More Punjabi Kavita  Posts
(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ


(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ)
ਮੈਨੂੰ ਤਹੋਫ਼ਾ ਤੇਰੇ ਵੱਲੋਂ ਨੀ,
ਮੇਰੇ ਵਿਆਹ ਤੇ ਇਹ ਸੂਟ ਕੁੜੇ।
ਜੁੱਤੀ ਤੈਨੂੰ ਪਸੰਦ ਆਈ ਨਾ,
ਤਾਂਹੀ ਲਿਆਈ ਤੂੰ ਬੂਟ ਕੁੜੇ।
ਵੇਖ ਆਪਣੀ ਬਰਬਾਦੀ ਤੂੰ,
ਇੱਕ ਨਾ ਹੰਝੂ ਵਹਾਇਆ ਨੀ।
ਬੜੇ ਹੀ ਚਾਵਾਂ ਦੇ ਨਾਲ ਤੂੰ,
ਘਰ ਮੇਰਾ ਸਜਾਇਆ ਨੀ।
ਪਰੀ ਜੇ ਤੂੰ ਹੈਂ ਕੁੜੇ,
ਅਸੀ ਵੀ ਨਹੀ ਹਾਂ ਭੂਤ ਕੁੜੇ,
ਮੈਨੂੰ ਤੋਹਫ਼ਾ ਤੇਰੇ ……
ਜੀਵਨ ਭਰ ਨਾ ਸਹੀ,
ਕੁਝ ਪਲ ਤਾਂ ਸਾਥ ਨਿਭਾਇਆ ਏ।
ਤੇਰੇ ਵਿਆਹ ਪਿੱਛੋਂ ਨੀ,
ਮੈਂ ਨਾ ਤੈਨੂੰ ਰੱਤਾ ਭੁੱਲਾਇਆ ਏ।
ਮਨ ਵਿੱਚ ਮੇਰੇ ਆਇਆ ਨਾ,
ਭੈੜੇ ਵਿਚਾਰਾਂ ਦਾ ਜਮਦੂਤ ਕੁੜੇ,
ਮੈਨੂੰ ਤੋਹਫ਼ਾ ਤੇਰੇ …….
ਪਿਆਰ ਕਰ ਸਕਦਾ...

ਹਰ ਕੋਈ,
ਜ਼ਬਰੀ ਕਬਜ਼ਾ ਨਹੀ ਕਰ ਸਕਦਾ।
ਹੁਣ ਤਾਂ ਹਰ ਕੋਈ ਖ਼ੁਦਗਰਜ਼ੀ ਏ,
ਕੋਈ ਕਿਸੇ ਲਈ ਨਹੀ ਮਰ ਸਕਦਾ।
ਦਿਲ ਵਿੱਚ ਕੱਢਣ ਲੱਖ ਗਾਲਾਂ ,
ਭਾਵੇਂ ਉੱਤੋਂ ਸਲੂਟ ਕੁੜੇ,
ਮੈਨੂੰ ਤੋਹਫ਼ਾ ਤੇਰੇ…….
ਵਿਆਹ ਤੋਂ ਬਾਦ ਮੇਰੇ,
ਤੂੰ ਵੀ ਘਰ ਆਪਣੇ ਜਾ ਨੀ।
ਪਿਆਰੇ ਪਤੀ ਨਾਲ ਆਪਣੇ,
ਤਨੋਂ,ਮਨੋਂ ਪਿਆਰ ਵਧਾ ਨੀ।
“ਸੰਗਰੂਰਵੀ”ਜੱਗ ਚ ਬਦਨਾਮ ਹੋ ਜਾਏ,
ਨਾ ਕਰੀ ਐਸੀ ਕੋਈ ਕਰਤੂਤ ਕੁੜੇ,
ਮੈਨੂੰ ਤੋਹਫ਼ਾ ਤੇਰੇ……

@©®✍️ ਸਰਬਜੀਤ ਸੰਗਰੂਰਵੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)