More Punjabi Kavita  Posts
ਪਰਾਲੀ ਨੂੰ ਅੱਗ


ਤੂੰ ਸਿਆਣਾ,ਸਮਝਦਾਰ ਬੜਾ,
ਨਾ ਕਰ ਮਿੱਤਰਾ ਤੂੰ ਕਾਹਲੀ।
ਤੇਰੇ ਸਿਰ ਮੋਢਿਆਂ ਤੇ ਅੰਨ ਦਾਤਿਆ,
ਹੈ ਬੜੀ ਵੱਡੀ ਜ਼ਿੰਮੇਵਾਰੀ ਬਾਹਲੀ।
ਨਾ ਪਰਾਲੀ ਨੂੰ ਅੱਗ ਲਗਾਈ।
ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ।

1-
ਪਰਾਲੀ ਨੂੰ ਅੱਗ ਲੱਗਾਉਣ ਦਾ ਸੁਣ ਵੀਰਿਆ,
ਹੋਇਆ ਢੰਗ ਪੁਰਾਣਾ।
ਜੇ ਨਾਂ ਹਾਲੇ ਸੰਭਲੇ ਤਾਂ ਪਤਾ ਨਹੀਂ ਪੈਣਾ,
ਕਿੰਨਾ ਨੁਕਸਾਨ ਉਠਾਉਣਾ।
ਸਮਝਦਾਰੀ ਤੇਰੀ ਹੋਣਾ ਸਹਾਈ,
ਨਾ ਪਰਾਲੀ ਨੂੰ ਅੱਗ ਲਗਾਈ।
ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ।

2-
ਦੱਸਿਆ ਜੋ ਰਾਹ ਨਵਾਂ ਵਿਗਿਆਨੀਆਂ, ਮੰਨ ਤੂੰ ਉਨ੍ਹਾਂ ਦੀ ਚੱਲ,
ਪਰਾਲੀ ਨੂੰ ਅੱਗ ਲਗਾਉਣਾ,
ਨਹੀਂ ਮਸਲੇ ਦਾ ਹੱਲ।
ਸੋਚ ਸਮਝ ਹਰ ਕਦਮ ਉਠਾਈ,
ਨਾ ਪਰਾਲੀ ਨੂੰ ਅੱਗ ਲਗਾਈ।
ਨਾ ਪ੍ਰਦੂਸ਼ਣ ਤੂੰ ਵੀ ਕਦੇ...

ਫੈਲਾਈ।

3-ਮੰਨਿਆਂ ਪ੍ਰਦੂਸ਼ਣ ਫੈਲਾਉਣ ਵਿੱਚ ਤੇਰਾ,
ਕੋਈ ਐਨਾ ਹੱਥ ਨਹੀਂ।
ਪਰਾਲੀ,ਰਹਿੰਦ ਖੂਹੰਦ ਨੂੰ ਸੰਭਾਲਣ ਲਈ,
ਹੋਇਆ ਐਨਾ ਸਮਰੱਥ ਨਹੀਂ।
ਸੁਣ ਹਿੰਮਤੀਆ ਨਾ ਘਬਰਾਈ,
ਨਾ ਪਰਾਲੀ ਨੂੰ ਅੱਗ ਲਗਾਈ।
ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ।

4-
ਅੱਗਾਂ,ਧੂੰਏਂ ਕਾਰਨ ਵਾਪਰਦੀਆਂ,
ਕਿੰਨੀਆਂ ਘਟਨਾਵਾਂ ਨੇ।
ਅੱਗਾਂ,ਧੂੰਏਂ ਕਾਰਨ ਹੁੰਦੀਆਂ ਨੇ,
ਦੂਸ਼ਿਤ ਹਵਾਵਾਂ ਨੇ।
ਕਹੇ ਸੰਗਰੂਰਵੀ ਤੈਨੂੰ ਵੀਰਿਆ ਵੇ,
ਵਿਗਿਆਨਕ ਸੋਝੀ ਅਪਣਾਈ।
ਨਾ ਪਰਾਲੀ ਨੂੰ ਅੱਗ ਲਗਾਈ।
ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ।
@©®™✍️ਸਰਬਜੀਤ ਸੰਗਰੂਰਵੀ
9463162463

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)