More Gurudwara Wiki  Posts
ਮਾਛੀਵਾੜਾ ਭਾਗ 13


ਮਾਛੀਵਾੜਾ ਭਾਗ 13
“ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” “ ਮੈਨੂੰ ਨਹੀਂ ਪਤਾ । ” “ ਹੁਣੇ ਪਤਾ ਲੱਗ ਜਾਂਦਾ ਹੈ । ਤੇਰੀ ਵਹੁਟੀ ਨੂੰ ਵੀ ਏਥੇ ਪੁੱਠਾ ਟੰਗਦੇ ਹਾਂ । ਦੇਖ ਕਿਵੇਂ ਦੱਸਦੀ ਹੈ ? ” ਚੌਧਰੀ ਹਬੀਬਉੱਲਾ ਦੀ ਵੱਡੀ ਹਵੇਲੀ ਦੇ ਵਿਚ , ਹੱਥ ਉਪਰ ਕਰ ਕੇ ਪੂਰਨ ਮਸੰਦ ਨੂੰ ਬੰਨ੍ਹਿਆ ਸੀ , ਜਲਾਦ ਦਾ ਰੂਪ , ਕਾਲੀ ਸ਼ਕਲ ਵਾਲਾ ਪਠਾਣ ਇਕ ਤੂਤ ਦੀ ਮੋਟੀ ਸੋਟੀ ਲੈ ਕੇ ਉਸ ਦੇ ਉਦਾਲੇ ਹੋਇਆ ਸੀ । ਪੂਰਨ ਦੇ ਸਰੀਰ ਤੋਂ ਕਈ ਥਾਵਾਂ ਤੋਂ ਲਹੂ ਸਿੰਮ ਆਇਆ ਸੀ । ਸਿਆਲੀ ਦਿਨ ਤੇ ਲੀੜੇ ਉਸਦੇ ਉਤਾਰ ਦਿੱਤੇ ਗਏ ਸਨ । ਨੰਗਾ ਸਰੀਰ ਸੁੱਤਾ ਪਿਆ ਸੀ । ਐਸਾ ਸੁੱਤਾ ਕਿ ਸੋਟੀਆਂ ਦੀ ਮਾਰ ਵੀ ਸ਼ਾਇਦ ਅਸਰ ਕਰਨੋਂ ਹਟ ਗਈ ਸੀ , ਜਿਥੇ ਸੋਟੀ ਵੱਜਦੀ , ਉਥੇ ਦਾਗ਼ ਪੈ ਜਾਂਦਾ । “ ਬੋਲ ! ਸੱਚ ਦੱਸ । ” ਚੌਧਰੀ ਪੁੱਛਦਾ । ਇਕ ਫ਼ੌਜਦਾਰ ਕੋਲ ਬੈਠਾ ਸੀ । “ ਮੈਨੂੰ ਨਹੀਂ ਪਤਾ । ” “ ਓਏ ਝੂਠ ਨਾ ਬੋਲ ਕੰਬਖ਼ਤਾ …… ਤੂੰ ਤੇਜੇ ਨੂੰ ਆਖਿਆ , ਮੈਂ ਗੁਰੂ ਜੀ ਨੂੰ ਮਿਲ ਕੇ ਆਇਆ ਹਾਂ । ” “ ਜਿਸ ਨੇ ਤੁਸਾਂ ਨੂੰ ਦੱਸਿਆ , ਉਸ ਨੇ ਝੂਠ ਆਖਿਆ । ” “ ਉਸ ਨੇ ਸੱਚ ਆਖਿਆ । ਕੀ ਤੂੰ ਗੁਰੂ ਕਿਆਂ ਦਾ ਮਸੰਦ ਨਹੀਂ ‘ ਰਿਹਾ ਹਾਂ । ” ਰਿਹਾ ਹਾ “ ਕੀ ਗੁਰੂ ਜੀ ਬਲੋਲ ਪੁਰ ਤੇਰੇ ਘਰ ਨਹੀਂ ਸਨ ਗਏ ? ” “ ਗਏ ਸਨ ? ” “ ਤੂੰ ਘਰ ਨਾ ਰਹਿਣ ਦਿੱਤੇ । ” “ ਹਾਂ ! ” “ ਫਿਰ ਬਲੋਲ ਤੋਂ ਰਾਤੋ ਰਾਤ ਨੱਠਿਆ । ” “ ਹਾਂ ! ’ ’ “ ਰਾਹ ਵਿਚ ਤੈਨੂੰ ਸੱਟਾਂ ਲੱਗੀਆਂ । ‘ ‘ ਹਾਂ ! ’ ’ “ ਤੇਰੀ ਵਹੁਟੀ ਦੁਰਗੀ ਨੂੰ ਪਤਾ ਲੱਗਾ , ਉਸ ਦੇ ਆਖਣ ‘ ਤੇ ਤੂੰ ਗੁਰੂ ਜੀ ਕੋਲ ਹਾਜ਼ਰ ਹੋਇਆ — ਉਹਨਾਂ ਵਰ ਦਿੱਤਾ ਜੋ ਤੇਰੇ ਦੁੱਖ – ਦਰਦ ਜਾਂਦੇ ਰਹੇ । ਕੀ ਇਹ ਸਭ ਕੁਝ ਤੇਜੇ ਖੱਤਰੀ ਨੂੰ ਦੱਸਦਾ ਨਹੀਂ ਰਿਹਾ ? ” ਉਸ ਵੇਲੇ ਫ਼ੌਜਦਾਰ ਨੇ ਚੌਧਰੀ ਨੂੰ ਟੋਕ ਕੇ ਪੁੱਛ ਕੀਤੀ , “ ਤੇਜਾ ਕੌਣ ਹੈ ? ” “ ਉਹ ਜੀ ਖੱਤਰੀ ਹੈ । ਪਰ ਪਤਾ ਨਹੀਂ , ਘਰੋਂ ਕਿਧਰ ਨਿਕਲ ਗਿਆ । ਹੱਥ ਨਹੀਂ ਆਇਆ । ” “ ਉਸ ਨੂੰ ਉਸੇ ਵੇਲੇ ਫੜਨਾ ਸੀ । ” “ ਜਨਾਬ , ਜਦੋਂ ਦੱਸਣ ਵਾਲੇ ਨੇ ਦੱਸਿਆ , ਜਿਸ ਨੇ ਗੱਲਾਂ ਕਰਦੇ ਸੁਣੇ ਸਨ , ਉਸੇ ਵੇਲੇ ਬੰਦੇ ਭੇਜੇ । ਉਹ ਇਸ ਨੂੰ ਤਾਂ ਫੜ ਕੇ ਲੈ ਆਏ , ਪਰ ਉਹ ਉਥੇ ਹੀ ਕਿਤੇ ਛਾਈਂ ਮਾਈਂ ਹੋ ਗਿਆ । ਜੇ ਉਹ ਫੜਿਆ ਜਾਂਦਾ ਤਾਂ ਸਮਝੋ । ” “ ਪਰ ਉਸ ਦੇ ਧੀਆਂ ਪੁੱਤਰ ! ” “ ਉਹ ਤਾਂ ਘਰ ਹੋਣਗੇ । ” “ ਇਸ ਦੀ ਔਰਤ ? ” “ ਉਸ ਨੂੰ ਲਿਆਉਣ ਲਈ ਬੰਦੇ ਭੇਜੇ ਹਨ । ” ਚੌਧਰੀ ਤੇ ਫ਼ੌਜਦਾਰ ਇਉਂ ਗੱਲਾਂ ਕਰਦੇ ਰਹੇ ਤੇ ਪੂਰਨ ਸੁਣਦਾ ਰਿਹਾ । । ਉਹ ਸੁਣਦਾ ਹੋਇਆ ‘ ਗੁਰੂ ਗੁਰੂ ’ ਜਪਦਾ ਰਿਹਾ । ਉਸ ਨੇ ਹੌਂਸਲਾ ਬੁਲੰਦ ਕਰ ਲਿਆ ਤੇ ਮਨ ਵਿਚ ਇਹ ਧਾਰਨ ਕਰ ਲਿਆ ਕਿ ਉਹ ਮੁੜ ਕੇ ਗੁਰੂ ਜੀ ਦਾ ਪਤਾ ਨਹੀਂ ਦੱਸਣਗੇ , ਜਾਨ ਦੇ ਦੇਣਗੇ । ਅਸਲ ਵਿਚ ਉਸ ਕੋਲੋਂ ਗ਼ਲਤੀ ਹੋਈ ਸੀ । ਉਸ ਨੇ ਆਪਣੇ ਰਿਸ਼ਤੇਦਾਰ ਤੇਜੇ ਖੱਤਰੀ ਨੂੰ ਬਲੋਲਪੁਰ ਛੱਡਣ ਦੀ ਕਹਾਣੀ ਦੱਸਦਿਆਂ ਹੋਇਆ ਆਖ ਦਿੱਤਾ , “ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਘਰ ਹਨ । ਦਰਸ਼ਨ ਕਰ ਆਏ ਹਾਂ । ” ਉਹ ਗੱਲਾਂ ਕਰਦੇ ਸਨ ਕਿ ਨਾਲ ਦੇ ਘਰ ਵਾਲੇ ਮੁਸਲਮਾਨ ਨੇ ਸੁਣ ਲਈਆਂ । ਗੱਲਾਂ ਸੁਣਦਿਆਂ ਹੀ ਉਹ ਚੌਧਰੀ ਕੋਲ ਨੱਠ ਗਿਆ । ਸਿਆਣੇ ਤਦੇ ਤਾਂ ਆਖਦੇ ਹਨ , ਗੱਲ ਸੰਭਲ ਕੇ ਕਰੋ , ਕੰਧਾਂ ਨੂੰ ਵੀ ਕੰਨ ਹੁੰਦੇ ਹਨ । ਕੰਧਾਂ ਨੂੰ ਕੰਨ ਹੋਣ ਦਾ ਭਾਵ ਵੀ ਇਹੋ ਹੈ ਕਿ ਕੰਧ ਪਿੱਛੇ ਪ੍ਰਦੇਸ , ਕੀ ਪਤਾ ਕੌਣ ਹੈ । ਤੇਜੇ ਤੇ ਪੂਰਨ ਨੇ ਇਹ ਧਿਆਨ ਨਾ ਕੀਤਾ । ਉਹ ਮਨ ਦੀ ਮੌਜ ਤੇ ਸ਼ਰਧਾ ਦੇ ਲੋਰ ਵਿਚ ਗੱਲਾਂ...

ਕਰੀ ਗਏ । ਉਹ ਬੰਦੇ ਖ਼ਾਲੀ ਮੁੜ ਆਏ , ਜਿਹੜੇ ਤੇਜੇ ਦੇ ਘਰ ਭੇਜੇ ਸਨ , ਦੁਰਗੀ ਨੂੰ ਲਿਆਉਣ ਗਏ । “ ਕਿਉਂ ਓਏ ਖ਼ਾਲੀ ਆ ਗਏ ? ” “ ਘਰ ਖ਼ਾਲੀ ਪਿਆ ਹੈ । ਕੋਈ ਜੀਅ ਨਹੀਂ । ” ਉਹਨਾਂ ਵਿਚੋਂ ਇਕ ਨੇ ਉੱਤਰ ਦਿੱਤਾ । “ ਕਿਥੇ ਗਏ ? ” “ ਪੁੱਛਣ ‘ ਤੇ ਵੀ ਕੋਈ ਨਹੀਂ ਦੱਸਦਾ । ਹੈਰਾਨੀ ਦੀ ਗੱਲ ਇਹ ਹੈ ਕਿ ਦਰਵਾਜ਼ੇ ਖੁੱਲ੍ਹੇ ਹਨ । ਪਰ ਜਦੋਂ ਅੰਦਰ ਜਾ ਕੇ ਦੇਖਦੇ ਹਾਂ ਤਾਂ ਘਰ ਦੀਆਂ ਮੂਰਤਾਂ , ਭਾਂਡੇ ਆਦਿਕ ਹੀ ਨਜ਼ਰ ਆਉਂਦੇ ਹਨ , ਹੋਰ ਕੁਝ ਨਹੀਂ । ਨਾ ਕੋਈ ਆਵਾਜ਼ ਦਿੰਦਾ ਹੈ । ” ਇਕ ਨੇ ਇਹ ਦੱਸਿਆ ਤੇ ਦੂਸਰੇ ਨੇ ਝੱਟ ਕਿਹਾ , “ ਜਨਾਬ ! ਨਿਗਾਹ ਹੀ ਬਦਲ ਜਾਂਦੀ ਹੈ , ਹੋਰ ਦਾ ਹੋਰ ਨਜ਼ਰ ਆਉਣ ਲੱਗ ਪੈਂਦਾ ਹੈ । ” । ਇਹ ਸੁਣ ਕੇ ਪੂਰਨ ਉੱਚੀ ਬੋਲ ਪਿਆ , “ ਮੈਂ ਸੱਚ ਆਖਦਾ ਹਾਂ , ਉਸ ਘਰ ਨਾ ਜਾਣਾ , ਅੰਨ੍ਹੇ ਹੋ ਜਾਓਗੇ । ਤੁਸਾਂ ਦੀ ਭਾਵਨਾ ਗ਼ਲਤ ਹੈ । ਤੁਸੀਂ “ । ਚੁੱਪ ਕਰ ਕੁੱਤਿਆ , ਦੱਸ ਦੇ ਤੇਰਾ ਗੁਰੂ ਕਿਥੇ ਹੈ ? ਨਹੀਂ ਤੇ ਕਤਲ ਕੀਤਾ ਜਾਏਂਗਾ । ” “ ਮੈਨੂੰ ਮਾਰ ਦਿਉ । ” “ ਮਰਨ ਨੂੰ ਤਿਆਰ ਹੈਂ ? ” “ ਹਾਂ , ਹੁਣ ਮਰਨ ਨੂੰ ਤਿਆਰ ਹਾਂ । ” “ ਹੁਣ ਕੀ ਹੈ ? ” “ ਹੁਣ ਮੇਰਾ ਰਾਖਾ ਆ ਗਿਆ । ” “ ਕੌਣ ? ” ਮੇਰਾ ਭਰੋਸਾ , ਮੇਰਾ ਮਨ । ” “ ਮੇਰਾ ਰਾਖਾ , “ ਤੇਰਾ ਮਨ ਕਿਥੇ ਹੈ ? ” “ ਮੈਨੂੰ ਨਹੀਂ ਦਿੱਸਦਾ । ਨਾ ਤੁਸਾਂ ਨੂੰ ਦਿਸ ਸਕਦਾ ਹੈ । ” ਇਹ ਆਖ ਕੇ ਉਹ ਬੰਨ੍ਹਿਆ ਹੋਇਆ ਹੱਸਣ ਲੱਗ ਪਿਆ । ਉਸ ਦੇ ਚਿਹਰੇ ਦਾ ਰੰਗ ਬਦਲ ਗਿਆ । ਜਿਵੇਂ ਕਿ ਉਸ ਨੂੰ ਮੌਤ ਦਾ ਡਰ ਨਾ ਰਿਹਾ ਹੋਵੇ “ ਇਸ ਨੂੰ ਕੀ ਹੋ ਗਿਆ ? ” ਫ਼ੌਜਦਾਰ ਨੇ ਪੁੱਛਿਆ । “ ਪਾਗ਼ਲ ਹੋ ਗਿਆ । ” ਚੌਧਰੀ ਨੇ ਉੱਤਰ ਦਿੱਤਾ । “ ਮੈਂ ਪਾਗ਼ਲ ਨਹੀਂ ਚੌਧਰੀ , ਪਾਗ਼ਲ …. ਮੈਂ ਤਾਂ ਹੋਸ਼ ਵਿਚ ਹਾਂ । ਔਹ ਦੇਖੋ ! ਮੇਰਾ ਰਾਖਾ ਆ ਗਿਆ । ਆ ਗਿਆ । ਆਹਾ ! ਆ ਗਿਆ !! ” ਪੂਰਨ ਸਾਰਾ ਸਰੀਰ ਹਿਲਾ ਕੇ ਬੁੜਕ ਬੁੜਕ ਕੇ ਖ਼ੁਸ਼ੀ ਨਾਲ ਅੱਖਾਂ ਮਟਕਾ ਕੇ ਉਹ ਬੋਲੀ ਗਿਆ । ਉਸ ਦਾ ਬੋਲਣਾ ਚੌਧਰੀ ਦੀ ਹਵੇਲੀ ਨੂੰ ਗੁੰਜਾਉਣ ਲੱਗਾ । “ ਸੱਚ ਹੀ ਪਾਗ਼ਲ ਹੋ ਗਿਆ । “ ਠੰਡ ਬਹੁਤ ਹੈ , ਸਰਸਾਮ ਹੋ ਗਿਆ । ” ਇਸ ਨੂੰ ਮਾਰਨ ਕੁੱਟਣ ਦਾ ਕੋਈ ਲਾਭ ਨਹੀਂ । ਇਹ ਹੁਣ ਕੁਝ ਨਹੀਂ ਦੱਸੇਗਾ । ” “ ਜਨਾਬ ! ਮੈਂ ਤਾਂ ਇਕ ਖ਼ਿਆਲ ਕਰ ਰਿਹਾ ਹਾਂ ! “ ਕੀ ? ” “ ਇਹ ਜਿਹੜਾ ਅਨੰਦਪੁਰ ਵਾਲਾ ਪੀਰ ਹੈ — ਖ਼ੁਦਾ ਜਾਣੇ ….. ਜ਼ਰੂਰ ਅਜ਼ਮਤ ਵਾਲਾ ਹੈ । ਦੇਖੋ ਨਾ ਜਿਹੜੀ ਵੀ ਗੱਲ ਸੁਣੀਂਦੀ ਹੈ — ਉਹੋ ਹੀ ਹੈਰਾਨ ਕਰਨ ਵਾਲੀ …..। ” “ ਐਵੇਂ ਦਾ ਭਰਮ ਹੈ , ਜੇ ਅਜ਼ਮਤ ਵਾਲਾ ਹੁੰਦਾ ਤਾਂ ਅਨੰਦਪੁਰ ਤੇ ਚਮਕੌਰ ਤੋਂ ਕਿਉਂ ਨੱਠਦਾ ? ਐਸਾ ਖ਼ਿਆਲ ਨਹੀਂ ਕਰਨਾ ਚਾਹੀਦਾ । ” “ ਇਕ ਥਾਂ ਛੱਡ ਕੇ ਦੂਸਰੀ ਵੱਲ ਹਿਜਰਤ ਕਰਨਾ ਹੋਰ ਗੱਲ ਹੈ । ਦੇਖੋ ਨਾ ਨਬੀ ਰਸੂਲ ਨੇ ਵੀ ਤਾਂ ਮੱਕੇ ਸ਼ਰੀਫ਼ ਨੂੰ ਛੱਡਿਆ ਸੀ , ਪਰ .. “ ਚਲੋ …. ਘਰ ਘਰ ਦੀ ਤਲਾਸ਼ੀ ਲਉ । ” “ ਜ਼ਰੂਰ ….. ਮੈਂ ਤਾਂ ਤਿਆਰ ਹਾਂ । ਮੈਂ ਤਾਂ ਸੇਵਕ ਹਾਂ । ਪੱਕਾ ਸੇਵਕ ” ਚੌਧਰੀ ਤੇ ਫ਼ੌਜਦਾਰ ਹਵੇਲੀ ਵਿਚੋਂ ਉੱਠ ਕੇ ਜਾਣ ਨੂੰ ਤਿਆਰ ਹੋਏ ਤੇ ਪੂਰਨ ਦੇ ਉਹਨਾਂ ਨੇ ਬੰਧਨ ਕੱਟ ਦਿੱਤੇ । ਉਹਨਾਂ ਨੂੰ ਇਹ ਵੀ ਚੇਤਾ ਨਾ ਰਿਹਾ ਕਿ ਪੂਰਨ ਨੂੰ ਕੋਠੜੀ ਵਿਚ ਬੰਦ ਕਰਨਾ ਸੀ । ਬੰਧਨ ਖੁੱਲ੍ਹਦੇ ਸਾਰ ਉਸ ਕੋਲ ਐਸਾ ਬਲ ਆਇਆ ਕਿ ਹਵੇਲੀ ਵਿਚੋਂ ਨਿਕਲਦਾ ਹੀ ਨੱਠ ਉੱਠਿਆ ਤੇ ਸ਼ਹਿਰੋਂ ਬਾਹਰ ਨੂੰ ਚਲਿਆ ਗਿਆ । ਫ਼ੌਜਦਾਰ ਨਾਲ ਲੈ ਕੇ ਚੌਧਰੀ ਮਾਛੀਵਾੜੇ ਦਾ ਘਰ ਘਰ ਦੇਖਣ ਨੂੰ ਤਿਆਰ ਹੋਇਆ । ਅਕਾਲ ਦੇ ਬੇਟੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿਚ , ਜਿਹੜੇ ਗੋਬਿੰਦ ਸਿੰਘ ਗੋਵਿੰਦ ਦਾ ਰੂਪ ਸਨ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)