੂਰ ਸਿੰਘ ਪਾਸ ਜਾਕੇ ਅਮ੍ਰਿਤ ਛਕ ਸਿੰਘ ਸਜ ਗਿਆ । ਹਕੀਕਤ ਸਿੰਘ ਮਹਿਤਾਬ ਸਿੰਘ ਤਾਰਾ ਸਿੰਘ ਜੀਵਨ ਸਿੰਘ ਬਹੁਤ ਸਾਰੇ ਭਾਈ ਬੰਦਾ ਸਿੰਘ ਨੂੰ ਆਪਣੇ ਨਾਲ ਸ਼ਾਮਲ ਕਰਕੇ ਤੁਰਕਾਂ ਦੀ ਸੋਧ ਕਰਨ ਵਿਚ ਪ੍ਰਸਿਧ ਹੋ ਗਿਆ । ਤਦ ਇਸਨੇ ਨੇ ਭੀ ੪000 ਸਵਾਰ ਨਾਲ ਰਖਕੇ ਪਿੰਡ ਸੋਹੀਆਂ ਜੋ ਕਿ ਅੰਮ੍ਰਿਤਸਰ ਤੋਂ ੯ ਮੀਲ ਤੇ ਹੈ ਅਪਣੇ ਸਹੁਰੇ ਪਿੰਡ ਜਾ ਕੇ ਅਡਰਾ ਜਥਾ ਬਣਾ ਲਿਆ । ਤੇ ਇਸ ਇਲਾਕੇ ਦੇ ਜ਼ਾਲਮ ਤੁਰਕ ਹਾਕਮਾਂ ਦੀ ਸੋਧ ਕਰਕੇ ਕਬਜ਼ਾ ਕਰ ਲਿਆ | ਹਕੀਕਤ ਸਿੰਘ ਤੇ ਮਹਿਤਾਬ ਸਿੰਘ ਨੂੰ ਸੰਗਤ ਪੁਰੇ ਦੀ ਹਕੂਮਤ ਸਪੁਰਦ ਕੀਤੀ । ਇਸ ਦਾ ਭਰਾ ਝੰਡਾ ਸਿੰਘ ਰਾਵਲ ਕੋਟ ਦੀ ਲੜਾਈ ਵਿਚ ਜੋ ਨਿਧਾਨ ਸਿੰਘ ਰੰਧਾਵੇ ਨਾਲ ਹੋਈ ਸੀ ਮਾਰਿਆ ਗਿਆ | ਇਸ ਦੀ ਸਿੰਘਣੀ ਨਾਲ ਜੈ ਸਿੰਘ ਨੇ ਅਨੰਦ ਪੜਾ ਲਿਆ | ਜਿਸ ਦੇ ਕਾਰਨ ਪਿੰਡ ਨਾਗ ਮੁਕੇਰੀਆ ਹਾਜੀ ਪੁਰ ਦਾਤਾਰ ਪੁਰ ਕਰਵਾਠ ਅੰਡੀਆ ਅਦਿਕ ਪਿੰਡਾਂ ਤੇ ਵੀ ਇਹਦਾ ਕਬਜ਼ਾ ਹੋ ਗਿਆ | ਅਮਰ ਸਿੰਘ ਬੰਨਾ , ਝੰਡਾ ਸਿੰਘ ਬਾਕਰ ਪੁਰ , ਅਲਖ ਸਿੰਘ ਕਾਨੂੰਵਾਲ ਅਮਰ ਸਿੰਘ ਖੋਖਰਾ ਬੁਧ ਸਿੰਘ ਧਰਮ ਕੋਟੀਆ ਝੰਡਾ ਸਿੰਘ ਕਰੋਹ ਆਦਿਕ ਵਡੇ ੨ ਸ੍ਰ ਇਹਦੇ ਨਾਲ ਸਨ । ੧੯੧੭ ਬਿ : ਨੂੰ ਇਹਦੇ ਘਰ ਲੜਕਾ ਉਤਪੰਨ ਹੋਇਆ ਜਿਸਦਾ ਨਾਮ ਗੁਰਬਖਸ਼ ਸਿੰਘ ਸੀ । ਉਹਦਾ ਵਿਆਹ ਸਦਾ ਕੌਰ ਦੇ ਨਾਲ ਹੋਇਆ ਇਸ ਤੋਂ ਪਿਛੇ ਹੋਲੀ ਹੋਲੀ ਪਠਾਨਕੋਟ ਕਰੋਹਾ ਹਾਜੀਪੁਰ ਸੁਜਾਨ ਪੁਰ ਦੀਨਾ ਨਗਰ ਗੜਸ਼ੰਕਰ ਆਦਿਕ ਬਹੁਤ ਸਾਰੇ ਇਲਾਕੇ ਜੈ ਸਿੰਘ ਦੇ ਕਬਜੇ ਵਿਚ ਆ ਗਏ । ਸਰਹੰਦ ਤੇ ਪੂਰਬੀ ਇਲਾਕੇ ਜਿਨਾਂ ਦਾ ਵਰਨਣ ਦੂਜੇ ਹਿਸੇ ਵਿਚ ਹੋ ਚੁਕਾ ਹੈ ਜੋ ਜੰਗ ਵਿਚ ਆਪਣੀ ਕੌਮ ਦੇ ਨਾਲ ਰਿਹਾ । ਪਹਿਲਾਂ ਸ : ਜੱਸਾ ਸਿੰਘ ਰਾਮਗੜਿਆਂ ਦੇ ਨਾਲ ਇਹਦੀ ਬਹੁਤ ਦੋਸਤੀ ਸੀ । ਪਰ ਸ਼ਹਿਰ ਕਸੂਰ ਦੀ ਚੜਾਈ ਸਮੇਂ ਇਨ੍ਹਾਂ ਦੀ ਕਿਸੇ ਗਲੇ ਅਜੋੜ ਹੋ ਗਈ ੧੮੩੧ ਬਿ : ਨੂੰ ਜਦ ਰਾਜਾ ਰਣਜੀਤ ਦੇਵ ਜੰਮੂ ਵਾਲੇ ਨੇ ਝੰਡਾ ਸਿੰਘ ਨੂੰ ਆਪਣੀ ਮਦਦ ਵਾਸਤੇ ਬਲਾਇਆ ਤਦ ਇਹ ਸਰਦਾਰ ਸੁਕਰਚਕੀਆ ਵਲੋਂ ਬ੍ਰਿਜ ਰਾਜ ਦੇਵ ਦੇ ਵਲੋਂ ਹੋ ਗਿਆ । ਸੰਨ : ੧੮੩੪ ਬਿ : ਨੂੰ ਜੈ ਸਿੰਘ ਤੇ ਹਕੀਕਤ ਸਿੰਘ ਨੇ ਆਪਣੇ ਖਾਨਦਾਨ ਦੇ ਨਾਂ ਤੇ ਇਕ ਕਟੜਾ ਸ਼ਹਿਰ ਅਮ੍ਰਿਤਸਰ ਵਿਚ ਵਸਾਇਆ । ਫਿਰ ਜਦ ਆਪਣੇ ਵੈਰੀ ਸ : ਜਸਾ ਸਿੰਘ ਰਾਮਗੜੀਆ ਆਹਲੂਵਾਲਏ ਤੇ ਸੁਕਰਚਕੀਆ ਦੀ ਮਦਦ ਨਾਲ ਪੰਜਾਬ ਵਿਚੋਂ ਬਾਹਰ ਚਲੇ ਜਾਣ ਵਾਸਤੇ ਮਜਬੂਰ ਕੀਤਾ ਤਦ ਇਹ ਲਗਪਗ ਉਹਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਬੈਠਾ ਤੇ ਇਸ ਦਾ ਪ੍ਰਤਾਪ ਵਧ ਗਿਆ । ਇਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੜਾ ਬਹਾਦਰ ਸਮਝਦਾ ਸੀ । ਇਨ੍ਹਾਂ ਹੀ ਦਿਨ ਵਿਚ ਕਟੋਚੀਏ ਰਾਜਾ ਸੰਸਾਰ ਚੰਦ ਨੇ ਆਪਣਾ ਕਾਂਗੜੇ ਦਾ ਕਿਲਾ ਜੋ ਪਹਿਲਾਂ ਸੈਫ ਅਲੀ ਖਾਂ ਸ਼ਾਹੀ ਗਵਰਨਰ ਦੇ ਅਧੀਨ ਸੀ । ਉਸ ਦੇ ਮਰਨ ਪਿਛੋਂ ਉਸਦੇ ਲੜਕੇ ਜੀਵਨ ਖਾਂ ਪਾਸੋਂ ਕਿਲਾ ਖਾਲੀ ਕਰਾਣ ਲਈ ਸ : ਜੈ ਸਿੰਘ ਨੂੰ ਸਦਿਆ ਰਾਜਾ ਸੰਸਾਰ ਚੰਦ ਦੀ ਮਦਤ ਲਈ ਸ : ਜੈ ਸਿੰਘ ਨੇ ਆਪਣੇ ਲੜਕੇ ਗੁਰਬਖਸ਼ ਸਿੰਘ ਤੇ ਬਘੇਲ ਸਿੰਘ ਨੂੰ ਫੌਜ ਦੇਕੇ ਭੇਜਿਆ । ਤਾਂ ਜੋ ਇਹ ਦੇ ਕਿਲੇ ਨੂੰ ਘੇਰਾ ਪਾ ਲੈਣ । ਜਿਥੇ ਪੁਜਦੇ ਹੀ ਇਨ੍ਹਾਂ ਨੇ ਕਬਜ਼ਾ ਕਰ ਲਿਆ । ਰਾਜਾ ਸੰਸਾਰ ਚੰਦ ਇਹ ਵੇਖ ਕੇ ਇਸ ਕਿਲੇ ਦਾ ਪ੍ਰਬੰਧ ਮੇਰੇ ਹਥ ਵਿਚ ਮੁਸਲਮਾਨ ਨਹੀਂ ਰਹਿਣ ਦੇਣਗੇ ਕਿਲੇ ਦਾ ਪ੍ਰਬੰਧ ਇਨ੍ਹਾਂ ਸਿੰਘ ਦੇ ਹਥ ਹੀ ਰਹਿਣ ਦਿੱਤਾ । ਇਸ ਮਿਸਲ ਦਾ ਜੋਰ ਦੇਖ ਕੇ ਹੋਰ ਵੀ ਜਿਨ ਪਹਾੜੀ ਰਾਜੇ ਸਨ । ਸਾਰਿਆਂ ਨੇ ਜੈ ਸਿੰਘ ਦੀ ਅਧੀਨਤਾ ਪ੍ਰਵਾਨ ਕਰ ਲਈ । ੧੮੩੪ ਬਿ : ਜਦ ਜੰਮੂ ਦਾ ਰਾਜਾ ਰਣਜੀਤ ਦੇਵ ਮਰ ਗਿਆ ਤੇ ਉਹਦਾ ਵਡਾ ਲੜਕਾ ਜੈ ਰਾਜ ਦੇਵ ਗੱਦੀ ਤੇ ਬੈਠਾ । ਤਦ ਉਸ ਨੇ ਭੰਗੀ ਸਰਦਾਰਾਂ ਤੋਂ ਆਪਣੇ ਉਸ ਮੁਲਕ ਦਾ ਹਿਸਾ ਜੋ ਉਨ੍ਹਾਂ ਨੇ ਕਬਜ਼ੇ ਵਿਚ ਕਰ ਲਿਆ ਸੀ ਛਡਾਨ ਵਾਸਤੇ ਹਕੀਕਤ ਸਿੰਘ ਨੂੰ ਆਪਣੀ ਮਦਦ ਵਾਸਤੇ ਬੁਲਾ ਭੇਜਿਆ । ਜਦ ਇਹ ਆਪਣੇ ਲਸ਼ਕਰ ਨੂੰ ਲੈ ਕੇ ਕੜੀਆਂ ਵਾਲੇ ਜਾਂ ਉਤਰਿਆ ਤਦ ਉਹਦੇ ਕਹਿਣ ਤੇ ੩੪੦੦੦ ਰੁਪਿਆਂ ਦੇ ਬਦਲੇ ਉਸ ਦਾ ਇਲਾਕਾ ਦੇ ਦਿਤਾ ਗਿਆ । ਪਰ ਇਲਾਕਾ ਲੈ ਕੇ ਬਿਰਜ ਰਾਜ਼ ਦੇਵ ਨੇ ਰੁਪਆ ਨਾ ਦਿੱਤਾ । ਇਹ ਗਲ ਘਨਈਏ ਸਰਦਾਰਾਂ ਨੂੰ ਬੜੀ ਅਯੋਗ ਪ੍ਰਤੀਤ ਹੋਈ । ਉਨ੍ਹਾਂ ਭੰਗੀ ਸ : ਗੁਜਰ ਸਿੰਘ ਤੇ ਭਾਗ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਕੜੀਆਂ ਵਾਲਾ ਇਲਾਕਾ ਰਾਜਾ ਪਾਸੋਂ ਲੈ ਲਿਆ । ਤੇ ਉਹਦੇ ਬਚਨ ਭੰਗ ਕਰਨ ਦੀ ਸਜ਼ਾ ਦੇਣ ਲਈ ਖਾਸ ਜੰਮੂ ਤੇ ਚੜ੍ਹਾਈ ਕਰ ਦਿਤੀ । ਅੰਤ ਨੂੰ ਜਦ ਰਾਜੇ ਨੇ ਵੇਖਿਆ ਕਿ ਸਿੰਘ ਸਰਦਾਰਾਂ ਨੂੰ ਜਿਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ । ਤਦ ਉਹਨੇ ੩੦000 ਰੁਪਿਆ ਦੇਣਾ ਕਰਕੇ ਹਕੀਕਤ ਸਿੰਘ ਨੂੰ ਵਾਪਸ ਕਰ ਦਿਤਾ | ਪਰ ਜਦ ਇਕ ਸਾਲ ਤਕ ਨੀਅਤ ਰਕਮ ਹਕੀਕਤ ਸਿੰਘ ਤਕ ਨਾ ਪੁਜੀ । ਤਦ ਉਹਨੇ ਸਰਦਾਰ ਮਹਾਂ ਸਿੰਘ ਨੂੰ ਨਾਲ ਲੈ ਕੇ ਜੰਮੂ ਤੇ ਫਿਰ ਚੜਾਈ ਕਰ ਦਿਤੀ । ਮਹਾਂ ਸਿੰਘ ਨੇ ਚਪਗੜ ਵਲ ਕੂਚ ਕੀਤਾ । ਉਧਰੇ ਹਕੀਕਤ ਸਿੰਘ ਜਫਰਵਾਲ ਵਾਲੇ ਰਾਹ ਆਇਆ । ਰਾਖਾ ਬ੍ਰਿਜ ਦੇਵ ਇਹਨਾਂ ਦੀ ਚੜਾਈ ਸੁਣਕੇ ਜੰਮੂ ਛਡ ਨਸ ਕੇ ਗਿਆ ਪਰ ਜਦ ਮਹਾਂ ਸਿੰਘ ਨੇ ਇਹ ਖਬਰ ਸੁਣੀ ਤਦ ਜੰਮੂ ਸ਼ਹਿਰ ਵਿਚ ਦਾਖਲ ਹੋ ਗਿਆ । ਸ਼ਹਿਰ ਵਾਲਿਆਂ ਬੜੀ ਸਖਤ ਵਿਰੋਧਤਾ ਕੀਤੀ ਤੇ ਲੜਾਈ ਸ਼ੁਰੂ ਕਰ ਦਿਤੀ । ਜਿਸ...

ਤੋਂ ਸ਼ਹਿਰ ਨੂੰ ਅਗ ਲਗ ਗਈ । ਸ : ਮਹਾਂ ਸਿੰਘ ਕਬਜ਼ਾ ਕਰਕੇ ਕੁਝ ਦਿਨਾਂ ਪਿਛੋਂ ਵਾਪਸ ਚਲਾ ਆਇਆ । ਥੋੜੇ ਚਿਰ ਪਿਛੋਂ ਹਕੀਕਤ ਸਿੰਘ ਚਲਾਣਾ ਕਰ ਗਿਆ , ਹਕੀਕਤ ਸਿੰਘ ਦੇ ਮਰਨ ਦੀ ਖਬਰ ਸੁਣ ਕੇ ਜੈ ਸਿੰਘ ਘਨਈਏ ਨੇ ਉਹਦੇ ਪੁਤਰ ਨੂੰ ਆਪਣੇ ਪਾਸ ਸਦਿਆ ਉਹਨੂੰ ਬੜੀ ਤਸੱਲੀ ਦਿਤੀ । ਬਿਰਜ ਰਾਜ ਦੇਵ ਜੰਮੂ ਦੇ ਵਾਲੀ ਨੇ ਸ : ਮਹਾਂ ਸਿੰਘ ਪਾਸੋਂ ਜੋ ਹਾਰ ਖਾਧੀ ਸੀ ਉਹਦਾ ਬਦਲਾ ਲੈਣ ਲਈਏ ਜੈ ਸਿੰਘ ਤੇ ਮਹਾਂ ਸਿੰਘ ਵਿਚ ਅਣ ਬਣ ਕਰਾ ਦਿਤੀ । ਜੈ ਸਿੰਘ ਨੇ ੧੮੪0 ਬਿ : ਨੂੰ ਮਹਾਂ ਸਿੰਘ ਦੇ ਇਲਾਕੇ ਵਿਚ ਜਾ ਡੇਰਾ ਜਮਾਇਆ । ਰਸੂਲਪੁਰਾ ਮੰਡਿਆਲਾ ਆਦਿਕ ਤੇ ਹਥ ਸਾਫ ਕਰਦੇ ਨਕਈ ਸਿੰਘ ਜੋ ਸ : ਮਹਾਂ ਸਿੰਘ ਦੇ ਸਬੰਧ ਸੀ ਉਨ੍ਹਾਂ ਦੇ ਇਲਾਕੇ ਵਿਚ ਵੀ ਦਖਲ ਦੇ ਦਿਤਾ । ੧੮੪੧ ਨੂੰ ਦੀਪਮਾਲਾ ਤੇ ਮਹਾਂ ਸਿੰਘ ਨੇ ਅੰਮ੍ਰਿਤਸਰ ਪੁਜ ਕੇ ਜੈ ਸਿੰਘ ਨਾਲ ਸੁਲ੍ਹਾ ਕਰਨ ਦੀ ਬਹੁਤ ਸਾਰੀ ਕੋਸ਼ਿਸ਼ ਕੀਤੀ । ਪਰ ਉਹਨੇ ਬਿਜ ਰਾਜ ਦੇਵ ਦੇ ਹਥ ਚੜ੍ਹ ਕੇ ਇਕ ਨਾ ਮੰਨੀ । ਮਹਾਂ ਸਿੰਘ ਨੇ ਜੱਸਾ ਸਿੰਘ ਰਾਮਗੜੀਆ ਨੂੰ ਉਹਦਾ ਮੁਲਕ ਵਾਪਸ ਦਿਵਾਉਣ ਦੇ ਇਕਰਾਰ ਤੇ ਪੰਜਾਬ ਵਿਚ ਸਦਿਆ ਕਟੋਚ ਦਾ ਰਾਜਾ ਸੰਸਾਰ ਚੰਦ ਵੀ ਇਨ੍ਹਾਂ ਦੇ ਵਲ ਹੋ ਗਿਆ ਜਦ ਸ . ਜੈ ਸਿੰਘ ਨੂੰ ਪਤਾ ਲਗਾ ਕਿ ਜਸਾ ਸਿੰਘ ਰਾਮਗੜ੍ਹੀਆਂ ਆ ਰਿਹਾ ਹੈ । ਤਦ ਪਹਿਲਾਂ ਉਹਨੇ ਗੁਰਬਖਸ਼ ਸਿੰਘ ਨੂੰ ਕੁਝ ਫੌਜ ਦੇ ਕੇ ਭੇਜਿਆ ਤਾਂ ਜੋ ਬਿਆਸ ਤੋਂ ਪਾਰ ਹੀ ਉਹਦੇ ਨਾਲ ਹੀ ਲੜਾਈ ਸ਼ੁਰੂ ਕਰ ਦੇਵੇ ਤੇ ਉਨ੍ਹਾਂ ਨੂੰ ਉਥੇ ਹੀ ਰੋਕ ਦੇਵੇ । ਬੰਡਾਲੇ ਦੇ ਨੇੜੇ ਲੜਾਈ ਹੋਈ ਜਸਾ ਸਿੰਘ ਫਤਿਹ ਯਾਬ ਹੋ ਕੇ ਅਗੇ ਵਧਿਆ , ਇਨੇ ਨੂੰ ਹੀ ਮਹਾਂ ਸਿੰਘ ਤੇ ਸੰਸਾਰ ਚੰਦ ਵੀ ਉਹਨੂੰ ਜਾ ਮਿਲੇ । ਜਸਾ ਸਿੰਘ ਰਾਮਗੜ੍ਹੀਆ ਦਾ ਦੂਜਾ ਟਾਕਰਾ ਘਨਈਏ ਸਰਦਾਰਾਂ ਨਾਲ ਵਟਾਲੇ ਦੇ ਪਾਸ ਹੋਇਆ । ਛੇ ਘੰਟੇ ਦੋਹਾਂ ਪਾਸਿਆਂ ਤੋਂ ਲੜਾਈ ਦਾ ਮੈਦਾਨ ਗਰਮ ਰਿਹਾ । ਤੀਰ ਤੇ ਗੋਲੀਆਂ ਮੀਹ ਵਾਂਗ ਵਰਸਦੀਆਂ ਰਹੀਆਂ | ਸ : ਗੁਰਬਖਸ਼ ਸਿੰਘ ਤੀਰ ਲਗਨ ਨਾਲ ਮਰ ਗਿਆ । ਲੜਕੇ ਦੀ ਮੌਤ ਨੇ ਜੈ ਸਿੰਘ ਦਾ ਲਕ ਤੋੜ ਦਿੱਤਾ | ਘਨਈਆਂ ਦੀ ਫੋਜ ਨਿਰਾਸ ਹੋ ਕੇ ਪਿਛੇ ਹਟ ਗਈ । ਜਦ ਜੈ ਸਿੰਘ ਨੇ ਵੇਖਿਆ ਕਿ ਮੇਰੀ ਕੁਝ ਪੇਸ਼ ਨਹੀਂ ਜਾਂਦੀ ਤਦ ਉਹਨੇ ਆਪਣੀ ਪੋਤਰੀ ਮਹਿਤਾਬ ਕੌਰ ਜੋ ਸ : ਗੁਰਬਖਸ਼ ਸਿੰਘ ਦੀ ਲੜਕੀ ਸੀ ਦਾ ਨਾਤਾ ਸ : ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰਕੇ ਸੁਲ੍ਹਾ ਕਰ ਲਈ ਤੇ ਕਾਂਗੜੇ ਦਾ ਕਿਲਾ ਸੰਸਾਰ ਚੰਦ ਦੇ ਹਵਾਲੇ ਕਰ ਦਿਤਾ । ਇਸ ਤੋਂ ਇਕ ਸਾਲ ਪਿਛੋਂ ਸ : ਜੈ ਸਿੰਘ ਨੇ ਆਪਣੀ ਪੋਤੀ ਮਹਿਤਾਬ ਕੌਰ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਰ ਦਿੱਤੀ । ਪਰ ਇਸ ਵਿਆਹ ਤੋਂ ਥੋੜੇ ਚਿਰ ਪਿਛੋਂ ੧੮੫o ਬਿਕਰਮੀ ਵਿਚ ਚਲਾਣਾ ਕਰ ਗਿਆ । ਇਸ ਦੇ ਦੋ ਪੁਤਰ ਨਿਧਾਨ ਸਿੰਘ ਤੇ ਭਾਗ ਸਿੰਘ ਸਨ । ਸਰਦਾਰਨੀ ਸਦਾ ਕੌਰ ਜੋ ਇਹ ਦੇ ਲੜਕੇ ਗੁਰਬਖਸ਼ ਸਿੰਘ ਦੀ ਸਿੰਘਣੀ ਸੀ , ਮਿਸਲ ਦੀ ਮਾਲਕ ਬਣੀ । ਇਹ ਸਰਦਾਰਨੀ ਬੜੀ ਦਾਨਣ ਤੇ ਬਹਾਦਰ ਸਿੰਘਣੀ ਸੀ ਤੇ ਇਸ ਨੇ ਆਪਣੇ ਜਵਾਈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮੇਲ ਕਰਕੇ ਹਰ ਮੌਕੇ ਤੇ ਆਪਣੀ ਫੌਜ ਨਾਲ ਮਦਦ ਦੇ ਕੇ ਇਹਨਾਂ ਦੀ ਤਾਕਤ ਨੂੰ ਵਧਾਇਆ । ਇਕ ਵੇਰ ਇਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਨਾਲ ਫੌਜ ਲੈ ਕੇ ਸ : ਜੱਸਾ ਸਿੰਘ ਰਾਮਗੜੀਆ ਨੂੰ ਮਿਆਨ ਦੇ ਕਿਲੇ ਵਿਚ ਜਾ ਘੇਰਿਆ , ਤੇ ਮੁਦਤ ਤਕ ਉਹਦੇ ਨਾਲ ਲੜਦੀ ਰਹੀ । ਪਰ ਦਰਿਆ ਬਿਆਸ ਵਿਚ ਆਏ ਹੜ ਨੇ ਇਹਨੂੰ ਤੰਗ ਕਰ ਦਿਤਾ ਜਿਸ ਤੋਂ ਇਹ ਵਾਪਸ ਮੁੜ ਆਈ । ਪਰ ਦੂਜੇ ਸਾਲ ਹੀ ਫਿਰ ਸਦਾ ਕੌਰ ਨੇ ਰਾਮਗੜ੍ਹੀਆਂ ਨੂੰ ਹਾਰ ਦੇ ਕੇ ਬਟਾਲਾ , ਕਲਾਨੌਰ ਤੇ ਕਾਦੀਆਂ ਦੇ ਪਰਗਣੇ ਰਾਮਗੜ੍ਹੀਆਂ ਤੋਂ ਛੁਡਾ ਲਏ । ੧੮੭੧ ਬਿਕਰਮੀ ਤਕ ਇਸ ਅਕਲਮੰਦ ਤੇ ਦੂਰ ਦਰਸੀ ਸਿੰਘਣੀ ਨੇ ਆਪਣੀ ਮਿਸਲ ਨੂੰ ਵੀ ਕਾਇਮ ਰਖਿਆ ਤੇ ਆਪਣੇ ਜਵਾਈ ਨੂੰ ਵੀ ਮਦਦ ਦੇ ਕੇ ਉਹਦੀ ਉਨਤੀ ਵਿਚ ਸਹਾਇਤਾ ਕਰਦੀ ਰਹੀ । ੧੮੫੭ ਵਿਚ ਝੰਡਾ , ਕਲਾਨੌਰ , ਦੀਨ ਨਗਰ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਲਤਨਤ ਵਿਚ ਸ਼ਾਮਲ ਕਰ ਲਏ ਤੇ ਸਦਾ ਕੌਰ ਨੇ ਇਕ ਪ੍ਰਗਨਾ ਤੇ ਕਿਲਾ ਅਟਲ ਗੜ ਆਪਣੇ ਦੋਹਤੇ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਸਨ ਦੇ ਦਿਤਾ । ਕੁਝ ਦਿਨਾਂ ਮਗਰੋਂ ਸਦਾ ਕੌਰ ਚਲਾਣਾ ਕਰ ਗਈ । ਮਹਾਰਾਜਾ ਰਣਜੀਤ ਸਿੰਘ ਨੇ ਹੇਮ ਸਿੰਘ ਨੂੰ ਜੋ ਸ : ਜੈ ਸਿੰਘ ਘਨਈਆ ਦਾ ਭਤੀਜਾ ਸੀ , ੪000 ਦਾ ਇਲਾਕਾ ਦੇ ਕੇ ਆਪਣੇ ਅਧੀਨ ਕਰ ਲਿਆ । ਫਿਰ ਜਦੋਂ ਮਹਾਰਾਜਾ ਸਾਹਿਬ ਨੇ ਕਸੂਰ ਫਤਹਿ ਕੀਤਾ ਤਦ ਉਹਨੂੰ ਖੁਡੀਆਂ ਦਾ ੧੦000 ਦਾ ਇਲਾਕਾ ਹੋਰ ਬਖਸ਼ਿਆ । ਹੇਮ ਸਿੰਘ ਦੇ ਮਰਨ ਮਗਰੋਂ ਉਹਦਾ ਲੜਕਾ ਅਮਰ ਸਿੰਘ ਗੱਦੀ ਤੇ ਬੈਠਾ । ਉਹਨੂੰ ਮਹਾਰਾਜਾ ਨੇ ਮੁਲਤਾਨ ਤੇ ਕਸ਼ਮੀਰ ਦੀ ਲੜਾਈ ਤੇ ਭੇਜਿਆ । ਉਥੋਂ ਮੁੜਨ ਤੇ ਉਹਨੂੰ ਕੰਜਰੀ ਦੇ ਪੁਲ ਦਾ ਕੰਮ ਸੌਂਪਿਆ ਗਿਆ ਜਿਥੇ ੧੯੮੩ ਬਿ : ਨੂੰ ਉਹ ਮਰ ਗਿਆ । ਉਸ ਤੋਂ ਪਿਛੋਂ ਸਰੂਪ ਸਿੰਘ , ਅਨੂਪ ਸਿੰਘ ਤੇ ਅਤਰ ਸਿੰਘ ਤਿੰਨੇ ਲੜਕੇ ੩੦000 ਦੀ ਜਾਗਰ ਦੇ ਮਾਲਕ ਬਨੇ । ੧੮੯੧ ਵਿਚ ਸਰੂਪ ਸਿੰਘ ਦੇ ਮਰਨ ਪਿਛੋਂ ਲਾਹੌਰ ਦੀ ਸਰਕਾਰ ਨੇ ਉਨ੍ਹਾਂ ਦੀ ਜਾਗੀਰ ਜ਼ਬਤ ਕਰ ਲਈ । ਹੁਣ ਉਨ੍ਹਾਂ ਦੀ ਔਲਾਦ ਦੇ ਅਧੀਨ ਕੇਵਲ ਇਕ ਪਿੰਡ ਰੁਖਾਂ ਵਾਲਾ ਰਹਿ ਗਿਆ ਹੈ । ਅਤਰ ਸਿੰਘ ਦਾ ਪੁਤਰ ਮੇਘ ਸਿੰਘ ਸਰਕਾਰੀ ਰਸਾਲੇ ਵਿਚ ਨੌਕਰ ਹੋ ਗਿਆ । ਉਹਦੇ ਪਾਸ ਦੋ , ਪਿੰਡ ਸਨ ਜੋ ਹੁਣ ਤਕ ਹਨ । ੬੦੦ ਰੁਪਿਆ ਸਾਲਾਨਾ ਹਮੇਸ਼ਾ ਦੀ ਮਾਫੀ ਹੈ । ! ਇਸ ਖਾਨਦਾਨ ਵਿਚੋਂ ਸਭ ਤੋਂ ਵਡੇ ਸਰਦਾਰ ਜਗਤ ਸਿੰਘ ਪਾਸ ੧੧੨੫ ਏਕੜ ਜ਼ਮੀਨ ਦਾ ਇਲਾਕਾ ਹੈ । ਇਸ ਮਿਸਲ ਦ ਵਧ ਤੋਂ ਵਧ ਆਮਦਨੀ ਤੀਹ ਲਖ ਰੁਪਏ ਸਾਲਾਨਾ ਦੀ ਸੀ ।
ਦਾਸ ਜੋਰਾਵਰ ਸਿੰਘ ਤਰਸਿੱਕਾ । ਭੁੱਲ ਚੁੱਕ ਦੀ ਮੁਆਫੀ।

...
...



Related Posts

Leave a Reply

Your email address will not be published. Required fields are marked *

One Comment on “ਘਨੱਈਆ ਦੀ ਮਿਸਲ ਬਾਰੇ ਜਾਣਕਾਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)