More Gurudwara Wiki  Posts
19 ਨਵੰਬਰ ਦਾ ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਗ 7


ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਇਤਿਹਾਸ ਦਾ ਸੱਤਵਾ ਭਾਗ ਪੜੀਏ ਜੀ ।
ਭਾਗ 7
ਚੌਥੀ ਉਦਾਸੀ ( 1518-1522 )
ਵਜ਼ੀਰਾਬਾਦ,, ਰੋਹਤਾਸ , ਡੇਰਾ ਇਸਮਾਇਲ ਖਾਨ , ਸਖ਼ਰ , ਭਖਰ , ਰੋੜੀ , ਸ਼ਿਕਾਰ ਪੁਰ ,ਲੜਕਾਣਾ , ਹੈਦਰਾਬਾਦ , ਠਟਾ , ਕਰਾਚੀ, ਜੈਦਾ , ਮੱਕਾ ,ਮਦੀਨਾ , ਬਗਦਾਦ , ਬੁਖਾਰਾ , ਸਮਰਕੰਦ , ਕਾਬੁਲ , ਹਜ਼ਾਰਾ ਆਦਿ 1
ਮਰਦਾਨਾ ਗੁਰੂ ਸਾਹਿਬ ਅਗੇ ਬੇਨਤੀ ਕਰਦਾ ਹੈ ਕਿ ਮੈਨੂੰ ਇਹ ਤਾਂ ਪਤਾ ਲਗ ਗਿਆ ਹੈ ਕੀ ਕੋਈ ਜਾਤ-ਪਾਤ ਉਂਚ-ਨੀਚ ਨਹੀਂ ਹੁੰਦਾ ਪਰ ਮੈਂ ਮੁਸਲਮਾਨ ਦੇ ਘਰ ਪੈਦਾ ਹੋਇਆ ਹਾਂ ਮੱਕੇ ਜਾ ਕੇ ਹਜ ਕਰਨ ਦੀ ਇੱਛਾ ਹੈ ਗੁਰੂ ਸਾਹਿਬ ਨੇ ਮਰਦਾਨੇ ਦੀ ਇਛਾ ਪੂਰਤੀ ਲਈ ਮੱਕੇ ਜਾਣ ਦਾ ਫੈਸਲਾ ਕਰ ਲਿਆ ।
ਹਾਜੀਆਂ ਦਾ ਭੇਸ ਬਣਾਕੇ , ਨੀਲੇ ਬਸਤਰ ਪਹਿਨੇ ਤੇ ਮਰਦਾਨੇ ਨੂੰ ਨਾਲ ਲੈਕੇ ਹਜ ਤੇ ਚਲ ਪਏ ਕੁਝ ਦੂਰ ਤਕ ਗਏ , ਹਾਜੀਆਂ ਨੇ ਦੇਖਿਆ ਨਾਨਕ ਅਖਾਂ ਮੀਟ ਕੇ ਬੈਠੇ ਰਹਿੰਦੇ ਹਨ , ਨਾ ਇਹ ਨਮਾਜ ਪੜਦੇ ਹਨ ਨਾ ਸਜਦਾ ਕਰਦੇ ਹਨ । ਧੁਪ ਬੜੀ ਤੇਜ ਤੇ ਗਰਮੀ ਵੀ ਅਤ ਦੀ ਸੀ ਪਰ ਓਹ ਦੇਖਦੇ ਹਨ ਕੀ ਬਦਲਾਂ ਦੀ ਛਾਂ ਕੇਵਲ ਨਾਨਕ ਦੇ ਸਿਰ ਤੇ ਉਸਦੇ ਨਾਲ ਨਾਲ ਚਲ ਰਹੀ ਹੈ । ਓਹ ਇਹ ਤਾ ਸਮਝ ਗਏ ਕੀ ਇਹ ਕੋਈ ਅਲਾਹੀ ਨੂਰ ਹੈ ਗੁਰੂ ਸਾਹਿਬ ਨੂੰ ਕਿਹਾ ਕੀ ਹਜ ਤੇ ਹਿੰਦੂ ਨੂੰ ਜਾਣ ਦੀ ਮਨਾਹੀ ਹੈ ਓਹ ਤੁਹਾਨੂੰ ਤਾਂ ਮਾਰ ਮੁਕਾ ਦੇਣਗੇ .ਨਾਲ ਸਾਨੂੰ ਵੀ ਸਜਾ ਦੇਣਗੇ ਗੁਰੂ ਸਾਹਿਬ ਉਥੋਂ ਹੀ ਜਥੇ ਤੋਂ ਅੱਲਗ ਹੋ ਗਏ ।
ਸੁਲਤਾਨਪੁਰ ਤੋ ਚਲਕੇ ਪਾਕਪਟਨ ਪਹੁੰਚੇ ਜਿਥੇ ਬਾਬਾ ਫਰੀਦ ਜੀ ਦਾ ਬੇਸੇਰਾ ਸੀ ਉਨਾਂ ਦੇ ਬਾਰਵੇਂ ਗੱਦੀ- ਨਸ਼ੀਨ ਇਬਰਾਹਿਮ ਫਰੀਦ ਨਾਲ ਮੁਲਾਕਾਤ ਹੋਈ । ਉਨ੍ਹਾ ਤੋਂ ਗੁਰੂ ਸਾਹਿਬ ਨੇ ਬਾਬਾ ਫਰੀਦ ਦੀ ਰਚਨਾ ਪ੍ਰਾਪਤ ਕੀਤੀ ਕੁਝ ਦਿਨ ਇਥੇ ਠਹਿਰ ਕੇ ਅਮ੍ਰਿਤ ਬਾਣੀ ਦਾ ਪ੍ਰਚਾਰ ਕੀਤਾ । ਇਥੇ ਸ਼ੇਖ ਇਬਰਾਹਿਮ ਨੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਬਨਵਾਈ ਜਿਸਦੀ ਦੀ ਨੀਹ ਗੁਰੂ ਸਾਹਿਬ ਕੋਲੋਂ ਹੀ ਰਖਵਾਈ ।
ਪਾਕਪਟਨ ਤੋ ਮੁਲਤਾਨ ਪੀਰ ਮਖਦੂਮ ਜੋ ਬਹਾਓਦੀਨ ਜਕਰੀਆ ਦਾ ਗਦੀ-ਨਸ਼ੀਨ ਸੀ ਇਨਾਂ ਨੇ ਹੀ ਭਾਰਤ ਵਿਚ ਸੂਫ਼ੀ ਸਿਲਸਿਲਾ ਸ਼ੁਰੂ ਕੀਤਾ ਸੀ । ਕਹਿੰਦੇ ਹਨ ਸੂਫੀਆਂ ਦੀ ਮਿਠੀ ਜ਼ੁਬਾਨ ਨੇ ਜਿਤਨੇ ਹਿੰਦੂ ਮੁਸਲਮਾਨ ਬਣਾਏ ਹਨ ਔਰੰਗਜੇਬ ਦੀ ਤਲਵਾਰ ਨਹੀਂ ਬਣਾ ਸਕੀ ਇਸਲਾਮ ਅੱਲਾ,ਖੁਦਾ ਨੂੰ ਗਾਓਣ ਦੀ ਇਜਾਜ਼ਤ ਨਹੀਂ ਦਿੰਦਾ ,ਬੇਸ਼ਕ ਕੁਰਾਨ ਸ਼ਰੀਫ਼ , ਸ੍ਰੀ ਗੁਰੂ ਗਰੰਥ ਸਾਹਿਬ ਦੀ ਤਰਹ ਲੈ ਵਿਚ ਪੜਿਆ ਜਾਂਦਾ ਹੈ । ਕਵਾਲੀਆਂ ਤੇ ਧਾਰਮਿਕ ਗਾਇਨ ਸੂਫੀਆਂ ਨੇ ਸ਼ੁਰੂ ਕੀਤੇ ਇਨ੍ਹਾ ਨੂੰ ਅੰਤਾਂ ਦੀ ਪ੍ਰਸਿਧੀ ਪ੍ਰਾਪਤ ਹੋਈ ਸੂਫ਼ੀ ਮਤ ਵੀ ਇਸਲਾਮ ਦਾ ਹੀ ਹਿਸਾ ਸੀ । ਬਾਬਾ ਫਰੀਦ ਜੀ ਦੀ ਰਚਨਾ ਤੇ ਬੁਲੇ ਸ਼ਾਹ ਦੀਆਂ ਕਾਫੀਆਂ ਅਜ ਤਕ ਬੜੇ ਸੁਰ ਤੇ ਉਤਸ਼ਾਹ ਨਾਲ ਸੁਣੀਆਂ ਤੇ ਪੜੀਆਂ ਜਾਂਦੀਆ । ਉਨ੍ਹਾ ਅੰਦਰੋਂ ਜੋ ਵੀ ਇਨਸਾਨੀ ਕਦਰਾਂ -ਕੀਮਤਾਂ ਦੇ ਖਿਲਾਫ਼ , ਅੰਤਰ ਆਤਮਾ ਦੀ ਅਵਾਜ਼ ਚੋਂ ਨਿਕਲਿਆ , ਸ਼ਬਦਾ ਵਿਚ ਪਰੋਕੇ ਰਖ ਦਿਤਾ ।
ਮੁਲਤਾਨ ਤੋ ਊਚ, ਦਿਓਗੜ ਜਿਥੇ ਅਬਦੁਲਾ ਬੁਖਾਰੀ ਨੂੰ ਮਿਲੇ ਦਿਓਗੜ ਤੋ ਲਖਪਤ ਜਿਸਦਾ ਨਾਂ ਬਦਲ ਕੇ ਬਸਤਾ ਬੰਦਾਰ ਰਖ ਦਿਤਾ ਗਿਆ ਸੀ । ਇਥੇ ਇਕ ਬ੍ਰਾਹਮਣ ਦੀ ਹਵੇਲੀ ਸੀ ਜਿਥੇ ਕੁਝ ਦਿਨ ਰਹੇ ਦੂਸਰੀ ਉਦਾਸੀ ਵਿਚ ਵੀ ਸ੍ਰੀ ਲੰਕਾ ਦੀ ਵਾਪਸੀ ਸਮੇ ਕੁਝ ਦਿਨ ਇਥੇ ਠਹਿਰੇ ਸੀ । ਇਹ ਇਲਾਕਾ ਬੰਦਰਗਾਹ ਹੋਣ ਦੇ ਕਾਰਨ ਆਰਥਿਕ ਮਹੱਤਤਾ ਦਾ ਕੇਂਦਰ ਸੀ । ਧਰਮ ਅਸਥਾਨ ਹੋਣ ਕਰਕੇ ਧਾਰਮਿਕ ਕੇਂਦਰ ਵੀ ਹੋ ਗਿਆ ਇਥੇ ਗੁਰੂ ਸਾਹਿਬ ਦੀਆਂ ਖੜਾਵਾਂ ਤੇ ਬਾਬਾ ਸ੍ਰੀ ਚੰਦ ਦੀਆਂ ਕੁਝ ਨਿਸ਼ਾਨੀਆਂ ਮੌਜੂਦ ਹਨ । ਇਥੇ ਗੁਰੂ ਸਾਹਿਬ ਨੇ ਹਿੰਦੂ ਸਿਧਾਂ, ਪੀਰਾਂ ਫਕੀਰਾਂ ਨਾਲ ਗੋਸ਼ਟੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਲੋਕ ਦੂਰ ਦੂਰ ਤੋ ਸੁਣਨ ਆਂਦੇ ਇਥੋਂ 20 ਮੀਲ ਦੂਰ ਗੁਰੂ ਸਾਹਿਬ ਦੀ ਯਾਦ ਵਿਚ ਸਰੋਵਰ ਵੀ ਬਣਵਾਇਆ ।
ਇਥੋਂ ਹਿੰਗਲਜ਼ ਮੰਦਿਰ ਜੋ ਹਿੰਦੂਆ ਦੀਆਂ ਸ਼ਕਤੀ ਦੇਵੀਆਂ ਵਿਚੋ ਇਕ ਦੇਵੀ ਦਾ ਮੰਦਿਰ ਸੀ, ਜਿਸਦੇ ਨਾਂ ਤੇ ਉਤਰੀ ਭਾਰਤ ਵਿਚ ਕਈ ਮੰਦਿਰ ਸਨ । ਹਜ਼ਾਰਾਂ ਹਿੰਦੂ ਹਰ ਸਾਲ ਇਥੇ ਦੇਵੀ ਦਰਸ਼ਨ ਕਰਨ ਲਈ ਆਓਂਦੇ ਹਿੰਗ੍ਲਾਜ਼ ਮੰਦਰ ਦੇ ਦਰਸ਼ਨ ਕਰਨ ਤੋ ਪਹਿਲੇ ਕੁਝ ਅਸਥਾਨਾ ਦੇ ਦਰਸ਼ਨ ਕਰਨੇ ਹੁੰਦੇ ਜਿਵੈਂ , ਗਣੇਸ਼ ਪੂਜਾ ਅਸਥਾਨ, ਮਾਤਾ ਕਾਲੀ ਮੰਦਿਰ, ਗੋਰਖ ਨਾਥ ਧੂਣੀ ,ਬ੍ਰਹਮ ਕੁੰਡ, ਤੀਰ ਕੁੰਡ, ਗੁਰੂ ਨਾਨਕ ਖਰਾਓੰ, ਰਾਮ ਝਰੋਖਾ , ਅਖੋਰੀ ਪੂਜਾ ਆਦਿ ।
ਸੋਨ ਮਿਆਮੀ ਬੰਦਰਗਾਹ ਤੋਂ ਮਕੇ ਦੀ ਯਾਤਰਾ ਸ਼ੁਰੂ ਕੀਤੀ ਦਸੰਬਰ 1519 ਦੇ ਆਸ ਪਾਸ ਮਕੇ ਪਹੁੰਚੇ ਨੀਲੇ ਬਸਤਰ ਪਾਕੇ (ਇਹਰਾਮ) ਹਜ ਤੇ ਜਾਣ ਦੀ ਤਿਆਰੀ ਕਰ ਲਈ ਹਜ ਦੀ ਪਹਿਲੀ ਰਸਮ ਖਾਨੇ ਕਾਬਾ ਤੇ ਨਮਾਜ਼ ਪੜਨ ਅਤੇ ਉਸਦੇ ਇਰਦ ਗਿਰਦ ਚਕਰ ਕਟਣ ਨਾਲ ਸ਼ੁਰੂ ਹੁੰਦੀ ਹੈ । ਇਹ ਰਸਮ ਦਿਨ ਦੇ ਉਜਾਲੇ ਵਿਚ ਹੁੰਦੀ ਹੈ , ਰਾਤ ਨੂੰ ਇਹ ਜਗਹ ਹਾਜੀਆਂ ਦੇ ਸੌਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ । ਇਥੇ ਗੈਰ ਮੁਸਲਮਾਨਾ ਦੇ ਜਾਣ ਦੀ ਮਨਾਹੀ ਹੈ ਗੁਰੂ ਸਾਹਿਬ ਇਥੇ ਮਕੇ ਵਲ ਪੈਰ ਕਰਕੇ ਲੇਟ ਗਏ ਜਿਸਦਾ ਮਤਲਬ ਸੀ , ਮੁਲਾਂ ਕਾਜੀਆਂ ਨੂੰ ਸਮਝਾਣਾ ਕੀ ਰਬ ਕਿਸੇ ਦਿਸ਼ਾ ਦਾ ਮੋਹਤਾਜ ਨਹੀਂ ਹੈ ,ਸਰਬ ਵਿਆਪਕ ਹੈ ਹਰ ਇਕ ਦੇ ਅੰਦਰ ਹੈ , ਕਿਸੇ ਜਾਤ, ਬਰਾਦਰੀ ,ਫਿਰਕੇ ਧਰਮ ਵਿਚ ਉਸ ਨੂੰ ਨਹੀ ਪਾਇਆ ਜਾ ਸਕਦਾ । ਸਿਰਫ ਸ਼ੁਭ ਅਮਲਾਂ ਰਾਹੀਂ ਹੀ ਉਸਨੂੰ ਪਾ ਸਕਦੇ ਹੋ ਕਾਜ਼ੀ , ਮੁਲਾਂ ਤੇ ਹਾਜੀਆਂ ਨੇ ਗੁਰੂ ਸਾਹਿਬ ਦੀਆਂ ਦਲੀਲਾਂ ਨੂੰ ਮੰਨਿਆ ਤੇ ਜਾਣ ਵੇਲੇ ਉਨ੍ਹਾ ਨੂੰ ਸਚ ਦੇ ਪੀਰ ਤੇ ਖੁਦਾ ਦੇ ਸਚੇ ਦਰਵੇਸ਼ ਕਿਹਾ , ਨਿਸ਼ਾਨੀ ਵੀ ਮੰਗੀ ਗੁਰੂ ਸਾਹਿਬ ਨੇ ਆਪਣੀ ਖੜਾਵਾਂ ਦਿਤੀਆਂ ।
ਹਜ ਪੂਰਾ ਕਰਨ ਲਈ ਮੁਸਲਮਾਨਾਂ ਨੂੰ ਹਜ ਵਾਲੇ ਦਿਨ ਮੱਕੇ ਦੇ 7 ਚਕਰ ਕਟਣਾ , ਪਵਿਤਰ ਪਥਰ ਨੂੰ ਛੁਹਣਾ ਤੇ ਚੁੰਮਣਾ ਹੁੰਦਾ ਹੈ ਜੋ ਮੱਕੇ ਦੀ ਕਾਲੇ ਰੰਗ ਦੀ ਮਸਜਿਦ ਤੇ ਲਗਿਆ ਹੋਇਆ ਹੈ ਸਮਝਿਆ ਜਾਂਦਾ ਹੈ ਕੀ ਇਹ ਗੋਲ ਪਥਰ ਵੀ ਖੁਦਾ ਦੇ ਘਰੋਂ ਕੁਰਾਨ ਮਜੀਦ ਦੇ ਨਾਲ ਆਇਆ ਸੀ ।
ਅਗਲੇ ਦਿਨ ਹਰ ਮੁਸਲਮਾਨ ਅਰਾਫਤ ਦੇ ਮੈਦਾਨ ਵਿਚ ਜਾਂਦਾ ਹੈ ਸਮਝਿਆ ਜਾਂਦਾ ਹੈ ਕੀ ਇਥੇ ਖੜੇ ਹੋਕੇ ਹਜਰਤ ਮੁਹੰਮਦ ਨੇ ਖੁਦਾ ਨੂੰ ਇਸ ਜਗਹ ਨਮਾਜ਼ ਪੜਨ ਵਾਲਿਆਂ ਦੇ ਗੁਨਾਹ ਨੂੰ ਬਖਸ਼ਣ ਲਈ ਬੇਨਤੀ ਕੀਤੀ ਸੀ । ਅਰਾਫਤ ਤੋ ਮੀਨਾ ਜਿਥੇ ਸ਼ੈਤਾਨ ਨੇ ਹਜਰਤ ਇਬਰਾਹਿਮ ਨੂੰ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ ਬਹਿਕਾਇਆ ਸੀ । ਇਥੇ ਤਿੰਨ ਪਿਲਰ ਹਨ ਹਰ ਨਮਾਜ਼ੀ 21 ਠੀਕਰੀਆਂ 7-7 ਠੀਕਰੀਆਂ ਇਕ ਇਕ ਪਿਲਰ ਨੂੰ ਮਾਰਦੇ ਹਨ , ਜੋ ਕੀ ਸ਼ੈਤਾਨ ਦੇ ਪ੍ਰਤੀਕ ਹਨ ਮਰਦ ਇਹ ਰਸਮਾਂ ਅਦਾ ਕਰਕੇ ਸਿਰ ਦੇ ਵਾਲ ਉਤਰਵਾ ਲੈਂਦੇ ਹਨ ਮੱਕੇ ਵਿਚ ਹਜ ਦੀ ਰਸਮ ਪੂਰੀ ਹੋ ਜਾਂਦੀ ਹੈ ।
ਹਾਜੀ ਇਥੋਂ ਮਦੀਨੇ ਵਲ ਚਾਲਾ ਪਾ ਲੈਂਦੇ ਹਨ ਹਾਜੀਆਂ ਨੇ 8 ਦਿਨ 40 ਨਮਾਜ਼ਾਂ ਪੜਨੀਆਂ ਹੁੰਦੀਆਂ ਹਨ । ਇਥੇ ਹਜ ਪੂਰਾ ਹੋ ਜਾਂਦਾ ਹੈ ਜੇ ਇਹ ਸ਼ੁਕਰਵਾਰ ਨੂੰ ਪੂਰਾ ਹੋਵੇ ਤਾਂ ਇਸ ਨੂੰ ਅਕਬਰੀ ਹਜ ਕਿਹਾ ਜਾਂਦਾ ਹੈ । ਮਰਦਾਨੇ ਨਾਲ ਬਾਬਾ ਨਾਨਕ ਮਦੀਨੇ ਨੂੰ ਚਲ ਪਏ ਮੱਕੇ ਅੰਦਰ ਗੁਰੂ ਸਾਹਿਬ ਦੀ ਮਾਨਤਾ ਹੋਣ ਲਗ ਪਈ ਬਹੁਤ ਸਾਰੇ ਹਾਜੀ ਉਨ੍ਹਾ ਦੇ ਸਾਥੀ ਪਾਂਧੀ ਬਣ ਗਏ ਗੁਰੂ ਸਾਹਿਬ ਨੇ ਇਹ ਯਾਤਰਾ ਪੈਦਲ ਹੀ ਤਹਿ ਕੀਤੀ ਮਦੀਨੇ ਵਿਚ ਮੁਹੰਮਦ ਸਾਹਿਬ ਦਾ ਅਕਾਲ ਚਲਾਣਾ ਹੋਇਆ ਸੀ ।
ਮਦੀਨੇ ਪਹੁੰਚ ਕੇ ਜਦ ਲੋਕਾਂ ਨੂੰ ਪਤਾ ਚਲਿਆ ਕੀ ਇਕ ਦਰਵੇਸ਼ ਇਸਲਾਮੀ ਸ਼ਰਾ ਦੇ ਉਲਟ ਪ੍ਰਚਾਰ ਕਰ ਰਿਹਾ ਹੈ ਤਾਂ ਓਹ ਗੁਸੇ ਵਿਚ ਗੁਰੂ ਸਾਹਿਬ ਨਾਲ ਸਵਾਲ ਜਵਾਬ ਕਰਨ ਲਗੇ ਪੁਛਣ ਲਗੇ ਕੀ ਬੰਦੇ ਤੂੰ ਕੋਣ ਹੈ ? ਨਾ ਮੈਂ ਹਿੰਦੂ ਨਾ ਮੁਸਲਮਾਨ ਖੁਦਾ ਦਾ ਬੰਦਾ ਹਾਂ, ਖਲਕਤ ਨੂੰ ਖਾਲ੍ਕ ਯਾਦ ਕਰਵਾ ਰਿਹਾਂ ਹਾਂ, ਮਜਹਬੀ ਈਰਖਾ, ਹੰਕਾਰ ,ਛੋੜਕੇ ਸ਼ੁਭ ਅਮਲ ਹੀ ਖੁਦਾ ਦਾ ਸਚਾ ਰਸਤਾ ਹੈ । ਗੁਰੂ ਸਾਹਿਬ ਦੀ ਧਾਰਮਿਕ ਗਿਆਨ ਦੇ ਸਾਮਣੇ ਕੋਈ ਨਹੀਂ ਟਿਕ ਸਕਿਆ ਮੱਕੇ ਤੋ ਬਾਅਦ ਮਦੀਨਾ, ਬਗਦਾਦ ,ਫਿਰ ਯੋਰਪ ਦੇ ਕਈ ਟਾਪੂਆਂ ਤੇ ਗਏ ਗੁਰੂ ਸਾਹਿਬ ਨਾਲ ਕਈ ਪਾਂਧੀ ਐਸੇ ਵੀ ਸਨ ਜੋ ਮਰਦਾਨੇ ਵਾਂਗ ਬਾਬੇ ਨਾਨਕ ਦੇ ਰੰਗ ਵਿਚ ਰੰਗੇ ਗਏ ।
ਇਸ ਵਕਤ ਤਕ ਇਸਾਈ ਧਰਮ ਬਹੁਤ ਕਮਜੋਰ ਹੋ ਚੁਕਾ ਸੀ ਪਾਦਰੀਆਂ ਦੀ ਹਾਲਤ ਹਿੰਦੂਆਂ ਦੇ ਪੁਜਾਰੀ, ਮੁਲਾਂ ਕਾਜ਼ੀਆਂ ਨਾਲੋਂ ਵੀ ਮਾੜੀ ਸੀ । ਓਹ ਸਵਰਗ, ਨਰਕ ਦੇ ਮਾਫ਼ੀਨਾਮੇ ਵੇਚ ਵੇਚ ਕੇ ਜਨਤਾ ਨੂੰ ਗੁਮਰਾਹ ਕਰਦੇ ਤੇ ਲੁਟਦੇ ਲੋਕਾਂ ਨੂੰ ਵਹਿਮਾ ,ਭਰਮਾਂ ਵਿਚ ਪਾਕੇ ਧਰਮ ਦੇ ਨਾਂ ਤੇ ਜਨਤਾ ਨਾਲ , ਝੂਠ, ਧੋਖਾ ਤੇ ਬੇਈਮਾਨੀ ਕਰਦੇ ਗੁਰੂ ਸਾਹਿਬ ਪੋਪਾਂ ਤੇ ਪਾਦਰੀਆਂ ਨੂੰ ਮਿਲੇ ਤੇ ਸਚੇ ਰਾਹ ਦੇ ਚਲਣ ਦੀ ਸਿਖਿਆ ਦਿਤੀ । ਬਹੁਤ ਸਾਰੇ ਪਾਦਰੀਆਂ ਨੇ ਬਾਬੇ ਨਾਨਕ ਨੂੰ ਰੁੜਵਾਦੀ ਦਾ ਪਿਟਾਰਾ ਕਿਹਾ , ਜਿਨ੍ਹਾ ਕਿਤਾਬਾਂ ਵਿਚ ਗੁਰੂ ਨਾਨਕ ਸਾਹਿਬ ਦੀ ਇਸ ਫੇਰੀ ਦਾ ਜ਼ਿਕਰ ਸੀ ਓਹ ਕਿਤਾਬਾਂ ਦੀ ਵਿਕਰੀ ਬੰਦ ਕਰਵਾ ਦਿਤੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਮਾਰਟਿਨ ਲੂਥਰ ਨੇ ਇਸ ਸੁਧਾਰ ਦਾ ਜਿਮਾ ਲਿਆ ਜਿਸਦੇ ਫਲਸਰੂਪ ਇਸਾਈ ਧਰਮ 2 ਹਿਸਿਆਂ ਵਿਚ ਵੰਡਿਆ ਗਿਆ ਕੈਥੋਲਿਕ ਤੇ ਪ੍ਰੋਟੇਸਟੈਂਟ ।
ਇਸਤੋਂ ਬਾਅਦ ਹਸਨ ਅਬਦਾਲ, ਕਈ ਥਾਵਾਂ ਤੋ ਹੁੰਦੇ ਵਾਪਸੀ ਤੇ ਓਹ ਏਮਨਾਬਾਦ ਗਏ ਤੇ ਭਾਈ ਲਾਲੋ ਕੋਲ ਠਹਿਰੇ ਉਨ੍ਹਾ ਨੂੰ ਸਮਝ ਆ ਚੁਕੀ ਸੀ ਕੀ ਬਾਬਰ ਹਿੰਦੁਸਤਾਨ ਤੇ ਹਮਲਾ ਕਰਨ ਗਿਆ ਹੈ ਤੇ ਐਮਨਾਬਾਦ ਤੇ ਬਹੁਤ ਵਡੀ ਮੁਸੀਬਤ ਆਣ ਵਾਲੀ ਹੈ । ਕੁਝ ਚਿਰ ਮਗਰੋਂ ਬਾਬਰ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ ਸੈਦਪੁਰ ਵਿਚ ਆ ਗਈਆਂ ਬੜੀ ਲੁਟ ਮਾਰ ਕਟ ਵਡ ਹੋਈ । ਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲੁਟ ਦਾ ਮਾਲ ਚੁਕਵਾ ਕੇ ਬਾਬਰ ਦੇ ਡੇਰੇ ਵਲ ਹਿਕਿਆ ਗਿਆ , ਜਿਸ ਵਿਚ ਗੁਰੂ ਸਾਹਿਬ ਵੀ ਸੀ । ਮਰਦਾਨੇ ਦੇ ਸਪੁਰਦ ਮੀਰ ਖਾਨ ਸੂਬੇਦਾਰ ਦਾ ਘੋੜਾ ਕੀਤਾ ਗਿਆ ਬਾਬਰ ਨੇ ਸਭ ਨੂੰ ਕੈਦ ਕਰ ਲਿਆ ਤੇ ਚਕੀ ਪੀਸਣ ਤੇ ਲਗਾ ਦਿਤਾ । ਬਾਬੇ ਨਾਨਕ ਚਕੀ ਪੀਸਣ ਦੇ ਨਾਲ ਨਾਲ ਆਪਣੀ ਮਿਠੀ ਅਵਾਜ਼ ਵਿਚ ਕੀਰਤਨ ਵੀ ਕਰਦੇ ਜਦ ਬਾਬਰ ਦੇ ਆਦਮੀਆਂ ਨੇ ਬਾਬਰ ਨੂੰ ਇਸ ਸੂਫੀ ਫਕੀਰ ਬਾਰੇ ਦਸਿਆ ਤਾਂ ਓਹ ਖੁਦ ਦਰਸ਼ਨ ਕਰਨ ਆਇਆ ਤੇ ਭੁਲ ਬਖਸ਼ਾਈ ਤੇ ਬਾਬੇ ਨਾਨਕ ਨਾਲ ਸਾਰੇ ਕੈਦੀਆਂ ਨੂੰ ਰਿਹਾ ਕਰ ਦਿਤਾ ।
ਉਦਾਸੀਆਂ ਮਗਰੋਂ ਗੁਰੂ ਸਾਹਿਬ ਨੇ ਕਰਤਾਰ ਪੁਰ ਵਿਚ ਆਪਣੇ ਜੀਵਨ ਦੇ ਆਖਿਰੀ ਪੜਾਵ ਅੰਦਰ ਦਾਖਲ ਹੁੰਦਿਆਂ ਖੇਤੀ ਵਰਗੀ ਕਠਿਨ ਘਾਲਣਾ ਘਾਲ ਕੇ ਤੇ ਆਪਣੇ ਉਮਰ ਭਰ ਪ੍ਰਚਾਰੇ ਗੁਰਮਤਿ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਲਿਆ ਕੇ ਦੁਨੀਆਂ ਦੇ ਸਾਮਣੇ ਰਖਿਆ ਇਹ ਇਲਾਕਾ ਥੋੜਾ ਪਛੜਿਆ ਹੋਇਆ ਸੀ । ਭਾਈ ਅਜਿਤਾ ਰੰਧਾਵਾ , ਭਾਈ ਦੋਦਾ ਤੇ ਭਾਈ ਕਰੋੜੀ ਮਲ ਤਿੰਨ ਸਿਖਾ ਦੀ ਮਦਤ ਨਾਲ ਇਸ ਨੂੰ ਮੁੜ ਵਸਾਇਆ ਗਿਆ । ਧਰਮਸਾਲ ਦੀ ਸਥਾਪਨਾ ਕੀਤੀ ਜਿਥੇ ਸਵੇਰੇ ਸ਼ਾਮ ਕੀਰਤਨ ਹੁੰਦਾ ਲੰਗਰ ਪ੍ਰਥਾ ਸ਼ੁਰੂ ਕੀਤੀ ਜਿਥੇ ਹਰ ਕੋਈ ਊਚ-ਨੀਚ,ਗਰੀਬ ਅਮੀਰ, ਰਾਜਾ ਰੰਕ ਇਕਠੇ ਭੋਜਨ ਛਕਦੇ ।
–ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਤਨੀ ਉਚੀ- ਸੂਚੀ ਤੇ ਵਿਸ਼ਾਲ ਸੀ ਜਿਥੇ ਆਮ ਪਧਰ ਵਾਲਾ ਮਨੁਖ ਨਹੀਂ ਪਹੁੰਚ ਸਕਿਆ । ਉਨਾ ਨੇ ਇਸ ਪੂਰੀ ਸ਼੍ਰਿਸ਼ਟੀ ਨੂੰ ਇਕ ਪਰਿਵਾਰ ਦਾ ਰੂਪ ਦਿਤਾ, ਜਿਥੇ ਪਵਨ ਗੁਰੂ, ਪਾਣੀ ਪਿਤਾ , ਧਰਤੀ ਮਾਤਾ , ਦਿਨ ਰਾਤ ਦੋਨੋ ਦਾਈ ਦਾਇਆ ਜਿਸਦੀ ਗੋਦ ਵਿਚ...

ਮਨੁਖਤਾ ਸੁਖੀ ਵਸੇ ਨਿਰ ਝਿਝਕ ਹੋਕੇ ਵਕਤ ਦੇ ਹਾਲਾਤਾਂ ਨੂੰ ਉਚੀ ਅਵਾਜ਼ ਵਿਚ ਬਿਆਨ ਕੀਤਾ । ਮਨੁਖਤਾ ਦੀ ਬਰਾਬਰੀ ਦਾ ਐਲਾਨ ਕੀਤਾ ,” ਸਭ ਮੈਂ ਜੋਤਿ ਜੋਤਿ ਹੈ ਸੋਇ ” ਸ਼ਬਦ ਗੁਰੂ ਦਾ ਸਿਧਾਂਤ ਦਿਤਾ ,” ਪਵਨ ਆਰੰਭ ਸਤਿਗੁਰ ਮਤਿ ਵੇਲਾ , ਸ਼ਬਦ ਗੁਰੂ ਸੁਰਤਿ ਧਨ ਚੇਲਾ ਮਨੁੱਖੀ ਗਿਆਨ ਨੂੰ ਤੰਗ ਦਾਇਰੇ ਵਿਚੋਂ ਕਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਬਾਰੇ ਸਮਝਾਇਆ 500 ਸਾਲ ਪਹਿਲਾਂ ਲਖਾਂ ਪਤਾਲ ਅਗਾਸਾਂ, ਬੇਅੰਤ ਸੂਰਜ , ਚੰਦ੍ਰਮਾਂ ਤੇ ਮੰਡਲਾਂ ਦੀ ਜਾਣਕਾਰੀ ਦਿਤੀ ।
ਕਰਤਾਰਪੁਰ ਛੇਤੀ ਹੀ ਇਕ ਅਧਿਆਤਮਿਕ ਕੇਦਰ ਬਣ ਗਿਆ ਬਹੁਤੇ ਲੋਕਾਂ ਦਾ ਆਣਾ -ਜਾਣਾ ਸ਼ੁਰੂ ਹੋ ਗਿਆ ਇਥੇ ਗੁਰੂ ਸਾਹਿਬ ਜੀ ਨੇ ਸਿਖ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦੇਣੇ ਸ਼ੁਰੂ ਕੀਤੇ । ਆਪਣੀਆਂ ਯਾਤਰਾਵਾਂ ਦੀਆਂ ਯਾਦਾਂ ਨੂੰ , ਇਨਾ ਦੌਰਾਨ ਵਖ ਵਖ ਧਰ੍ਮਾ ਦੇ ਮੁਖੀਆਂ ਨਾਲ ਹੋਈਆਂ ਗੋਸ਼ਟੀਆਂ ਤੇ ਉਸਦੇ , ਵਿਚਾਰਧਾਰਕ ਪਖਾਂ ਨੂੰ ਤੇ ਆਪਣੀ ਰਚੀ ਬਾਣੀ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕਰ ਦਿਤਾ ਇਥੇ ਨਾਮ ਸਿਮਰਨ ਬਾਰੇ ਚਰਚਾਵਾਂ ਵੀ ਹੁੰਦੀਆਂ ਜਿਸ ਨਾਲ ਪ੍ਰਮਾਤਮਾ ਦੇ ਜਾਪੁ ਦੀਆਂ ਧੁਨਾਂ ਬੁਲੰਦ ਹੋਈਆਂ ।
ਕਰਤਾਰਪੁਰ ਰਹਿਕੇ ਭਾਵੈਂ ਗੁਰੂ ਸਾਹਿਬ ਨੇ ਕੋਈ ਲੰਬੀ ਯਾਤਰਾ ਨਹੀਂ ਕੀਤੀ ਪਰ
ਕਰਤਾਰ ਪੁਰ ਦੇ ਆਲੇ ਦੁਆਲੇ ਜਾਂਦੇ ਰਹਿੰਦੇ ਜਦ ਗੁਰੂ ਸਾਹਿਬ ਅਚਲ-ਬਟਾਲੇ ਗਏ ,ਜਿਥੇ ਸ਼ਿਵਰਾਤਰੀ ਦਾ ਮੇਲਾ ਲਗਦਾ ਸੀ ਤਾਂ ਦਰਸ਼ਕਾਂ ਨੇ ਉਨ੍ਹਾ ਨੂੰ ਬੜਾ ਆਦਰ ਸਤਕਾਰ ਦਿਤਾ ਜੋ ਜੋਗੀਆਂ ਨੂੰ ਚੰਗਾ ਨਾ ਲਗਿਆ ਉਨ੍ਹਾ ਦੇ ਮੋਢੀ ਜੋਗੀ ਭੰਗਰ ਨਾਥ ਨੇ ਪੁਛਿਆ
ਅਸਾਂ ਤਾਂ ਸੁਣਿਆ ਸੀ ਕੀ ਤੁਸੀਂ ਉਦਾਸੀ ਅਖਤਿਆਰ ਕਰ ਲਈ ਹੈ ,ਪਰ ਤੁਸੀਂ ਤਾਂ ਉਦਾਸੀ ਤਿਆਗ ਕੇ ਮੁੜ ਗ੍ਰਹਿਸਤੀਆਂ ਵਾਲੇ ਕਪੜੇ ਪਾ ਲਏ ਹਨ ਤੇ ਖੇਤੀ ਬਾੜੀ ਕਰਨ ਲਗ ਪਏ ਹੋ , ਕੀ ਇਹ ਦੁਧ ਵਿਚ ਕਾਂਜੀ ਨਹੀ ? ਗੁਰੂ ਸਾਹਿਬ ਨੇ ਕਿਹਾ ਕਿ ਜੋਗੀ ਨਾਥ ਤੁਹਾਡੇ ਗੁਰੂਆਂ ਨੇ ਤੁਹਾਨੂੰ ਸਹੀ ਰਾਹ ਨਹੀਂ ਦਸੀ । ਗ੍ਰਹਿਸਤ ਤਿਆਗ ਕੇ ਤੁਸੀਂ ਜੋਗੀ ਬਣ ਗਏ ਹੋ ਪਰ ਫਿਰ ਵੀ ਗ੍ਰਹਿਸਤੀਆਂ ਦੇ ਦਮ ਤੇ ਪਲਦੇ ਹੋ ਤੇ ਉਨ੍ਹਾ ਦੀ ਮਿਹਨਤ ਦੀ ਕਮਾਈ ਖਾਂਦੇ ਹੋ , ਫਿਰ ਓਹ ਮਾੜੇ ਤੇ ਤੁਸੀਂ ਚੰਗੇ ਕਿਵੈ ਹੋਏ ਜੋਗੀ ਬੜਾ ਸ਼ਰਮਿੰਦਾ ਹੋਇਆ ।
ਅਚਲ ਤੋਂ ਗੁਰੂ ਸਾਹਿਬ ਮੁਲਤਾਨ ਨੂੰ ਤੁਰ ਪਏ ਜਿਥੇ ਉਨ੍ਹਾ ਨੇ ਮੁਸਲਮਾਨ ਪੀਰਾਂ ਫਕੀਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਫਿਰ ਪਹਾੜਾ ਵਲ ਸਿਆਲਕੋਟ ਪਹੁੰਚੇ । ਇਥੇ ਆਪਜੀ ਦਾ ਸ਼ਰਧਾਲੂ ਮੂਲਾ ਰਹਿੰਦਾ ਸੀ । ਜਿਸਦੇ ਘਰ ਜਦ ਮਿਲਣ ਗਏ ਤਾਂ ਮੂਲੇ ਨੂੰ ਇਕ ਕਮਰੇ ਵਿਚ ਬਿਠਾ ਕੇ ਉਸਦੀ ਪਤਨੀ ਨੇ ਕਿਹਾ ਕੀ ਮੂਲਾ ਘਰ ਨਹੀਂ ਹੈ ਮੂਲਾ ਉਸ ਕਮਰੇ ਵਿਚੋਂ ਬਾਹਰ ਹੀ ਨਹੀ ਆਇਆ ਉਥੇ ਹੀ ਸਪ ਲੜਨ ਨਾਲ ਉਸਦੀ ਮੋਤ ਹੋ ਗਈ ।
ਸਿਆਲਕੋਟ ਕੁਝ ਦੇਰ ਰਹਿ ਕੇ ਵਾਪਸ ਕਰਤਾਰ ਪੁਰ ਆ ਗਏ ਇਥੇ ਹੀ 1532 ਈ ਵਿਚ ਭਾਈ ਲਹਿਣਾ ਜੀ ਨਾਲ ਮਿਲਾਪ ਹੋਇਆ । ਇਥੇ ਹੀ ਉਨ੍ਹਾ ਨੂੰ ਬਾਬਾ ਬੁਢਾ ਜੀ ਮਿਲੇ ਕਰਤਾਰ ਪੁਰ ਦੇ ਨੇੜੇ ਹੀ ਜਦ ਗੁਰੂ ਸਾਹਿਬ ਰਾਵੀ ਪਾਰ ਜਾਂਦੇ 12 ਸਾਲ ਦਾ , ਜਿਸਦਾ ਨਾ ਬੂੜਾ ਸੀ ਆਪਜੀ ਨੂੰ ਮਿਲਿਆ ਤੇ ਦੁਧ ਦਾ ਛੰਨਾ ਪੇਸ਼ ਕੀਤਾ । ਬਚਪਨ ਵਿਚ ਹੀ ਬੜੀਆਂ ਅਧਿਆਤਮਿਕ ਗਲਾਂ ਕਰਦਾ ਸੀ ਗੁਰੂ ਸਾਹਿਬ ਨੇ ਉਸਦਾ ਨਾਂ ਬਾਬਾ ਬੁਢਾ ਰਖ ਦਿਤਾ ਓਹ ਛੇਵੀ ਜੋਤ ਤਕ ਗੁਰੂ ਘਰ ਨਾਲ ਜੁੜਿਆ ਰਿਹਾ ਤੇ ਬੜੀ ਪਿਆਰ ਤੇ ਲਗਣ ਨਾਲ ਸੇਵਾ ਕਰਦਾ ਰਿਹਾ ।
ਇਥੇ ਹੀ ਉਨ੍ਹਾ ਨੇ ਭਾਈ ਲਹਿਣਾ ਜੀ ਨੂੰ ਗੁਰਗਦੀ ਦਿਤੀ ਗੁਰੂ ਸਾਹਿਬ ਦੇ ਮਾਤਾ ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਭਾਈ ਮਰਦਾਨਾ 47 ਸਾਲ ਗੁਰੂ ਸਾਹਿਬ ਦੇ ਨਾਲ ਰਹੇ ਸੰਮਤ 1596 ਵਿਚ 70 ਸਾਲ 5 ਮਹੀਨੇ ਤੇ 3 ਦਿਨ ਦੇ ਹੋਕੇ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ
ਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ –
ਪ੍ਰੋਫੇਸਰ ਸਤਬੀਰ ਸਿੰਘ ਜੀ ਲਿਖਦੇ ਹਨ , “ਗੁਰੂ ਨਾਨਕ ਸਾਹਿਬ ਦੀ ਸ਼੍ਖ੍ਸ਼ਿਅਤ ਵਿਚ ਐਸਾ ਕੀ ਸੀ ਜੋ ਦੁਨੀ ਚੰਦ ਨੂੰ ਦੀਨ , ਲਾਲੋ ਨੂੰ ਲਾਲੀ , ਭਾਗੋ ਨੂੰ ਭਾਗਾਂ ਵਾਲਾ ,ਹੰਕਾਰੀ ਨੂੰ ਵਲੀ, ਮਾਣਸ ਖਾਣਿਆ ਨੂੰ ਮਨੁਖ ਤੇ ਨੂਰੀ ਨੂੰ ਨੂਰ ਦੇ ਗਏ । ਵਾਕਿਆ ਹੀ ਉਨਾ ਦੀ ਸ਼ਖਸ਼ੀਅਤ ਵਿਚ ਇਕ ਨੂਰਾਨੀ ਖਿਚ ਸੀ ` ਜਦ ਭਗਤ ਕਬੀਰ ਤੇ ਹੋਰ ਭਗਤ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਏ ਤੇ ਸਭ ਦੀ ਜ਼ੁਬਾਨ ਤੇ ਇਹੋ ਲਫਜ਼ ਸੀ ਕਿ ਨਾਨਕ ਕਿਸੀ ਬਾਤ ਕਾ ਦਾਅਵਾ ਨਹੀਂ ਕਰਤਾ , ਨਾ ਕਮਾਈ ਕਾ , ਨਾ ਭਗਤੀ ਕਾ, ਨਾ ਸਿਮਰਨ ਕਾ, ਨਾ ਜਪ ਕਾ ਨਾ ਤਪ ਕਾ ਨਾ ਪੁੰਨ ਕਾ,ਨਾ ਸੀਲ, ਨਾ ਸੰਜਮ ਕਾ, ਨਾ ਜੁਗਤ ਕਾ , ਨਾ ਰਹਿਤ ਕਾ,ਨਾ ਇਸ਼ਨਾਨ ਕਾ, ਨਾ ਨਾਮ ਕਾ,ਨਾ ਕਾਹੂ ਸੇਵਾ ਕਾ ਆਪਣੇ ਆਪ ਕੋ ਕੀਟ ਕਰਿ ਜਾਣਤਾ ਹੈ , ਔਰ ਕਰਨਹਾਰ ਉਸਕੋ ਪਹਿਚਾਨਤਾ ਹੈ ਕਰਮ ਕਰਿ ਕਰਿ ਨਿਹ ਕਰਮ ਆਪਣੇ ਆਪ ਕੋ ਜਨਤਾ ਹੈ” ।
ਭਾਈ ਗੁਰਦਾਸ ਜੀ ਦਸਦੇ ਹਨ ਕਿ ਉਨ੍ਹਾ ਦੀ ਸ਼ਖਸ਼ੀਅਤ ਦੀ ਡੂੰਘੀ ਛਾਪ ਹਰ ਇਕ ਦੇ ਮਨ ਤੇ ਲਗ ਜਾਂਦੀ ਹੈ ਉਹ ਅਕਾਲ ਨਹੀਂ,ਪਰ ਅਕਾਲ ਰੂਪ ਜਰੂਰ ਹਨ । ਆਕਲ. ਸਹਿਬ-ਏ- ਕਮਾਲ. ਹੁਸਨਲ ਚਰਾਗ, ਸਾਹਿਬੁਲ ਦਿਮਾਗ , ਹੁਸਨਲ ਵਜੂ ਹਨ ਇਕ ਥਾਂ ਤੇ ਗੁਰੂ ਨਾਨਕ ਸਾਹਿਬ ਨੂ ਮਸਤਾਨਾ ਵੀ ਲਿਖਦੇ ਹਨ । ਮਤਲਬ ਕਿ ਉਹ ਆਪਣੇ ਆਦਰਸ਼ਾਂ ਨੂੰ ਪ੍ਰਚਾਰਣ ਲਈ ਹਰ ਰੰਗ ਵਿਚ ਰੰਗੇ ਜਾਂਦੇ ਸਨ ਗੁਰੂ ਨਾਨਕ ਸਾਹਿਬ ਖੁਦ ਵੀ ਲਿਖਦੇ ਹਨ ਕੀ ਉਨ੍ਹਾ ਨੂੰ ਕੋਈ ਭੂਤਨਾ, ਕੋਈ ਬੇਤਾਲਾ ਤੇ ਕੋਈ ਨਾਨਕ ਵੇਚਾਰਾ ਕਹਿੰਦਾ ਸੀ ।
ਜਿਥੇ ਵੀ ਗੁਰੂ ਨਾਨਕ ਸਾਹਿਬ ਗਏ ਉਹ ਥਾਂ ਪੂਜਾ ਸਥਾਨ ਬਣ ਗਈ ਸੁਮੇਰ ਗਏ ਤਾਂ ਸਿਧ ਪਹਿਲੀ ਨਜਰ ਨਾਲ ਜਾਂਣ ਗਏ ਕੀ ਇਹ ਕੋਈ ਆਮ ਆਦਮੀ ਨਹੀਂ ਹਨ । ਬਗਦਾਦ ਵਿਚ ਜਦੋਂ ਗੁਰੂ ਨਾਨਕ ਸਾਹਿਬ ਤੇ ਕਾਜ਼ੀ ਵਲੋਂ ਗੁਰੂ ਨਾਨਕ ਸਾਹਿਬ ਤੇ ਸੰਗ-ਸਾਰ ਕਰਨ ਦਾ ਹੁਕਮ ਦਿਤਾ ਗਿਆ ਤੇ ਪਥਰ ਲੋਕਾ ਦੇ ਹਥਾਂ ਵਿਚ ਹੀ ਰਹਿ ਗਏ ਜਦ ਉਨ੍ਹਾ ਨੇ ਤੇਜ਼ਮਈ ਸ਼ਖਸ਼ੀਅਤ ਦੇ ਦਰਸ਼ਨ ਕੀਤੇ ।
ਸੁਜਾਨ ਰਾਇ ਨੇ ਇਨ੍ਹਾ ਨੂੰ ਰੱਬ ਨੂੰ ਪਹਿਚਾਣਨ ਵਾਲਿਆਂ ਦਾ ਨੇਤਾ ਕਿਹਾ ਪ੍ਰੋਹਿਤ ਨੇ ਉਨ੍ਹਾ ਦੇ ਜਨਮ ਵਕਤ ਕਿਹਾ ਕੀ ਇਸਕੋ ਹਿੰਦੂ , ਮੁਸਲਮਾਨ ਜਪੇਗੇਂ ਸਮਕਾਲੀ ਭਟਾਂ ਨੇ ਇਨ੍ਹਾ ਨੂੰ ਸ਼ਬਦ ਦਾ ਸੋਮਾ ਕਿਹਾ । ਇਨ੍ਹਾ ਨੂੰ ਸਮਝਣ ਲਈ ਗੰਭੀਰਤਾ, ਧੀਰਜ ਤੇ ਉਚ ਕੋਟੀ ਦੀ ਅਕਲ ਦੀ ਲੋੜ ਹੈ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਉਸਦੇ ਪਵਿਤਰ ਨਾਮ ਦੇ ਦੋਨੋ ਨੂਨ ਨਿਆਮਤਾਂ ਬਖਸ਼ਣ ਵਾਲੇ ਤੇ ਸਹਾਈ ਹੋਣ ਵਾਲੇ ਹਨ । ਵਿਚਕਾਰਲਾ ਕਾਫ਼ ਅਮਨ ਤੇ ਮਹਾਂਪੁਰਖ ਦਾ ਸੂਚਕ ਹੈ ਉਸਦੀ ਫਕੀਰੀ ਕਾਂਮਲ ਫਕਰ ਦਾ ਸਿਰ ਉਚਾ ਕਰਨ ਵਾਲੀ ਹੈ । ਉਸਦੀ ਸਖਾਵਤ ਦੋਨੋ ਜਹਾਨਾ ਵਿਚ ਭਰਪੂਰ ਹੈ ਉਸ ਜਿਹਾ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ।
ਮੋਲਵੀ ਗੁਲਾਮ ਅਲੀ ਜੋ ਫ਼ਰਖਸੀਅਰ ਦਾ ਮੁਨਸ਼ੀ ਸੀ ਲਿਖਦਾ ਹੈ” ਗੁਰੂ ਸਾਹਿਬ ਕੋਲ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ, ਪੂਰਾ ਪੂਰਾ ਸੀ ਜਿਸਤੋਂ ਵਧ ਇਲਮ ਹੋਰ ਕਿਸੇ ਪਾਸ ਨਹੀਂ ਸੀ”।
ਖੁਸ਼ਵੰਤ ਰਾਇ ਨੇ ਲਿਖਿਆ ਹੈ ਕਿ ,” ਗੁਰੂ ਨਾਨਕ ਸਾਹਿਬ ਇਕ ਮਹਾਨ ਰਹਸਵਾਦੀ , ਰੱਬ ਦੀ ਏਕਤਾ ਦੇ ਗਾਇਕ, ਭਾਣੇ ਵਿਚ ਰਹਿਣ ਵਾਲੇ , ਰ੍ਰਬੀ ਰਹਿਮਤਾਂ ਦੇ ਚਸ਼੍ਮੇ , ਦੋਹਾਂ ਜਹਾਨਾ ਦੇ ਰਮਜਾਂ ਤੋਂ ਜਾਣੂ , ਸਭ ਵਿਦਿਆ ਦੇ ਗਿਆਤਾ ਅਤੇ ਧਰਤੀ ਤੇ ਆਕਾਸ਼ ਦੇ ਭੇਦ ਜਾਣਨ ਵਾਲੇ ਸਨ । ਆਪਜੀ ਦੀ ਸੱਚੀ ਬਾਣੀ ਨੇ ਦੇਸ਼ ਦੇਸ਼ਾਂਤਰਾਂ ਵਿਚ ਉਤਸਾਹ ਪੈਦਾ ਕੀਤਾ ਆਪਜੀ ਦੀ ਇਕ ਇਕ ਤੁਕ ਹਕੀਕੀ ਰਮਜਾਂ ਦਾ ਪ੍ਰਗਟਾਵਾ ਕਰਦੀ ਹੈ “।
ਭਗਤ ਮਾਲ ਨੇ ਆਪਜੀ ਨੂੰ ਪੁਲਾੜ ਤੇ ਆਕਾਸ਼ ਦੀਆਂ ਰਮਜਾਂ ਜਾਣਨ ਵਾਲਾ ਕਿਹਾ ਹੈ । ਲੇਫਟੀਨੇਂਟ ਸਟੈਨਬੈਕ ਨੇ ਗੁਰੂ ਸਾਹਿਬ ਨੂੰ ਕਲਹ ਦਾ ਵੈਰੀ ਲਿਖ਼ਿਆ ਹੈ, ਮਤਲਬ ਦੁਸ਼ਮਣੀ ਤੇ ਲੜਾਈ ਝਗੜੇ ਦਾ ਵੈਰੀ ਜਿਸ ਦੀਆਂ ਕਈ ਉਦਾਰਹਣਾ ਇਤਿਹਾਸ ਵਿਚ ਮਿਲਦੀਆਂ ਹਨ । ਜਦ ਗੁਰੂ ਸਹਿਬਾਨ ਸੰਗਲਦੀਪ ਗਏ ਤਾਂ ਉਥੇ ਸਾਰੇ ਮੁਲਕ ਵਿਚ 1400 ਪਿੰਡ ਸੀ ਜਿਸਦੇ ਸੱਤ ਵਖ ਵਖ ਰਾਜੇ ਸੀ । ਗੁਰੂ ਸਾਹਿਬ ਦੇ ਕਹਿਣ ਉਤੇ ਇਕ ਰਾਜੇ ਦੇ ਹੇਠ ਸਾਰੇ ਪਿੰਡ ਆ ਗਏ ਜਿਥੇ ਵੀ ਗੁਰੂ ਸਾਹਿਬ ਜਾਂਦੇ ਸੰਗਤ ਬਣਾ ਆਉਂਦੇ ਤਾਕਿ ਸਾਰੇ ਇਕ ਥਾਂ ਮਿਲਕੇ ਬੈਠ ਸਕਣ ।
ਜਾਰਜ ਫਾਰਸਟਰ ਨੇ ਜਦ 1798 ਵਿਚ ਉਹ ਪੰਜਾਬ ਆਇਆ ਤਾਂ ਉਸਨੇ ਆਪਣੇ ਸਫ਼ਰਨਾਮੇ ਵਿਚ ਗੁਰੂ ਸਾਹਿਬ ਨੂੰ ਇਕ ਇਨਸਾਫ਼ ਪਸੰਦ ,ਜਿਨ੍ਹਾ ਨੇ ਆਪਣੀ ਮਿਠੀ ਜ਼ੁਬਾਨ ਤੇ ਸੁਹਜ ਨਾਲ ਆਪਣੇ ਹਰ ਬਿਖਮ ਮੁਹਿਮ ਨੂੰ ਪਰ ਕਰਨੇ ਵਿਚ ਕਾਮਯਾਬ ਹੋਏ । ਮੈਕਗ੍ਰੇਗਰ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਉਨ੍ਹਾ ਲੋਕਾਂ ਨੂੰ ਆਪਣੇ ਪਾਸ ਬਿਠਾਇਆ ਜਿਸਦੇ ਪਰਛਾਵੇਂ ਤੋਂ ਵੀ ਲੋਕ ਨਫਰਤ ਕਰਦੇ ਸੀ ਤੇ ਇਹ ਗੁਰੂ ਨਾਨਕ ਸਾਹਿਬ ਦੀ ਅਗਵਾਈ ਸੀ ਜਿਸ ਕਰਕੇ ਉਨ੍ਹਾ ਦੇ ਸਿਖਾਂ ਵਿਚ ਬੇਪਨਾਹ ਸਾਹਸ ਤੇ ਅਥਾਹ ਸਹਜ ਸੀ ।
ਰਾਬਰਟ ਨੀਡਮ ਕਸਟ ਨੇ ਲਿਖਿਆ ਹੈ ਕਿ ਗੁਰੂ ਨਾਨਕ ਇਕ ਐਸੀ ਸ਼ਖਸ਼ੀਅਤ ਸੀ ਜੋ ਸਦੀਆਂ 1881 ਗੁਜਰ ਜਾਣ ਬਾਅਦ ਵੀ ਉਹੀ ਖਿਚ ਪਾਉਂਦੀ ਹੈ । ਸਾਨੂੰ ਦੇਖਣਾ ਪਵੇਗਾ ਕੀ ਉਨ੍ਹਾ ਵਿਚ ਐਸੀ ਕਿਹੜੀ ਚੁੰਬਕ ਸ਼ਕਤੀ ਸੀ ਰੁਤਬੇ, ਰੂਪਏ ਜਾਂ ਰੁਹਬ ਤਾਂ ਕਾਰਨ ਨਹੀਂ ਸੀ । ਐਸੇ ਪੁਰਸ਼ ਨੂੰ ਹੀ ਮਹਾਨ ਪੁਰਸ਼ ਕਿਹਾ ਜਾ ਸਕਦਾ ਹੈ ਉਨ੍ਹਾ ਨੇ ਆਪਣੇ ਹਮਵਤਨਾ ਵਿਚ ਸੁਧਾਰ ਦੇ ਐਸੇ ਅਸੂਲ ਪਾਏ ਕੀ ਪਰੋਹਿਤ ਵਾਦ,ਕਾਜ਼ੀਵਾਦ,ਰਸਮਾਂ , ਰੀਤਾਂ,ਰਵਾਜਾਂ,ਤੇ ਵਰਣ ਸ਼ਰਮ ਦੇ ਚੁੰਗਲਾਂ ਵਿਚੋਂ ਲੋਕਾਂ ਨੂੰ ਕਢ ਕੇ ਅਜ਼ਾਦ ਕਰ ਦਿਤਾ ।
ਮੈਲਕਮ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਜੋ ਮਹਾਨਤਾ ਤੇ ਪ੍ਰ੍ਸਿਧਤਾ ਪ੍ਰਾਪਤ ਕੀਤੀ ਤੇ ਜਿਸ ਸਫਲਤਾ ਨਾਲ ਵਿਰੋਧਤਾ ਦਾ ਟਾਕਰਾ ਕੀਤਾ ਉਹ ਕਹਿਣ ਲਈ ਕਾਫੀ ਹੈ ਕੀ ਉਹ ਸਧਾਰਨ ਮਨੁਖ ਨਹੀਂ ਸਨ ਉਹ ਅਜਿਹੇ ਸੂਬੇ ਵਿਚ ਪੈਦਾ ਹੋਏ ਜਿਥੇ ਮੁਸਲਮਾਨਾ ਦਾ ਮੱਤ ਤੇ ਹਿੰਦੁਆਂ ਦੀ ਮੂਰਤੀ ਪੂਜਾ ਆਪਸ ਵਿਚ ਖਹਿੰਦੇ ਸੀ ਤੇ ਆਪਸੀ ਅਤ ਘਿਰਣਾ ਤੇ ਦੁਸ਼ਮਣੀ ਸੀ , ਪਿਆਰ ਦਾ ਨਾਅਰਾ ਲਗਾਣਾ ਇਕ ਕਮਾਲ ਦਾ ਕੰਮ ਸੀ ।
ਸੀ.ਐਚ.ਪੈਨ ਲਿਖਦਾ ਹੈ ਗੁਰੂ ਨਾਨਕ ਨੇ ਸਭ ਧਰਮਾਂ ਨੂੰ ਸਿਖਾਇਆ ਕੀ ਸੰਸਾਰ ਵਿਚ ਕਿਵੇਂ ਚੰਗੀ ਤਰਹ ਰਹਿਣਾ ਚਾਹੀ ਦਾ ਹੈ । ਉਨ੍ਹਾ ਦਾ (ਗੁਰੂ ਗਰੰਥ ਸਾਹਿਬ) ਬਾਣੀ ਵਰਗੀ ਉਚੀ ਮਰਿਯਾਦਾ ਤੇ ਜੋਰ ਦੇਣਾ , ਸਚ ਤੋਂ ਉਪਰ ਸਚੇ ਆਚਾਰ ਤੇ ਜੋਰ ਦੇਣਾ ਕਿਓਂਕਿ ਸਚੇ ਆਚਾਰ ਤੋ ਬਿਨਾ ਧਰਮ ਕਿਸੇ ਅਰਥ ਨਹੀਂ ਵਿਸ਼ਵਾਸ , ਜਤ ,ਨਿਆਂ ,ਰਹਿਮ ,ਦਇਆ,ਧੀਰਜ ਤੇ ਪਵਿੱਤਰਤਾ ਤੇ ਜੋਰ ਦਿਤਾ ਤੇ ਕੁਬੁਧੀ, ਕੁਦਇਆ, ਜਬਰ,ਲੋਭ ਤੇ ਵਿਲਾਸ ਦੇ ਵਿਰੁਧ ਜੋਰਦਾਰ ਅਵਾਜ਼ ਉਠਾਈ ਸੀ.ਏ.ਕਿਨ੍ਕੇਡ ਨੇ ਟੀਚਰਸ ਓਫ ਇੰਡੀਆ ਵਿਚ ਲਿਖਿਆ ਹੈ ਕਿ ਇਕ ਯੂਨਾਨੀ ਆਖਾਣ ਹੈ ਕੀ ਮਾਲਕ ਦੇ ਡਰ ਤੋਂ ਹੀ ਸੂਝ ਦਾ ਪ੍ਰਕਾਸ਼ ਹੁੰਦਾ ਹੈ ਪਰ ਨਾਨਕ ਸ਼ਾਹ ਨੇ ਆਪਣੇ ਨਾਮ ਲੇਵਿਆਂ ਨੂੰ ਨਿਰਭਉ ਬਣਾ ਕੇ ਬੰਧਨਾ ਤੋ ਅਜਾਦ ਕੀਤਾ ਹੈ । ਇਬਸਟਨ ਨੇ ਲਿਖਿਆ ਹੈ ਕੀ ਗੁਰੂ ਨਾਨਕ ਜੀ ਲੋਕਾਂ ਨੂੰ ਮਨਾਂ ਦੇ ਪਰਛਾਵੇਂ ਤੋਂ ਹਟਾ ਕੇ ਪ੍ਰੱਤਖ ਦਿਸ਼ਾ ਵਲ ਲਿਜਾਣ ਆਏ ਸੀ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)