More Punjabi Kahaniya  Posts
ਇਤਫਾਕ


ਤਕਰੀਬਨ 20 ਵਰੇ੍ ਪਹਿਲਾਂ
ਗੋਦੀ ਵਿਚ ਛੋਟਾ ਬਾਲ ਅਤੇ ਬੇਟੀ ਦੀ ਉਂਗਲ ਫੜੀ ‌ ਮੈਂ ਉਸ ਰੱਬ ਦੇ ਦੁਆਰ ਤੇ ਬਣੀਆਂ ਪਹਾੜੀ ਨੁਮਾ ਵਿਸ਼ਾਲ ਪੌੜੀਆਂ ਉਤੇ ਕਿੰਨਾ ਚਿਰ ਬੈਠ ਕੇ ਹੀ ਵਾਪਸ ਆ ਗਈ, ਮਨ ਵਿਚ ਇਕ ਰੀਝ ਰਹੀ ਕਿ ਕਾਸ਼ ਸਾਨੂੰ ਅੰਦਰ ਜਾਣ ਦੇਂਦੇ ਅਸੀਂ ਬੜੀ ਦੂਰੋਂ ਚਲ ਕੇ ਗਏ ਸਾਂ। ਪਰ ਉਹਨਾਂ ਸਾਨੂੰ ਕਿਹਾ ਕਿ ਅੰਦਰ ਨਮਾਜ਼ ਪੜ੍ਹੀ ਜਾ ਰਹੀ ਹੈ ਤੁਸੀਂ ਨਹੀਂ ਜਾ ਸਕਦੇ। ਮੈਂ ਬਾਹਰੋਂ ਹੀ ਮੱਥਾ ਟੇਕ ਲਿਆ ਅਤੇ ਮੇਰੇ ਮਨ ਵਿਚ ਇਹ ਭੁਲੇਖਾ ਬੈਠ ਗਿਆ ਕਿ ਸ਼ਾਇਦ ਮੁਸਲਿਮ ਸਮਾਜ ਵਿਚ ਔਰਤਾਂ ਨੂੰ ਈਦਗਾਹ/ ਮਸਜਿਦ ਅੰਦਰ ਜਾਣ ਦੀ ਮਨਾਹੀ ਹੈ। ਸੰਨ 2021 ਦੇ ਅੱਸੂ ਮਹੀਨੇ ਫਿਰ ਭੁਪਾਲ ਜਾਣ ਦਾ ਮੌਕਾ ਮਿਲਿਆ. ਮੇਰੇ ਮਨ ਵਿਚ ਸਿਰਫ ਉਹ ਪੌੜੀਆਂ ਅਤੇ ਮਸਜਿਦ ਦਾ ਮੇਨ ਦਰਵਾਜ਼ਾ ਹੀ ਉਕਰਿਆ ਹੋਇਆ ਸੀ। ਮੈਨੂੰ ਉਸ ਮਸਜਿਦ ਦਾ ਨਾਮ ਨਹੀਂ ਪਤਾ ਸੀ। ਪਤਾ ਨਹੀਂ ਜਦੋਂ ਮੈਂ ਦੁਬਾਰਾ ਉਸ ਸ਼ਹਿਰ ਗਈ ਤਾਂ ਪਹਿਲੇ ਦਿਨ ਤੋਂ ਹੀ ਮੇਰੇ ਮਨ ਵਿਚ ਕੋਈ ਮਸਜਿਦ ਦੇਖਣ ਦਾ ਤੌਖਲਾ ਲੱਗਾ ਹੋਇਆ ਸੀ, ਅੰਦਰੋਂ ਆਵਾਜ਼ ਆ ਰਹੀ ਸੀ ਕਿ ਮੈਂ ਇਕ ਮਸਜਿਦ ਦੇਖ ਕੇ ਜ਼ਰੂਰ ਜਾਣਾ ਹੈ। ਗੂਗਲ ਤੇ ਦੇਖਿਆ ਤਾਂ ਭੁਪਾਲ ਸ਼ਹਿਰ ਵਿੱਚ ਬਹੁਤ ਮਸਜਿਦਾਂ ਦਿਖੀਆਂ, ਮੈਂ ਬੇਟੇ ਨੂੰ ਕਿਹਾ ਕਿ ਚੱਲ ਸਭ ਤੋਂ ਵੱਡੀ ਮਸਜਿਦ ਦੇਖ ਲੈ। ਉਸਨੇ ਦੇਖਿਆ ਗੂਗਲ ਤੇ ਕਿ ਸਭ ਤੋਂ ਵੱਡੀ ਮਸਜਿਦ ਦਾ ਨਾਮ ਤਾਜ ਉਲ ਮਸਜਿਦ ਹੈ।ਅਗਲੀ ਸਵੇਰ ਅਸੀਂ ਗੱਡੀ ਕਰਕੇ ਭਾਰਤ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਤਾਜ...

ਉਲ ਮਸਜਿਦ ਚਲੇ ਗਏ। ਇਸ ਦੇ ਦੋ ਗੇਟ ਸਨ, ਸਾਨੂੰ ਡਰਾਈਵਰ ਪਹਿਲਾ ਗੇਟ ਛੱਡ ਦੂਜੇ ਗੇਟ ਦੇ ਸਾਹਮਣੇ ਲੈ ਗਿਆ, ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਓਹੀ 20 ਸਾਲ ਪੁਰਾਣੀਆਂ ਪੌੜੀਆਂ ਵੇਖੀਆਂ, ਮੈਂ ਉੱਥੇ ਬੈਠੇ ਲੋਕਾਂ ਨੂੰ ਪੁੱਛਿਆ ਕਿ ਮੈਂ ਮਸਜਿਦ ਦੇ ਅੰਦਰ ਜਾ ਸਕਦੀ ਹਾਂ, ਉਹਨਾਂ ਦੱਸਿਆ ,ਹਾਂਜੀ ਕਿਉਂ ਨਹੀਂ। ਟੂਰਿਸਟਾਂ ਵਾਸਤੇ ਸਿਰਫ ਸ਼ੁੱਕਰਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ ਤਿੰਨ ਵਜੇ ਤਕ ਮਸਜਿਦ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਬਾਕੀ ਦਿਨ ਕੋਈ ਵੀ ਮਰਦ ਜਾਂ ਔਰਤ ਜਾ ਸਕਦੇ ਹਨ. ਮੈਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਮੇਰੀ ਵਰ੍ਹਿਆਂ ਪੁਰਾਣੀ‌ ਮਨ ਦੀ ਰੀਝ ਤੇ ਸ਼ਿੱਦਤ ਨੂੰ ਕੁਦਰਤ ਨੇ ਵੀ ਸਮਝ ਲਿਆ ਸੀ । ਇਤਫਾਕ ਇਸੇ ਨੂੰ ਕਹਿੰਦੇ ਨੇ। ਮੈਂ ਇਥੇ ਇਕ ਹੋਰ ਗੱਲ ਦੱਸ ਦਿਆਂ ਮੈਂ ਪਹਿਲੀ ਵਾਰ ਜ਼ਿੰਦਗੀ ਵਿੱਚ ਇਕੋ ਦਿਨ ਚਾਰ ਧਰਮਾਂ ਦੇ ਧਰਮ ਅਸਥਾਨ ਵਿੱਚ ਗਈ ਭੁਪਾਲ ਵਿਚਲੇ ਪਹਾੜੀ ਉੱਤੇ ਹਿੰਦੂਆਂ ਦੇ ਜੈਨ ਮੰਦਰ ਅਤੇ ਫੌਜੀ ਛਾਉਣੀ ਵਿਚਲੇ ਗੁਰਦੁਆਰੇ ਅਤੇ ਚਰਚ।ਮੈਨੂੰ ਸਾਰੀਆਂ ਥਾਵਾਂ ਤੇ ਇਕ ਗੱਲ ਸਾਂਝੀ ਲੱਗੀ, ਉਹ ਸੀ ਸਕੂਨ, ਸ਼ਾਂਤੀ ਅਤੇ ਸਭ ਦਾ ਆਪਸ ਵਿੱਚ ਪਿਆਰ ਨਾਲ ਗੱਲ ਕਰਨੀ। ਇਹੋ ਹੀ ਅਸਲੀ ਇਨਸਾਨੀਅਤ ਹੈ।
ਰਿਪਨਜੋਤ ਕੌਰ ਸੋਨੀ ਬੱਗਾ
9878753423
ਸਾਬਕਾ ਅਧਿਆਪਕਾ ਆਰਮੀ ਪਬਲਿਕ ਸਕੂਲ ਬਠਿੰਡਾ, ਪਟਿਆਲਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)