ਆਟੋ ਤੋਂ ਉਤਰ ਕੇ ਓਹ ਸਾਹਮਣੇ ਰੇਲਵੇ ਸ਼ਟੇਸ਼ਨ ਦੇ ਗੇਟ ਅੰਦਰ ਵੜ ਗਿਆ। ਪਲੈਟਫਾਰਮ ਦੀ ਟਿਕਟ ਖਰੀਦੀ ਅਤੇ 4 ਨੰਬਰ ਪਲੈਟਫਾਰਮ ਤੇ ਪਹੁੰਚ ਗਿਆ। ਗੱਡੀ ਹਜੇ ਆਈ ਹੀ ਸੀ। ਏਸੀ ਕੋਚ ਵੱਲ ਓਹ ਵਧਿਆ। ਓਥੇ ਲੱਗੀ ਭੀੜ ਵੱਲ ਹੀ ਓਹ ਜਾ ਰਿਹਾ ਸੀ।
ਉਸਦੇ ਗੰਦੇ ਤੇ ਮੈਲੇ ਜਿਹੇ ਕੱਪੜੇ ਪਾਏ ਹੋਏ ਸਨ। ਸ਼ਾਮ ਦੇ ਕੋਈ ਛੇ ਕੁ ਵੱਜੇ ਹੋਣੇ ਨੇ ਤੇ ਜੂਨ ਦਾ ਮਹੀਨਾ ਸੀ। ਅੱਤ ਦੀ ਗਰਮੀ ਵਿੱਚ ਓਹ ਪਸੀਨੋ-ਪਸੀਨੀ ਹੋਇਆ ਪਿਆ ਸੀ। ਉਸਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਆਪਣੇ ਮੱਥੇ ਦਾ ਪਸੀਨਾ ਪੂੰਝਿਆ ਅਤੇ ਭੀੜ ਵੱਲ ਵੱਧਦਾ ਰਿਹਾ।
“ਓ ਭਾਈ!! ਐਧਰ ਕਿੱਧਰ!!? ਕਲੈਕਟਰ ਸਾਹਿਬ ਆ ਰਹੇ ਨੇ!!” ਇਕ ਸੁਰੱਖਿਆ ਕਰਮੀ ਨੇ ਉਸਨੂੰ ਰੋਕ ਕੇ ਕਿਹਾ, “ਦੂਸਰੀ ਤਰਫ ਤੋਂ ਜਾ!!”
“ਭਾਜੀ ਮੇਰੀ ਗੱਲ ਤਾਂ ਸੁਣੋ…. ਮੇਰੀ….!”
“ਤੈਨੂੰ ਕਿਹਾ ਨਾ!! ਇਸ ਪਾਸੇ ਕੋਈ ਨੀ ਜਾ ਸਕਦਾ!! ਆਵਦੇ ਰਿਸ਼ਤੇਦਾਰ ਨੂੰ ਦੂਸਰੇ ਪਾਸਿਓਂ ਜਾ ਕੇ ਰਸੀਵ ਕਰ ਲੈ!”
“ਪਰ ਤੁਸੀਂ ਮੇਰੀ…..”
“ਬਾਬਾ ਜੀ ਐਧਰ ਜਾਣ ਤੋਂ ਰੋਕਿਆ ਹੋਇਆ ਐ!! ਸ਼ਹਿਰ ਦੇ ਨਵੇਂ ਕਲੈਕਟਰ ਸਾਹਿਬ ਆਏ ਨੇ!! ਤੁਸੀਂ ਪਾਸੇ ਹੱਟਜੋ!!”
ਸੁਰੱਖਿਆ ਕਰਮੀ ਨੇ ਬਾਬੇ ਨੂੰ ਪਾਸੇ ਧੱਕਾ ਮਾਰਿਆ। ਬਾਬਾ ਵਿਚਾਰਾ ਇਕ ਪਾਸੇ ਹੋ ਕੇ ਖਲੋ ਗਿਆ। ਓਹ ਸੁਰੱਖਿਆ ਕਰਮੀ ਭੀੜ ਵੱਲ ਵਧਿਆ।...
ਉਸਦੀ ਜਿੰਮੇਦਾਰੀ ਸੀ ਕਿ ਕਲੈਕਟਰ ਸਾਹਿਬ ਨੂੰ ਸਹੀ ਸਲਾਮਤ ਓਨਾ ਦੀ ਕਾਰ ਤੱਕ ਪਹੁੰਚਾਉਣਾ ਹੈ।
ਉਸ ਆਟੋ ਚਾੱਲਕ ਦੀ ਧੀ ਇਸੇ ਰੇਲਗੱਡੀ ਵਿੱਚ ਆ ਰਹੀ ਸੀ। ਓਹ ਆਪਣੀ ਧੀ ਨੂੰ ਲੈਣ ਆਇਆ ਸੀ। ਜਦੋਂ ਕਲੈਕਟਰ ਮੈਡਮ ਰੇਲਗੱਡੀ ਤੋਂ ਬਾਹਰ ਨਿੱਕਲੀ ਤਾਂ ਓਨਾ ਨੇ ਉਸ ਆਟੋ ਚਾਲਕ ਨੂੰ ਦੇਖਦੇ ਹੀ ਹੱਥ ਹਿਲਾਇਆ।
“ਪਾਪਾ!!” ਕਲੈਕਟਰ ਮੈਡਮ ਨੇ ਬੋਲਿਆ।
ਓਹ ਸੁਰੱਖਿਆ ਕਰਮੀ ਹੈਰਾਨ ਹੋਇਆ ਉਸ ਗੰਦਲੇ ਕੱਪੜਿਆਂ ਵਾਲੇ ਬਾਬੇ ਵੱਲ ਦੇਖਦਾ ਰਿਹਾ। ਕਲੈਕਟਰ ਮੈਡਮ ਨੇ ਜਾ ਕੇ ਉਸ ਬਾਬੇ ਦੇ ਜਦੋਂ ਪੈਰੀਂ ਹੱਥ ਲਗਾਏ ਤਾਂ ਕਈਆਂ ਦੇ ਮੂੰਹ ਅੱਡੇ ਰਹਿ ਗਏ। ਕਿਸੇ ਨੇ ਦੱਸਿਆ ਕਿ ਇਹੀ ਆਟੋ ਚਾਲਕ ਇਸ ਨਵੀਂ ਕਲੈਕਟਰ ਦੇ ਪਿਤਾ ਹਨ। ਜਿੰਨਾ ਨੇ ਮਿਹਨਤ ਕਰਕੇ ਆਪਣੀ ਧੀ ਨੂੰ ਪੜਾਇਆ-ਲਿਖਾਇਆ ਅਤੇ ਕਲੈਕਟਰ ਬਣਾਇਆ।
ਉਸ ਸੁਰੱਖਿਆ ਕਰਮੀ ਨੇ ਬਾਅਦ ਚ ਉਸ ਆਟੋ ਚਾਲਕ ਤੋਂ ਮਾਫੀ ਮੰਗੀ ਤਾਂ ਬਾਬਾ ਜੀ ਹੱਸਦੇ ਹੋਏ ਬੋਲੇ,
“ਗਲਤੀ ਤੇਰੀ ਨੀ ਬੇਟਾ। ਮੈਂ ਹੀ ਗੰਦੇ ਕੱਪੜੇ ਪਾ ਕੇ ਆ ਗਿਆ ਸਾਂ!”
ਗੁਰਪ੍ਰੀਤ ਸਿੰਘ ਭੰਬਰ ਵੱਲੋਂ
Access our app on your mobile device for a better experience!