ਹਨੇਰਾ
ਮੇਰੀ ਜ਼ਿੰਦਗੀ ਵਿੱਚ ਹਨੇਰਾ ਹੈ।
ਪਤਾ ਨਾ ਕਦ ਆਣਾ ਸਵੇਰਾ ਹੈ।
ਰੋਸ਼ਨੀ ਬਣ ਜੋ ਆਇਆ ਸੀ,
ਮੈਨੂੰ ਉਸਤੇ ਬੜਾ ਭਰੋਸਾ ਸੀ।
ਕਿਹੜਾ ਕਸ਼ੂਰ ਹੋਇਆ ਸਾਥੋਂ,
ਕਿਹੜੀ ਗੱਲ ਦਾ ਸੱਜਣਾ ਰੋਸਾ ਸੀ।
ਜਾਂਦਾ ਜੋ ਪੱਕਾ ਕਰ ਜੇਰਾ ਹੈ,
ਮੇਰੀ ਜ਼ਿੰਦਗੀ ਵਿੱਚ ,……
ਮਸ਼ਤੀ ਵਿੱਚ ਜੋ ਤੁਰਦੇ ਜਾਂਦੇ,
ਪਤਾ ਨਾ ਕਿੰਨੇ ਮਿੱਤਰ ਬਣਾਏ ਨੇ।
ਅਸਾਂ ਗ਼ੁਜ਼ਾਰੀ ਗ਼ਮਾਂ ਭਰੀ ਰਾਤ,
ਪਤੈ? ਕਿੰਨੇ ਜ਼ਸ਼ਨ ਉਹਨਾਂ ਮਨਾਏ ਨੇ।
ਸਾਨੂੰ ਹਰ ਪਲ ਦੁੱਖ ਬਥੇਰਾ ਹੈ,
ਮੇਰੀ ਜ਼ਿੰਦਗੀ ਵਿੱਚ.,….
ਸਹਿਣ ਕੀਤੇ ਅਸ਼ਾਂ ਕਸ਼ਟ ਬਥੇਰੇ,
ਕੀਤਾ ਹੈ ਗਿਲਾ ,ਨਾ ਸ਼ਿਕਵਾ ਕੋਈ।
ਲੱਗਦਾ ਹਾਂ ਜਦ ਗੀਤ ਲਿਖਣ ਕੋਈ,
/>
ਲੱਗਦਾ ਹੈ ਉਦੋਂ ਕਲਮ ਮੇਰੀ ਰੋਈ।
ਕਿਸੇ ਨਾ ਪੁੱਛਿਆ ਹਾਲ ਮੇਰਾ ਹੈ,
ਮੇਰੀ ਜ਼ਿੰਦਗੀ ਵਿੱਚ..,…
ਕੁਝ ਲੋਕ ਤਾਹਣੇ ਮਿਹਣੇ ਮਾਰਦੇ ,
ਕਹਿੰਦੇ ਲੈਂਦਾ ਦੁੱਖੀਆਂ ਦੀ ਸਾਰ ਨਹੀ।
ਜਿੰਦ ਸੂਲੀ ਟੰਗੀ,ਹੱਸਦਾ ਦਿੱਸੇ,”ਸੰਗਰੂਰਵੀ”
ਗੀਤਾਂ ਵਿੱਚ ਬਸੰਤ ਬਹਾਰ ਨਹੀ।
ਦੁੱਖਾਂ ਦਾ ਅਜੇ ਵੀ ਦਿਲ ਚ ਡੇਰਾ ਹੈ,
ਪਤਾ ਨਾ ਕਦ ਆਣਾ ਸਵੇਰਾ ਹੈ,
ਪਤਾ ਨਾ ਕਦ ਆਣਾ….
@©®✍️ ਸਰਬਜੀਤ ਸੰਗਰੂਰਵੀ
Related Posts
ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਿਰੋਗੀ ਕਾਇਆ ਕਮਾਉਣ ਲਈ, ਸੈਰ ਕਰਨ ਆਇਆ ਜਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਹਿਰੀ ਮਹਿਕਮੇ ਚ ਕਰ ਚਾਲੂ ਭਰਤੀਆਂ, ਕੁਝ ਹੱਦ ਤੱਕ ਬੇਰੋਜ਼ਗਾਰੀ ਘੱਟਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ ਕੈਮੀਕਲ,ਵੈਸਟ ਨਹਿਰਾਂ ਚ, ਨਾ ਬਿਮਾਰੀਆਂ ਫੈਲਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ Continue Reading »
ਤੂੰ ਸਿਆਣਾ,ਸਮਝਦਾਰ ਬੜਾ, ਨਾ ਕਰ ਮਿੱਤਰਾ ਤੂੰ ਕਾਹਲੀ। ਤੇਰੇ ਸਿਰ ਮੋਢਿਆਂ ਤੇ ਅੰਨ ਦਾਤਿਆ, ਹੈ ਬੜੀ ਵੱਡੀ ਜ਼ਿੰਮੇਵਾਰੀ ਬਾਹਲੀ। ਨਾ ਪਰਾਲੀ ਨੂੰ ਅੱਗ ਲਗਾਈ। ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ। 1- ਪਰਾਲੀ ਨੂੰ ਅੱਗ ਲੱਗਾਉਣ ਦਾ ਸੁਣ ਵੀਰਿਆ, ਹੋਇਆ ਢੰਗ ਪੁਰਾਣਾ। ਜੇ ਨਾਂ ਹਾਲੇ ਸੰਭਲੇ ਤਾਂ ਪਤਾ ਨਹੀਂ ਪੈਣਾ, ਕਿੰਨਾ Continue Reading »
ਬਰਗਰ, ਪੀਜੇ, ਪੈਟੀਆਂ ‘ਚ ਕਿੱਥੇ ਉਹੋ ਸਵਾਦ ਆਉਂਦਾ ਏ ਹੋਟਲ ਦੇ ਟੇਬਲ ‘ਤੇ ਬਹਿਕੇ ਘਰ ਦਾ ਚੁੱਲ੍ਹਾ ਯਾਦ ਆਉਂਦਾ ਏ ਮਾਂ ਦੀਆਂ ਚੁੱਲ੍ਹੇ ‘ਚ ਰਾੜ ਕੇ ਖਵਾਈਆਂ ਰੋਟੀਆਂ ਦਾ ਮੁੱਲ ਨਹੀਂ ਉਂਜ ਭਾਵੇਂ ਅੱਜ ਥਾਲੀ ‘ਚ ਪੈਕ ਹੋ ਕੇ ਨਾਲ ਸਲਾਦ ਆਉਂਦਾ ਏ ਡਾਲਰ ,ਪੌਂਡ ਇਕੱਠੇ ਕਰਨ ਦੀ ਦੌੜ ‘ਚ Continue Reading »
ਮੈਂ ਕਰ ਦਿੱਤਾ ਸੀ ਸਭ ਕੁਝ ਉਹਦੇ ਹਵਾਲੇ ਪਰ ਉਹਨੇ ਮੈਨੂੰ ਚੁਣਿਆ ਨਹੀਂ ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਜਾਓਗੀ” ਉਹ ਹੱਸ ਕੇ ਕਹਿੰਦਾ “ਕੀ ਕਿਹਾ? ਮੈਨੂੰ ਸੁਣਿਆ ਨਹੀਂ ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ ਪਰ ਉਹਨੇ ਖ਼ੁਆਬ ਪਿਆਰ ਦਾ ਬੁਣਿਆ ਨਹੀਂ ਮੈਂ ਲੱਖਾਂ ਤਰਲੇ ਕੀਤੇ ਉਹਦੇ ਪਰ Continue Reading »
ਸਾਡੇ ਕੋਲ ਵਕਤ ਨਾ ਕਿਤੇ ਹੁਣ ਜਾਣ ਦਾ। ਪਤਾ ਨਹੀ ਮੈਨੂੰ ਹੁਣ ਤਿਰੇ ਆਣ ਦਾ। ਆਂਦੀਆਂ ਸੀ ਅੱਗੇ ਤੇਰੀਆਂ ਕਨਸੋਆਂ, ਜਦ ਬੈਠ ਹੰਝੂਆਂ ਦੇ ਹਾਰ ਪਰੋਆਂ। ਕਈ ਦਿਨ ਮਿਲਣਾ ਨਾ ਤੁਸਾਂ ਸਵੇਰੇ, ਤੇਰੀ ਯਾਦ ਵਿੱਚ ਸਾਰਾ ਦਿਨ ਰੋਆਂ। ਮਿਲ਼ਦਾ ਵਕਤ ਨਾ ਹੁਣ ਮੁਸਕਾਣ ਦਾ, ਪਤਾ ਨਹੀ ਮੈਨੂੰ….. ਤੇਰੇ ਆਣ ਤੇ Continue Reading »
ਚਮਕੇ ਨੇ ਉਸਦੀ,ਕਿਸਮਤ ਦੇ ਹੁਣ ਸਿਤਾਰੇ ਜੀ। ਜੋਤੀ ਜੋਤੀ ਹੋਗੀ ਕਹਿੰਦੇ ,ਸ਼ਹਿਰ ਵਿੱਚ ਸਾਰੇ ਜੀ। ਕਾਲਜ ਦਾ ਉਸ ਨਾਮ ਚਮਕਾਇਆ। ਮੈਰਿਟ ਵਿੱਚ ਉਸਦਾ ਨਾਮ ਹੈ ਆਇਆ। ਸਾਰੇ ਦਿੰਦੇ ਉਸਨੂੰ ਲੱਖ ਲੱਖ ਵਧਾਈਆਂ ਜੀ। ਸੁਣ ਖ਼ਬਰ ਖੁਸ ਚਾਚੇ ਤਾਏ ਚਾਚੀਆਂ ਤਾਈਆਂ ਜੀ। ਹਰ ਕੋਈ ਜਾਵੇ ਉਸਦੇ ਬਲਿਹਾਰੇ ਜੀਂ, ਜੋਤੀ ਜੋਤੀ ਹੋਗੀ Continue Reading »
ਤੈਨੂੰ ਮਿਲਣ ਦਾ,ਮੈਨੂੰ ਹੁੰਦਾ ਚਾਅ ਬਥੇਰਾ ਸੀ। ਹਰ ਵੇਲੇ ਹੀ,ਰੱਟਦਾ ਰਹਿੰਦਾ, ਨਾਮ ਮੈਂ ਤੇਰਾ ਸੀ। ਸ਼ਹਿਰ ਸਾਰਾ ਸੀ ਗਾਹ ਦਿੰਦਾ,ਤੈਨੂੰ ਦੇਖਣ ਲਈ, ਤੁਰ ਪੈਂਦਾ ਸੀ ਦੀਦ ਤੇਰੀ ਲਈ, ਸਾਈਕਲ ਚੜ੍ਹ ਕੇ ਨੀ। ਦਿਨ ਸਾਰਾ ਸੀ ਸੜ੍ਹਦਾ ਰਹਿੰਦਾ, ਹੁੰਦੀ ਨਾ ਜਦੋਂ ਦੀਦ ਤੇਰੀ, ਮੁੜ ਆਉਂਦਾ ਸੀ ਵਾਪਸ ਮੈਂ, ਵਿੱਚ ਬਾਗ਼ ਵੜ੍ਹ Continue Reading »
ਕੀ ਦੱਸਾਂ, ਹੁੰਦਾ ਕੀ ਏ,ਅਹਿਸਾਸ ਮੈਨੂੰ। ਸੱਚ ਕਹਾਂ,ਦੇਖ ਨਾ ਸਕਾਂ ਉਦਾਸ ਤੈਨੂੰ। ਬੇਸ਼ੱਕ ਰੁੱਸਿਆ ਰਹਿੰਦਾ,ਉੱਤੋਂ ਉੱਤੋਂ ਤਾਂ, ਕਿੰਝ ਦੱਸਾਂ ਕਿੰਨੀ ਆਈ ਏ ਰਾਸ ਮੈਨੂੰ। ਰੁੱਸਣਾ ਜੇ ਜਾਣੇ ਤੂੰ,ਮੈਂ ਵੀ ਹਾਂ ਜਾਣਦਾ, ਸਿਰਫ਼ ਤੂੰਹੀ ਲੱਗੇ,ਸਦਾ ਖ਼ਾਸ ਮੈਨੂੰ। ਨਾ ਦੂਰ ਤੇਰੇ ਤੋਂ, ਰਹਿਣਾ ਚਾਹੁੰਦੇ ਹਾਂ। ਸਦਾ ਨਾਲ ਤੇਰੇ, ਬਹਿਣਾ ਚਾਹੁੰਦੇ ਹਾਂ। ਦਿਲ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)