More Gurudwara Wiki  Posts
ਖੋਟੇ ਸਿੱਕੇ


ਖੋਟੇ ਸਿੱਕੇ
ਕਸ਼ਮੀਰ ਵਿਚ ਇਕ ਅਤਾਰ ਨਾਮ ਦਾ ਫ਼ਕੀਰ ਹੋਇਆ,ਪਰ ਹੈ ਬੜਾ ਮੁਫ਼ਲਿਸ ਸੀ,ਗ਼ਰੀਬ ਸੀ। ਛੋਟੀ ਜਿਹੀ ਗ੍ਹਹਿਸਤੀ ਸੀ। ਘਰ ਵਿਚ ਦੋਵੇਂ ਬਸ ਪਤੀ ਪਤਨੀ ਸਨ। ਪਤਨੀ ਛੌਲੇ ਉਬਾਲ ਦਿੰਦੀ ਸੀ ਤੇ ਇਹ ਨਾਲ ਮਸਾਲੇ ਰੱਖ ਕੇ ਬਾਜ਼ਾਰ ਵਿਚ ਵੇਚਦਾ ਸੀ।
ਰੱਬ ਦੀ ਨੇਤ ਭਗਤ ਭੋਲੇ ਹੁੰਦੇ ਹਨ। ਭੋਲੇ ਤੋਂ ਮੁਰਾਦ ਮੂਰਖ ਨਾ ਸਮਝਣਾ,ਭਾਵਨਾ ਨਾਲ ਭਰੇ ਹੋਏ,ਭਰੋਸੇ ਨਾਲ ਭਰੇ ਹੋਏ,ਵਿਸ਼ਵਾਸ ਨਾਲ ਭਰੇ ਹੋਏ।
ਕਹਿੰਦੇ ਹਨ ਚਲਾਕ ਬੰਦੇ ਨੂੰ ਠੱਗਣਾ ਬੜਾ ਔਖਾ ਹੈ ਤੇ ਭੋਲੇ ਬੰਦੇ ਦਾ ਕਿਸੇ ਨੂੰ ਠੱਗਣਾ ਬੜਾ ਔਖਾ ਹੈ,ਕਿਸੇ ਨੂੰ ਠੱਗ ਨਹੀਂ ਸਕਦਾ। ਇਹ ਹਕੀਕਤ ਹੈ।
ਇਕ ਬੰਦੇ ਕੋਲ ਖੋਟਾ ਸਿੱਕਾ ਸੀ,ਕਿਧਰੇ ਨਾ ਚੱਲਿਆ। ਸੋਚਦਾ ਹੈ ਕਿ ਇਹ ਫ਼ਕੀਰ ਖੌਂਚਾ ਲੈ ਕੇ ਛੋਲੇ ਵੇਚਦਾ ਹੈ,ਦੇਖਦੇ ਹਾਂ ਸ਼ਾਇਦ ਇਥੇ ਚੱਲ ਜਾਏ। ਉਸ ਨੇ ਖੋਟਾ ਸਿੱਕਾ ਫ਼ਕੀਰ ਦੀ ਹਥੇਲੀ ‘ਤੇ ਰੱਖਿਆ ਆਖਿਆ,
“ਫਕੀਰ ਜੀ ਇਕ ਖੌਂਚਾ ਦੇ ਦੋ।”
ਫ਼ਕੀਰ ਨੇ ਦੇਖ ਲਿਆ ਸਿੱਕਾ ਤਾਂ ਖੋਟਾ ਹੈ,ਕਿਧਰੇ ਨਹੀਂ ਚੱਲਿਆ,ਸਾਰਿਆਂ ਨੇ ਵਾਪਸ ਕੀਤਾ ਹੈ। ਪਰ ਉਸ ਨੇ ਰੱਖ ਲਿਆ। ਸਿੱਕਾ ਖੋਟਾ ਲੈ ਲਿਆ,ਸੌਦਾ ਖਰਾ ਦਿੱਤਾ।
ਅਕਸਰ ਐਸਾ ਹੁੰਦਾ ਹੈ ਲੋਕੀਂ ਸਿੱਕੇ ਖਰੇ ਲੈ ਲੈਂਦੇ ਹਨ ਤੇ ਸੌਦਾ ਖੋਟਾ ਹੀ ਦਿੰਦੇ ਹਨ। ਬਿਲਕੁਲ ਉਲਟ ਗੱਲ। ਜਿਸਦਾ ਖੋਟਾ ਸਿੱਕਾ ਚੱਲ ਜਾਏ ਤੇ ਹੋਵੇ ਲੋਭੀ ਤਾਂ ਬੜਾ ਖ਼ੁਸ਼ ਹੁੰਦਾ ਹੈ। ਬੜਾ ਖੁਸ਼ ਹੋਇਆ ਛੋਲੇ ਲੈ ਕੇ।ਛਕੇ,ਬੜੇ ਸੁਆਦੀ। ਉਸ ਨੇ ਕਿਧਰੇ ਦੋ ਚਾਰ ਬੰਦਿਆਂ ਨੂੰ ਦੱਸਿਆ। ਗੱਲ ਸਾਰੇ ਫੈਲ ਗਈ। ਵੀ ਇਹ ਫਕੀਰ ਖੌਟਾ ਸਿੱਕਾ ਵੀ ਲੈ ਲੈਦਾਂ ਹੈ ਹੁੁਣ ਜਿਸ ਕੋਲ ਵੀ ਖੋਟਾ ਸਿੱਕਾ ਹੁੰਦਾ ਸੀ, ਕਿਧਰੇ ਵੀ ਨਹੀ ਚੱਲਦਾ ਸੀ,ਓੁਹ ਅਤਾਰ ਕੋਲ ਆ ਕੇ ਚਲਾਉਂਦੇ ਸਨ। ਇਥੇ ਦੇਣਾ ਤੇ ਲੈ ਲੈਣੀਆਂ ਘੁੰਗਣੀਆਂ ਛੋਲੇ।
ਸਹਿਜੇ ਸਹਿਜੇ ਕੀ ਹੁੰਦਾ ਗਿਆ,ਵਿਚਾਰਾ ਮੁਫ਼ਲਿਸ ਸੀ,ਕੋਈ ਬਹੁਤ ਧੰਨਵਾਨ ਤਾਂ ਹੈ ਨਹੀਂ ਸੀ,ਘਰ ਦੇ ਵਿਚ ਖੋਟੇ ਸਿੱਕੇ ਵਧਦੇ ਗਏ,ਕਿਉਂਕਿ ਉਹ ਚੱਲਣ ਤੋਂ ਬਾਹਰ ਸਨ। ਅੱਜ ਐਸੀ ਨੌਬਤ ਆਈ,ਫ਼ਜ਼ਰ ਦੀ ਨਮਾਜ਼ ਪੜੑ ਕੇ,ਰੋਜ਼ੑ ਦੀ ਇਬਾਦਤ ਤੋਂ ਵਿਹਲੇ ਹੋ ਕੇ ਜਦ ਅਤਾਰ ਨੇ ਪਤਨੀ ਨੂੰ ਆਖਿਆ,
“ਖੌਂਚਾ ਤਿਆਰ ਹੈ।”
ਉਸਨੇ ਆਖਿਆ,
“ਨਹੀਂ।”
“ਅੱਜ ਫਿਰ ਦੇਰੀ ਕਿਉਂ ਕਰ ਦਿੱਤੀ?”
ਖੋਟੇ ਸਿੱਕਿਆਂ ਦੀ ਥੈਲੀ ਅੱਗੇ ਰੱਖ ਦਿੱਤੀ,ਆਖਿਆ,
“ਮੈਂ ਲੈ ਕੇ ਗਈ ਹਾਂ,ਨਾ ਕਿਸੇ ਨੇ ਲੂਣ ਦਿੱਤਾ ਹੈ ਨਾ ਕਿਸੇ ਨੇ ਮਸਾਲਾ,ਨਾ ਕਿਸੇ ਨੇ ਛੋਲੇ। ਇਹ ਸਿੱਕੇ ਸਾਰਿਆਂ ਨੇ ਹੀ ਵਾਪਸ ਕਰ ਦਿੱਤੇ ਹਨ ਤਾਂ ਮੈਂ ਤਿਆਰ ਕਿਥੋਂ ਕਰਦੀ ਖੌਂਚਾ। ਇਹ ਕੋਈ ਵੀ ਨਹੀਂ ਲੈਂਦਾ।”
ਗੱਲ ਸਮਝ ਵਿਚ ਆਈ ਫ਼ਕੀਰ ਦੇ। ਹਥੇਲੀ ਵਿਚ ਚੁੱਕੀ ਥੈਲੀ,ਹੱਥ ਜੋੜ ਕੇ ਪਾ੍ਰਥਨਾ ਕਰਦਾ ਹੈ–
“ਹੇ ਖ਼ੁਦਾ ! ਮੈਂ ਇਹਨਾਂ ਖੋਟੇ ਸਿੱਕਿਆਂ ਨੂੰ ਕਬੂਲ ਕਰਦਾ ਰਿਹਾ,ਤੂੰ ਜਿਹੜੀ ਮੇਰੇ ਹਿਰਦੇ ਵਿਚ ਦਇਆ ਪਾ ਦਿੱਤੀ,ਕਿਉਂਕਿ ਤੂੰ ਦਿਆਲੂ ਹੈਂ,ਮੇਰਾ...

ਹਿਰਦਾ ਭਰ ਦਿੱਤਾ ਹੈ। ਖੋਟੇ ਸਿੱਕੇ ਨੂੰ ਵਾਪਸ ਕਰਨ ਦੀ ਮੇਰੀ ਹਿੰਮਤ ਨਹੀਂ ਹੋਈ। ਇਹ ਕਿਤਨੇ ਘਰਾਂ ਤੋਂ,ਕਿਤਨੀਆਂ ਦੁਕਾਨਾਂ ਤੋਂ ਠੁਕਰਾਇਆ ਗਿਆ,ਇਸਨੂੰ ਠੋਕਰ ਮਾਰਨ ਦੀ ਮੇਰੀ ਹਿੰਮਤ ਨਹੀਂ,ਮੈਂ ਰੱਖਦਾ ਹੀ ਗਿਆ।
ਪਰ ਹੇ ਖੁਦਾ ! ਇਕ ਜੋਦੜੀ ਹੋਰ ਹੈ,ਇਹ ਖੋਟਾ ਸਿੱਕਾ ਜਦ ਤੇਰੇ ਦਰ ‘ਤੇ ਆਵੇ ਤੂੰ ਵੀ ਕਬੂਲ ਕਰ ਲਈਂ। ਮੈਂ ਤੇਰੇ ਬੰਦਿਆਂ ਦੇ ਖੋਟੇ ਸਿੱਕੇ ਕਬੂਲ ਕਰਦਾ ਰਿਹਾ,ਤੂੰ ਇਸ ਖੋਟੇ ਬੰਦੇ ਨੂੰ ਕਬੂਲ ਕਰ ਲਈਂ। ਮੈਂ ਤੇਰੇ ਬੰਦਿਆਂ ਦੇ ਖੋਟੇ ਸਿੱਕੇ ਆਪਣੀ ਥੈਲੀ ਵਿਚ ਪਾਉਂਦਾ ਰਿਹਾ,ਤੂੰ ਇਸ ਖੋਟੇ ਬੰਦੇ ਨੂੰ ਆਪਣੀ ਥੈਲੀ ਵਿਚ ਪਾ ਲਈਂ।”
ਕਹਿੰਦੇ ਹਨ ਉਸੇ ਦਿਨ ਲੰਬੀ ਸਮਾਧੀ ਵਿਚ ਇਹ ਲੀਨ ਹੋਇਆ,ਬੜੀ ਪ੍ਬਲ ਸਮਾਧੀ ਵਿਚ ਇਹ ਲੀਨ ਹੋਇਆ।
ਜਿਸ ਦਾ ਭਾਂਡਾ ਦਇਆ ਨਾਲ ਭਰ ਗਿਆ ਹੈ ਲਬਾ ਲਬ ਤਾਂ ਉਸਦੇ ਭਾਂਡੇ ਵਿਚੋਂ ਦਇਆ ਹੀ ਨਿਕਲੇਗੀ। ਜਦ ਉਹ ਪ੍ਭੂ ਦੀ ਦਇਆ ਦਾ ਪਾਤਰ ਬਣ ਗਿਆ ਹੈ ਤਾਂ ਆਨੰਦ ਹੀ ਆਨੰਦ ਹੈ। ਜਿਸਦੇ ਕੋਲ ਸੁੱਖ ਹੀ ਸੁੱਖ ਹੈ,ਕੀ ਉਹ ਕਿਸੇ ਨੂੰ ਦੁੱਖ ਦੇਵੇਗਾ?ਜਿਹੜੀ ਚੀਜ਼ ਮੇਰੇ ਕੋਲ ਹੋਵੇਗੀ,ਮੈਂ ਉਹੀ ਦੇ ਸਕਦਾ ਹਾਂ। ਦਿਆਲੂ ਮਨੁੱਖ ਦੇ ਅੰਦਰ ਹੀ ਨਾਮ ਦੀ ਕਿਰਨ ਫੁੱਟਦੀ ਹੈ। ਜੇਕਰ ਮਨੁੱਖ ਪ੍ਭੂ ਦੀ ਦਇਆ ਦਾ ਪਾਤਰ ਬਣ ਜਾਏ ਤਾਂ ਉਸਦੇ ਦੁੱਖਾਂ ਦੀ ਨਵਿਰਤੀ ਹੋ ਸਕਦੀ ਹੈ,ਜੇਕਰ ਇਹ ਬੰਦਗੀ ਕਰਨ ਲੱਗ ਪਏ,ਜੱਪ ਕਰਨ ਲੱਗ ਪਏ। ਉਸੇ ਜੱਪ ਨਾਲ ਉਹ ਪ੍ਬਲ ਅਗਿਆਨ ਮਿਟ ਜਾਏਗਾ,ਜਿਸ ਕਰਕੇ ਦੁੱਖ ਸੀ।
ਸਲੋਕ॥
“ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ॥”
{ਮ:੫ ਅੰਗ ੭੦੯}
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)