More Punjabi Kavita  Posts
ਆਸਾਂ


ਤੇਰੀਆਂ ਤਾਂ ਆਸਾਂ ਨਾ ਹੋਈਆਂ ਪੂਰੀਆਂ ਵੇ ਸੱਜਣਾਂ।
ਤੂੰ ਕੀ ਜਾਣੇ ਮੇਰੀਆਂ ਮਜ਼ਬੂਰੀਆਂ ਵੇ ਸੱਜਣਾਂ।
ਬਨਾਸਰ ਬਾਗ ਸੁਣ (ਮਿਲਨ ਸਥਾਨ ਸਾਡਾ)ਕਿਹੜਾ ਏਥੋਂ ਦੂਰ ਸੀ।
ਮਿਲਣ ਆਣਾ ਸੱਜਣਾਂ ਵੇ , ਤੈਨੂੰ ਮੈ ਜ਼ਰੂਰ ਸੀ।
ਕੁੱਟ ਕੇ ਸੀ ਰੱਖੀਆਂ ,ਚੂਰੀਆਂ ਵੇ ਸੱਜਣਾਂ।
ਤੂੰ ਕੀ ਜਾਣੇ ਮੇਰੀਆਂ ….
ਸੋਹਣਾ ਸੂਟ ਪਾ ,ਜਦ ਹੋਈ ਤਿਆਰ ਸੀ।
ਕਦੋਂ ਵੱਜਣਗੇ ਪੰਜ,ਕਰਦੀ ਇੰਤਜ਼ਾਰ ਸੀ।
ਦੀਪੀ ਦੀਆਂ ਨਜ਼ਰਾਂ,ਜਾਂਦੀਆਂ ਸੀ ਘੂਰੀਆਂ ਵੇ ਸੱਜਣਾਂ।
ਤੂੰ ਕੀ ਜਾਣੇ ਮੇਰੀਆਂ ….
ਮੈਨੂੰ ਬਾਹਰ ਭੇਜਣ ਦੀਆਂ, ਵਿਚਾਰਾਂ ਨੇ ਕਰਦੇ।
ਕਦੇ...

ਮੇਰੇ ਵਿਆਹ ਲਈ,ਹੁੰਗਾਰਾ ਨੇ ਭਰਦੇ।
ਮੈਨੂੰ ਇਹ ਡਰ ਪੈ ਜਾਣੀਆਂ, ਦੂਰੀਆਂ ਵੇ ਸੱਜਣਾਂ।
ਤੂੰ ਕੀ ਜਾਣੇ ਮੇਰੀਆਂ ……
ਤੇਰੇ ਬਿਨ ਨਾ ਰਹਿ ਸਕਦੀ,ਤੂੰ ਸੁਣ “ਸੰਗਰੂਰਵੀ”
ਟਿੱਕ ਕੇ ਨਾ ਬਹਿ ਸਕਦੀ,ਸੁਣ”ਸੰਗਰੂਰਵੀ”
ਰਹਿ ਨਾ ਜਾਣ ਸੱਧਰਾਂ, ਅਧੂਰੀਆਂ ਵੇ ਸੱਜਣਾਂ।
ਤੂੰ ਕੀ ਜਾਣੇ ਮੇਰੀਆਂ…….
@©®✍️ ਸਰਬਜੀਤ ਸੰਗਰੂਰਵੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)