More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ – ਭਾਗ ਅੱਠਵਾਂ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਅੱਠਵਾਂ ਭਾਗ ਪੜੋ ਜੀ।
ਕਰਤਾਰਪੁਰ ਦੀ ਨੀਂਹ:-
ਗੁਰੂ ਅਰਜਨ ਸਾਹਿਬ ਜੀ ਤਰਨਤਾਰਨ ਦੀ ਉਸਾਰੀ ਤੋਂ ਵਿਹਲੇ ਹੋਕੇ ਸਿਖੀ ਪ੍ਰਚਾਰ ਕਰਦੇ ਕਰਦੇ ਦੁਆਬੇ ਵਲ ਗਏ ਇਥੇ ਸਿੱਖੀ ਦੇ ਪੁਰਾਣੇ ਕੇਂਦਰ ਡਲੇ ਨਗਰ ਜਾ ਠਹਿਰੇ। ਇਥੇ ਜਲੰਧਰ ਦਾ ਸੂਬਾ ਅਜੀਮ ਖਾਂ ਗੁਰੂ ਦੇ ਦਰਸ਼ਨਾ ਲਈ ਆਇਆ। ਗੁਰੂ ਜੀ ਦੇ ਬਚਨ, ਕੀਰਤਨ ਤੇ ਅਤੁਟ ਲੰਗਰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਬੇਨਤੀ ਕੀਤੀ ਕਿ ਦੁਆਬੇ ਵਿਚ ਵੀ ਕੋਈ ਨਗਰ ਵਸਾਓ, ਧਰਮ ਅਸਥਾਨ ਬਣਾਓ। ਉਸਦੀ ਬੇਨਤੀ ਸੁਣ ਕੇ 1593 ਈ ਵਿਚ ਕਰਤਾਰ ਪੁਰ ਨਗਰ ਦੀ ਨੀਂਹ ਰਖੀ। ਨਗਰ ਛੇਤੀ ਹੀ ਵਸ ਗਿਆ। ਅਕਬਰ ਵੱਲੋਂ 9 ਕੁ ਹਜਾਰ ਘੁਮਾ ਜਮੀਨ ਦਾ ਪਟਾ ਗੁਰਦੁਆਰੇ ਦੇ ਨਾਂ ਤੇ ਲਾ ਦਿੱਤਾ ਗਿਆ। ਇਥੇ ਹੀ ਗੁਰੂ ਸਾਹਿਬ ਨੇ ਆਪਣੇ ਰਹਿਣ ਦਾ ਅਸਥਾਨ ਵੀ ਬਣਵਾਇਆ ਜਿਸ ਨੂੰ ਬਾਅਦ ਵਿਚ ਸ਼ੀਸ਼ ਮਹਲ ਤੇ ਗੁਰੂ ਕੇ ਮਹਿਲ ਦੇ ਨਾਂ ਨਾਲ ਬੁਲਾਇਆ ਜਾਣ ਲਗਾ। ਪੰਜਵੇਂ ਛੇਵੇਂ ਤੇ ਨੌਵੇਂ ਪਾਤਿਸ਼ਾਹ ਨੇ ਨਿਵਾਸ ਕੀਤਾ। ਇਥੇ ਸਿੱਖੀ ਸਤਸੰਗਤ ਦਾ ਕੇਂਦਰ ਬਣ ਗਿਆ। ਇਥੇ ਹੀ ਗੁਰੂ ਅਰਜਨ ਦੇਵ ਜੀ ਦੀ ਤਿਆਰ ਕਰਵਾਈ ਹੋਈ ਬੀੜ ਧੀਰਮਲ ਦੀ ਔਲਾਦ, ਕਰਤਾਰ ਪੁਰੀ ਦੇ ਸੋਢੀਆ ਪਾਸ ਹੈ ਜਿਸ ਦੇ ਦਰਸ਼ਨ ਅਜ ਵੀ ਮਹੀਨੇ ਦੇ ਮਹੀਨੇ ਸੰਗਤਾਂ ਨੂੰ ਕਰਵਾਏ ਜਾਂਦੇ ਹਨ।
ਲਾਹੌਰ ਦਾ ਅਕਾਲ :-
ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਲੋਕ-ਕਲਿਆਣ ਤੇ ਦੁਖੀਆਂ ਦੇ ਦੁਖ ਦੂਰ ਕਰਨ ਵਿਚ ਲਗਾ ਦਿੱਤੇ। ਗਿਆਰਾਂ ਸਾਲ ਸਿਖ ਧਰਮ ਦੇ ਪ੍ਰਚਾਰ ਲਈ ਪਿੰਡਾਂ ਵਿਚ ਗੁਜਾਰੇ ਜਦੋਂ ਪਿੰਡਾਂ ਦਾ ਲੰਬਾ ਚਕਰ ਲਗਾਕੇ ਅੰਮ੍ਰਿਤਸਰ ਆਏ ਤਾਂ ਬਹੁਤਾ ਚਿਰ ਠਹਿਰ ਨਹੀਂ ਸਕੇ। ਲਾਹੌਰ ਵਿਚ ਅਕਾਲ ਪੈ ਗਿਆ। ਜਦੋਂ ਸ਼ਹਿਰ ਵਿਚ ਪਏ ਭਿਆਨਕਤਾ ਸੁਣੀ ਤਾਂ ਲਾਹੌਰ ਪਹੁੰਚ ਗਏ। ਮੁਰਦਿਆਂ ਦੇ ਢੇਰ ਗਲੀ ਬਾਜਾਰਾਂ ਵਿਚ ਲਗੇ ਹੋਏ ਸੀ। ਬਦਬੂ ਇਤਨੀ ਸੀ ਕਿ ਇਸ ਵਾਲੇ ਪਾਸੇ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਗੁਰੂ ਸਾਹਿਬ ਨੇ ਮੁਰਦਿਆਂ ਦੇ ਸਸਕਾਰ ਆਪ ਕੀਤੇ। ਘਰ ਘਰ ਜਾਕੇ ਲੋਕਾਂ ਨੂੰ ਹੌਸਲਾ ਦੇਣਾ, ਦਵਾਈਆਂ ਦੇਣਾ, ਲੋੜਵੰਦਾ ਨੂੰ ਸਹਾਇਤਾ , ਭੁਖਿਆਂ ਨੂੰ ਲੰਗਰ , ਨਿਆਸਰਿਆਂ ਤੇ ਨਿਥਾਵਿਆਂ ਨੂੰ ਟਿਕਾਣਾ ਦੇਣ ਲਈ ਚੂਨਾ ਮੰਡੀ ਵਿਚ ਇਮਾਰਤ ਬਨਵਾਣੀ ਸ਼ੁਰੂ ਕੀਤੀ ਜਿਸ ਕਰਕੇ ਲੋਕਾਂ ਨੂੰ ਸਿਰ ਛੁਪਾਣ ਦੀ ਜਗਾ ਵੀ ਮਿਲੀ ਤੇ ਬੇਰੁਜ਼ਗਾਰਾਂ ਨੂੰ ਕੰਮ ਵੀ ਪਾਣੀ ਦੀ ਥੋੜ ਨੂੰ ਪੂਰਾ ਕਰਨ ਲਈ ਡਬੀ ਬਜਾਰ ਲਾਹੌਰ ਵਿਚ ਇਕ ਬਾਉਲੀ ਤਿਆਰ ਕਰਵਾਈ। ਸ਼ਾਹ ਜਹਾਨ ਦੇ ਹੁਕਮ ਨਾਲ ਇਸ ਬਉਲੀ ਨੂੰ ਪੂਰ ਦਿੱਤਾ ਗਿਆ ਅਤੇ ਲੰਗਰ ਦੀ ਥਾਂ ਮਸੀਤ ਵਿਚ ਬਦਲ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਬਉਲੀ ਨੂੰ...

ਤੇ ਗੁਰਦੁਆਰੇ ਨੂੰ ਮੁੜ ਤੋਂ ਬਣਵਾਇਆ।
ਜਦੋਂ ਅਕਬਰ ਅਕਾਲ ਦਾ ਜਾਇਜਾ ਲੈਣ ਲਈ ਲਾਹੌਰ ਆਇਆ ਤਾਂ ਉਹਨਾਂ ਦੀ ਸੇਵਾ ਤੇ ਬਹੁਤ ਖੁਸ਼ ਹੋਇਆ। ਜਗੀਰਾ ਦੇਣੀਆਂ ਚਾਹੀਆ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਇਹ ਕਹਿਕੇ ਕੀ ਇਹ ਸੰਗਤਾਂ ਦਾ ਉਪਰਾਲਾ ਹੈ, ਸੰਗਤਾਂ ਹੀ ਕਰਨਗੀਆਂ ਇਹ ਫਕੀਰਾਂ ਦਾ ਘਰ ਹੈ ਇਥੇ ਜਗੀਰਾਂ ਆ ਗਈਆਂ ਤੇ ਬਖੇੜੇ ਖੜੇ ਕਰਨਗੀਆਂ । ਬਾਦਸ਼ਾਹ ਨੂੰ ਉਸਦੀ ਪਰਜਾ ਪ੍ਰਤੀ ਫਰਜ ਸਮਝਾਏ ।ਗੁਰੂ ਸਾਹਿਬ ਦੀ ਦਿਲਖਿਚਵੀਂ ਸ਼ਖਸ਼ੀਅਤ, ਮਿਠੇ ਬੋਲ, ਪਿਆਰ-ਭਰੇ ਸੁਭਾ ,ਨਿਮਰਤਾ, ਰਹਿਣੀ-ਬਹਿਣੀ- ਤੇ ਕਰਨੀ ਤੋਂ ਅਕਬਰ ਇਤਨਾ ਪ੍ਰਭਾਵਤ ਹੋਇਆ ਕਿ 24 ਨਵੰਬਰ 1598 ਨੂੰ ਜਦੋਂ ਓਹ ਲਾਹੌਰ ਤੋਂ ਵਾਪਸ ਗਿਆ ਤਾਂ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ ।ਗੁਰੂ ਜੀ ਦਾ ਪਰਉਪਕਾਰੀ ਸੁਭਾ ਦੇਖ ਕੇ ਲਾਹੌਰ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਨ ਲਗ ਪਏ ਮੁਸਲਮਾਨ ਵੀ ਉਨਾਂ ਦੇ ਸਰਧਾਲੂ ਬਣ ਗਏ।
ਪੰਜਾਬ ਵਿਚ ਅਕਾਲ :-
ਜਦੋਂ ਉਥੋਂ ਦੀ ਹਾਲਤ ਕੁਝ ਸੁਧਰੇ ਤਾਂ ਉਥੇ ਦੀ ਸੇਵਾ ਕੁਝ ਉਘੇ ਸਿਖਾਂ ਨੂੰ ਦੇਕੇ ਆਪ ਲਾਹੌਰ ਤੋਂ ਚਲ ਪਾਏ। ਰਾਵੀ ਦੇ ਕੰਢੇ ਤਕ ਪਿੰਡਾਂ ਵਿਚ ਗਏ। ਜਗਹ ਜਗਹ ਤੇ ਸਿੱਖੀ ਪਰਚਾਰ ਕੀਤਾ। 1598 ਵਿਚ ਵਾਪਸ ਅੰਮ੍ਰਿਤਸਰ ਆਏ। ਪੰਜਾਬ ਵਿਚ ਭਾਰੀ ਅਕਾਲ ਪੈ ਗਿਆ। ਬਰਸਾਤਾਂ ਨਾ ਹੋਣ ਕਰਕੇ ਪੈਲੀਆਂ ਸੁਕ ਗਈਆਂ। ਭੁਖੇ ਮਰਦੇ ਕੰਗਾਲਾ ਉਤੇ ਮੌਸਮੀ ਤਾਪ ਤੇ ਸੀਤਲਾਂ ਨੇ ਆ ਵਾਰ ਕੀਤਾ। ਲੋਕਾਂ ਨੇ ਇਸਨੂੰ ਕੁਦਰਤ ਦੀ ਮਾਰ ਸਮਝ ਕੇ ਇਸਤੋਂ ਬਚਣ ਲਈ ਜਾਦੂ ਟੂਣਿਆਂ ਤੇ ਪੀਰਾਂ ਫਕੀਰਾਂ ਦਾ ਆਸਰਾ ਲੈਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਲੋਕਾਂ ਨੂੰ ਪੀਰਾਂ ਫਕੀਰਾਂ , ਧਾਗੇ, ਤਵੀਤਾਂ , ਵਹਿਮਾ, ਭਰਮਾ ਤੇ ਕਰਮ-ਕਾਂਡਾਂ ਤੋਂ ਵਰਜਿਆ ਤੇ ਸਮਝਾਇਆ ਕਿ ਤੁਹਾਡੇ ਉਦਮ ਤੇ ਅਕਾਲ-ਪੁਰਖ ਦੀ ਮੇਹਰ ਨਾਲ ਹੀ ਇਸ ਕਰੋਪੀ ਤੇ ਬਚਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਪਾਣੀ ਦੀ ਥੁੜ ਨੂੰ ਪੂਰਾ ਕਰਨ ਲਈ ਖੂਹ ਲਗਵਾਏ। ਪਾਣੀ ਦੀ ਘਾਟ ਪੂਰੀ ਹੋਣ ਕਰਕੇ ਲੋਕਾ ਨੂੰ ਰਾਹਤ ਮਿਲੀ। ਤਨਾਂ ਮਨਾਂ ਵਿਚ ਠੰਢ ਪਈ। ਉਧਰ ਅਕਬਰ ਨੇ ਵੀ ਮਾਲੀਆ ਘਟਾਉਣ ਦਾ ਐਲਾਨ ਕਰ ਦਿੱਤਾ। ਮਾਲਵੇ ਦੇ ਪਿੰਡਾ ਦਾ ਚਕਰ ਲਗਾਇਆ। ਅੰਮ੍ਰਿਤਸਰ ਵਾਲੇ ਪਹਾੜਾ ਦਾ ਪਾਸਾ ਅਜੇ ਰਹਿੰਦਾ ਸੀ। ਉਥੋਂ ਰਾਵੀ ਦੇ ਕੰਢੇ ਤਕ ਦੌਰਾ ਕੀਤਾ। ਬਾਰਨ ਵਿਚ ਬਾਬਾ ਸ੍ਰੀ ਚੰਦ ਨੂੰ ਮਿਲੇ। ਗੁਰਦਾਸਪੁਰ ਦਾ ਚਕਰ ਲਗਾਇਆ। ਤਕਰੀਬਨ 2 ਸਾਲ ਰਹਿਕੇ 1601 ਵਿਚ ਵਾਪਸ ਅੰਮ੍ਰਿਤਸਰ ਆ ਗਏ।
( ਚਲਦਾ )

...
...Related Posts

Leave a Reply

Your email address will not be published. Required fields are marked *

One Comment on “ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ – ਭਾਗ ਅੱਠਵਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)