ਉਹਹਹਹ ! ਦਿਨ ਕਾਲਜ ਦੇ….
ਹਲਕੀ ਜਿਹੀ ਮੁਸਕਰਾਹਟ ਵਾਲੀ ਨਾਲ ਸਕੂਲ ਵਿੱਚ ਲੱਗੀ ਸੀ….ਇਕੋ ਕਾਲਜ ਵਿੱਚ ਦਾਖਲਾ ਲਿਆ ਸੀ ਦੋਵਾਂ ਨੇ ਇਕ ਦੂਜੇ ਨਾਲ ਸਲਾਹਾਂ ਕਰਕੇ … ਉਦੋਂ ਕੁਲਚੇਆ ਸਮੋਸੇਆ ਦਾ ਦੌਰ ਸੀ ਬਰਗਰ ਪੀਜ਼ੇ ਤਾਂ ਆਏ ਨੀ ਸੀ…. ਨਵੇਂ ਸਾਲ ਦਾ ਬੜਾ ਚਾਅ ਹੁੰਦਾ ਸੀ ਉਹਨੇ ਅਕਸਰ ਘਰੋ ਵਧਿਆ ਨਵੇਂ ਸਾਲ ਕਾਰਡ ਦਾ ਜਿਹਾ ਬਣਾ ਕੇ ਲਿਆਉਣਾ … ਛੋਟੇ ਛੋਟੇ ਜਿਹੇ ਦਿਲ ❤️ ਬਣਾ ਕੇ ਵਿਚ Amrit ਲਿਖ ਕੇ ਲੱਖ ਲੱਖ ਮੁਬਾਰਕਾਂ ਤੁਹਾਨੂੰ…. Miss u ❤️ ਪੁੱਤ … ਦਿਨ ਬੜੇ ਚੰਗੇ ਸੀ ਨਾ ਪੈਸੇ ਦੀ ਤੰਗੀ ਨਾ ਫ਼ਿਕਰ ਕੋਈ….ਬਸ ਉਹਦੀਆਂ ਤੇ ਮੇਰੀਆਂ ਗੱਲਾਂ ਹੁੰਦੀਆਂ ਸੀ …Text Msg ਤੇ ਗੱਲਾਂ ਕਰਦੇ ਕਰਦੇ ਪਤਾ ਨਹੀਂ ਚਲਦਾ ਸੀ ਕਦੇ ਸਵੇਰ ਹੋ ਗਈ ਕਦੇ ਕਦੇ Limits ਵਾਲੇ Msg ਖ਼ਤਮ ਹੋ ਜਾਂਦੇ ਸੀ…ਨਵੇਂ ਸਾਲ ਨੂੰ ਤਾਂ Text Msg ਕਰਨ ਦੇ ਵੀ ਪੈਸੇ ਲੱਗਦੇ ਸੀ …ਗੱਲ ਕਰਦੇ ਕਰਦੇ ਭੁੱਲ ਜਾਂਦੇ ਸੀ ਕੀ ਪੈਸੇ ਖਤਮ ਹੋ ਗਏ ….Call ਕਰਕੇ Company ਵਾਲਿਆਂ ਨਾਲ ਲੜੀ ਜਾਣਾ ਕੀ ਪੈਸੇ ਕੱਟ ਲਏ Msg ਤਾਂ Free ਨੇ….ਫਿਰ ਉਹਨੇ ਅਗਲੇ ਦਿਨ ਜਦੋਂ Canteen ਚਾਹ ਪੀਣੀ ਤੇ ਕਹਿਣਾ Amrit ਕਾਪੀ ਵਿਚ ਪੈਸੇ ਨੇ ਦੇ ਦਵੀ ਤੇ ਆਪਣਾ Recharge ਕਰਵਾ ਲਵੀ…. ਉਹ ਸ਼ਕਲਾਂ ਭੁੱਲ ਗਿਆ ਮੈਂ ਹੌਲੀ ਹੌਲੀ ਜਿੰਨਾ ਨਾਲ ਜ਼ਿੰਦਗੀ ਦੇ ਅਨਮੋਲ ਪਲ ਗੁਜਾਰੇ ਸੀ ਕੁਝ ਵਿਆਹੇ ਗਏ ਕੁਝ ਬਾਹਰ ਚਲੇ ਗਏ ….ਪਰ ਜ਼ਿੰਦਗੀ...
ਦਾ ਸਭ ਤੋਂ ਕੀਮਤੀ ਸਮਾਂ ਸੀ ਲੜਾਈ ਝਗੜੇ ਪ੍ਰਧਾਨਗੀ ਫੋਕੀ ਚੌਧਰ ਤੇ ਭਰਾਵਾਂ ਵਰਗੇ ਯਾਰ ਸਭ ਜ਼ਿੰਮੇਵਾਰ ਹੋ ਗਏ…ਜਦ ਵੀ ਉਹਨੇ ਅਮਨ ਦੀਪੀ ਕਮਲ ਨਾਲ Libray ਵੱਲ ਆਉਣਾ ਨਾਲ ਬੈਠੇ ਗਰੇਵਾਲ ਨੇ ਕੁਹਣੀ ਮਾਰ ਦੇਣੀ ਉਠ ਹੋਏ ਭਾਬੀ ਆ ਗੲੀ ਚੱਲ ਪਾਣੀ ਪੀ ਆਈਏ ਘੁੱਟ …. ਫੁੱਲਾਂ ਵਾਲੇ Yellow Colour ਵਿਚ ਤਾਂ ਰੂਹ ਖੁਸ਼ ਹੋ ਜਾਂਦੀ ਸੀ ਦੇਖ ਕੇ…. ਬਹੁਤੇ ਮਹਿੰਗੇ ਵੀ ਸੀ ਹੁੰਦੇ ਬਸ ਦੀ ਅੱਲਗ ਜਿਹੀ ਖੁਸ਼ੀ ਹੁੰਦੀ ਸੀ….ਜਦ ਅੈਤਵਾਰ ਵਾਲੇ ਦਿਨ ਉਹਦੇ ਪਿੰਡ ਜਾਣਾ ਕੋਠੇ ਤੋਂ ਦੂਰੋਂ Bye ਜਿਹਾ ਕਰਕੇ ਬਸ ਦੇਖ ਸਬਰ ਦਾ ਘੁੱਟ ਭਰ ਲੈਣਾ … ਜ਼ਿੰਦਗੀ ਤਾਂ ਉਹੀ ਸੀ ਉਹਦੇ ਸੰਗ ਜੋ ਬੀਤੀ … ਵਿਸ਼ਵਾਸ ਬਹੁਤ ਸੀ ਉਹਦੇ ਤੇ ਚੰਗੀ ਹੀ ਸੀ ਜਦ ਉਹਦੇ ਹਮੇਸ਼ਾ ਹਮੇਸ਼ਾ ਦਾ ਚੰਗਾ ਹੀ ਸੋਚਿਆ ਸੀ ….ਬਸ ਦੂਰ ਹੋ ਕੇ ਵੀ ਇਕ ਦੂਜੇ ਨੇੜੇ ਸੀ … ਕਨੇਡਾ ਮਾਂ ਬਣਨ ਤੋਂ ਬਾਅਦ ਉਹਨੇ ਆਪਣੇ Amrit ਦਾ ਜ਼ਿਕਰ ਕਰਨਾ ਛੱਡ ਦਿੱਤਾ ਸੀ…ਮੈਂ ਵੀ ਉਹਦਾ ਨੰਬਰ Dial ਕਰਕੇ ਫਿਰ ਕੱਟ ਦਿੰਦਾ …. ਬੱਚਿਆਂ ਵਰਗੀ ਨੇ ਮਨ ਸਮਝਾ ਲਿਆ ਸੀ ਦੁੱਖ ਤਾਂ ਉਹਨੂੰ ਵੀ ਸੀ ਮੇਰੇ ਨਾਲੋਂ ਟੁੱਟਣ ਦਾ ਬਸ ਲੇਖਾਂ ਅੱਗੇ ਜ਼ੋਰ ਨੀਂ ਚੱਲਿਆ Amrit…
Access our app on your mobile device for a better experience!