More Punjabi Kahaniya  Posts
ਅਮਰੀਕਾ


ਲੰਬੜਾਂ ਦਾ ਜੀਤਾ ਦਿੱਲੀ ਟੈਕਸੀ ਚਲਾਉਂਦਾ ਹੁੰਦਾ ਸੀ ਤੇ ਉਸਦੀ ਟੈਕਸੀ ਮੈਕਸੀਕਨ ਅੰਬੈਸੀ ਨੇ ਹਾਇਰ ਕੀਤੀ ਹੋਈ ਸੀ ਤੇ ਉਥੇ ਉਸਦੀ ਦੋਸਤੀ ਮੈਕਸੀਕਨ ਅੰਬੈਸੀ ਵਿੱਚ ਕੰਮ ਕਰਦੇ ਇੱਕ ਹੋਰ ਡਰਈਵਰ ਕਾਰਲੌਸ ਨਾਲ ਹੋ ਗਈ। ਜੀਤੇ ਨੇ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਬਾਰੇ ਸੁਣਿਆ ਹੋਇਆ ਸੀ। ਉਸਨੇ ਯਾਰੀ ਦਾ ਵਾਸਤਾ ਪਾ ਕੇ ਇੱਕ ਦਿਨ ਕਾਰਲੋਸ ਨੂੰ ਕਿਹਾ ਕਿ ਉਹ ਵੀ ਮੈਕਸੀਕੋ ਜਾਣਾਂ ਚਾਹੁੰਦਾ ਹੈ ਤਾਂ ਕਿ ਉਹ ਬਾਰਡਰ ਟੱਪ ਕੇ ਅਮਰੀਕਾ ਜਾ ਸਕੇ। ਕਾਰਲੋਸ ਕਹਿੰਦਾ ਉਸਦਾ ਭਰਾ ਵੀ ਅਮਰੀਕਾ ਜਾਣਾਂ ਚਾਹੁੰਦਾ ਹੈ ਪਰ ਉਹ ਪੰਜ ਵਾਰ ਡੀਪੋਟਰ ਹੋ ਚੁੱਕਾ ਹੈ due to bad luck ਹਰ ਵਾਰ ਫੜਿਆ ਜਾਂਦਾ ਹੈ। ਜੀਤਾ ਦਸੰਬਰ 2008 ਵਿੱਚ ਕਾਰਲੋਸ ਨਾਲ ਮੈਕਸੀਕੋ ਪਹੁੰਚ ਗਿਆ। ਕੁਝ ਦਿਨ ਬਾਅਦ ਕਾਰਲੋਸ ਦੇ ਭਰਾ John Diego ਨਾਲ ਅਗਲੇ ਸਫਰ ਤੇ ਤੁਰ ਪਿਆ। ਸਵੇਰੇ ਤੁਰ ਕੇ ਸ਼ਾਮ ਨੂੰ ਉਹ ਅਮਰੀਕਾ ਮੈਕਸੀਕੋ ਦਾ ਬਾਰਡਰ ਟੱਪ ਕੇ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪਹੁੰਚ ਗਏ। ਦੋਵੇਂ ਸ਼ਰਾਬ ਦੇ ਸ਼ਕੀਨ ਤੇ ਉਥੇ ਪੀਣ ਲੱਗ ਪਏ। ਜੀਤੇ ਹੋਰਾਂ ਨੂੰ ਉਹਨਾਂ ਦੇ ਮਾਮੇ ਦੇ ਮੁੰਡੇ ਨੇ ਲੈਣ ਆਉਣਾਂ ਸੀ। ਪਰ ਉਹ ਨਾਂ ਆਇਆ ਤੇ ਉਹ ਸ਼ਹਿਰ ਦੇ ਇੱਕ ਪਾਰਕ ਵਿੱਚ ਬਹਿ ਗਏ ਤੇ ਅਮਰੀਕਾ ਪਹੁੰਚਣ ਦੀ ਖੁਸ਼ੀ ਵਿੱਚ ਫੇਰ ਪੀਣ ਲੱਗ ਪਏ। ਫੇਰ ਨਸ਼ੇ ਵਿੱਚ ਟੱਲੀ ਹੋ ਕੇ ਉਥੇ ਹੀ ਬੈਂਚਾਂ ਤੇ ਪੈ ਗਏ। ਰਾਤ ਨੂੰ ਪੁਲਿਸ ਵਾਲਿਆਂ ਨੇ ਦੋਵੇਂ ਸੁਤੇ ਪਏ ਫੜ ਲਏ ਤੇ ਕੋਈ ਕਾਗਜ਼ ਪੱਤਰ ਨਾਂ ਹੋਣ ਕਰਕੇ ਜੇਲ ਭੇਜ ਦਿੱਤੇ। ਸਵੇਰੇ ਹੋਸ਼ ਆਈ ਤਾਂ ਜੇਲ ਵਿੱਚ ਬੈਠੇ ਸਨ। ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤੇ ਤਾਂ ਜੀਤੇ ਨੂੰ ਪੁਛਿਆ ਗਿਆ...

ਕਿ ਉਹ ਕਿਥੋਂ ਆਇਆ ਹੈ। ਜੀਤਾ ਕਹਿੰਦਾ ਮੈਂ ਤਾਂ ਜੀ ਬੜੀ ਮੁਸ਼ਕਿਲ ਨਾਲ ਬਾਰਡਰ ਟੱਪ ਕੇ ਆਇਆ ਹਾਂ ਰਾਹ ਵਿੱਚ ਕਿਤੇ ਪਾਣੀ ਪੀਣ ਨੂੰ ਨਹੀਂ ਹੈ ਬੱਸ ਕੰਢੇ ਹੀ ਕੰਢੇ ਤੇ ਰੇਤਾ ਹੀ ਰੇਤਾ ਹੈ ਪਰ ਹੁਣ ਮੈਂ ਵਾਪਸ ਨਹੀਂ ਜਾਣਾਂ ਮੈਨੂੰ ਏਥੇ ਹੀ ਸਾਂਭ ਲਵੋ। ਜਦ interpreter ਨੇ ਕੋਰਟ ਨੂੰ ਜੀਤੇ ਦੀ ਸਟੇਟਮੈਂਟ ਦੱਸੀ ਤਾਂ ਜੱਜ ਸਮੇਤ ਸਾਰੇ ਹੱਸਣ ਲੱਗੇ। ਫੇਰ ਵਾਰੀ ਆਈ John ਦੀ ਉਸਨੇ ਵੀ ਬਿਆਨ ਕੀਤਾ ਕਿ ਮੈਂ ਛੇਵੀਂ ਵਾਰ ਬਾਰਡਰ ਟੱਪ ਕੇ ਆਇਆ ਹਾਂ ਤੇ ਏਥੇ ਰਹਿਣਾਂ ਚਾਹੁੰਦਾ ਹਾਂ। ਜੱਜ ਸਾਹਿਬ ਨੇ ਫੈਸਲਾ ਅਗਲੇ ਦਿਨ ਤੇ ਟਾਲ ਦਿੱਤਾ। ਅਮਰੀਕਾ ਵਿੱਚ ਸੱਚ ਬੋਲਣ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ ਦੋਵਾਂ ਨੇ ਜੱਜ ਸਾਹਮਣੇ ਸੱਚ ਬੋਲਿਆ ਸੀ। ਅਗਲੇ ਦਿਨ ਜੀਤੇ ਨੂੰ ਬਾਂਡ ਭਰਨ ਵਾਸਤੇ ਕਹਿ ਦਿੱਤਾ ਗਿਆ ਤੇ ਉਹਨੂੰ ਅਮਰੀਕਾ ਵਿੱਚ Temporary stay ਮਿਲ ਗਈ। John ਦੇ ਆਰਡਰਾਂ ਵਿੱਚ 1000 dollar ਜੁਰਮਾਨਾਂ ਲਾ ਕੇ America ਵਿੱਚ ਉਸਨੂੰ ਪੱਕੀ stay ਦੇ ਦਿੱਤੀ ਗਈ। ਪਰ John ਨੇ ਜੁਰਮਾਨਾਂ ਨਾ ਭਰਨ ਦਾ ਫੈਸਲਾ ਕੀਤਾ ਤੇ ਉਸਨੂੰ ਛੇਵੀਂ ਵਾਰ ਫਿਰ ਡਿਪੋਰਟ ਕਰਨ ਦੀ ਤਿਆਰੀ ਸ਼ੁਰੂ ਹੋ ਗਈ। ਜੀਤੇ ਨੇ John ਨੂੰ ਕਿਹਾ ਤੂੰ ਜੁਰਮਾਨਾਂ ਕਿਉਂ ਨਹੀਂ ਦੇ ਦਿੰਦਾ। ਅੱਗਿਓ John ਕਹਿੰਦਾ ਮੈਂ ਐਵੇਂ ਜੁਰਮਾਨਾਂ ਭਰਾਂ ਆਹ ਦੋ ਕ ਦਿਨਾਂ ਨੂੰ ਬਾਰਡਰ ਟੱਪ ਕੇ ਮੈਂ ਫੇਰ ਅਮਰੀਕਾ ਆਇਆ ਲੈ।
– K S SAINI.
25/04/2022..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)