ਜੀ ਕਰਦਾ
ਜੀ ਕਰਦਾ ਕੁਝ ਖਾ ਕੇ ਮਰ ਜਾਵਾੰ।
ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ।
ਜੋ ਵੀ ਸਾਂਭ ਕੇ ਕੋਲ ਰੱਖਿਆ,
ਉਹ ਨਾਮ ਤੇਰੇ ਕਰ ਜਾਵਾਂ।
ਤੈਨੂੰ ਚਾੜ ਗ਼ੈਰਾਂ ਦੀ ਡੋਲੀ,
ਆਪ ਚਿੰਤਾ ਤੇ ਚੜ ਜਾਵਾਂ।
ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ,
ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ।
ਦੇਖ ਮੈਨੂੰ ਸਹੇਲੀ ਨੂੰ ,ਤੂੰ ਹਾਲ ਸੁਣਾਇਆ ਸੀ,
ਜੇ ਨਹੀ ਸੀ ਨਿਭੌਣੀ,ਮੋਹ ਕਾਹਤੋਂ ਪਾਇਆ ਸੀ।
ਸੁਣ ਸਿਫ਼ਤ ਸਹੇਲੀ ਤੋਂ, ਮੰਗਿਆ ਦਿਲ ਤੇਰਾ ਸੀ,
ਮੋੜ ਦੇਣਾ ਸੀ ਖ਼ਾਲੀ , ਜਦ ਦਿਲ ਮੰਗਣ ਆਇਆ ਸੀ।
ਤੂੰ ਬਣ ਜਾਣਾ ਸੀ, ਮਗਰੂਰ ਨੀ ਹੀਰੇ,
ਤੁੰ ਤੁਰਗੀ ਸਾਥੋਂ …..
ਤੇਰੇ ਪਿਆਰ ਦੀ ਛੱਲ ਨੇ ,ਛੱਲ ਕੀਤਾ ਜਦੋਂ ਦਾ,
ਗ਼ਮਾਂ ਦੀ ਕੁੱਲੀ ਚ,ਉਦੋਂ ਦਾ ਰਹਿੰਦਾ ਹਾਂ।
ਵਿਆਹ ਦੀ ਖ਼ਬਰ ਤੇਰੀ ਨੇ,ਜ਼ਖ਼ਮਾਂ ਤੇ ਲੂਣ ਛਿੜਕਿਆ,
ਸੁਫ਼ਨੇ ਵਿੱਚ ਤੱਕ ਤੈਨੂੰ ,ਬੇਵਫ਼ਾ ਫਿਰ ਕਹਿੰਦਾ ਹਾਂ।
ਇੱਕ ਵਾਰੀ...
ਮਿਲਣਾ ਸੀ, ਜਰੂਰ ਨੀ ਹੀਰੇ,
ਤੂੰ ਤੁਰਗੀ ਸਾਥੋਂ ਦੂਰ..,….
ਤੂੰ ਹਿੱਕ ਠੋਕ ਕੇ,”ਮੈਂ ਤੇਰੀਹਾਂ “ਕਹਿੰਦੀ ਸੀ।
ਮੇਰੀ ਖ਼ਾਤਰ ਤਾਹਨੇ ਤੂੰ,
ਸਭ ਦੇ ਨਿੱਤ ਸਹਿੰਦੀ ਸੀ।
ਜਦ ਆਣਾ ਮੈ ਮਿਲਣ ,ਲੇਟ ਮੈਂ ਹੋ ਜਾਂਦਾ,
ਤੂੰ ਅੱਡੀਆਂ ਚੁੱਕ ਚੁੱਕ ,ਵੇਖਦੀ ਮੈਨੂੰ ਰਹਿੰਦੀ ਸੀ।
ਹੁਣ ਕਿਉਂ ਹੋਗੀ ਏ,ਮਜ਼ਬੂਰ ਨੀ ਹੀਰੇ,
ਤੂਂ ਤੁਰਗੀ ਸਾਥੋਂ…..!.
ਜ਼ਹਿਰ ਜੁਦਾਈ ਦਾ ,ਪੀ ਮਰਨਾ ਏ ਮੈੰ,
ਯਾਦਾਂ ਤੇਰੀਆਂ ਦਾ,ਹੀਰੇ ਕਫ਼ਨ ਧਰਨਾ ਏ ਮੈਂ।
ਉਮਰ ਗੁਜ਼ਾਰਾਂ ਲੈ ਕੇ ,ਰੱਬ ਵਾਂਗ ਨਾਂ ਤੇਰਾ,
ਹਰ ਦੁੱਖ ਤਕਲੀਫ਼,ਤੇਰੀ ਯਾਦ ਚ ਜਰਨਾ ਏ ਮੈੰ।
ਲਿਖਣੇ “ਸੰਗਰੂਰਵੀ”ਨੇ,ਗੀਤ ਭਰਪੂਰ ਨੀ ਹੀਰੇ,
ਤੂੰ ਤੁਰਗੀ ਸਾਥੋਂ ਦੂਰ…….
@©®✍️ ਸਰਬਜੀਤ ਸੰਗਰੂਰਵੀ
Related Posts
ਅੱਜ ਵੀ ਪਹੁੰਚਾਂ, ਜੇਕਰ ਮੈਂ ਉਸ ਮੌੜ੍ਹ ਤੇ। ਹੁਣ ਦੇਖਣ ਕਦੇ ਨਾ, ਆਉਂਦੀ ਏ ਓ ਦੌੜ੍ਹ ਕੇ। 1.ਆਸ ਜਿਹੀ ਇੱਕ, ਦਿਲ ਵਿੱਚ ਰੱਖ ਕੇ, ਨਿੱਤ ਗਲੀ ਉਸ ਜਾਵਾਂ। ਦਿਨ ਕਿਸੇ ਕਦੇ ਤਾਂ, ਓ ਤਾਂ ਟਕਰੇਗੀ, ਖੜ੍ਹ ਰਾਹਾਂ ਵਿਚ ਗਾਵਾਂ। ਸ਼ਾਇਦ ਕਦੇ ਤਾਂ ਕਰਨਾ, ਕਰਨਾ ਉਸ ਗ਼ੌਰ ਏ। ਅੱਜ ਵੀ ਪਹੁੰਚਾ, Continue Reading »
ਕੀਤਾ ਤੂੰ ਸਮਾਜ ਚ, ਮੈਨੂੰ ਕਿਉਂ ਰੁਸਵਾ ਸੋਹਣਿਆਂ। ਤੇਰੇ ਪਿਆਰ ਪਿੱਛੇ, ਦਿੱਤਾ ਸਭ ਕੁਝ ਗਵਾ ਸੋਹਣਿਆਂ। ਕੁਝ ਤਾਂ ਤੂੰ ਦੱਸ ਸੋਹਣਿਆਂ, ਹੋਇਆ ਕੀ ਮੇਰੇ ਤੋਂ ਗੁਨਾਹ ਸੋਹਣਿਆਂ। ਪਿਆਰ ਕਿਸੇ ਨਾਲ ਪਾ, ਸੱਧਰਾਂ ਨੇ ਕੀਤੀਆਂ,ਕਿਉਂ ਸਵਾਹ ਸੋਹਣਿਆਂ। ਹੁਣ ਅੱਖ ਨਾ ਸਕਾਂ ,ਕਿਸੇ ਨਾਲ ਮਿਲਾ ਸੋਹਣਿਆਂ, ਕੀਤਾ ਤੂੰ ਸਮਾਜ…… ਲਵ ਲੈਟਰ ਲਿਖਦਾ Continue Reading »
ਦਿਲ ਮੰਦਰ ਅੰਦਰ, ਜਿਸਨੂੰ ਵਸਾਇਆ ਏ। ਉਸਨੂੰ ਨਾ ਕਦੇ ਸਾਡਾ, ਚੇਤਾ ਆਇਆ ਏ। ਪਲ ਪਲ ਯਾਦ ਕਰਦੇ, ਦੀਦ ਲਈ ਤਰਸਦੇ, ਆ ਉਸ ਨਾ ਅਜੇ ਵੀ, ਮੁੱਖ ਦਿਖਾਇਆ ਏ। ਪਿਆਸ ਜਿਹੀ ਰਹਿੰਦੀ, ਕਦੇ ਭੁੱਖ ਸਤਾਉਂਦੀ ਏ, ਮੁੱਖੜਾ ਮੇਰਾ ਨਾ ਕਦੇ, ਉਸ ਮਨ ਭਾਇਆ ਏ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। Continue Reading »
ਵਿੱਚ ਦੁੱਖਾਂ ਦੇ ਰੁੱਲਿਆ, ਜਦ ਨਾਮ ਦਾਤੇ ਦਾ ਭੁੱਲਿਆ, ਸੁਣ ਫੋਕੀ ਸੋਭਾ ਫੁੱਲਿਆ, ਲੁੱਟ ਲੁੱਟ ਖਾ ਗਈ ਲੋਕਾਈ। ਦਿੱਤੀਆਂ ਦਾਤਾਂ ਦਾਤੇ ਨੇ, ਆਪੇ ਦਿੱਤੀ ਹੈ ਵਡਿਆਈ।, ਮਿਹਨਤ ਦਾ ਮੈਂ,ਪੱਲਾ ਛੱਡਿਆ, ਸਮਝ ਬੱਕਰਾ,ਬੰਦਾ ਵੱਢਿਆ, ਆਪਣਾ ਗੁੱਸਾ,ਕਿਸੇ ਤੇ ਕੱਢਿਆ, ਖ਼ਾਰ ਕਿਸੇ ਨਾਲ,ਹੈ ਖਾਈ। ਦਿੱਤੀਆਂ ਦਾਤਾਂ ਦਾਤੇ ਨੇ……….. ਦਿਲ ਵਿੱਚ ਰੱਖਿਆ,ਲੱਗਦੈ ਪਾਪ ਬਥੇਰਾ। Continue Reading »
ਜੋ ਦਿਲ ਦੇਵੇਗਾ,ਦਿਲ ਲਵੇਗਾ। ਜੋ ਕਿੱਲ ਦੇਵੇਗਾ,ਕਿੱਲ ਲਵੇਗਾ। ਪਿਆਰ ਦੇਵੋਗੇ, ਤਾਂ ਪਿਆਰ ਮਿਲੇਗਾ। ਖ਼ਾਰ ਦੇਵੋਗੇ,ਤਾਂ ਖ਼ਾਰ ਮਿਲੇਗਾ। ਜੋ ਜ਼ਖ਼ਮ ਦਿੰਦੇ ਸਾਨੂੰ, ਉਹ ਮਿਟਦੇ ਨਹੀਂ। ਕਰੀਏ ਖ਼ਾਤਮਾ ਜ਼ਾਲਮ ਦਾ, ਉਸ ਨੂੰ ਕਦੇ ਰੌਂਦੇ ਪਿੱਟਦੇ ਨਹੀਂ। ਭਾਜੀਆਂ ਪਾਉਣ ਵਾਲੇ ਸਾਨੂੰ, ਨਾ ਜਿਉਂਦੇ ਰਹੇ ਜੱਗ ਤੇ। ਲੈ ਬਦਲਾ ਜ਼ਾਲਮਾਂ ਤੋਂ, ਲੱਗਣ ਨਾ ਦਿੱਤਾ Continue Reading »
ਨਾ ਕਿਤੋ ਆਵਾਜ਼ ਕੁੱਕੜ ਦੀ ਆਵੇ ਕਿਹੜਾ ਸ਼ੁਭ ਨੂੰ ਦੱਸ ਜਗਾਵੇ, ਹੱਥੀ ਹਲ ਕਿਹੜਾ ਹੁਣ ਵਾਹੇ ਦਿਸਦਾ ਨਾ ਕੋਈ ਹਾਲੀ ਉਏ ਜੱਟਾ। ਮੇਰਾ ਵਿਰਸਾ ਗਿਆ ਗਵਾਚ ਕਿਤੋ ਤੂੰ ਭਾਲੀ ਉਏ ਜੱਟਾ। ਨਾ ਦਿਸਦਾ ਚਾਦਰਾਂ ਕੁੱੜਤਾ, ਕਿਹੜਾ ਬੈਠ ਮੱਕੀ ਗੁੱਡਦਾ, ਬੀਜੇ ਸਰੋਂ ਕਿਹੜਾ ਨਾਲ ਤਰਫਾਲੀ ਉਏ ਜੱਟਾ, ਮੇਰਾ ਵਿਰਸਾ ਗਿਆ ਗਵਾਚ Continue Reading »
ਹੋਣਾ ਸੀ ਕਿੰਨਾ ਚੰਗਾ, ਪੈਰ ਪਿੱਛੇ ਜੇ ਕਦੇ ਹਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਸਿੱਧੇ ਰਾਹੇ ਕਿਸੇ ਦੇ ਜੇ ਸਮਝਾਇਆਂ ਆਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਕਦੇ ਕੁਝ ਕਿਸੇ ਲਈ ਨਾ ਲੁੱਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਮਨ ਆਪਣੇ ਸਮਝਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਦੇਖ ਬੇਰੁੱਖੀ ਕਿਸੇ Continue Reading »
ਦਰ ਤੇਰੇ ਦੀ ਮਿੱਟੀ ਵੀ ਮਾਣ ਨਹੀਂ, ਧੂੜੀ ਚਰਨਾਂ ਦੀ ਮੱਥੇ ਲਾਉਂਦੇ ਆਂ। ਜੀਵਨ ਤੇਰਾ ਬਖਸ਼ਿਆ ਹੋਇਆ, ਤੇਰੇ ਚਰਨਾਂ ਚ ਭੇਂਟ ਚੜਾਉਂਦੇ ਆਂ। ਚੰਗੇ ਬੁਰੇ ਦੀ ਨਾ ਪਛਾਣ ਸਾਨੂੰ, ਸਮਝ ਤੈਨੂੰ ਹਾਲ ਸੁਣਾਉਂਦੇ ਆਂ। ਸਮਝ ਸਭਨੂੰ ਰੂਪ ਤੇਰਾ ਹੀ, ਨਾ ਗੱਲ ਬੁਰੀ ਮਨ ਲਿਆਉਂਦੇ ਆਂ। ਸਭ ਕੁਝ ਤੈਨੂੰ ਅਰਪਣ ਕੀਤਾ, Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)