More Gurudwara Wiki  Posts
ਖਾਲਸੇ ਦੀ ਚੜਦੀਕਲਾ


ਖਾਲਸੇ ਦੀ ਚੜਦੀਕਲਾ
ਜ਼ਕਰੀਆ ਖਾਨ ਨੇ ਇਕ ਖਾਸ ਰਣਨੀਤੀ ਦੇ ਤਹਿਤ ਖ਼ਾਲਸੇ ਨੂੰ ਨਵਾਬੀ 100000 ਭੇਜੀ ਸੀ। ਨੀਤੀ ਇਹ ਸੀ ਕੇ ਬਾਕੀ ਰਾਜਿਆ ਵਾਂਗ ਸਿੱਖ ਆਗੂ ਵੀ ਆਪਸ ਚ ਲੜ ਲੜ ਕੇ ਖ਼ਤਮ ਹੋ ਜਾਣਗੇ। ਪਰ ਹੋਇਆ ਬਿਲਕੁਲ ਉਲਟਾ। ਪੂਰਨ ਗੁਰਸਿੱਖ ਨਵਾਬ ਕਪੂਰ ਸਿੰਘ ਜੀ ਦੀ ਯੋਗ ਅਗਵਾਈ ਚ ਖਾਲਸਾ ਇਕੱਤਰ ਹੋਣ ਲੱਗਾ। ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਦੀ ਸੇਵਾ ਸੰਭਾਲ ਹੋਣ ਲੱਗੀ। ਸਿੱਖ ਪ੍ਰਚਾਰ ਵਧਿਆ। ਸ਼ਸ਼ਤਰ ਅਭਿਆਸ ਵਧਿਆ। ਜਿਸ ਦਾ ਸਦਕਾ ਥੋੜ੍ਹੇ ਸਮੇ ਚ ਜੀ ਖਾਲਸੇ ਦੀ ਗਿਣਤੀ ਕਈ ਹਜ਼ਾਰ ਹੋ ਗਈ। 12000+ ਘੋੜਿਆ ਦਾ ਜਿਕਰ ਭੰਗੂ ਜੀ ਨੇ ਕੀਤਾ ਹੈ। ਸਿੰਘਾਂ ਗਿਣਤੀ ਏਨੀ ਕੇ ਇੱਕ ਥਾਂ ਤੇ ਲੰਗਰ ਤਿਆਰ ਕਰਨਾ ਵੀ ਔਖਾ ਹੋ ਗਿਆ। ਨਵਾਬ ਜੀ ਨੇ ਦੋ ਦਲ ਬਣਾ ਤੇ ਬੁੱਢਾ ਦਲ ਤੇ ਤਰਨ ਦਲ ਫਿਰ ਅੱਗੋਂ ਪੰਜ ਜਥੇ ਬਣਾਏ ਜੋ ਬਾਦ ਚ ਮਿਸਲਾਂ ਬਣੀਆ।
ਇਸ ਤਰ੍ਹਾਂ ਖ਼ਾਲਸੇ ਦੀ ਸ਼ਕਤੀ ਬਹੁਤ ਵਧ ਗਈ ਇਸ ਵਧਦੀ ਹੋਈ ਸ਼ਕਤੀ ਜਥੇਬੰਦਕ ਹੋ ਰਹੇ ਖਾਲਸੇ ਨੂੰ ਦੇਖ ਜ਼ਕਰੀਆ ਘਬਰਾ ਗਿਆ। ਉਹਨੇ ਬਿਨਾਂ ਕਿਸੇ ਕਾਰਨ ਚੁਪ ਚਾਪ ਜਗੀਰ ਜ਼ਬਤ ਕਰ ਲਈ। ਸਭ ਵਾਧੇ ਤੋੜ ਦਿੱਤੇ। ਇਥੋਂ ਤਕ ਕਿ ਖ਼ਾਲਸੇ ਦੀ ਜਗੀਰ ਚੋ ਬੀਜੀ ਹੋਈ ਕਣਕ ਜੋ ਪੱਕ ਗਈ ਸੀ ਆਪਣੀ ਫ਼ੌਜ ਭੇਜ ਕੇ ਬਿਨਾਂ ਕਿਸੇ ਕਾਰਨ ਦੱਸਿਆਂ ਵਢ ਲਈ। ਏ...

ਗਲ 1735 ਵੈਸਾਖ ਦੀ ਹੈ ਜਦੋ ਕਪੂਰ ਸਿੰਘ ਨੂੰ ਜਕਰੀਏ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁੱਲਾ ਦਿਵਾਨ ਸਮਾਇਆ ਤੇ ਗਜਰਵੀ ਆਵਾਜ਼ ਚ ਕਿਹਾ ,
“ਖ਼ਾਲਸਾ ਜੀ ਹਕੂਮਤ ਨੇ ਕੀਤੇ ਵਾਧੇ ਤੋੜ ਦਿੱਤੇ ਹਨ ਪਰ ਕੋਈ ਅਫ਼ਸੋਸ ਵਾਲੀ ਗੱਲ ਨਹੀਂ ਜੋ ਹੋਇਆ ਉਹ ਅਕਾਲ ਪੁਰਖ ਦੇ ਹੁਕਮ ਚ ਓਹ-ਦੀ ਰਜ਼ਾ ਚ ਹੋਇਆ। ਅੰਤਰਜਾਮੀ ਸਤਿਗੁਰੂ ਜਾਣਦਾ ਹੈ ਕਿ ਹੁਣ ਏਸ ਅਣਗਿਣਤ ਖ਼ਾਲਸੇ ਦਾ ਏਨੀ ਛੋਟੀ ਜਿਹੀ ਜਗੀਰ ਦੇ ਨਾਲ ਗੁਜਾਰਾ ਨਹੀਂ ਹੋਣਾ। ਅੱਗੇ ਨੂੰ ਸਾਰਾ ਪੰਜਾਬ ਖ਼ਾਲਸੇ ਦੀ ਜਗੀਰ ਬਣੇਗਾ” ਖਾਲਸਾ ਚੜਦੀ ਕਲਾ ਚ ਸੀ ਤੇ ਸਦਾ ਰਹੇਗਾ ਗੁਰੂ ਤੇ ਭਰੋਸਾ ਰੱਖਣਾ। ਸਤਿਕਾਰਯੋਗ ਨਵਾਬ ਜੀ ਦੇ ਮੂੰਹੋਂ ਏ ਚੜਦੀ ਕਲਾ ਦੇ ਬਚਨ ਸੁਣ ਸਿੰਘਾਂ ਅੰਦਰ ਜੋਸ਼ ਦੀ ਲਹਿਰ ਫਿਰ ਗਈ। ਆਕਾਸ਼ ਕੰਬਾਊ ਜੈਕਾਰੇ ਗਜਾਏ ਤੇ ਫਿਰ ਖ਼ਾਲਸਾ ਸੁਤੰਤਰ ਵਿਚਰਨ ਲੱਗਾ।
ਆਗੂ ਦਾ ਇਹੀ ਕੰਮ ਹੁੰਦਾ ਹੈ ਚਾਹੇ ਕੋਈ ਵੀ ਸਮਾਂ ਹੋਵੇ ਹਰ ਦੁੱਖ ਸੁੱਖ ਵੇਲੇ ਹਰ ਮੁਸੀਬਤ ਚ ਏਕਤਾ ਤੇ ਚੜ੍ਹਦੇ ਕਲਾ ਬਣਾ ਕੇ ਰੱਖਣੀ ਕੌਮ ਨੂੰ ਢਹਿਦੇ ਪਾਸੇ ਨ ਜਾਣ ਦੇਣਾ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)