More Gurudwara Wiki  Posts
ਗੁਰੂ ਤੇਗ ਬਹਾਦਰ ਸਾਹਿਬ ਜੀ – ਭਾਗ ਅੱਠਵਾਂ


ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰ ਇਤਿਹਾਸ ਦਾ ਅੱਜ ਅੱਠਵਾਂ ਭਾਗ ਪੜੋ ਜੀ ।
ਭਾਗ ਅੱਠਵਾਂ
11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਨ੍ਹਾ ਦੇ ਸਾਮਣੇ ਕਤਲ ਕਰ ਦਿਤਾ ਗਿਆ ਇਹ ਸੋਚ ਕੇ ਕਿ ਸ਼ਾਇਦ ਉਨ੍ਹਾ ਦਾ ਮਨ ਬਦਲ ਜਾਏ । ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ ਚੀਰਕੇ ਦੋ ਟੁਕੜੇ ਕਰ ਦਿਤੇ ਗਏ ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ । ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ ਦਿਤਾ ਗਿਆ ਤਿਨਾਂ ਸਿਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆ ਆਪਣੇ ਸੁਆਸ ਤਿਆਗ ਦਿਤੇ ।
ਹੁਣ ਗੁਰੂ ਸਾਹਿਬ ਦੀ ਵਾਰੀ ਆਈ ਉਹੀ ਸ਼ਰਤਾਂ ਮੁੜ ਦੁਹਰਾਈਆਂ ਗਈਆਂ ਗੁਰੂ ਸਾਹਿਬ ਦਾ ਉਹੀ ਜਵਾਬ ਸੀ ,ਕਰਾਮਾਤ ਅਸਾਂ ਨੇ ਦਿਖਾਣੀ ਨਹੀ ਕਿਓਕਿ ਇਹ ਕਹਿਰ ਦਾ ਨਾਮ ਤੇ ਅਕਾਲ ਪੁਰਖ ਦੇ ਕੰਮ ਵਿਚ ਵਿਘਨ ਹੈ , ਮੁਸਲਮਾਨ ਅਸਾਂ ਨੇ ਬਣਨਾ ਨਹੀਂ ਕਿਓਂਕਿ ਸਾਡਾ ਧਰਮ ਵੀ ਉਤਨਾ ਚੰਗਾ ਹੈ ਜਿਨਾਂ ਕਿ ਤੇਰਾ ਇਸਲਾਮ , ਤੇ ਤੇਰੀ ਤਲਵਾਰ ਤੋਂ ਅਸਾਂ ਨੇ ਡਰਨਾ ਨਹੀਂ ਸੋ ਗੁਰੂ ਸਾਹਿਬ ਦਾ ਸੀਸ ਨਾਲੋਂ ਧੜ ਅਲਗ ਕਰ ਦਿਤਾ ਗਿਆ । ਗੈਰ ਸਿਖ-ਧਰਮ ਵਾਸਤੇ ਸੀਸ ਭੇਟ ਕਰਕੇ ਇਤਿਹਾਸ ਵਿਚ ਅਦੁਤੀ ਮਿਸਾਲ ਕਾਇਮ ਕੀਤੀ ਜੋ ਰਹਿੰਦੀ ਦੁਨਿਆ ਤਕ ਕਾਇਮ ਰਹੇਗੀ ਇਸ ਸ਼ਹਾਦਤ ਨੇ ਹਰ ਧਰਮ ਦੇ ਨੇਕ ਰਬ ਦੇ ਬੰਦਿਆਂ ਨੂੰ ਇਕ ਵਾਰੀ ਫਿਰ ਤੜਫਾ ਦਿਤਾ ਕੀ ਹਿੰਦੂ ਤੇ ਕੀ ਮੁਸਲਮਾਨ ,ਲੋਕਾ ਨੇ ਲਹੂ ਦੇ ਅਥਰੂ ਵਗਾਏ ਨੇਕ ਮੁਸਲਮਾਨਾ ਨੂੰ ਸ਼ਾਇਦ ਸਿਖੀ ਉਤੇ ਆਪਣੀ ਕੌਮ ਦੇ ਕੀਤੇ ਜੁਲਮਾਂ ਦਾ ਅਹਿਸਾਸ ਸੀ ।
ਗੁਰੂ ਜੀ ਨੂੰ ਸ਼ਹੀਦ ਕਰ ਦਿਤਾ ਗਿਆ ਉਨਾ ਦੇ ਮ੍ਰਿਤਕ ਸਰੀਰ ਤੇ ਸਖਤ ਪਹਿਰਾ ਲਗਾ ਦਿਤਾ ਗਿਆ ਡੋੰਡੀ ਪਿਟਵਾ ਦਿਤੀ ਗਈ ਕਿ ਜੋ ਵੀ ਉਨ੍ਹਾ ਦੇ ਸਰੀਰ ਨੂੰ ਹਥ ਲਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਵੀ ਇਹੀ ਹਸ਼ਰ ਹੋਇਗਾ । ਕੁਦਰਤ ਤਾਂ ਕਿਸੇ ਨੂੰ ਬਖਸ਼ਦੀ ਨਹੀ ਉਸਨੇ ਨੇ ਆਪਣਾ ਰੰਗ ਦਿਖਾਇਆ ,ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ,ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ ਫੁਟ ਗਿਆ । ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾ ਉਸ ਸਮੇ ਚਾਂਦਨੀ ਚੌਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ । ਇਕੱਠੀ ਹੋਈ ਭੀੜ ਵਿਚ ਅਜਿਹੀ ਭਗਦੜ ਮਚੀ , ਧੂਲ ਮਿਟੀ ਉਡੀ ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿਟੀ ਵਿਚ ਮਿਲ ਗਏ ਸੂਰ੍ਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ ।
ਸੀਸ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਲੇਕੇ ਚਲੇ ਗਏ , ਧੜ ਲਖੀ ਸ਼ਾਹ ਵਣਜਾਰਾ, ਜੋ ਉਸ ਸਮੇ ਸਰਕਾਰੀ ਨੌਕਰ ਸੀ, ਲਾਲ ਕਿਲੇ ਤੋ ਲਿਆਂਦੀ ਆਪਣੀ ਰੁਈ , ਕਲਈ ਵਾਲੇ ਗਡਿਆ ਵਿਚ ਛੁਪਾਕੇ ਆਪਣੇ ਪਿੰਡ ਰਕਾਬ ਗੰਜ ਲੈ ਗਿਆ ਗੁਰੂ ਸਾਹਿਬ ਦੀ ਚਿਤਾ ਸਜਾਕੇ ,ਆਪਣੇ ਘਰ ਨੂੰ ਸਮਾਨ ਸਮੇਤ ਅਗ ਲਗਾ ਦਿਤੀ,ਆਪਣੀ ਹਥੀਂ ਸਸਕਾਰ ਕੀਤਾ , ਤਾਕਿ ਹਕੂਮਤ ਨੂੰ ਇਹ ਹਾਦਸਾ ਲਗੇ , ਕੋਈ ਚਾਲ ਨਹੀਂ ।
ਸੀਸ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਲੈ ਗਏ ਜਦੋਂ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਗੁਰੂ ਸਾਹਿਬ ਨੇ ਉਨ੍ਹਾ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ, ਤੇਗ ਤੇ ਭਠੇ ਵਿਚ ਪਏ ਇਨਾਂ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਕਰਾ ਨਹੀਂ ਕਰ ਸਕਦੇ ? ਉਨ੍ਹਾ ਨੇ ਭਾਈ ਜੈਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੈਤਾ ਜੀ ਨੇ ਉਤਰ ਦਿਤਾ, ” ਹੋਣਗੇ , ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ ਉਸ ਦਿਨ ਗੁਰੂ ਸਾਹਿਬ ਨੇ ਫੈਸਲਾ...

ਕਰ ਲਿਆ , ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਇਕ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ । ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ , ਇਹ ਦੁਨਿਆ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਜਦ ਕਿਸੇ ਸਹੀਦ ਦਾ ਧੜ ਤੇ ਸੀਸ ਦਾ ਵਖਰਾ ਵਖਰਾ ਸਸਕਾਰ ਕਈ ਮੀਲ ਦੀ ਵਿਥ ਤੇ ਹੋਇਆ ਹੋਵੇ ।
ਮੈਕਾਲਿਫ਼ ਨੇ ਲਿਖਿਆ ਹੈ ,” ਇਸ ਸ਼ਹਾਦਤ ਦੀ ਤੁਲਨਾ ਦੁਨੀਆ ਦੀ ਕਿਸੇ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ ਇਹ ਆਪਣੇ ਆਪ ਵਿਚ ਇਕ ਵਖਰੀ , ਅਨੋਖੀ ਤੇ ਅਲੋਲਿਕ ਘਟਨਾ ਹੈ ” । ਭਾਈ ਨੰਦ ਲਾਲ ਜੀ ਲਿਖਦੇ ਹਨ,” ਅਨਵਾਰਿ ਹਕ ਅਜ਼ ਵਜੂਦ ਪਕਿਸ ਰੋਸ਼ਨ ” ਸਚ ਦੀਆਂ ਕਿਰਨਾ ਉਸਦੇ ਪਵਿਤਰ ਵਜੂਦ ਕਰਕੇ ਰੋਸ਼ਨ ਹਨ । ਲਾਲਾ ਦੌਲਤ ਰਾਇ ਆਪਣੀ ਪੁਸਤਕ ਮਹਾਂਬਲੀ ਵਿਚ ਲਿਖਦੇ ਹਨ ,’ ਕੀ ਅਜ ਤਕ ਇਹ ਤਾ ਹੋਇਆ ਹੈ ਕੀ ਕਾਤਲ ਮਕਤੂਲ ਕੇ ਪਾਸ ਜਾਏ , ਇਹ ਨਹੀਂ ਕੀ ਮਕਤੂਲ ਕਾਤਲ ਕੇ ਪਾਸ ਆਏ ” ।
ਸਗਲ ਸ੍ਰਿਸ਼ਟ ਪੈ ਢਾਕੀ ਚਾਦਰ
ਪ੍ਰਗਟ ਭਏ ਗੁਰੂ ਤੇਗ ਬਹਾਦਰ
ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਕੇ ਨੂੰ ਕਲਜੁਗ ਦਾ ਸਭ ਤੋ ਵਡਾ ਸਾਕਾ ਕਿਹਾ ਹੈ ਆਪਣੀ ਬਾਣੀ ਬਚਿਤਰ ਨਾਟਕ ਵਿਚ ਇਸ ਗਲ ਦੀ ਗਵਾਹੀ ਭਰੀ ਹੈ , ਜਿਸਤੋਂ ਵਡੀ ਕੋਈ ਗਵਾਹੀ ਨਹੀ ਹੋ ਸਕਦੀ ,ਜਿਸ ਵਿਚ ਉਨਾਂ ਲਿਖਿਆ ਹੈ ਕੀ ਗੁਰੂ ਤੇਗ ਬਹਾਦਰ ਨੇ ਤਿਲਕ ਜੰਜੂ ਦੀ ਰਖਿਆ ਲਈ ਇਕ ਮਹਾਨ ਤੇ ਅਲੋਕਿਕ ਕਾਰਜ ਕਰ ਦਿਖਾਇਆ ਹੈ ।
ਤਿਲਕ ਜੰਜੂ ਰਾਖਾ ਪ੍ਰਭ ਤਾਕਾ
ਕੀਨੋ ਬਡੋ ਕਲੂ ਮਹਿ ਸਾਕਾ
ਸਾਧਨਿ ਹੋਤਿ ਇਤੀ ਜਿਨਿ ਕਰੀ
ਸੀਸ ਦੀਆ ਪਰ ਸੀ ਨ ਉਚਰੀ
ਧਰਮ ਹੇਤ ਸਾਕਾ ਜਿਨਿ ਕਿਆ
ਸੀਸੁ ਦੀਆ ਪਰੁ ਸਿਰਰੁ ਨਾ ਦੀਆ
ਇਹ ਘਟਨਾ ਜਿਥੇ ਇਕ ਪਾਸੇ ਬਹਾਦਰ ਸਿਖਾਂ ਅਤੇ ਸੰਗਤਾਂ ਦੀ ਭਾਰੀ ਜਿਤ ਸੀ ਉਥੇ ਜਾਲਮ, ਜਨੂੰਨੀ ਹਕੂਮਤ ਦੇ ਮੂੰਹ ਤੇ ਕਰਾਰੀ ਚਪੇੜ ਸੀ । ਹਿੰਦੂਆਂ ਨੇ ਉਨ੍ਹਾ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਦਿਤਾ ਪਰ ਜਲਦੀ ਹੀ ਭੁਲ ਗਏ, ਇਤਨੀ ਜਲਦੀ ਕੀ ਜਦ ਉਨਾਂ ਦੇ ਪੁਤਰ ਇਸੇ ਜੋਰ, ਜਬਰ ਤੇ ਜੁਲਮ ਦੇ ਖਿਲਾਫ਼ ਅਗੇ ਵਧੇ ਤਾਂ ਉਨਾਂ ਨੇ ਸਾਥ ਨਹੀਂ ਦਿਤਾ । ਸਾਥ ਦੇਣਾ ਤਾ ਇਕ ਪਾਸੇ ਰਿਹਾ, ਰਾਹ ਵਿਚ ਇਤਨੀਆਂ ਓਕ੍ੜਾ ਘੜੀਆ ਕਰ ਦਿਤੀਆਂ , ਇਤਨੀਆਂ ਕੀ ਜਿਤਨੀਆਂ ਮੁਗਲ ਹਕੂਮਤ ਨੇ ਵੀ ਨਹੀ ਕੀਤੀਆਂ । ਸਿਖਾਂ ਤੇ ਸਿਖੀ ਖਤਮ ਕਰਨ ਲਈ ਮੁਗਲ ਸਮਰਾਜ ਨਾਲ ਹਥ ਮਿਲਾ ਲਿਆ ਅਜੇ ਵੀ ਲਗਪਗ 350 ਸਾਲ ਮਗਰੋਂ ਵੀ ਇਸ ਕੌਮ ਵਿਚ ਕੋਈ ਸੁਧਾਰ ਨਹੀ ,1984 ਦੇ ਦੰਗੇ ਇਸ ਗਲ ਦਾ ਪ੍ਰਤਖ ਪ੍ਰਮਾਣ ਹੈ । RSS ਦਾ ਰਵਈਆ ਦਸਦਾ ਹੈ ਕੀ ਓਹ ਕੋਈ ਜਨੂੰਨੀ ਮੁਸਲਮਾਨਾ ਤੋ ਘਟ ਨਹੀ ਜਿਨਾਂ ਕੋਲ ਹਰ ਸੰਭਵ ਬਹਾਨੇ ਹੁੰਦੇ ਹਨ ਸਿਖੀ ਨੂੰ ਬਦਨਾਮ ਕਰਨ ਦੇ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)