More Gurudwara Wiki  Posts
ਗੁਰੂ ਭਗਤ ਪੀਰ ਬੁੱਧੂ ਸ਼ਾਹ


ਗੁਰੂ ਭਗਤ ਪੀਰ ਬੁੱਧੂ ਸ਼ਾਹ
ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਲਾਸਾਨੀ ਤੇ ਬੇਮਿਸਾਲ ਹੈ। ਉਨ੍ਹਾਂ ਨੇ ਨਾ ਸਿਰਫ ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਲਈ ਕੁਰਬਾਨੀ ਦਿੱਤੀ ਸਗੋਂ ਆਪਣੇ ਜਿਗਰ ਦੇ ਟੋਟਿਆਂ,ਮੂਰੀਦਾਂ ਤੇ ਭਤੀਜਿਆਂ ਨੂੰ ਗੁਰੂ ਜੀ ਲਈ ਕੁਰਬਾਨ ਕਰ ਦਿੱਤਾ। ਗੁਰੂ ਜੀ ਵਲੋਂ ਭੇਂਟ ਅਨਮੋਲ ਵਸਤੂਆਂ ਲੈਣ ਤੋਂ ਇਨਕਾਰ ਕਰਕੇ ਸਿਰਫ ਮੰਗ ਕੀਤੀ ਗੁਰੂ ਜੀ ਦੇ ਕੰਘੇ ਦੀ ਜੋ ਸਾਡੇ ਲਈ ਤਾਂ ਕੋਈ ਖਾਸ ਕੀਮਤ ਨਹੀਂ ਰੱਖਦਾ ਪਰ ਗੁਰੂ ਦੇ ਪਿਆਰੇ ਮੁਰੀਦ ਪੀਰ ਬੁੱਧੂ ਸ਼ਾਹ ਲਈ ਗੁਰੂ ਦੀ ਯਾਦ ਦੇ ਰੂਪ ਵਿੱਚ ਬਹੁਮੁਲਿਆ ਸੀ।
ਮਜਹਬੀ ਵੰਡੀਆਂ ਤੋਂ ਉਪਰ ਉੱਠ ਚੁੱਕੀ ਮਹਾਨ ਸ਼ਖਸ਼ੀਅਤ ਪੀਰ ਬੁੱਧੂ ਸ਼ਾਹ ਜੀ ਦਾ ਜਨਮ 13 ਜੂਨ 1647 ਈ: ਵਿਚ ਹੋਇਆ। ਆਪ ਸੱਯਦ ਖਾਨਦਾਨ ਦੇ ਪਤਵੰਤੇ ਗੁਲਾਮਸ਼ਾਹ ਦੇ ਨੋਨਿਹਾਲ ਸੀ।
ਆਪ ਦਾ ਬਚਪਨ ਦਾ ਨਾਮ ਬਦਰੁਦੀਨ ਸੀ। ਬਚਪਨ ਤੋਂ ਹੀ ਆਪ ਦਾ ਖਿਆਲ ਦੁਨੀਆਦਾਰੀ ਦੀ ਥਾਂ ਅੱਲਾ ਵੱਲ ਲੱਗਿਆ ਹੋਇਆ ਸੀ। ਆਪ ਦੇ ਅੰਦਰ ਰੱਬ ਨੂੰ ਮਿਲਣ ਦੀ ਤੀਬਰ ਇੱਛਾ ਸੀ। ਆਪ ਗੰਭੀਰ ਸੁਭਾਅ ਦੇ ਹੋਣ ਕਰਕੇ ਘੱਟ ਬੋਲਦੇ ਸਨ। ਇਸ ਕਰਕੇ ਆਪ ਨੂੰ ਸਢੌਰਾ ਦੇ ਲੋਕ ਬੁੱਧੂ ਕਹਿ ਕੇ ਪੁਕਾਰਦੇ ਸਨ। ਉਮਰ ਦੇ ਨਾਲ-ਨਾਲ ਆਪ ਦਾ ਅਧਿਆਤਮਕ ਪੱਧਰ ਉੱਚਾ ਹੋਣ ਕਰਕੇ ਲੋਕ ਆਪ ਨੂੰ ਪੀਰ ਬੁੱਧੂ ਸ਼ਾਹ ਪੁਕਾਰਨ ਲੱਗੇ।
ਆਪ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ ਉਨਾਂ ਦੇ ਨਾਨਕੇ ਪਿੰਡ ਲਖਨੌਰ ਵਿਖੇ ਹੋਈ ਸੀ ।ਆਪ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ ਸਨ।
ਪੀਰ ਜੀ ਦਾ ਵਿਆਹ 1664 ਈ: ਵਿੱਚ ਸਯਦ ਘਰਾਣੇ ਦੀ ਨਸੀਰਾਂ ਨਾਲ ਹੋਇਆ। ਉਹ ਵੀ ਧਾਰਮਿਕ ਪ੍ਰਵਿਰਤੀ ਵਾਲੀ ਅੌਰਤ ਸੀ। ਉਹ ਵੀ ਗੁਰੂ ਜੀ ਦੀ ਸ਼ਰਧਾਲੂ ਬਣ ਗਈ ਸੀ। ਪੀਰ ਜੀ ਦੇ ਚਾਰ ਬੇਟੇ ਸ਼ੱਯਦ ਅਸ਼ਰਫ, ਮੁੰਹਮਦ ਸ਼ਾਹ,, ਸੱਯਦ ਮੁੰਹਮਦ ਬਖਸ਼ ਅਤੇ ਸੱਯਦ ਸ਼ਾਹ ਹੂਸੈਨ ਸਨ। ਪੀਰ ਬੁੱਧੂ ਸ਼ਾਹ ਜੀ ਅਜਿਹੇ ਜੀਉੜੇ ਦੀ ਭਾਲ ਵਿੱਚ ਸਨ ਜੋ ਆਪ ਦੀ ਭਟਕਦੀ ਆਤਮਾ ਨੂੰ ਤਸੱਲੀ ਦੇ ਸਕੇ। ਦੂਰ ਨੇੜੇ ਦੇ ਸਾਰੇ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਰੂਹਾਨੀ ਵਿਅਕਤੀ ਹਨ। ਪੀਰ ਜੀ ਨੇ ਗੁਰੂ ਜੀ ਨੂੰ ਮਿਲਣ ਦਾ ਪੱਕਾ ਨਿਸਚਾ ਕਰ ਲਿਆ। ਉਹ ਗੁਰੂ ਸਾਹਿਬ ਨੂੰ ਪਾਉੰਟਾ ਸਾਹਿਬ ਵਿਖੇ ਕਈ ਵਾਰ ਮਿਲੇ। ਗੁਰੂ ਜੀ ਦਾ ਮਾਨਵ ਪਿਆਰ...

ਤੇ ਸਾਂਝ
ਦਾ ਧਰਮ ਦੇਖਿਆ ।ਗੁਰੂ ਜੀ ਦੇ ਵਿਸ਼ਵ ਸਾਂਝੀਵਾਲਤਾ ਦੀ ਸਿਖਿਆ ਨੇ ਪੀਰ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਮਨ ਵਿੱਚ ਗੁਰੂ ਜੀ ਲਈ ਬਹੁਤ ਸਤਿਕਾਰ ਪੈਦਾ ਹੋ ਗਿਆ।
ਅੌਰੰਗਜ਼ੇਬ ਨੇ ਪੰਜ ਸੌ ਪਠਾਨਾਂ ਨੂੰ ਆਪਣੀ ਫੌਜ ਵਿੱਚੋਂ ਕਢ ਦਿੱਤਾ। ਪਠਾਣ ਪੀਰ ਜੀ ਦੀ ਸ਼ਰਨ ਵਿੱਚ ਆ ਗਏ ।ਉਨ੍ਹਾਂ ਨੇ ਵਿਸ਼ਵਾਸ਼ ਕਰਕੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਕਰਵਾ ਦਿੱਤੇ। ਭੰਗਾਣੀ ਦੇ ਯੁੱਧ ਸਮੇਂ ਦਗੇਬਾਜ਼ ਪਠਾਣਾਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ। ਪੀਰ ਜੀ ਆਪਣੇਪੁੱਤਰਾਂ ਤੇ ਭਰਾਵਾਂ ਤੇ ਕਈ ਮੁਰੀਦਾਂ ਸਮੇਤ ਭੰਗਾਣੀ ਦੀ ਰਣ ਭੂਮੀ ਵਿੱਚ ਪਹੁੰਚ ਗਏ ਤੇ ਬਹੁਤ ਹੀ ਬਹਾਦਰੀ ਨਾਲ ਲੜੇ। ਇਸ ਕਰਕੇ ਜਿੱਤ ਗੁਰੂ ਜੀ ਦੀ ਹੋਈ।
ਯੁੱਧ ਤੋਂ ਬਾਦ ਗੁਰੂ ਜੀ ਨੇ ਪਾਉਂਟਾ ਸਾਹਿਬ ਵਿਖੇ ਸੰਗਤਾਂ ਨੂੰ ਸਨਮਾਨਿਤ ਕੀਤਾ। ਪੀਰ ਜੀ ਦੀ ਵਫਾਦਾਰੀ ਤੇ ਕੁਰਬਾਨੀ ਦੀ ਗੁਰੂ ਜੀ ਨੇ ਭਰੇ ਦਰਬਾਰ ਵਿੱਚ ਪ੍ਰਸੰਸਾ ਕੀਤੀ। ਪੀਰ ਜੀ ਨੇ ਗੁਰੂ ਜੀ ਦੇ ਕੰਘੇ ਦੀ ਮੰਗ ਕੀਤੀ। ਗੁਰੂ ਜੀ ਨੇ ਕੰਘਾ ,ਦਸਤਾਰ, ਕਟਾਰ ਤੇ ਹੁਕਮਨਾਮਾ ਭੇਟ ਵਜੋਂ ਦਿੱਤੇ। ਭੰਗਾਣੀ ਦੇ ਯੁੱਧ ਵਿੱਚ ਪੀਰ ਜੀ ਦੇ ਦੋ ਪੁੱਤਰ, ਦੋ ਭਰਾ ਤੇ ਕਈ ਮੁਰੀਦ(ਚੇਲੇ) ਸ਼ਹੀਦ ਹੋ ਗਏ ਸਨ।ਉਨ੍ਹਾ ਨੂੰ ਕੋਈ ਦੁੱਖ ਨਹੀਂ ਸੀ। ਉਹ ਰਬ ਦੀ ਰਜ਼ਾ ਵਿੱਚ ਰਾਜੀ ਸਨ ।
ਗੁਰੂ ਜੀ ਪੀਰ ਜੀ ਨੂੰ ਮਿਲਣ ਲਈ ਸਾਢੌਰਾ ਉਨ੍ਹਾਂ ਦੇ ਘਰ ਆਏ ਸਨ।
ਅੌਰੰਗਜੇ਼ਬ ਨੇ ਗੁੱਸੇ ਵਿੱਚ ਆ ਕੇ ਕਿਸੇ ਵੀ ਹਾਲਤ ਵਿੱਚ ਗੁਰੂ ਜੀ ਨੂੰ ਪੇਸ਼ ਕਰਨ ਲੲੀ ਕਿਹਾ। ਗੁੱਸੇ ਵਿੱਚ ਉਸਮਾਨ ਖਾਂ ਪੀਰ ਜੀ ਦਾ ਮਲੀਆਮੇਟ ਕਰਨ ਲਈ ਚਲ ਪਿਆ। ਪੀਰ ਜੀ ਦੇ ਸੇਵਕ ਨੇ ਸ਼ਾਹੀ ਹਕੂਮਤ ਤੇ ਉਸਮਾਨ ਖਾਨ ਦੇ ਮਾੜੇ ੍ਇਰਾਦਿਆਂ ਬਾਰੇ ਸੂਚਿਤ ਕਰਵਾਇਆ। ਪੀਰ ਜੀ ਨੇ ਆਪਣੇ ਪਰਿਵਾਰ ਨੂੰ ਸਮਾਣਾ ਭੇਜ ਦਿੱਤਾ। ਉਸਮਾਨ ਖਾਂ ਨੇ ਆਪ ਨੂੰ ਬਹੁਤ ਤਸੀਹੇ ਦਿੱਤੇ। ਅੰਤ 21 ਮਾਰਚ 1704 ਈ: ਨੂੰ ਬੇਰਹਿਮੀ ਨਾਲ ਟੋਟੋ ਕਰਕੇ ਸ਼ਹੀਦ ਕਰ ਦਿੱਤਾ।
ਭੁਪਿੰਦਰ ਕੌਰ ਸਢੌਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)