More Gurudwara Wiki  Posts
19 ਨਵੰਬਰ ਦਾ ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਗ 3


19 ਨਵੰਬਰ ਨੂੰ ਜਗਤ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਸੰਖੇਪ ਝਾਤ ਮਾਰੀਏ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਭਾਗ 3
ਇਕ ਦਿਨ ਰੋਜ਼ ਦੀ ਤਰਹ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ , ਚੁਭੀ ਮਾਰੀ ਪਰ ਨਿਕਲੇ ਨਹੀਂ ਇਕ, ਦੋ, ਤੀਸਰਾ ਦਿਨ ਹੋ ਗਿਆ ਘਰ ਨਹੀਂ ਆਏ । ਘਰ ਵਾਲਿਆਂ, ਸੱਜਣਾ , ਮਿਤਰਾਂ ਨੇ ਬਥੇਰੀ ਭਾਲ ਕੀਤੀ ਪਰ ਲਭੇ ਨਹੀਂ ਈਰਖਾਲੂਆਂ ਨੇ ਇਹ ਵੀ ਕਿਹਾ ਕਿ ਮੋਦੀ ਖਾਨਾ ਲੁਟਾ ਕੇ ਡੁਬ ਮੋਇਆ ਹੈ । ਗੁਰੂ ਸਾਹਿਬ ਤੀਸਰੇ ਦਿਨ ਪ੍ਰਗਟ ਹੋਏ ਤੇ ਇਕਾਂਤ ਵਿਚ ਬੈਠ ਕੇ ਕਰਤਾਰ ਦੇ ਧਿਆਨ ਵਿਚ ਜੁੜ ਗਏ ਉਨ੍ਹਾ ਨੂੰ ਲਗਾ ਜਿਵੈਂ ਅਰਸ਼ਾਂ ਤੋ ਇਕ ਅਵਾਜ਼ ਆਈ ਹੈ ਕਿ ਸਾਰੀ ਪ੍ਰਿਥਵੀ ਝੂਠ, ਸ਼ਰੀਕੇ ,ਆਪਸੀ ਫੁਟ,ਵੈਰ, ਵਿਰੋਧ, ਈਰਖਾ, ਕ੍ਰੋਧ , ਹੰਕਾਰ , ਤੇ ਪਾਪਾਂ ਦੇ ਭਾਬੜ ਵਿਚ ਸੜ ਬਲ ਰਹੀ ਹੈ । ਇਕ ਥਾਂ ਬੈਠਕੇ ਸਚ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ ਜਾਓ ਅਮ੍ਰਿਤ ਦੇ ਛਿਟੇ ਮਾਰ ਕੇ ਸਭਨਾ ਜੀਆਂ ਦੇ ਮਨ ਵਿਚ ਠੰਡ ਵਰਤਾਓ ਲੋਕਾਂ ਨੂੰ ਏਕਤਾ, ਪਿਆਰ ਪਰਉਪਕਾਰ ਵਾਲੀ ਸਚੀ ਸੁਚੀ ਰਹਿਣੀ ਬਹਿਣੀ ਦੀ ਜਾਚ ਸਿਖਾਓ ਭਾਈ ਗੁਰਦਾਸ ਜੀ ਲਿਖਦੇ ਹਨ ;-
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ
ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
ਚੜਿਆ ਸੋਧਣਿ ਧਰਤਿ ਲੁਕਾਈ ।।
ਹੁਕਮ ਪਾਕੇ ਜਦ ਤਿੰਨ ਦਿਨਾਂ ਬਾਅਦ ਘਰ ਆਏ ਤਾ ਬਿਲਕੁਲ ਬਦਲ ਚੁਕੇ ਸੀ ਆਪਣੇ ਡੇਰੇ ਦੇ ਦਰਵਾਜ਼ੇ ਖੋਲ ਦਿਤੇ ਸਭ ਕੁਛ ਵੰਡ ਦਿਤਾ ਬਸ ਇਕ ਫਿਕਰਾ ਉਨ੍ਹਾ ਦੇ ਮੂੰਹ ਤੇ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ । ਸਭ ਪਾਸੇ ਰੌਲਾ ਪੈ ਗਿਆ, ਖਾਸ ਕਰਕੇ ਮੁਸਲਮਾਨ ਤੇ ਕਾਜੀ ਜਿਨ੍ਹਾ ਦਾ ਧਰਮ ਦਿਨ ਬਦਿਨ ਵਧ ਫੁਲ ਰਿਹਾ ਸੀ ਕਾਜ਼ੀ ਨੇ ਨਵਾਬ ਕੋਲ ਸ਼ਕਾਇਤ ਕੀਤੀ । ਨਵਾਬ ਨੇ ਬਾਬੇ ਨਾਨਕ ਜੀ ਨੂੰ ਬੇਨਤੀ ਕਰਕੇ ਬੁਲਾਇਆ ਕਾਜੀ, ਨਵਾਬ, ਤੇ ਬਾਬੇ ਨਾਨਕ ਜੀ ਦੀ ਕਾਫੀ ਦੇਰ ਚਰਚਾ ਚਲਦੀ ਰਹੀ – ਸਚਾ ਮੁਸਲਮਾਨ ਤੇ ਸਚੇ ਹਿੰਦੂ ਦੀ ਪਰਿਭਾਸ਼ਾ ਬਾਰੇ ਦੋਨੋ ਦੀ ਮੰਜਿਲ ਇਕ ਹੈ ਪਰ ਰਾਹ ਅੱਲਗ , ਫਿਰ ਕਿਓਂ ਇਕ ਦੂਜੇ ਨਾਲ ਵੈਰ, ਵਿਰੋਧ, ਈਰਖਾ ਕੀਤੀ ਜਾਂਦੀ ਹੈ ।
ਗਲ ਬਾਤ ਚਲ ਰਹੀ ਸੀ ਨਮਾਜ਼ ਦਾ ਵਕਤ ਹੋ ਗਿਆ ਕਾਜ਼ੀ ਨੇ ਕਿਹਾ ਕੀ ਜੇਕਰ ਸਭ ਧਰਮ ਇਕ ਸਮਾਨ ਹਨ ਤੇ ਚਲੋ ਸਾਡੇ ਨਾਲ ਨਮਾਜ਼ ਪੜੋ ਗੁਰੂ ਸਾਹਿਬ ਕਾਜ਼ੀ ਤੇ ਨਵਾਬ ਨਾਲ ਚਲ ਪਏ ਕਾਜ਼ੀ ਅਗੇ ਹੋਕੇ ਨਮਾਜ਼ ਪੜਨ ਲਗਾ । ਪਰ ਗੁਰੂ ਸਾਹਿਬ ਨੇ ਨਾ ਨਮਾਜ਼ ਪੜੀ ਨਾ ਸਿਜਦਾ ਕੀਤਾ ਜਦ ਨਮਾਜ਼ ਖਤਮ ਹੋਈ ਤਾਂ ਕਾਜ਼ੀ ਨੇ ਪੁਛਿਆ ਕੀ ਤੁਸੀਂ ਸਾਡੇ ਨਾਲ ਨਮਾਜ਼ ਨਹੀ ਪੜੀ ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਨਮਾਜ਼ ਕਿਸਦੇ ਨਾਲ ਪੜਦਾ ਕਾਜ਼ੀ ਹੋਰੀਂ ਤਾ ਘਰ ਦੇ ਵਿਹੜੇ ਵਿਚ ਖੁਲੀ ਛਡੀ ਵਛੇਰੀ ਨੂੰ ਖੂਹੀ ਵਿਚ ਡਿਗਣੋ ਰੋਕਣ ਲਈ ਭਟਕਦੇ ਰਹੇ ਤੇ ਨਵਾਬ ਸਾਹਿਬ ਕਾਬਲ ਵਿਚ ਘੋੜੇ ਖਰੀਦਦੇ ਰਹੇ ।
ਕਾਜ਼ੀ ਬੜਾ ਸ਼ਰਮਿੰਦਾ ਹੋਇਆ ਨਵਾਬ ਤਾਂ ਗੁਰੂ ਦੇ ਚਰਨਾਂ ਵਿਚ ਡਿਗ ਪਿਆ ਤੇ ਗੁਰੂ ਨਾਨਕ ਦਾ ਸਿਖ ਬਣ ਗਿਆ । ਇਸਤੋਂ ਬਾਅਦ ਗੁਰੂ ਸਾਹਿਬ ਆਪਣੀ ਭੈਣ ਨਾਨਕੀ ਜੀ ਦੇ ਘਰ ਗਏ ਤਨਖਾਹ ਦਾ ਹਿਸਾਬ ਕਰਕੇ ਜਿਤਨਾ ਪੈਸਾ ਨਵਾਬ ਨੇ ਦਿਤਾ ਸੀ ਪਰਿਵਾਰ ਨੂੰ ਦੇ ਦਿਤਾ ਤੇ ਕਿਹਾ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕੀ ਇਕ ਜਗਹ ਨਹੀ ਸਾਰੇ ਸੰਸਾਰ ਵਿਚ ਵਿਚਰੋ ਤੁਸੀਂ ਉਸਤੇ ਭਰੋਸਾ ਕਰਨਾ, ਓਹ ਤੁਹਾਡੀ ਸਭ ਦੀ ਸਾਰ ਕਰੇਗਾ । ਅਸੀਂ ਸਮੇ ਸਮੇ ਆਕੇ ਟਬਰ ਦੀ ਖਬਰ ਲੈਦੇ ਰਹਾਂਗੇ ਕੰਮ ਖਤਮ ਕਰਕੇ ਟੱਬਰ ਵਿਚ ਆਕੇ ਨਿਵਾਸ ਕਰਾਂਗੇ ਸਭ ਦਾ ਆਸ਼ੀਰਵਾਦ ਤੇ ਪਿਆਰ ਲੈਕੇ ਆਪਣੇ ਮਿਸ਼ਨ ਨੂੰ ਪੂਰਾ ਕਰਣ ਤੁਰ ਪਏ ।
ਗੁਰੂ ਨਾਨਕ ਸਾਹਿਬ ਜਦੋਂ ਦਿਪਾਲਪੁਰ ਪਹੁੰਚੇ, ਅਮ੍ਰਿਤ ਵੇਲਾ ਹੋ ਗਿਆ, ਰਬਾਬ ਛੇੜੀ ,ਸ਼ਬਦ ਆਰੰਭਿਆ ਤਾਂ ਸਾਰੇ ਪਾਸਿਓ ਬਕਰੀਆਂ , ਮੁਰਗਿਆਂ ਤੇ ਗਾਵਾਂ ਦੇ ਸਿਰ ਵਡਣ ਦੀ ਆਵਾਜ਼ ਆ ਰਹਿ ਸੀ । ਉਨ੍ਹਾ...

ਦਾ ਚੀਕ ਚਿਹਾੜਾ ਸੁਣ ਗੁਰੂ ਸਾਹਿਬ ਬਹੁਤ ਦੁਖੀ ਹੋਏ. ਰਬ ਦੇ ਵਸੈ ਸ਼ਹਿਰ ਵਿਚ ਜ਼ਹਿਰ ਘੋਲਿਆ ਜਾ ਰਿਹਾ ਸੀ ,” ਲਾਹੌਰ ਸ਼ਹਿਰ, ਜ਼ਹਿਰ, ਕਹਿਰ ਸਵਾ ਪਹਿਰ ” ਉਨਾ ਦੇ ਮੁਖ ਤੋਂ ਨਿਕਲਿਆ ।
ਅਗਲੇ ਦਿਨ ਦੁਨੀ ਚੰਦ ਦੇ ਘਰ ਗਏ ਤਾਂ ਸਤ ਝੰਡੇ ਝੂਲਦੇ ਦੇਖੇ ,ਕਾਰਨ ਪੁਛਿਆ ਲੋਕਾਂ ਨੇ ਕਿਹਾ ਕੀ ਜਿਤਨਾ ਵਡਾ ਘਰ ਹੋਏ, ਦੌਲਤ ਤੇ ਜਗੀਰਾਂ ਹੋਣ ਉਤਨੇ ਝੰਡੇ ਝੂਲਦੇ ਹਨ । ਉਨ੍ਹਾ ਨੇ ਦੁਨੀ ਚੰਦ ਨੂੰ ਇਕ ਸੂਈ ਦਿਤੀ ਕਿ ਸੰਭਾਲ ਕੇ ਰਖੀਂ ਤੇਰੇ ਤੋਂ ਅਗਲੇ ਜਨਮ ਵਿਚ ਲਵਾਂਗੇ ਦੁਨੀ ਚੰਦ ਨੇ ਕਿਹਾ ਮਰਨ ਤੋ ਬਾਅਦ ਸੂਈ ਨੂੰ ਕਿਸ ਤਰਹ ਸੰਭਾਲ ਕੇ ਰਖਾਂਗਾ ਤਾਂ ਉਸ ਨੂੰ ਸਮਝਾਇਆ ਕਿ,” ਫਿਰ ਤੂੰ ਇਹ ਇਤਨੀ ਦੌਲਤ ਕਿਸ ਲਈ ਇਕੱਠੀ ਕਰ ਰਿਹਾਂ ਹੈ ਜੇਕਰ ਕੁਝ ਨਾਲ ਨਹੀਂ ਜਾਣਾ ਤਾਂ “? ਓਹ ਸਮਝ ਗਿਆ ,ਚਰਨਾ ਤੇ ਡਿਗ ਪਿਆ ਤੇ ਸਾਰੀ ਦੌਲਤ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿਤੀ ਗੁਰੂ ਸਾਹਿਬ ਦਾ ਸਿਖ ਬਣ ਗਿਆ ।
ਲਾਹੌਰ ਵਿਚ ਪੀਰ ਸਯਦ ਅਹਿਮਦ ਜੋ ਜਿੱਦੀ ਤੇ ਕਟੜ ਖਿਆਲਾਂ ਦਾ ਸੀ , ਸਿਕੰਦਰ ਲੋਧੀ ਦੇ ਜੁਲਮ ਵਿਚ ਉਸਦਾ ਹੀ ਹਥ ਸੀ । ਜਦੋਂ ਸਯਦ ਮੌਲਾਣਿਆ ਨੂੰ ਲੈਕੇ ਗੁਰੂ ਸਾਹਿਬ ਨਾਲ ਚਰਚਾ ਕਰਨ ਲਈ ਆਇਆ ਤਾਂ ਉਸ ਨੂੰ ਸ਼ਰਹਾ ਦੇ ਜਾਲ ਵਿਚੋ ਕਢਕੇ ਹਰ ਇਕ ਰਬ ਦੇ ਬੰਦੇ ਨਾਲ ਪਿਆਰ ਕਰਨਾ ਸਿਖਾਇਆ ।
ਉਨ੍ਹਾ ਨੇ ਆਪਣੇ ਜਗਤ -ਭ੍ਰਮਣ ਵਿਚ ਹਰ ਕਿਸਮ ਦੀ ਸਾਧਨਾ ਕਰਨ ਵਾਲੇ ਸਿਧਾਂ ,ਸਾਧਾਂ ਨਾਂਥਾਂ , ਰਿਖੀਆਂ, ਮੁੰਨੀਆਂ , ਭੈਰੋਆਂ , ਗੰਧਰਾਵਾਂ , ਕਿੰਨਰਾ , ਜੱਖਾਂ ,ਰਾਕਸ਼ ਆਦਿ ਨੂੰ ਮਿਲ ਕੇ ਦੇਖਿਆ, ਕਿਤੇ ਵੀ ਕੋਈ ਰਬ ਦਾ ਬੰਦਾ ਨਜ਼ਰ ਨਹੀਂ ਆਇਆ । ਫਿਰ ਉਹ ਪਰਬਤਾਂ ਤੇ ਗਏ ਜਿਥੇ ਗੋਰਖ ਮਤ ਦੇ ਚੁਰਾਸੀ ਸਿਧਾਂ ਦੀਆਂ ਮੰਡਲੀਆਂ ਰਹਿੰਦੀਆਂ ਸਨ ਜਿਨ੍ਹਾ ਨਾਲ ਗੋਸ਼ਟੀ ਕੀਤੀ ।
ਪਹਿਲੀ ਉਦਾਸੀ ਵਿਚ ਉਨ੍ਹਾ ਨੇ ਜਾਤੀਆਂ ਦੇ ਭਰਮ ਜਾਲ ਨੂੰ ਤੋੜਿਆ ਸ਼ਾਹਾਂ ਨੂੰ ਚੇਤਾਵਨੀ ਦਿਤੀ , ਜੋ ਪਰਜਾ ਪ੍ਰਤੀ ਆਪਣੇ ਫਰਜ਼ ਭੁਲ ਚੁਕੇ ਸੀ । ” ਸ਼ਾਹਾਂ ਸੁਰਤ ਗਵਾਈਏ ਰੰਗ ਤਮਾਸ਼ੇ ਚਾਇ “ਭਾਈ ਲਾਲੋ ਨੂੰ ਬਾਬਰ ਬਾਰੇ ਬਹੁਤ ਕੁਝ ਸਮਝਾਇਆ ਉਨ੍ਹਾ ਨੇ ਕਿਹਾ ਕੀ ਮਨੁਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿਚ ਰੁਲਣਗੇ ਜਿਸ ਨੂੰ ਹਿੰਦੂ ਕਦੀ ਭੁਲ ਨਹੀ ਸਕਣਗੇ ।
ਕਿਆ ਕਪੜ ਤੂਓਕ ਟੂਕ ਹੋਸੀ ਹਿੰਦੁਸਤਾਨ ਸਮਾਲਸੀ ਬੇਲਾ ।
ਆਵਨ ਅਠਤਰੇ ਜਾਣ ਸਤਾਨਵੇ ਹੋਰ ਬਹਿ ਉਠਸੀ ਮਰਦ ਕਾ ਚੇਲਾ ।।
ਗੁਰੂ ਸਾਹਿਬ ਦਾ ਕਿਹਾ ਸਚ ਹੋਇਆ ਬਾਬਰ ਦੇ ਵਕਤ ਸ਼ਹਿਜਾਦੀਆਂ ਦੀਆਂ ਲਾਸ਼ਾਂ ਸੜਕ ਤੇ ਰੁਲੀਆਂ , ਹਿੰਦੁਸਤਾਨ ਦੀ ਅਣਖ ਮਿਟੀ ਵਿਚ ਮਿਲ ਗਈ । ਐਮਨਾਬਾਦ ਵਿੱਚ ਬਾਬਰ ਨੇ ਗੁਰੂ ਸਾਹਿਬ ਨੂੰ ਵੀ ਜੇਲ ਵਿਚ ਬੰਦ ਕਰ ਦਿਤਾ ਪਰ ਜਦੋਂ ਉਨ੍ਹਾ ਦੇ ਰਬਾਬ ਦੀ ਅਵਾਜ਼ ਸੁਣੀ ਤਾ ਜੇਲ ਦੇ ਕਰਮਚਾਰੀ ਕੰਬ ਗਏ । ਉਹਨਾ ਵਿਚੋਂ ਰਬੀ ਨੂਰ ਨਜਰ ਆ ਗਿਆ ਉਨ੍ਹਾ ਨੇ ਬਾਬਰ ਨੂੰ ਖਬਰ ਕੀਤੀ ਬਾਬਰ ਨੇ ਗੁਰੂ ਨਾਨਕ ਸਾਹਿਬ ਜੀ ਤੋ ਭੁੱਲ ਬਖਸ਼ਾਈ ਤੇ ਗੁਰੂ ਸਹਿਬ ਦੇ ਨਾਲ ਸਭ ਨੂੰ ਛੱਡ ਦਿਤਾ ਗਿਆ । ਬਾਬਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ ਆਉਣ ਤੋਂ ਪਹਿਲਾਂ ਬਾਬਰ ਨੇ ਇਬਰਾਹਿਮ ਲੋਧੀ ਕੋਲੋਂ ਪੁਛਿਆ ਸੀ ,” ਗੁਰੂ ਨਾਨਕ ਦੇ ਦਰਸ਼ਨ ਕਰਨ ਚਲਿਆਂ ਹਾਂ ਕੀ ਲੇਕੇ ਜਾਵਾਂ.ਤਾਂ ਇਬਰਾਹਿਮ ਲੋਧੀ ਨੇ ਜਵਾਬ ਦਿਤਾ ਕਿ ਤੇਰੇ ਕੋਲ ਕੀ ਹੈ ਬਾਬੇ ਨੂੰ ਭੇਟ ਕਰਨ ਵਾਸਤੇ , ਮੀਰੀ ਪੀਰੀ ਦਾ ਮਾਲਕ ਤਾਂ ਓਹ ਆਪ ਖੁਦ ਹੈ । ਗੁਰੂ ਸਾਹਿਬ ਤੋ ਪੁਛਿਆ ਮੈਂ ਤੁਹਾਨੂੰ ਕੀ ਦਿਆਂ ਤਾਂ ਗੁਰੂ ਸਾਹਿਬ ਨੇ ਕਿਹਾ ।
“ਬੰਦੇ ਕੀ ਜੋ ਲੈਣ ਓਟ ਦੀਨ ਦੁਨਿਆ ਮੈਂ ਤਾਂ ਕੋ ਤੋਟ “
ਬਾਬਰ ਨੇ ਗੁਰੂ ਜੀ ਨਾਲ ਬਹੁਤ ਬਚਨ ਕੀਤੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਸਰਧਾਲੂ ਬਣ ਗਿਆ ਤੇ ਚੰਗਾਂ ਰਾਜ ਭਾਗ ਕਰਨ ਦਾ ਵਾਅਦਾ ਕੀਤਾ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)