ਇਮਾਨਦਾਰ
ਪਿਛਲੇ ਮਹੀਨੇ ਹੀ ਬਾਹਰੋਂ ਭੇਜਿਆ ਮਹਿੰਗਾ ਸੈੱਲ ਫੋਨ..
ਅਖੀਰ ਗਿਆ ਤੇ ਗਿਆ ਕਿਥੇ ਗਿਆ?
ਜਮੀਨ ਖਾ ਗਈ ਕੇ ਆਸਮਾਨ ਨਿਗਲ ਗਿਆ..ਇਥੇ ਹੀ ਤਾਂ ਰਖਿਆ ਸੀ ਕੱਲ ਰਿੰਗਰ ਆਫ ਕਰਕੇ..!
ਮੈਂ ਫੇਰ ਆਪਣਾ ਧਿਆਨ ਬੀਤੇ ਦਿਨ ਕੀਤੇ ਸਾਰੇ ਕੰਮਾਂ ਤੇ ਕੇਂਦਰਿਤ ਕੀਤਾ..
ਨੌਕਰ..ਸੀਰੀਂ..ਦੁੱਧ ਵਾਲਾ..ਆੜਤੀਆ..ਸਰਪੰਚ..ਦੋਸਤ ਮਿੱਤਰ ਅਤੇ ਡੰਗਰਾਂ ਦਾ ਡਾਕਟਰ..ਸਾਰੇ ਕੱਲ ਘਰੇ ਤਾਂ ਜਰੂਰ ਆਏ ਸਨ ਪਰ ਚਾਹ ਪਾਣੀ ਪੀ ਕੇ ਬਾਹਰ ਵੇਹੜੇ ਚੋ ਹੀ ਵਾਪਿਸ ਪਰਤ ਗਏ..ਫੇਰ ਬੈਡ ਰੂਮ ਤੱਕ ਕੌਣ ਆਇਆ ਹੋ ਸਕਦਾ ਏ?
ਰਹਿ ਰਹਿ ਕੇ ਧਿਆਨ ਕਮਰੇ ਦੀ ਸਫਾਈ ਵਾਲੀ ਬੀਬੀ ਵੱਲ ਜਾਈ ਜਾ ਰਿਹਾ ਸੀ..
ਪਰ ਪਿਛਲੇ ਵੀਹਾਂ ਸਾਲਾਂ ਤੋਂ ਤਾਂ ਕਦੀ ਕੋਈ ਐਸੀ ਵੈਸੀ ਗੱਲ ਨਹੀਂ ਸੀ ਹੋਈ ਫੇਰ ਅੱਜ ਅਚਾਨਕ ਏਦਾਂ ਕਿੱਦਾਂ ਹੋ ਸਕਦਾ?
“ਪਰ ਅੱਜਕੱਲ ਦੇ ਮਾਹੌਲ ਵਿਚ ਬੰਦੇ ਦੀ ਨੀਤ ਬਦਲਦਿਆਂ ਕਿਹੜਾ ਪਤਾ ਲੱਗਦਾ”?
ਅੱਜ ਕਮਰੇ ਦੀ ਸਫਾਈ ਕਰਨ ਵੀ ਨਹੀਂ ਆਈ..ਸਾਸ੍ਰੀ ਕਾਲ ਬੁਲਾਈ...
ਤਾਂ ਸੀ ਪਰ ਨਜਰ ਨੀਵੀਂ ਕਰਕੇ..ਰਹੀ ਵੀ ਦੂਰ ਦੂਰ..ਕੰਮ ਵੀ ਛੇਤੀ ਨਾਲ ਮੁਕਾ ਕੇ ਤੁਰਦੀ ਬਣੀ!
ਕੜੀ ਨਾਲ ਕੜੀ ਮਿਲਦੀ ਗਈ ਤੇ ਸ਼ੱਕ ਯਕੀਨ ਵਿਚ ਬਦਲਦਾ ਗਿਆ ਗਿਆ..
ਡੀ.ਐੱਸ.ਪੀ ਦੋਸਤ ਨਾਲ ਗੱਲ ਕੀਤੀ..ਆਖਣ ਲੱਗਾ ਜੇ ਓਦਾਂ ਨਾ ਮੰਨੀ ਤਾਂ ਫੇਰ ਠਾਣੇ ਖੜ ਦਬਕਾ ਮਰਵਾਉਣਾ ਪਊ..!
ਅਗਲੇ ਦਿਨ ਕਚਹਿਰੀ ਦੀ ਤਰੀਕ ਨਾਲ ਸਬੰਧਿਤ ਕਾਗਜਾਤ ਕੱਢਦੇ ਹੋਏ ਨੂੰ ਅਲਮਾਰੀ ਹੇਠ ਕਾਗਜਾਂ ਹੇਠ ਦੱਬਿਆ ਪਿਆ ਸੈੱਲ ਫੋਨ ਲਭ ਗਿਆ !
ਫੋਨ ਚੁੱਕੀ ਖੁਸ਼ੀ ਵਿਚ ਨੱਸਦਾ ਹੋਇਆ ਇੱਕਦਮ ਬਾਹਰ ਨੂੰ ਆ ਗਿਆ!
ਮੁੜਕੇ ਨਾਲ ਗੜੁੱਚ ਆਪਣੇ ਧਿਆਨ ਪੋਚਾ ਫੇਰਦੀ ਹੋਈ ਉਹ ਮੈਨੂੰ ਅੱਜ ਫੇਰ ਪਹਿਲਾਂ ਵਾਂਙ ਹੀ ਇਮਾਨਦਾਰ ਲੱਗ ਰਹੀ ਸੀ !
ਹਰਪ੍ਰੀਤ ਸਿੰਘ ਜਵੰਦਾ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਟੂਣੇ ਦਾ ਇਤਿਹਾਸ…. ਅੱਜਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈਅ ਮੰਨਿਆ ਜਾਂਦਾ ਹੈ । ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ । ਪਰ ਸਾਡੇ ਪਖੰਡੀ ਸਾਧਾਂ ਨੇ ਅਤੇ ਅੰਧਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਅਤੇ Continue Reading »
ਦਾੜ੍ਹੀ ਵਾਲੇ ਫਰਿਸ਼ਤੇ ਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ ….ਕਿੱਥੇ ਰਹਿ ਗਿਆ ਸੀ ਬੰਸੀ ??? ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇੰਨੀ Continue Reading »
ਸਿਮਰ” ਨਾਮ ਸੀ ਉਸਦਾ.. ਬੀ.ਕਾਮ ਤੇ ਐੱਮ.ਕਾਮ ਦੋਹਾਂ ਨੇ ਇੱਕਠਿਆਂ ਨੇ ਕੀਤੀ.. ਮੈਂ ਅਕਸਰ ਪੜਾਈ ਵਿਚ ਪੱਛੜ ਜਾਇਆ ਕਰਦਾ..ਪਰ ਉਹ ਆਪਣੇ ਨੋਟਸ ਕਿਸੇ ਤਰਾਂ ਮੇਰੇ ਤੱਕ ਪਹੁੰਚਦੇ ਕਰ ਹੀ ਦਿਆਂ ਕਰਦੀ.. ਆਪਸੀ ਗੱਲਬਾਤ ਅਕੈਡਮਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ ਦੋਵੇਂ ਸੰਗ Continue Reading »
ਠੀਕ ਸਤਾਰਾਂ ਸਾਲ ਪਹਿਲਾਂ..ਉਸਨੂੰ ਪਹਿਲੀ ਵਾਰ ਦੇਖਿਆ ਸੀ..! ਅਜੇ ਵੀ ਯਾਦ ਏ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਕੰਨਾਂ ਵਿਚ ਪੈਂਦੀਆਂ ਅਜੀਬ ਤਰਾਂ ਦੀਆਂ ਕਿੰਨੀਆਂ ਸਾਰੀਆਂ ਅਵਾਜਾਂ..ਆਖ ਰਹੇ ਸਨ ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਬੇਟਾ..ਫੇਰ ਸਭ ਠੀਕ ਹੋ ਜਾਵੇਗਾ..! ਫੇਰ ਅਚਾਨਕ ਤੇਜ ਦਰਦ ਦਾ ਇੱਕ ਵੱਡਾ ਸਾਰਾ ਜਵਾਰਭਾਟਾ ਆਇਆ Continue Reading »
ਜਦੋਂ ਮੁੰਡੇ ਆਪਣਾ ਘਰ-ਬਾਰ ਛੱਡ ਪਰਦੇਸ ਜਾਂਦੇ ਨੇ ਕਿੰਨੀਆਂ ਹੀ ਆਪ ਬੀਤੀਆਂ, ਕਹਾਣੀਆਂ, ਕਵਿਤਾਵਾਂ… ਉਨ੍ਹਾਂ ਦੇ ਆਪਣੇ ਪਿੰਡ ਤੋਂ ਦੂਰ ਹੋਣ ਦੀ ਦਾਸਤਾਨ ਨੂੰ ਬੜੇ ਸੋਹਣੇ ਢੰਗ ਨਾਲ ਪੇਸ਼ ਕਰਦੀਆਂ ਨੇ…ਸੱਚ ਹੀ ਤਾਂ ਹੈ…ਆਪਣੇ ਪਿੰਡ,ਆਪਣੇ ਘਰ, ਆਪਣੇ ਮਾਂ ਬਾਪ ਨੂੰ ਛੱਡਣਾ ਕਿੱਥੇ ਸੋਖਾ ਹੁੰਦੈ…. ਜਿੱਥੇ ਤੁਸੀਂ ਪਲੇ ਹੋਵੋਂ, ਜਿੱਥੇ ਦੀ Continue Reading »
ਸਕੂਲ ਜਾਣ ਦੀ ਖੁਸ਼ੀ ਤੇ ਸਕੂਲੋਂ ਆਉਣ ਦਾ ਦੁੱਖ ਕਿਉਂ ਕੀ ਓਸ ਨੂੰ ਮਿਲੀ ਨੀਂ ਮਾਂ ਦੀ ਕੁੱਖ 6 ਸਾਲ ਦੀ ਬੱਚੀ ਜੋ ਸਕੂਲ ਪੜਦੀ ਸੀ ਹਜੇ ਓ ਪਹਿਲੀ ਕਲਾਸ ਵਿੱਚ ਸੀ ਪਹਿਲੀ ਕਲਾਸ ਵਾਲੇ ਜਵਾਕਾ ਨੂੰ ਤਾਂ pencil ਫੜਨੀ ਨੀਂ ਆਓਂਦੀ ਓਹਨਾ ਨੂੰ ਏ ਸਬ ਓਸ ਦੀ ਮਾਂ ਸਿਖਾਉਂਦੀ Continue Reading »
ਇੱਕ ਸੱਚੀ ਕਹਾਣੀ ਜੋ ਪਿੱਛਲੇ ਕਾਫ਼ੀ ਸਮੇ ਤੋਂ ਮੇਰੇ ਅੰਦਰ ਅੱਗ ਉਠਾ ਰਹੀ ਸੀ ਅੱਜ ਉਹਨੂੰ ਤੁਹਾਡੇ ਸਭ ਦੇ ਅੱਗੇ ਪੇਸ਼ ਕਰਨ ਜਾ ਰਿਹਾ ਆਪਣੀ ਪ੍ਰਤੀਕਿਰਿਆਵਾ ਜ਼ਰੂਰ ਦੱਸਿਓ ਜੀ ਮੈ ਪਹਿਲਾ ਬੱਸ ਵਿੱਚ ਸਫਰ ਬਹੁਤ ਘੱਟ ਕੀਤਾ ਸੀ ਪਰ ਕਾਲਜ ਸ਼ਹਿਰ ਹੋਣ ਕਰਕੇ ਜ਼ਿੰਦਗੀ ਦੇ ਚਾਰ ਸਾਲ ਮੇਰਾ ਬੱਸਾਂ ਨਾਲ Continue Reading »
ਚੈਨਲ ਦੇ ਦਫਤਰ ਵਿੱਚ ਬਾਸ ਪੱਤਰਕਾਰਾਂ ਉਪਰ ਗਰਜ ਰਿਹਾ ਸੀ ,”ਚੈਨਲ ਦੀ ਟੀ ਆਰ ਪੀ ਲਗਾਤਾਰ ਹੇਠਾਂ ਜਾ ਰਹੀ ਹੈ ।ਤੁਸੀਂ ਕੀ ਕਰ ਰਹੇ ਹੋ ਕੋਈ ਵੀ ਸਨਸਨੀਖੇਜ਼ ਖ਼ਬਰ ਹਾਲੇ ਤੱਕ ਨਹੀਂ ਆਈ।” ਇਸ ਤੇ ਚੀਫ ਰਿਪੋਰਟਰ ਬੋਲਿਆ,” ਸਰ ਵੋਟਾਂ ਖਤਮ ਹੋ ਗਈਆਂ ,ਲੋਕਾਂ ਨੂੰ ਹੁਣ ਵੋਟਾਂ ਵਰਗਾ ਸੁਆਦ ਕਿੱਥੋਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
chamkaur singh
very goods story