ਦਵਾਓ ਵਿਚ ਫੌਜੀ ਹੈਲੀਕਾਪਟਰ ਹਾਦਗ੍ਰਸਤ , ਮਾਰੇ ਗਏ 7 ਸੈਨਿਕ
ਦਾਵਾਓ ਸਿਟੀ – ਦੁਪਹਿਰ 2 ਵਜੇ ਦੇ ਕਰੀਬ ਫਿਲਿਪਾਈਨ ਏਅਰ ਫੋਰਸ (ਪੀਏਐਫ) ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਾਰੇ ਸੈਨਿਕਾ ਦੀ ਮੌਤ ਹੋ ਗਈ। ਇਹ ਹੈਲੀਕਾਪਟਰ ਸਿਟੀਓ ਨਹੀਗੀਤ , ਬਰੰਗੇ ਬੁਲੋਨੇ , ਬੁਕਿਡਨ ਵਿੱਚ ਡਿਗਿਆ।
ਪੁਲਿਸ ਸੀਨੀਅਰ ਮਾਸਟਰ ਸ੍ਰ. ਇੰਪਾਸੁਗ-ਓਂਗ ਪੁਲਿਸ ਸਟੇਸ਼ਨ ਦੇ ਟੇਡੀ ਜੋਨਸ ਸਲਿਯੋਟ ਨੇ ਫੋਨ ਤੇ ਦੱਸਿਆ ਕਿ ਉਹਨਾਂ ਨੂੰ ਇੱਕ ਰੇਡੀਓ ਕਾਲ ਆਇਆ ਕਿ ਇੱਕ ਹੈਲੀਕਾਪਟਰ ਬਰੰਗੇ ਬੁਲੋਨੇ ਵਿੱਚ ਡਿੱਗ ਗਿਆ ਹੈ।
ਪੁਲਿਸ ਨੇ ਕਿਹਾ ਕਿ ਹੈਲੀਕਾਪਟਰ ਤੇਜ਼ ਰਫ਼ਤਾਰ ਨਾਲ ਨੱਕ ਦੇ ਬਲ ਸਿੱਧਾ ਜ਼ਮੀਨ ਵੱਲ ਨੂੰ ਆਉਂਦਾ ਦੇਖਿਆ ਗਿਆ ਸੀ।
ਅਧਿਕਾਰੀ ਦੇ ਅਨੁਸਾਰ ਹੈਲੀਕਾਪਟਰ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਕਥਿਤ ਤੌਰ ‘ਤੇ ਦੋ...
ਪਾਇਲਟ, ਦੋ ਚਾਲਕ ਦਲ ਅਤੇ ਤਿੰਨ ਆਰਮੀ ਯਾਤਰੀ ਮਾਰੇ ਗਏ ਸਨ, ਜਿਨ੍ਹਾਂ ਵਿੱਚ ਇੱਕ ਲੈਫਟੀਨੈਂਟ ਕਰਨਲ ਵੀ ਸ਼ਾਮਲ ਸੀ, ਜੋ ਪਾਇਲਟ ਇਨ-ਕਮਾਂਡ ਸੀ।
ਸਲਿਓਟ ਨੇ ਕਿਹਾ ਕਿ ਇਮਪਾਸਗ-ਓਨਗ ਦੇ ਪੁਲਿਸ ਮੁਖੀ ਕੈਪਟਨ ਰਿਚੀ ਮਲੇਰਸਨ ਪਹਿਲਾਂ ਹੀ ਕਰੈਸ਼ ਜਗ੍ਹਾ ‘ਤੇ ਸਨ ਅਤੇ ਫੌਜ ਨੂੰ ਰਾਹਤ ਕਾਰਜਾਂ ਵਿੱਚ ਸਹਾਇਤਾ ਕੀਤੀ।
“ਫਿਲਹਾਲ, ਇਹ ਸਾਡੀ ਸ਼ੁਰੂਆਤੀ ਜਾਣਕਾਰੀ ਹੈ ਕਿਉਂਕਿ ਕਰੈਸ਼ ਸਾਈਟ ਵਿਚ ਮੋਬਾਈਲ ਫੋਨ ਸਿਗਨਲ ਨਹੀਂ ਹੋਣ ਕਰਕੇ ਸਾਡੇ ਸਾਥੀਆਂ ਨੇ ਸਾਨੂੰ ਅਜੇ ਤਕ ਕੋਈ ਅਪਡੇਟ ਨਹੀਂ ਭੇਜਿਆ ਹੈ. ”ਸਲਿਓਟ ਨੇ ਕਿਹਾ