More Gurudwara Wiki  Posts
ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ


16 ਜੁਲਾਈ – ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ
1 ਸਉਣ 1745
ਭਾਈ ਤਾਰੂ ਸਿੰਘ ਜੀ ਪਿੰਡ ਪੂਲੇ (ਜਿਲ੍ਹਾ ਅੰਮ੍ਰਿਤਸਰ ) ਦੇ ਰਹਿਣ ਵਾਲੇ ਸੀ। ਖੇਤੀਬਾੜੀ ਕਰਨੀ ਤੇ ਹਰ ਆਏ ਗਏ ਲੋੜਵੰਦਾਂ ਦੀ ਸੇਵਾ ਕਰਨੀ। ਹਕੂਮਤ ਦੇ ਜੁਲਮਾ ਕਰਕੇ ਜੋ ਸਿੰਘ ਵੱਸੋ ਤੋਂ ਦੂਰ ਜੰਗਲਾਂ ਚ ਰਹਿੰਦੇ ਸੀ , ਵੇਲੇ ਕੁਵੇਲੇ ਉਨ੍ਹਾਂ ਤੱਕ ਵੀ ਰਸਤ ਪਾਣੀ ਪਹੁੰਚਾ ਦੇਣਾ। ਕਈ ਵਾਰ ਰਾਤ ਬਰਾਤੇ ਸਿੰਘ ਘਰ ਆ-ਕੇ ਵੀ ਪ੍ਰਸ਼ਾਦਾ ਛਕ ਜਾਂਦੇ। ਇਸ ਸੇਵਾ ਚ ਭਾਈ ਸਾਹਿਬ ਦੀ ਭੈਣ ਤਾਰੋ ਤੇ ਮਾਤਾ ਜੀ ਸਹਾਇਕ ਸੀ। ਸਾਰਾ ਇਲਾਕਾ ਭਾਈ ਸਾਹਿਬ ਜੀ ਦਾ ਬੜਾ ਸਤਿਕਾਰ ਕਰਦਾ।
ਜੰਡਿਆਲੇ ਦੇ ਰਹਿਣ ਵਾਲੇ ਹਰਿਭਗਤ ਨਿਰੰਜਨੀਆਂ ਨੇ ਲਾਹੌਰ ਦੇ ਨਵਾਬ ਜ਼ਕਰੀਏ ਕੋਲ ਭਾਈ ਤਾਰੂ ਸਿੰਘ ਜੀ ਦੀ ਚੁਗਲੀ ਕਰ ਦਿੱਤੀ। ਜ਼ਕਰੀਏ ਨੇ ਲਾਹੌਰ ਤੋਂ ਪੁਲਸ ਭੇਜੀ। ਜਦੋ ਪੁਲਸ ਪੁੂਲੇ ਪਿੰਡ ਪਹੁੰਚੀ ਭਾਈ ਸਾਹਿਬ ਉਸ ਵੇਲੇ ਖੇਤਾਂ ਵਿੱਚ ਕੰਮ ਕਰਦੇ ਸੀ। ਇਕ ਬੰਦੇ ਨੇ ਜਾ ਕੇ ਦੱਸਿਆ ਤਾਰੂ ਸਿਆਂ ਪੁਲਸ ਤੇਨੂੰ ਫੜਣ ਆਈ ਆ , ਤੁੂ ਪਾਸੇ ਹੋ ਜਾ ਅਸੀ ਸਾਂਭ ਲਾਂਗੇ। ਭਾਈ ਸਾਹਿਬ ਨੇ ਹੌਸਲਾ ਦਿੰਦਿਆਂ ਕਿਆ ਆਪਾਂ ਕੋਈ ਗੁਨਾਹ ਨਹੀਂ ਕੀਤਾ ਲੁਕਣ ਦੀ ਕੀ ਲੋੜ ……? ਭਾਈ ਸਾਬ ਆਪ ਹੀ ਪਿੰਡ ਆ ਗਏ। ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਨਾਲ ਭਾਈ ਸਾਹਿਬ ਦੀ ਭੈਣ ਨੂੰ ਫੜ ਲਿਆ। ਪਿੰਡ ਵਾਲਿਆਂ ਨੇ ਮਿੰਨਤ ਤਰਲਾ ਕਰ ਪੈਸੇ ਦੇਕੇ ਭੇੈਣ ਤਾਰੋ ਨੂੰ ਛੁਡਾ ਲਿਆ। ਤਾਰੁੂ ਸਿੰਘ ਜੀ ਨੂੰ ਪੁਲਿਸ ਲੇੈ ਗਈ। ਕੁਝ ਦਿਨ ਲਾਹੌਰ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਕਚਹਿਰੀ ਚ ਪੇਸ਼ ਕੀਤਾ। ਜਾਂਦਿਆਂ ਭਾਈ ਸਾਹਿਬ ਨੇ ਜ਼ੋਰ ਦੀ ਫਤਹਿ ਬੁਲਾਈ। ਜ਼ਕਰੀਏ ਨੇ ਕਿਹਾ ਉ ਸਿੱਖੜਿਆ , ਇਹ ਆਨੰਦਪੁਰ ਨਹੀਂ ਇਥੇ ਸਲਾਮ ਕਰੀਦੀ ਆ। ਭਾਈ ਸਾਹਿਬ ਨੇ ਕਿਹਾ ਗੁਰ ਫਤਹਿ ਜਗ੍ਹਾ ਦੀ ਪਾਬੰਧ ਨੀ…
ਫਿਰ ਜ਼ਕਰੀਆ ਨੇ ਕਿਹਾ ਤੇਰੀ ਸ਼ਿਕਾਇਤ ਆਈ ਆ ਕਿ ਤੂੰ ਹਕੂਮਤ ਦੇ ਬਾਗ਼ੀਆਂ ਨੂੰ ਪਨਾਹ ਦਿੰਨਾ ਤੇ ਰੋਟੀ ਖਵਾਉਣਾ … ਭਾਈ ਸਾਹਿਬ ਨੇ ਕਿਹਾ ਮੈਂ ਕੋਈ ਚੋਰੀ ਡਾਕੇ ਨਹੀਂ ਮਾਰਦਾ ਆਪਣੀ ਮਿਹਨਤ ਕਰਦਾ ਤੁਹਾਡਾ ਟੈਕਸ ਪੂਰਾ ਤਾਰਦਾ ਆਪਣੇ ਮਿਹਨਤ ਚੋ ਜੋ ਵਧੇ ਉਹ ਲੋੜਵੰਦਾਂ ਨੂੰ ਛਕਉਣਾ। ਤੂਵੀ ਆਜੀ ਚਾਹੇ , ਬਾਕੀ ਜੋ ਤੁਹਾਡੀ ਨਜ਼ਰ ਚ ਬਾਗੀ ਨੇ ਮੇਰੀ ਨਜ਼ਰ ਚ ਗੁਰੂ ਦੇ ਸਿਖ ਆ ਤੇ ਸਾਡੇ ਗੁਰੂ ਦਾ ਹੁਕਮ ਹੈ ਸਿੱਖਾਂ ਦੀ ਸੇਵਾ ਕਰਨੀ। ਨਵਾਬ ਨੇ ਕਿਹਾ ਜਦੋਂ ਤੁੂੰ ਜ਼ੁਲਮ ਸਵੀਕਾਰ ਕਰ ਲਿਆ , ਫਿਰ ਸਜ਼ਾ ਵੀ ਇਸਦੀ ਜਾਣਦਾ ਹੋਵੇਂਗਾ ਕੇ ਮੌਤ ਹੈ। ਭਾਈ ਸਾਹਿਬ ਨੇ ਕਿਆ ਸਿੰਘ ਮੌਤ ਤੋਂ ਨਹੀਂ ਡਰਦੇ …
ਹੁਣ ਨਵਾਬ ਨੇ ਚਾਲ ਬਦਲੀ ਮਿੱਠੇ ਪਿਆਰੇ ਜਿਹੇ ਹੋ ਕੇ ਕਿਆ ਤਾਰੂ ਸਿੰਹਾਂ , ਕਿਉਂ ਅਜਾਈਂ ਮੌਤੇ ਮਰਦਾ ? ਤੂੰ ਏਦਾਂ ਕਰ ਮੁਸਲਮਾਨ ਹੋ ਜਾ , ਜਵਾਨ ਤੇਰੀ ਉਮਰ ਹੈ (25 ਕ ਸਾਲ ਸੀ) ਵਿਆਹ ਤੇਰਾ ਕਰਵਾ ਦਿੰਨੇ ਆ। ਜਗੀਰ ਤੈਨੂੰ ਦੇਨੇ ਆ ਆਨੰਦ ਮਾਣ ਕਿਉਂ ਮਰਦਾ ?? ਭਾਈ ਸਾਹਿਬ ਨੇ ਕਿਹਾ ਮੈਨੂੰ ਤੇਰੇ ਪਾਪਾਂ ਦੀ ਕਮਾਈ ਦੀ ਲੋੜ ਨਹੀਂ। ਮੈਂ ਸਿੱਖੀ ਨਹੀਂ ਛੱਡਣੀ। ਏ ਤਾਂ ਕੇਸਾਂ ਸੁਆਸਾਂ ਸੰਗ ਨਿਭੂ। ਕਰੋਧ ਨਾਲ ਭਰਿਆ ਜ਼ਕਰੀਆ ਕਹਿੰਦਾ , ਜਿਹੜੇ ਵਾਲਾਂ ਦੀ ਪੰਡ ਨੂੰ ਤੁੂੰ ਸਿੱਖੀ ਸਮਝਦਾ ਇਹ ਤਾਂ ਮੇੈ ਹੁਣੇ ਜੁੱਤੀਆਂ ਮਾਰ ਮਾਰ ਉਡਾ ਦਿਊਂ। ਕੇਸਾਂ ਬਾਰੇ ਏ ਅਪਸ਼ਬਦ ਸੁਣ ਭਾਈ ਸਾਹਿਬ ਨੇ ਕਿਆ , ਮੇਰੀ ਸਿੱਖੀ ਤੇ ਕੇਸਾਂ ਸਵਾਸਾਂ ਨਾਲ ਹੀ ਨਿਭੁੂ ਤੇ ਤੈਨੂੰ ਨਰਕਾਂ ਤੱਕ ਜੁੱਤੀ ਦੀ ਨੋਕ ਤੇ ਛੱਡ ਕੇ ਆਉ। ਕਰੋਧ ਨਾਲ ਭਰੇ ਜ਼ਕਰੀਏ ਨੇ ਉਸੇ ਵੇਲੇ ਨਾਈ ਨੂੰ ਬੁਲਾਇਆ ਇਸ ਦੇ ਵਾਲ ਕੱਟ ਦਿਓ , ਮੈਂ ਵੀ ਦੇਖਦਾ ਕਿਵੇਂ ਕੇਸਾਂ ਸਵਾਸਾਂ ਨਾਲ ਇਹਦੀ ਸਿੱਖੀ ਨਿਭਦੀ ਆ.. ਭਾਈ ਸਾਹਿਬ ਜੀ ਨੇ ਮਨ ਹੀ ਮਨ ਅਰਦਾਸ ਕੀਤੀ ਤੇ ਗੁਰੂ ਦੀ ਐਸੀ ਕਲਾ ਵਰਤੀ ਇੱਕ ਵੀ ਕੇਸ ਨਾ ਕੱਟਿਆ ਗਿਆ। ਜ਼ਕਰੀਆ ਕਹਿੰਦਾ ਨਾਈ ਨਹੀਂ ਤੇ ਮੋਚੀ ਨੂੰ ਸੱਦੋ ਇਹਦੀ ਖੋਪਰੀ ਹੀ ਲਵਾ ਦਿਆਂਗਾ। ਮੋਚੀ ਆਇਆ ਉਸ ਨੇ ਤਿੱਖੀ ਰੰਬੀ ਭਾਈ ਸਾਹਿਬ ਦੇ ਮੱਥੇ ਚ ਰੱਖ ਕੇ ਸੱਟ ਮਾਰੀ ਤੇ ਖੋਪਰ ਸਣੇ ਕੇਸਾਂ ਦੇ ਉਖਾੜ ਦਿੱਤਾ ਲਹੂ ਦੀਆਂ ਧਾਰਾ ਚੱਲ ਪਈਆਂ ਪਲਾਂ ਚ ਸਾਰਾ ਸਰੀਰ ਲਹੂ ਲੁਹਾਨ ਹੋ ਗਿਆ। ਖੁੂਨ ਨੁੱਚੜਨ ਲੱਗ ਪਿਆ।
ਜ਼ਕਰੀਏ ਨੇ ਕਿਹਾ ਸਨਾਅ ਤਾਰੂ ਸਿੰਘਾ ਹੁਣ ਸੌਖਾ ….? ਭਾਈ ਸਾਹਿਬ ਨੇ ਕਿਹਾ ਉਹ ਪਾਪੀਆ ਤੂੰ ਕੀ ਜਾਣੇ ਮੈਂ ਕਿੰਨੇ ਆਨੰਦ ਚ ਬੈਠਾ ਖ਼ੂਨ ਜ਼ਿਆਦਾ ਵਗ ਜਾਣ ਕਰਕੇ ਕੁਝ ਸਮੇਂ ਬਾਅਦ ਤਾਰੂ ਸਿੰਘ ਜੀ ਬੇਹੋਸ਼ ਹੋ ਗਏ। ਭਾਈ ਸਾਹਿਬ ਨੂੰ ਕਿਲ੍ਹੇ ਦੇ ਬਾਹਰ ਖਾਈ ਚ ਸੁਟਵਾ ਦਿੱਤਾ। ਅਗਲੇ ਦਿਨ ਨਵਾਬ ਉੱਥੋਂ ਦੀ ਲੰਘਦਾ ਸੀ ਤਾਂ ਭਾਈ ਸਾਹਿਬ ਬਾਣੀ ਦਾ ਪਾਠ ਕਰਦੇ ਸੀ ਆਵਾਜ਼ ਸੁਣ ਕੇ ਜ਼ਕਰੀਆ ਨੇ ਕਿਹਾ , “ਓਏ ਤੂੰ ਅਜੇ ਮਰਿਆ ਨਹੀਂ”.. ਭਾਈ ਸਾਹਿਬ ਨੇ ਕਿਹਾ ਤੈਨੂੰ ਜੁੱਤੀ ਦੀ ਨੋਕ ਤੇ ਨਾਲ ਲੈ ਕੇ ਜਾਣਾ ਐ , ਨਹੀਂ ਮਰਦਾ। ਮੈ ਮਿੰਨਤ ਤਰਲਾ ਕਰਕੇ ਕੁਝ ਸਿੱਖ ਭਾਈ...

ਸਾਹਿਬ ਨੂੰ ਧਰਮਸ਼ਾਲਾ ਵਿੱਚ ਲਏ ਗਏ ਭਾਈ ਸਾਹਿਬ ਦੇ ਜ਼ਖ਼ਮਾਂ ਨੂੰ ਸਾਫ ਕੀਤਾ ਸਿਰ ਤੇ ਕੋਸਾ ਜਿਹਾ ਕਰਕੇ ਕੜਾਹ ਬੰਨ੍ਹਿਆ।
ਉਧਰ ਪਾਪੀ ਜ਼ਕਰੀਏ ਨੂੰ ਪਾਪਾਂ ਦਾ ਫਲ ਮਿਲਿਆ। ਉਹਦਾ ਮਲ ਮੂਤ ਬੰਦ ਹੋ ਗਿਆ ਬੰਨ੍ਹ ਪੈ ਗਿਆ ਬੜੀਆਂ ਲਿਲੜੀਆਂ ਦੇਵੇ। ਚੀਕਾਂ ਮਾਰੇ ਸ਼ਾਹੀ ਹਕੀਮਾਂ ਨੇ ਇਲਾਜ ਸ਼ੁਰੂ ਕੀਤਾ। ਪਰ ਸਾਰੇ ਬੇਵੱਸ ਹੋ ਕੇ ਹੱਥ ਖੜ੍ਹੇ ਕਰ ਗਏ ਹੁਣ ਜ਼ਕਰੀਏ ਨੂੰ ਆਪਣੀ ਮੌਤ ਨੇੜੇ ਦਿਖਾਈ ਦਿੱਤੀ ਤੇ ਸਮਝ ਗਿਆ ਕਿ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਫਲ ਹੈ , ਦੁੱਖ ਨਾਲ ਮਰਦੇ ਹੋਏ ਜ਼ਕਰੀਏ ਨੇ ਭਾਈ ਸੁਬੇਗ ਸਿੰਘ ਜੀ ਦੇ ਹੱਥ ਭਾਈ ਤਾਰੂ ਸਿੰਘ ਜੀ ਦੇ ਕੋਲ ਬੇਨਤੀ ਭੇਜੀ ਮੈਂ ਬਹੁਤ ਦੁਖੀ ਹਾਂ , ਇਹਦਾ ਕੋਈ ਹੱਲ ਕਰੋ। ਮੈਂ ਮੁਆਫ਼ੀ ਮੰਗਦਾ ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਭਾਈ ਸੁਬੇਗ ਸਿੰਘ ਤਾਰੂ ਸਿੰਘ ਦੇ ਕੋਲ ਗਏ ਜ਼ਕਰੀਏ ਵੱਲੋਂ ਬੇਨਤੀ ਕੀਤੀ ਭਾਈ ਸਾਹਿਬ ਜੀ ਨੇ ਕਿਹਾ ਮੇਰੇ ਹੱਥੋਂ ਤੀਰ ਚਲ ਗਿਆ। ਹੁਣ ਮੈਂ ਕੁਝ ਨਹੀਂ ਕਰ ਸਕਦਾ ਹਾਂ ਖਾਲਸਾ ਪੰਥ ਬਖਸ਼ਣਯੋਗ ਹੈ ਜੇ ਬਖ਼ਸ਼ ਦੇਵੇ ਤੇ … ਭਾਈ ਸੁਬੇਗ ਸਿੰਘ ਪੰਥ ਦੀ ਸ਼ਰਨ ਗਏ ਸਾਰੀ ਗੱਲ ਜਾ ਕੇ ਦੱਸੀ ਸਿੰਘ ਬੜੇ ਬੀਰ ਰਸੀ ਚ ਆਏ ਕੁਝ ਸਿੰਘਾਂ ਨੇ ਆਖਿਆ ਹੁਣੇ ਲਾਹੌਰ ਤੇ ਹਮਲਾ ਕੀਤਾ ਜਾਵੇ ਤੇ ਜ਼ਕਰੀਏ ਨੂੰ ਸੋਧਿਆ ਜਾਵੇ।
ਸਰਦਾਰ ਸੁਬੇਗ ਸਿੰਘ ਨੇ ਕਿਹਾ ਜ਼ਕਰੀਆ ਚੰਦ ਦਿਨਾਂ ਦਾ ਪ੍ਰਾਹੁਣਾ ਭਾਈ ਤਾਰੂ ਸਿੰਘ ਜੀ ਨੇ ਪ੍ਰਣ ਕੀਤਾ ਹੈ ਕਿ ਜੁੱਤੀ ਦੀ ਨੋਕ ਤੇ ਲੈ ਕੇ ਜਾਵਾਂਗਾ , ਪਰ ਹੁਣ ਸ਼ਰਨ ਆਏ ਦੀ ਲਾਜ ਰੱਖੀ ਜਾਵੇ। ਸਰਦਾਰ ਨਵਾਬ ਕਪੂਰ ਸਿੰਘ ਨੇ ਕਿਹਾ ਜੋ ਜ਼ਕਰੀਏ ਨੇ ਜ਼ੁਲਮ ਕਮਾਇਆ ਉਹਦਾ ਫਲ ਤੇ ਮਿਲੇਗਾ। ਭਾਈ ਤਾਰੂ ਸਿੰਘ ਦੇ ਮੁਖ ਚੋਂ ਨਿਕਲੇ ਬੋਲ ਸੱਚ ਹੋਣਗੇ। ਚਾਹੇ ਪਾਪੀ ਹੈ ਪਰ ਸ਼ਰਨ ਆਇਆ ਇਸ ਲਈ ਬੰਨ੍ਹ ਦਾ ਹੱਲ ਇਹ ਹੈ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ਵਿੱਚ ਵੱਜੇ ਤੇ ਉਹਦਾ ਬੰਨ੍ਹ ਖੁੱਲ੍ਹੇਗਾ ਤੇ ਜਿੰਨੀ ਜ਼ੋਰ ਦੀ ਵੱਜੇਗੀ ਉਨ੍ਹਾਂ ਪਿਸ਼ਾਬ ਖੁੱਲ੍ਹ ਕੇ ਆਊ ਇਸ ਵਿੱਚ ਭਾਈ ਤਾਰੂ ਸਿੰਘ ਦੀ ਆਗਿਆ ਜ਼ਰੂਰ ਲੈ ਲਈ ਜਾਵੇ। ਖ਼ਾਲਸੇ ਤੋ ਇਹ ਬਚਨ ਲੈ ਕੇ ਸਿਰ ਝੁਕਾ ਸੁਬੇਗ ਸਿੰਘ ਵਾਪਸ ਆਇਆ। ਭਾਈ ਤਾਰੂ ਸਿੰਘ ਜੀ ਨੂੰ ਆ ਕੇ ਮਿਲੇ। ਸਾਰੀ ਗੱਲ ਦੱਸੀ। ਭਾਈ ਸਾਹਿਬ ਨੇ ਕਿਆ ਜੋ ਪੰਥ ਨੇ ਫ਼ੈਸਲਾ ਕਰ ਦਿੱਤਾ ਸਿਰ ਮੱਥੇ। ਸੁਬੇਗ ਸਿੰਘ ਭਾਈ ਸਾਹਿਬ ਦੀ ਜੁੱਤੀ ਲੈ ਕੇ ਨਵਾਬ ਕੋਲ ਗਿਆ , ਉਸ ਨੂੰ ਦੱਸਿਆ ਮਰਦਾ ਬੰਦਾ ਕੀ ਨਹੀਂ ਕਰਦਾ… ਜ਼ਕਰੀਏ ਨੇ ਕਿਹਾ ਛੇਤੀ ਮਾਰੋ ਜਦੋਂ ਜੁੱਤੀ ਸਿਰ ਚ ਮਾਰੀ ਤਾਂ ਥੋੜ੍ਹਾ ਜਿਆ ਪਿਸ਼ਾਬ ਖੁੱਲ੍ਹਿਆ। ਜ਼ਕਰੀਆ ਨੇ ਕਿਹਾ ਹੋਰ ਜ਼ੋਰ ਦੀ ਮਾਰੋ। ਜਿੰਨੇ ਜ਼ੋਰ ਨਾਲ ਜੁੱਤੀਆਂ ਵੱਜਣ ਉਨ੍ਹਾਂ ਪਿਸ਼ਾਬ ਖੁੱਲ੍ਹ ਕੇ ਆਵੇ। ਜ਼ਕਰੀਏ ਨੂੰ ਸਾਹ ਸੌਖਾ ਆਇਆ। ਸਾਰੇ ਬੜੇ ਹੈਰਾਨ ਸੀ , ਇਹ ਕਿਸ ਤਰ੍ਹਾਂ ਦਾ ਇਲਾਜ ਆ। ਜ਼ਕਰੀਏ ਨੇ ਭਾਈ ਸਾਹਿਬ ਜੀ ਤੋਂ ਵਾਰ ਵਾਰ ਮੁਆਫ਼ੀ ਮੰਗੀ। ਸਿੱਖਾਂ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ। ਚਰਖੜੀਆਂ ਪੁੱਟਵਾ ਦਿੱਤੀਆਂ। ਕੈਦ ਸਿੱਖਾਂ ਨੂੰ ਆਜ਼ਾਦ ਕਰ ਦਿਤਾ। ਜਦੋਂ ਵੀ ਪਿਸ਼ਾਬ ਦਾ ਜ਼ੋਰ ਪੇੈਣਾਂ ਸਿਰ ਜੁੱਤੀਆਂ ਵੱਜਣੀਆਂ। ਪਿਸ਼ਾਬ ਆਉਣਾ। ਕੁਝ ਦਿਨ ਇਸ ਤਰ੍ਹਾਂ ਚੱਲੇ ਏਦਾ ਜੁੱਤੀਆਂ ਖਾਂਦਾ ਆਖਰ ਜ਼ਕਰੀਆ ਨਰਕਾਂ ਨੂੰ ਤੁਰ ਗਿਆ ਉਧਰ ਭਾਈ ਸਾਹਿਬ ਜੀ ਨੂੰ ਪਤਾ ਚੱਲਿਆ ਕਿ ਜ਼ਕਰੀਆ ਤੁਰ ਗਿਆ ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਸਾਰੀ ਸੰਗਤ ਨੂੰ ਆਖਰੀ ਫਤਿਹ ਬੁਲਾਈ। ਇਸ ਤਰ੍ਹਾਂ ਭਾਈ ਤਾਰੁੂ ਸਿੰਘ ਜੀ ਨੇ ਖੋਪੜੀ ਲੱਥਣ ਤੋਂ 22 ਦਿਨ ਬਾਅਦ ਸ਼ਹੀਦੀ ਪਾਈ। ਸਾਰੇ ਹੈਰਾਨ ਸੀ। ਭਾਈ ਤਾਰੂ ਸਿੰਘ ਨੇ ਕਿਹਾ ਸੀ ਮੈਂ ਜੁੱਤੀ ਦੀ ਨੋਕ ਤੇ ਲੈ ਕੇ ਜਾਵਾਂਗਾ ਸੋ ਇਕ ਇਕ ਬੋਲ ਸੱਚ ਹੋਇਆ। ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਥਾਂ ਤੇ ਭਾਈ ਸਾਹਿਬ ਦੀ ਖੋਪਰੀ ਉਤਾਰੀ ਉਥੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਸ਼ਹੀਦੀ ਅਸਥਾਨ ਬਣਿਆ ਜੋ ਲਾਹੌਰ ਦੇ ਦਿੱਲੀ ਗੇਟ ਵਾਲੇ ਪਾਸੇ ਸਟੇਸ਼ਨ ਦੇ ਨੇੜੇ ਹੈ (ਜਿਸ ਦੀ ਫ਼ੋਟੋ ਦੇਖ ਸਕਦੇ ਹੋ)
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ
ਕੋਟਾਨ ਕੋਟ ਨਮਸਕਾਰ
ਨੋਟ ਕੁਝ ਲਿਖਤਾਂ ਅਨੁਸਾਰ ਭਾਈ ਤਾਰੂ ਸਿੰਘ ਜੀ 24 ਦਿਨ ਜਿਉਂਦੇ ਰਹੀ ਤੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਤੋਂ ਪਹਿਲਾ ਚਰਖੜੀ ਤੇ ਵੀ ਚਾੜ੍ਹਿਆ ਗਿਆ।
ਬਾਕੀ ਜੋ ਲੋਕ ਖ਼ੁਦ ਕੋਲੋਂ ਪੈਸੇ ਦੇ ਕੇ ਕੇਸ ਕਤਲ ਕਰਵਾਉਂਦੇ ਨੇ ਉਨ੍ਹਾਂ ਨੂੰ ਚਾਹੀਦਾ ਕਿ ਇੱਕ ਵਾਰ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਪ੍ਰਸੰਗ ਪੜ੍ਹ ਕੇ ਆਪਣੇ ਅੰਦਰ ਝਾਤੀ ਮਾਰਣ ਬਾਬਾ ਮਿਹਰ ਕਰੇ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)