ਲਗੂਨਾ – ਅੱਜ ਇਥੇ ਪੰਜਾਬੀ ਮੁੰਡੇ ਨੂੰ ਪੈਸੇ ਫੜਦੇ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ , ਦੱਸ ਦਈਏ ਕੇ ਲਗੂਨਾ ਵਿੱਚ 31 ਮਈ ਤੱਕ ਲਾਕ ਡਾਊਨ ਹੈ ਜਿਸਦੇ ਚਲਦੇ ਕੋਈ ਵੀ ਵਿਅਕਤੀ ਲੈਂਡਿੰਗ ਜਾਂ ਪੰਜ – ਛੇ ਦਾ ਕੰਮ ਨਹੀਂ ਕਰ ਸਕਦਾ, ਬਰੰਗੇ ਵਾਲੇ ਮੁੰਡੇ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦੇ ਸਨ ਪਰ ਗੱਲਬਾਤ ਕਰਕੇ ਅਤੇ ਮੁੰਡੇ ਵਲੋਂ ਜਿਆਦਾ ਜ਼ੋਰ ਪਾਉਣ ਤੇ ਉਹਨਾਂ ਨੇ ਵਾਰਨਿੰਗ ਦੇ ਕੇ ਛੱਡ ਦਿੱਤਾ , ਇਸਤੋਂ ਪਹਿਲਾਂ ਸ਼ਹਿਰ ਦੇ ਕੁਝ ਪੰਜਾਬੀ ਇਕੱਠੇ ਹੋ ਕੇ ਮੇਅਰ ਨਾਲ ਗੱਲ ਕਰਨ ਗਏ ਸੀ ਕ ਸਾਨੂੰ ਕੰਮ ਕਰਨ ਦੀ ਇਜ਼ਾਜ਼ਤ ਦਿੱਤੀ...
ਜਾਵੇ ਅਤੇ ਲੋੜੀਦਾ ਪਾਸ ਬਣਾਏ ਜਾਣ , ਪਰ ਮੇਅਰ ਨੇ ਇਹ ਕਿਹਾ ਕੇ ਮੈਂ ਜੇ ਤੁਹਨੂੰ ਪਾਸ ਦੇ ਵੀ ਦਵਾਂ ਤਾਂ ਵੀ ਪਿੰਡ ਵਾਲਿਆਂ ਦਾ ਫੈਸਲਾ ਹੋਵੇਗਾ ਕੇ ਤੁਸੀਂ ਪਿੰਡ ਚ ਕੰਮ ਕਰ ਸਕਦੇ ਹੋ ਕੇ ਨਹੀਂ , ਫਿਲਹਾਲ ਕਈ ਜਗ੍ਹਾ ਤੇ ਪੰਜਾਬੀ ਕੰਮ ਕਰ ਰਹੇ ਹਨ ਪਰ ਲਗੂਨਾ , ਮੈਟਰੋ ਮਨੀਲਾ ਅਤੇ ਸਿਬੂ ਵਿੱਚ 31 ਤੱਕ ਲਾਕ ਡਾਊਨ ਹੈ