More Gurudwara Wiki  Posts
ਗੁਰੂ ਅਰਜਨ ਸਾਹਿਬ ਦਾ ਸ਼ਹਾਦਤ ਦਿਹਾੜਾ


ਗੁਰੂ ਅਰਜਨ ਸਾਹਿਬ ਦਾ ਸ਼ਹਾਦਤ ਦਿਹਾੜਾ ਜੋ 14 ਜੂਨ ਨੂੰ ਆ ਰਿਹਾ ਹੈ । ਇਸ ਲਈ ਅੱਜ ਤੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਆਪ ਜੀ ਨਾਲ ਸਾਂਝ ਪਾਉਣ ਦੀ ਨਿਮਾਣੀ ਜਿਹੀ ਕੋਸਿਸ਼ ਕਰ ਰਹੇ ਹਾ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਲੈਣ ਜੀ ।
ਕਹਿੰਦੇ ਹਨ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਿਖ ਇਤਿਹਾਸ ਵਿਚ ਸ਼ਹੀਦੀਆਂ ਦੀ ਬੇਪਨਾਹ ਦੌਲਤ ਹੀ ਨਹੀਂ ਸਗੋਂ ਪੂਰਾ ਇਤਿਹਾਸ ਹੀ ਲਹੂ ਨਾਲ ਲਥ ਪਥ ਹੋਇਆ ਹੈ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਖ ਇਤਿਹਾਸ ਵਿਚ ਇਕ ਇਨਕਲਾਬੀ ਮੋੜ ਹੈ ਜਿਸਤੋਂ ਬਾਅਦ ਸ਼ਹੀਦੀਆਂ ਦਾ ਇਕ ਨਵਾ ਦੌਰ ਸ਼ੁਰੂ ਹੋਇਆ । ਇਹ ਉਹਨਾ ਸ਼ਹੀਦੀਆਂ ਦਾ ਮੁੱਢ ਹੈ ਜੋ 18 ਸਦੀ ਤੇ ਉਸਤੋਂ ਮਗਰੋਂ ਸਿਖਾ ਨੂੰ ਦੇਣੀਆਂ ਪਈਆਂ ।
ਜੂਨ ਦਾ ਮਹੀਨਾਂ ਹਰ ਸਿਖ ਦੇ ਦਿਲ ਤੇ ਅਕਿਹ ਤੇ ਅਸਿਹ ਜਖਮ ਛੋੜ ਕੇ ਚਲਾ ਜਾਂਦਾ ਹੈ । ਭਾਵੇ ਸਾਕਾਂ ਨੀਲਾ ਤਾਰਾ ਹੋਵੇ ਜਾ ਸ਼ਹਾਦਤ ਗੁਰੂ ਅਰਜਨ ਸਾਹਿਬ ਜੀ ਦੀ ਹਰ ਸਿਖ ਦੁਖ ਪੀੜ੍ਹਾ ਦੇ ਅਨੁਭਵ ਚੋਂ ਗੁਜਰਦਾ ਹੈ ਤੇ ਇਕ ਸਵਾਲ ਉਸਦੇ ਅੰਦਰ ਉਠਦਾ ਹੈ ਕਿ ਅਖ਼ਿਰ ਇਕ ਸਚੇ ਸੁਚੇ ਧਰਮੀ ਮਨੁਖ ਨੇ ਐਸਾ ਕੀ ਕਰ ਦਿਤਾ ਹੋਵੇਗਾ ਕੇ ਉਹਨਾ ਨੂੰ ਤਤੀ ਤਵੀ ਤੇ ਬਿਠਾਇਆ ਗਿਆ , ਉਬਲਦੀ ਦੇਗ ਵਿਚ ਉਬਾਲਿਆ, ਸੀਸ ਉਤੇ ਸੜਦੀ ਭੁਜਦੀ ਰੇਤੇ ਦੇ ਕੜਛੇ ਪਾਏ ਗਏ । ਕਈ ਦਿਨਾ ਤਕ ਭੁਖੇ ਤਿਹਾਏ ਰਖਿਆ ਗਿਆ ਤੇ ਅੰਤ ਵਿਚ ਛਾਲੇ ਛਾਲੇ ਹੋਏ ਸਰੀਰ ਨੂੰ ਰਾਵੀ ਵਿਚ ਰੋੜ ਦਿਤਾ ਗਿਆ ।
ਮੁਗਲ ਹਕੂਮਤ ਤੇ ਇਤਿਹਾਸ ਵਲੋਂ ਦਸੇ ਗਏ ਕਾਰਣ ਕਦੇ ਵੀ ਇਸ ਹਦ ਤਕ ਜੁਲਮ ਕਰਨ ਦੇ ਏਨੇ ਜਿਮੇਵਾਰ ਨਹੀਂ ਹੋ ਸਕਦੇ । ਹੋ ਸਕਦਾ ਇਹ ਚੰਦੂ ਵਰਗੇ ਬੰਦੇ ਵੀ ਗੁਰੂ ਜੀ ਦੀ ਸ਼ਹਾਦਤ ਦੇ ਜਿਮੇਵਾਰ ਹੋਣ ਪਰ ਏਨੇ ਨਹੀ ਜਿਨੇ ਮੁਸਲਮਾਨ ਧਰਮ ਨੂੰ ਵਧਾਉਣ ਵਾਲੇ ਸਖੀ ਸਰਵੜੀਏ ਹਨ । ਜਿਹੜੇ ਕਬਰਾਂ ਪੀਰਾ ਦੇ ਰਾਹੀ ਭੋਲੇ ਭਾਲੇ ਲੋਕਾ ਨੂੰ ਮੁਸਲਮਾਨ ਬਣਾ ਰਹੇ ਸਨ । ਇਹਨਾ ਕਬਰਾਂ ਪੀਰਾਂ ਦਾ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਡਟ ਕੇ ਵਿਰੋਧ ਕੀਤਾ ਤੇ ਲੋਕਾ ਨੂੰ ਸਮਝਾਇਆ ਤੇ ਇਸ ਪਾਸੇ ਤੋ ਮੋੜਿਆ । ਜਦੋ ਲੋਕ ਮੁਸਲਮਾਨ ਬਣਨੋ ਹਟਣੇ ਸੁਰੂ ਹੋ ਗਏ ਤਾ ਗੁਰੂ ਅਰਜਨ ਦੇਵ ਜੀ ਹਕੂਮਤ ਦੀਆ ਅੱਖਾ ਵਿੱਚ ਰੜਕਨੇ ਸੁਰੂ ਹੋ ਗਏ । ਇਸਲਾਮੀ ਹਕੂਮਤ ਨੇ ਗੁਰੂ ਜੀ ਦੀ ਸ਼ਹਾਦਤ ਦਾ ਸਾਰਾ ਇਲਜਾਮ ਚੰਦੂ ਤੇ ਲਗਾ ਦਿਤਾ ,ਕਿਸੇ ਨੇ ਪ੍ਰਿਥਿਏ ਤੇ ਕਿਸੇ ਨੇ ਖੁਸਰੋ ਦਾ ਸਾਥ ਦੇਣ ਤੇ ਲਗਾ ਜੁਰਮਾਨਾ ਨਾ ਦੇਣ ਤੇ ਚੰਦੂ ਦੀ ਧੀ ਦਾ ਰਿਸ਼ਤਾ ਮੋੜਨਾ ਤੇ ਹਿੰਦੁਸਤਾਨ ਦਾ ਬਾਦਸ਼ਾਹ ਉਹਨਾ ਨੂੰ ਇਸ ਕਦਰ ਸ਼ਹੀਦ ਕਰੇ ਗਲ ਮੰਨਣ ਵਾਲੀ ਨਹੀਂ ਹੈ । ਪ੍ਰਿਥੀਆ ਗੁਰੂ ਸਾਹਿਬ ਦੀ ਸ਼ਾਹਦਤ ਤੋ ਬਹੁਤ ਪਹਿਲੇ ਮਰ ਚੁਕਾ ਸੀ, ਦੂਸਰਾ ਜੁਰਮਾਨਾ ਨਾ ਦੇ ਸਕਣਾ ਗਲ ਕੁਝ ਢੁਕਦੀ ਨਹੀਂ । ਇਹ ਉਸ ਵੇਲੇ ਦੀ ਗਲ ਹੈ ਜਦੋਂ ਲਖਾਂ ਕਰੋੜਾਂ ਦੀ ਗਿਣਤੀ ਵਿਚ ਗੁਰੂ ਸਾਹਿਬ ਦੇ ਸ਼ਰਧਾਲੂ ਆਪਣਾ ਦਸਵੰਧ ਗੁਰੂ ਕੀ ਗੋਲਕ ਵਿਚ ਪਾਉਂਦੇ ਸੀ । ਇੰਜ ਲਗਦਾ ਹੈ ਕੀ ਜਹਾਗੀਰ ਨੇ ਇਹ ਸਭ ਕੁਝ ਬਹੁਤ ਪਹਿਲੇ ਤੋਂ ਸੋਚ ਕੇ ਰਖਿਆ ਸੀ ਸਿਰਫ ਬਹਾਨੇ ਦੀ ਲੋੜ ਸੀ ।
ਅਕਬਰ ਜਹਾਂਗੀਰ ਨੂੰ ਤਖਤ ਦੇਣ ਦੇ ਹਕ ਵਿਚ ਬਿਲਕੁਲ ਨਹੀਂ ਸੀ ਉਹ ਤਖ਼ਤ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਜੋ ਅਕਲ ,ਸ਼ਕਲ ਤੇ ਆਚਰਣ ਸਭ ਪਖੋਂ ਸੋਹਣਾ ਸੀ । ਪਰ ਜਨੂੰਨੀ ਮੁਸਲਮਾਨਾ, ਨਖਸ਼ਬੰਦੀਆਂ ਤੇ ਕਾਜ਼ੀ ਮੌਲਾਣਿਆ ਦਾ ਦਬਾ ਤੇ ਉਸਦੇ ਦੂਸਰੇ ਪੁਤਰ ਦੀ ਅਚਾਨਕ ਮੋਤ ਹੋਣ ਕਰਕੇ ਉਸਨੇ ਆਪਣਾ ਫੈਸਲਾ ਬਦਲ ਲਿਆ । ਰਾਜਗਦੀ ਦੀ ਪਗੜੀ ਸਲੀਮ ,ਜਹਾਂਗੀਰ ਨੂੰ ਦੇਕੇ ਇਸ ਦੁਨਿਆ ਤੋਂ ਸਦਾ ਲਈ ਕੂਚ ਕਰ ਗਿਆ ਜਹਾਂਗੀਰ ਨੇ ਜਿਨ੍ਹਾਂ ਦੀ ਮਦਤ ਨਾਲ ਤਖਤ ਤੇ ਬੈਠਾ ਸੀ ਉਨ੍ਹਾ ਨੂੰ ਖੁਸ਼ ਕਰਨ ਲਈ , ਆਪਣੇ ਆਪ ਨੂੰ ਇਸਲਾਮ ਦਾ ਰਾਖਾ ਸਾਬਤ ਕਰਨ ਲਈ ਤੇ ਗੁਰੂ ਸਾਹਿਬ ਦੀ ਵਧਦੀ ਤਾਕਤ ਜਿਸ ਨੂੰ ਉਹ ਹਮੇਸ਼ਾਂ ਤੋਂ ਇਸਲਾਮ ਲਈ ਖਤਰਾ ਸਮਝਦਾ ਸੀ ਨੂੰ ਖਤਮ ਕਰਨ ਦਾ ਇਕੋ ਇਕ ਰਾਹ...

ਢੂੰਢ ਲਿਆ । ਬਾਹਰੋਂ ਸਭ ਨੂੰ ਇਹੀ ਦਸਿਆ ਗਿਆ ਕੀ ਗੁਰੂ ਸਾਹਿਬ ਨੇ ਖੁਸਰੋ ਨੂੰ ਬਗਾਵਤ ਲਈ ਉਕਸਾਇਆ ਹੈ ਜਿਸ ਲਈ ਗੁਰੂ ਸਾਹਿਬ ਤੇ ਲਗਾਇਆ ਜੁਰਮਾਨਾ ਜੋ ਉਨ੍ਹਾ ਨੇ ਦੇਣ ਤੋ ਇਨਕਾਰ ਕਰ ਦਿਤਾ, ਮਤਲਬ ਹਕੂਮਤ ਦੇ ਖਿਲਾਫ਼ ਬਗਾਵਤ ।
ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਅੰਦੇਸ਼ਾ ਹੋ ਚੁਕਾ ਸੀ “ਕਿ ਸਾਡਾ ਸੀਸ ਲਗੇਗਾ, ਇਹ ਨਿਸਚਾ ਸੀ। ਜਹਾਗੀਰ ਦੀ ਕੁਟਲ ਨੀਤੀ ਨੂੰ ਉਹ ਸਮਝ ਚੁਕੇ ਸੀ ਪਰ ਮੀਰੀ ਨੂੰ ਪੀਰੀ ਨਾਲ ਜੋੜਨ ਤੋਂ ਪਹਿਲਾ ਸਮੇਂ ਦੀ ਹਕੂਮਤ ਨੂੰ ਸ਼ਾਂਤਮਈ ਢੰਗ ਦਾ ਰਾਹ ਵਿਖਾਣ ਦਾ ਯਤਨ ਸੀ। ਜੋ ਹਕੂਮਤ ਨੂੰ ਰਾਸ ਨਹੀਂ ਆਇਆ । ਸ਼ਹੀਦੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਤੋਂ ਪੁਛਿਆ ਗਿਆ ‘‘ਤੁਸੀਂ ਆਪਣੀ ਹਸਤੀ ਮਿਟਾਣ ਤੇ ਕਿਉਂ ਤੁਲੇ ਹੋਏ ਹੋ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ, ‘‘ਸਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ। ਅਹਿਲਕਾਰਾਂ ਨੇ ਕਿਹਾ ਕਿ ‘‘ਜੇ ਅਸੀ ਤੁਹਾਡੀ ਆਵਾਜ਼ ਹੀ ਬੰਦ ਕਰ ਦੇਈਏ ਤਾਂ ਕੀ ਕਰੋਗੇ ਤਾਂ ਉਨ੍ਹਾਂ ਦਾ ਜਵਾਬ ਸੀ ।
ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਬਦਲਤੇ ਵਕਤ ਕਿ ਰਫ਼ਤਾਰ ਕੌਨ ਰੋਕੇਗਾ
ਆਪਕੀ ਆਨ ਕਾ ਫੈਸਲਾ ਬੁਲੰਦ ਹੀ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ
ਮੇਰੇ ਖਿਆਲੋ ਕੀ ਪਰਵੇਜ਼ ਰੋਕਨੇ ਵਾਲੋ, ਹਰ ਗੋਬਿੰਦ ਦੀ ਤਲਵਾਰ ਕੌਨ ਰੋਕੇਗਾ ।
ਬੇਸ਼ਕ ਪੀਰ ਹੁੰਦਿਆਂ ਮੀਰ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਰਖੀ । ਭਾਰਤੀ ਮਜਲੂਮਾਂ ਤੇ ਪਈ ਮਾਰ ਨੂੰ ਵੇਖ ਕੇ ਜਿਸ ਨਿਡਰਤਾ, ਹਮਦਰਦੀ ਤੇ ਰਾਜਸੀ ਚੇਤਨਾ ਨਾਲ ਰਬ ਨੂੰ ਤਰਸ ਕਰਨ ਲਈ ਅਪੀਲ ਕੀਤੀ, ਬਾਬਰ ਨੂੰ ਜਾਬਰ ਤੇ ਅਹਿਲਕਾਰਾਂ ਨੂੰ ਕੁੱਤੇ ਕਿਹਾ, ਇਹ ਇਕ ਵਡੇਰੀ ਜੁਰਤ ਤੇ ਬਗਾਵਤ ਸੀ। ਪਰ ਇਹ ਵੀ ਇਤਿਹਾਸਕ ਸਚ ਹੈ ਕਿ ਸਿੱਖ ਧਰਮ ਵਿਚ ਮੀਰੀ-ਪੀਰੀ ਦੀ ਪ੍ਰਰੰਪਰਾ ਦਾ ਅਰੰਭ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਇਆ।
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿ ਗੋਬਿੰਦ ਸਵਾਰੀ॥
ਗੁਰੂ ਅਰਜਨ ਦੇਵ ਜੀ ਦੇ ਸੰਕੇਤਕ ਆਦੇਸ਼ ਅਨੁਸਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਕੇ ਗੁਰੂ ਹਰ ਗੋਬਿੰਦ ਸਾਹਿਬ ਨੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਬਾਹਰਾਂ ਫੁਟ ਉੱਚਾ ਅਕਾਲ ਤਖਤ, ਜਦ ਕੀ ਮੁਗਲ ਹਕੂਮਤ ਵਿਚ 11 ਫੁਟ ਉਚਾ ਥੜਾ ਬਣਾਉਣ ਦੀ ਸਜਾ-ਏ- ਮੌਤ ਮੁਕਰਰ ਸੀ ,ਠੀਕ ਹਰਿਮੰਦਰ ਸਾਹਿਬ ਸਾਹਮਣੇ ਬਣਵਾਇਆ ਤਾਂ ਕਿ ਹਰਿਮੰਦਰ ਸਾਹਿਬ ਵਿਚ ਬੈਠਕੇ ਸਿਖ ਆਪਣਾ ਇਨਸਾਨੀ ਫਰਜ਼ ਨਾ ਭੁਲੇ ਤੇ ਤਖਤ ਤੇ ਬੈਠਾ ਧਰਮ ਨਾ ਭੁਲੇ। ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ , ਭਗਤੀ ਦਾ ਨਿਸ਼ਾਨ ਉਚਾ ਰਖਕੇ, ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ।
ਬਾਦਸ਼ਾਹਾ ਵਾਂਗ ਕਲਗੀ ਲਗਾਈ, ਤਖਤ ਤੇ ਬੈਠ ਕੇ ਲੋਕਾਂ ਦੇ ਸ਼ੰਕੇਂ, ਸ਼ਿਕਾਇਤਾ ਤੇ ਝਗੜਿਆਂ ਦਾ ਨਿਪਟਾਰਾ ਕੀਤਾ, ਫੌਜਾਂ ਰੱਖੀਆਂ, ਨਗਾਰੇ ਵਜਾਏ ਤੇ ਜੰਗਾਂ ਵੀ ਲੜੀਆਂ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਯਕੀਨਨ ਗੁਰੂ ਹਰ ਗੋਬਿੰਦ ਸਾਹਿਬ ਦਲ ਭੰਜਨ, ਗੁਰ ਸੂਰਮਾ, ਵੱਡਾ ਜੋਧਾ ਪਰ ਉਪਕਾਰੀ ਸਾਬਤ ਹੋਏ। ਕਦੀ ਹਸਤੀ ਦੀ ਸੁਰੱਖਿਆ ਲਈ, ਕਦੀ ਬਾਜ ਤੇ ਤਾਜ ਲਈ, ਕਦੀ ਅਣਖ ਤੇ ਅਜਾਦੀ ਲਈ ਕੀਤੇ ਜੰਗ ਮੁਗਲ ਹਕੂਮਤ ਲਈ ਵੰਗਾਰ ਤੇ ਵਿਦਰੋਹ ਬਣੇ ।
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਗੁਰੂ ਰਾਮ ਦਾਸ ਤੇ ਮਾਤਾ ਭਾਨੀ ਦੇ ਘਰ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦੇ ਦੋ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਸਨ। ਆਪਜੀ ਦੇ ਬਚਪਨ ਦੇ ਸਾਢ਼ੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਅਤੇ ਦੇਖ ਰੇਖ ਵਿਚ ਗੋਇੰਦਵਾਲ ਸਾਹਿਬ ਬੀਤੇ । ਬਚਪਨ ਤੇ ਹੀ ਉਨ੍ਹਾਂ ਦੀ ਵਡੇਰੀ ਸੋਚ, ਸੇਵਾ, ਸਿਮਰਨ ਤੇ ਬਾਣੀ ਨਾਲ ਅਸੀਮ ਪਿਆਰ ਦੇਖ ਕੇ ਗੁਰੂ ਅਮਰਦਾਸ ਉਨ੍ਹਾਂ ਨੂੰ ਅਕਸਰ ਵੱਡਾ ਪੁਰਖ, ਦੋਹਿਤਾ ਬਾਣੀ ਦਾ ਬੋਹਿਥਾ ਕਿਹਾ ਕਰਦੇ ਸੀ । ਭੱਟ ਭ੍ਲ ਸਹਾਰ ਨੇ ਗੁਰੂ ਸਾਹਿਬ ਬਾਰੇ ਲਿਖਿਆ ਹੈ ,”
ਤੈ ਜਨਮਤ ਗੁਰਮਤ ਬ੍ਰਹਮ ਪਛਾਣਿਉ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)