More Gurudwara Wiki  Posts
ਕਲਗੀਧਰ ਪਿਤਾ ਜੀ ਬਾਲ ਚੋਜ (ਭਾਗ -9)


9 ਜਨਵਰੀ ਪ੍ਰਕਾਸ਼ ਪੁਰਬ
ਕਲਗੀਧਰ ਪਿਤਾ ਜੀ ਬਾਲ ਚੋਜ (ਭਾਗ -9)
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।
( ਭਾਈ ਗੁਰਦਾਸ ਸਿੰਘ ਜੀ )
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਆਪਣੀ ਆਤਮ ਕਥਾ ਭਾਵ (ਜਨਮ ਕਥਾ)ਦਾ ਕਾਫੀ ਹਿੱਸਾ ਆਪ ਲਿਖਿਆ ਤੇ ਲਿਖਿਆ ਵੀ ਕਵਿਤਾ ਰੂਪ ਚ ਬਚਿੱਤਰ ਨਾਟਕ
ਸਤਿਗੁਰਾਂ ਦਾ ਜੀਵਨ ਸੱਚਮੁੱਚ ਬਹੁਤ ਬਚਿੱਤਰ ਹੈ ਅਦਭੁਤ ਹੈ।
ਆਪ ਜਿਕਰ ਕਰਦੇ ਨੇ
ਅਬ ਮੈ ਅਪਨੀ ਕਥਾ ਬਖਾਨੋ ॥
ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ (ਬਚਿਤ੍ਰ ਨਾਟਕ)
ਮੈਨੂੰ ਅਕਾਲ ਪੁਰਖ ਨੇ ਸੱਦਿਆ ਸੰਸਾਰ ਦੀ ਹਾਲਤ ਬਾਰੇ ਜਾਣੂੰ ਕਰਵਾਇਆ ਹੁਕਮ ਹੋਇਆ ਤੁਸੀਂ ਸੰਸਾਰ ਤੇ ਜਾਉ ਆਉਣ ਨੂੰ ਜੀਅ ਤਾਂ ਨਹੀ ਸੀ ਕਰਦਾ ਪਰ ਹੁਕਮ ਅੱਗੇ ਸਿਰ ਝੁੱਕਾਇਆ
ਚਿਤ ਨਾ ਭਯੋ ਹਮਰੋ ਆਵਨ ਕਹ ॥
ਚੁਭੀ ਰਹੀ ਸ੍ਰੁਤਿ ਪ੍ਰਭਿ ਚਰਨਨ ਮਹਿ ॥
ਦਸਾਂ ਗੁਰੂ ਸਰੂਪਾਂ ਚੋ ਸਿਰਫ ਕਲਗੀਧਰ ਜੀ ਦਾ ਆਗਮਨ ਪੰਜਾਬ ਤੋ ਬਾਹਰ ਪਟਨੇ ਚ ਹੋਇਆ
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥ (ਬਚਿਤ੍ਰ ਨਾਟਕ )
ਜਦੋ ਕਲਗੀਧਰ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਪਟਨਾ ਬਿਹਾਰ ਬੰਗਾਲ ਦਾ ਇੱਕ ਸੂਬਾ ਸੀ ਪਟਨਾ ਰਾਜੇ ਅਸ਼ੋਕ ਦੇ ਸਮੇਂ ਤੋਂ ਬੜਾ ਪ੍ਰਸਿੱਧ ਸ਼ਹਿਰ ਸੀ ਮਹਾਤਮਾ ਬੁੱਧ ਵੀ ਏਥੇ ਵਿਚਰਦੇ ਰਹੇ ਪਟਨਾ ਕਈ ਵਾਰ ਵਸਿਆ ਕਈ ਵਾਰ ਉੱਜੜਿਆ ਇਸੇ ਕਰਕੇ ਇਸ ਦੇ ਕਈ ਨਾਮ ਲਿਖੇ ਮਿਲਦੇ ਨੇ ਪਾਲੀ ਪੋਥਰਾ ,ਪੁਸ਼ਪਪੁਰ ਕੁਸ਼ਮਪੁਰ , ਕੁਸ਼ਾਮਪੁਰ ,ਮੋਰਯਾ ਨਗਰ, ਪਟਲਾ, ਪਾਟਲੀ ਪੁੱਤਰ ,ਆਦਿਕ ਜਿਸ ਵੇਲੇ ਸਤਿਗੁਰਾਂ ਦਾ ਆਗਮਨ ਹੋਇਆ ਉਸ ਵੇਲੇ ਨਾਮ ਪਟਨਾ ਸੀ
ਸਤਿਗੁਰਾਂ ਦਾ ਪ੍ਰਕਾਸ਼ ਬਿਕਰਮੀ ਸੰਮਤ 1723 ਪੋਹ ਸੁਦੀ ਸੱਤਵੀਂ ਈਸਵੀ 1666 ਨੂੰ ਸਵਾ ਪਹਿਰ ਰਾਤ ਰਹਿੰਦੀ ਭਾਵ ਅੰਮ੍ਰਿਤ ਵੇਲੇ ਮਾਤਾ ਗੂਜਰੀ ਜੀ ਦੀ ਪਾਵਨ ਕੁਖੋਂ ਹੋਇਆ ਸਾਰੇ ਪਟਨੇ ਚ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਕੜਾਹ ਪ੍ਰਸ਼ਾਦ ਤਿਆਰ ਹੋਇਆ ਅਕਾਲ ਪੁਰਖ ਦਾ ਧੰਨ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕੀਤਾ ਅਰਦਾਸਾਂ ਬੇਨਤੀਆਂ ਹੋਈਆਂ
ਖੁਸ਼ੀਆ ਦੇ ਨਗਾਰੇ ਵੱਜੇ
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਸਮੇ ਢਾਕੇ ਸਨ ਭਾਈ ਮੇਹਰ ਚੰਦ ਤੇ ਭਾਈ ਕਲਿਆਣ ਚੰਦ ਜੀ ਦੇ ਹੱਥ ਖ਼ਬਰ ਭੇਜੀ ਖ਼ਬਰ ਮਿਲਣ ਤੇ ਢਾਕੇ ਵੀ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਲੋੜਵੰਦਾ ਨੂੰ ਦਾਨ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਹੁਕਮਨਾਮਾ ਲਿਖ ਕੇ ਭੇਜਿਆ ਜਿਸ ਚ ਸਾਹਿਬਜਾਦਾ ਜੀ ਦਾ ਨਾਮ ਵੀ ਸੀ “ਗੋਬਿੰਦ ਦਾਸ”
ਹੁਕਮਨਾਮਾ ਚ ਲਿਖਿਆ ਸੀ “”ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ । ਗੁਰੂ ਕੀ ਦਰਗਾਹ ਥਾਇ ਪਇਆ ਰੁਪਏ ਕੀ ਮੋਹਰ ਥਾਇ ਪਡ਼ੀ। ……
ਆਗੇ ਜੋ ਸੇਵਾ ਕਰੋਗੇ ਤਿਸਕਾ ਭਲਾ...

ਹੋਗਾ ……..
ਗੁਰਦੇਵ ਨੇ “ਪਟਨਾ ਗੁਰੂ ਕਾ ਘਰ ਹੈ” ਬਚਨ ਕਹੇ ਦਸਮੇਸ਼ ਜੀ ਦਾ ਨਾਮ ਨੌਵੇ ਪਾਤਸ਼ਾਹ ਨੇ ਆਪ ਰੱਖਿਆ
“ਗੋਬਿੰਦ ਦਾਸ”
ਜਨਮ ਸਮੇ ਸੇਵਾ ਦਾਈ ਲਾਡੋ ਜੀ ਕੀਤੀ ਬੀਬੀ ਪੇੜੇ ਜੀ ਖਿਡਾਵੀ ਸੀ ਮਾਮਾ ਕਿਰਪਾਲ ਚੰਦ ਜੀ ਭਾਈ ਦਿਆਲਾ ਜੀ ਆਦਿਕ ਮੁਖੀ ਸਿੱਖ ਹਿਰ ਦੇਖ ਰੇਖ ਕਰਦੇ ਰਹੇ
6 ਸਾਲ ਦੇ ਕਰੀਬ ਦਸਮੇਸ਼ ਜੀ ਪਟਨੇ ਰਹੇ ਕਈ ਬਾਲ ਚੋਜ ਪ੍ਰਸਿੱਧ ਨੇ ਪੀਰ ਭੀਖਣ ਸ਼ਾਹ ਜੀ ਵੱਲੋਂ ਪਰਖ , ਪੰਡਿਤ ਸ਼ਿਵਦੱਤ , ਰਾਣੀ ਮੈਣੀ , ਆਦਿ ਨਾਲ ਸਬੰਧ ਨੇ ਜੋ ਪਿਛਲੀਆਂ ਪੋਸਟਾਂ ਚ ਆਪ ਪੜ ਸਕਦੇ ਹੋ
ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਨਾਲ ਪੰਜਾਬ ਆ ਗਏ ਕੁਝ ਸਮਾਂ ਆਪਣੇ ਨਾਨਕੇ ਪਿੰਡ ਲਖਨੌਰ ਰਹੇ ਫਿਰ ਆਨੰਦਪੁਰ ਸਾਹਿਬ ਆ ਗਏ ਜਿੱਥੇ ਵੱਖ ਵੱਖ ਤਰਾਂ ਦੀ ਵਿਦਿਆ ਸਿੱਖੀ ਕਈ ਚੋਜ਼ ਕੀਤੇ ਕਲਗੀਧਰ ਜੀ ਦੇ ਆਪਣੇ ਬਚਨ ਨੇ
ਮਦ੍ਰ ਦੇਸ ਹਮ ਕੋ ਲੇ ਆਏ ॥
ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
ਕੀਨੀ ਅਨਿਕ ਭਾਂਤਿ ਤਨ ਰਛਾ ॥
ਦੀਨੀ ਭਾਂਤਿ ਭਾਂਤਿ ਕੀ ਸਿਛਾ ॥( ਬਚਿਤ੍ਰ ਨਾਟਕ )
ਪਟਨਾ ਸਾਹਿਬ ਚ ਸਤਿਗੁਰਾਂ ਦੀ ਯਾਦ ਅਸਥਾਨ ਵਿੱਚ
1) ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ
2) ਗੁ: ਕੰਗਣ ਘਾਟ
3) ਗੋਬਿੰਦ ਘਾਟ
4 ਗੁ: ਬਾਲ ਲੀਲਾ ਮੈਨੀ ਸੰਗਤ
5) ਗੁ: ਗੁਰੂ ਕਾ ਬਾਗ ਹੈ
ਇੱਥੇ ਸਤਿਗੁਰਾਂ ਦੀਆ ਕੁਝ ਯਾਦਗਾਰੀ ਨਿਸ਼ਾਨੀਆਂ ਨੇ
ਹੁਕਮਨਾਮੇ ਨੇ ,ਖੂਹ ਹੈ, ਪੰਘੂੜਾ ਹੈ ,ਕੁਝ ਸ਼ਸ਼ਤਰ ਨੇ ਜਿਵੇ
ਚਾਰ ਤੀਰ ਦਸਮੇਸ਼ ਜੀ ਦੇ, ਇਕ ਛੋਟੀ ਤਲਵਾਰ, ਇਕ ਛੋਟਾ ਖੰਡਾ ,ਇਕ ਕਟਾਰ ,ਇਕ ਚੰਦਨ ਦਾ ਕੰਘਾ, ਦਸਮੇਸ਼ ਜੀ ਦੀਆਂ
ਖੜਾਵਾਂ ਹਾਥੀ ਦੰਦਾਂ ਦੀਆਂ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੜਾਵਾਂ ਚੰਦਨ ਦੀਆਂ
ਕਲਗੀਧਰ ਜੀ ਬਚਪਨ ਚ ਜੋ ਗੁਰਮੁਖੀ ਲਿਖਦੇ ਉ ਵੀ ਕਾਗਜਾਂ ਉਪਰ ਚਿੰਨ੍ ਨੇ (ਮਹਾਨ ਕੋਸ਼)
ਸਾਹਿਬੇ ਕਮਾਲ, ਮਰਦ ਅਗੰਮੜੇ, ਨਾਸਰੋ ਮਨਸੂਰ, ਏਜ਼ਦੀ ਮਨਜੂਰ , ਬਾਦਸ਼ਾਹ ਦਰਵੇਸ਼ ,ਬਾਜਾਂ ਵਾਲੇ ,ਕਲਗੀਆਂ ਵਾਲੇ , ਬਾਲਾ ਪ੍ਰੀਤਮ, ਚੋਜ਼ੀ ਪ੍ਰੀਤਮ ਕਲਮਧਾਰੀ ਧਨਖਧਾਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੭ ॥
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ
ਨੌਵੀਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

One Comment on “ਕਲਗੀਧਰ ਪਿਤਾ ਜੀ ਬਾਲ ਚੋਜ (ਭਾਗ -9)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)