ਪਰ ਸਿਰ ਤੇ ਪਿਤਾ ਦਾ ਡਰ ਨਾ ਹੋਣ ਕਰਕੇ ਦੋਵੇ ਪੁੱਤਰ ਸ਼ਰਾਬ ਪੀਣ ਲੱਗ ਪਏ। ਕਮਾਈ ਤਾ ਵਧੀਆ ਕਰਦੇ ਸਨ ਪਰ ਜਿਆਦਾ ਨਸ਼ੇ ਵਿੱਚ ਉਡਾ ਦਿੰਦੇ। ਉਹ ਆਪ ਦਿਲ ਦੀ ਬਹੁਤ ਚੰਗੀ ਸੀ। ਉਸਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ। ਹਰ ਰੋਜ਼ ਗੁਰੂ ਘਰ ਜਾਣਾ ਤੇ ਸਭ ਦਾ ਭਲਾ ਮੰਗਣਾ। ਜਿੰਦਗੀ ਵਿੱਚ ਇੰਨੇ ਦੁੱਖ ਦੇਖੇ ਫਿਰ ਵੀ ਉਹ ਇਹੀ ਕਹਿੰਦੀ ਵੀ ਰੱਬ ਸਭ ਠੀਕ ਕਰੇਗਾ ਪਰ ਸ਼ਾਇਦ ਰੱਬ ਉਸਦੀ ਨਾ ਸੁਣ ਸਕਿਆ। ਕਿੰਨਾ ਸਮਾਂ ਬੀਤ ਗਿਆ ਉਸਦੇ ਪੁੱਤਰਾਂ ਦਾ ਵਿਆਹ ਨਾ ਹੋਇਆ। ਕਈਆਂ ਅੱਗੇ ਤਰਲੇ ਕਿੱਤੇ ਪਰ ਨਾ ਹੋ ਪਾਇਆ। ਲੋਕ ਕਈ ਕੁੱਝ ਕਹਿੰਦੇ ਪਰ ਉਹ ਸੁਣ ਲੈਂਦੀ ਤੇ ਹਮੇਸ਼ਾ ਚੁੱਪ ਰਹਿੰਦੀ। ਕਈ ਰੀਝਾ ਉਸਨੇ ਦਿਲ ਵਿੱਚ ਹੀ ਦੰਬ ਲਈਆ। ਅਖੀਰ ਉਹ ਇੰਨੇ ਦੁੱਖ ਦੇਖਦੀ ਹੋਈ ਇੱਕ ਰਾਤ ਉਸਨੂੰ ਦਰਦ ਹੋਇਆ ਤਾ ਹਸਪਤਾਲ ਲੈ ਆਏ। ਉਥੇ ਹੀ ਵੱਡੀ ਧੀ ਨੂੰ ਫੋਨ ਕੀਤਾ।ਛੋਟਾ ਪੁੱਤਰ ਦੂਰ ਕਿਸੇ ਸ਼ਹਿਰ ਕੰਮ ਤੇ ਗਿਆ ਸੀ। ਰਾਤ ਨੂੰ ਡਾਕਟਰ ਨੂੰ ਦਿਖਾ ਕੇ ਵੱਡੀ ਧੀ ਮਾਂ ਨੂੰ ਆਪਣੇ ਕੋਲ ਲੈ ਆਈ। ਪਰ ਉਸਦੀ ਹੁਣ ਹੋਰ ਦੁੱਖ ਵੇਖਣ ਦੀ ਹਿੰਮਤ ਨਾ ਰਹੀ ਤੇ ਸਵੇਰੇ 10 ਕੁ ਵਜੇ ਦੇ ਨੇੜੇ ਉਸਨੇ ਆਪਣੀ ਧੀ ਦੇ ਜਵਾਕਾਂ (ਆਪਣੇ ਦੋਹਤੇ ਦੋਹਤਰੀਆ) ਵੱਲ ਵੇਖਿਆ ਜਿਵੇਂ ਜਾਂਦੀ ਜਾਂਦੀ ਕੁੱਝ ਕਹਿਣਾ ਚਾਹੁੰਦੀ ਹੋਵੇ ਅਤੇ ਫਿਰ ਧੀ ਦੇ ਸਿਰ ਤੇ ਹੱਥ ਧਰ ਕੇ ਪਿਆਰ ਦਿੱਤਾ ਤੇ ਆਪਣੇ ਸਵਾਸ ਛੱਡ ਗਈ। ਉਸ ਸਮੇਂ ਉਸਦੀ ਧੀ ਨੂੰ ਜੋ ਦੁੱਖ ਹੋਇਆ ਉਸਨੂੰ ਸ਼ਾਇਦ ਹੀ ਕੋਈ ਸਮਝ ਪਾਇਆ। ਪੁੱਤਰ ਵੀ ਖਬਰ ਸੁਣਕੇ ਬਹੁਤ ਦੁੱਖੀ ਹੋਏ। ਉਹਨਾਂ ਦਾ ਘਰ ਉਹਨਾਂ ਦੀ ਮਾਂ ਨਾਲ ਹੀ ਸੀ।
__(*ਖਬਰ ਉਸਦੀ ਸੁਣਕੇ ਆਇਆ ਸੀ ਓਦੋਂ ਹੌਂਕਾ
ਮੰਗਾ ਮੈ ਹਰ ਰੋਜ਼ ਜੇ ਰੱਬ ਦੇਵੇ ਇੱਕ ਮੌਕਾ ,
ਜਾਂਦੀ ਜਾਂਦੀ ਨੇਂ ਇੱਕ ਵਾਰ ਜਦੋਂ ਵੇਖਿਆ ਸੀ ਮੇਰੇ ਵੱਲ
ਇੱਕ ਵਾਰ ਜੇ ਆਵੇ ਮੁੜਕੇ ਤੇਰੇ ਤੌਂ ਪੁੱਛਣੀ ਐ ਉਹ ਗੱਲ *।)
ਉਹ ਬਹੁਤ ਹੀ ਚੰਗੀ ਸੀ। ਜਿਸ ਕਰਕੇ ਸਭ ਨੂੰ ਉਸਦੇ ਜਾਣ ਦਾ ਦੁੱਖ ਹੋਇਆ। ਉਸਦੇ ਜਾਣ ਪਿੱਛੋਂ ਘਰ ਵਿੱਚ ਪੁੱਤਰਾਂ ਦੀ ਰੋਟੀ ਪਕਾਉਣ ਵਾਲਾ ਕੋਈ ਨਹੀਂ ਸੀ। ਭੈਣ ਨੇ ਆਪਣੇ ਕੋਲ ਰਹਿਣ ਲਈ ਕਿਹਾ ਤਾ ਉਹ ਨਾ ਮੰਨੇ। ਫਿਰ ਰੱਲ ਮਿੱਲ ਕੇ ਭੈਣ ਨੇ ਮਾੜਾ ਮੋਟਾ ਛੋਟੇ ਭਰਾ ਦਾ ਵਿਆਹ ਕੀਤਾ ਤਾ ਜੋ ਕੋਈ ਰੋਟੀ ਪਕਾ ਸਕੇ। ਪਰ ਰੱਬ ਪਤਾ ਨਹੀਂ ਕੀ ਚਾਹੁੰਦਾ ਸੀ ਅਜੇ ਉਸਦੇ ਵਿਆਹ ਨੂੰ ਸਾਲ ਵੀ ਨਹੀਂ ਸੀ ਹੋਇਆ ਕਿ ਉਹ ਵੀ ਛੱਡ ਕੇ ਆਪਣੀ ਮਾਂ ਕੋਲ ਤੁਰ ਗਿਆ। ਉਸਦੀ ਮਾਂ ਤੌਂ ਸ਼ਾਇਦ ਆਪਣੇ ਪੁੱਤਰ ਦੇ ਜਾਣ ਦਾ ਇੰਨਾ...
ਵੱਡਾ ਦੁੱਖ ਨਹੀ ਦੇਖਿਆ ਜਾਣਾ ਸੀ। ਇਸ ਕਰਕੇ ਰੱਬ ਉਸਨੂੰ ਪਹਿਲਾਂ ਹੀ ਲੈ ਗਿਆ। ਪੁੱਤਰਾਂ ਦਾ ਮਾਂ ਨਾਲ ਬਹੁਤ ਪਿਆਰ ਸੀ। ਉਸਤੋਂ ਬਾਅਦ ਪਤਾ ਨਹੀਂ ਕਿਸੇ ਨੇ ਕੀ ਕੀਤਾ ਜਾ ਕੀ ਹੋਇਆ। ਰੱਬ ਦਾ ਐਸਾ ਭਾਣਾ ਵਰਤਿਆ ਕਿ ਸਾਲ ਬਾਅਦ ਵੱਡਾ ਪੁੱਤਰ ਵੀ ਪੂਰਾ ਹੋ ਗਿਆ। ਧੀ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸਦਾ ਘਰ ਹੀ ਖਾਲੀ ਹੋ ਗਿਆ। ਜਿਸ ਧੀ ਨੂੰ ਪੇਕੇ ਜਾਣ ਦਾ ਚਾਅ ਰਹਿੰਦਾ ਸੀ। ਉਸਦਾ ਵੀ ਹੁਣ ਪੇਕੇ ਜਾਣ ਨੂੰ ਦਿਲ ਨਹੀਂ ਕਰਦਾ। ਕਿਉਕਿ ਉਥੇ ਉਸਨੂੰ ਹੁਣ ਧੀ ਦੇ ਆਉਣ ਦਾ ਚਾਅ ਕਰਨ ਵਾਲੀ ਮਾਂ ਅਤੇ ਉਸਦੇ ਭਰਾ ਨਹੀਂ ਦਿੱਸਦੇ।
ਹੁਣ ਜਦੋਂ ਉਸ ਮਹਾਨ ਔਰਤ ਬਾਰੇ (ਜਿਸਨੇ ਇੰਨੇ ਦੁੱਖ ਦੇਖੇ) ਕਦੇ ਕੋਈ ਗੱਲ ਕਰਦਾ ਹੈ ਤਾਂ ਅਕਸਰ ਇਹ ਸੁਣਨ ਨੂੰ ਮਿਲਿਆ ਹੈ ਕਿ ਉਸਦੀ ਰੱਬ ਨੇ ਸਾਰੀ ਉਮਰ ਨਾ ਸੁਣੀ ।
ਬਹੁਤ ਦੁੱਖ ਹੋਇਆ ਏ ਕਹਾਣੀ ਲਿਖਦੇ ਹੋਏ। ਇਕ ਮਹਾਨ ਬੱਚੀ ਜਿਸਨੇ ਪਹਿਲਾਂ ਆਪਣੀ ਮਾਂ ਗਵਾਈ। ਇੰਨੇ ਦੁੱਖ ਵੇਖੇ ਫਿਰ ਆਪਣਾ ਪਤੀ ਗਵਾਇਆ ਤੇ ਫਿਰ ਛੋਟੀ ਧੀ ਤੇ ਖੁਦ ਨੂੰ ਗਵਾਉਦੀ ਹੋਏ ਆਪਣੇ ਨਾਲ ਪੁੱਤਰ ਵੀ ਗਵਾ ਲਏ।
ਉਸ ਮਹਾਨ ਔਰਤ ਲਈ ਮੇਰੇ ਵੱਲੋਂ ਲਿਖੇ ਕੁੱਝ ਸ਼ਬਦ ਉਸ ਲਈ 🙏
ਲੱਭਣਾ ਚਾਹੁੰਦੀ ਸੀ ਮੈ ਉਸਨੂੰ ਪਰ
ਉਹ ਤਾਂ ਖੁਦ ਨੂੰ ਗਵਾਉਦੀ ਰਹਿ ਗਈ ।
ਸਿੱਧੀ ਸਿੱਧੀ ਕੌਈ ਕਰਨੀ ਸੀ ਪਰ
ਉਹ ਤਾਂ ਗੱਲ ਘੁੰਮਓਦੀ ਰਹਿ ਗਈ।
ਫਰੌਲਣਾ ਨਈਂ ਸੀ ਚਾਹੁੰਦੀ ਕਿਸੇ ਅੱਗੇ
ਇਸੇ ਕਰਕੇ ਦਿਲ ‘ਚ ਛੁਪਾਓਦੀ ਰਹਿ ਗਈ।
ਕਰਦੀ ਸੀ ਕਈ ਨਿੱਕੀਆਂ ਨਿੱਕੀਆਂ ਪਰ
ਵੱਡੀਆਂ ਵੱਡੀਆਂ ਲੁਕਾਦੀਂ ਰਹਿ ਗਈ।
ਸਵਰਨਾ ਚਾਹੁੰਦੀ ਸੀ ਉਹ ਵੀ ਪਰ
ਸੱਜਣ ਬਿਨ੍ਹਾਂ ਕੰਘੀ ਵਹਾਉਦੀ ਰਹਿ ਗਈ।
ਆਉਦਾ ਨਹੀਂ ਸੀ ਤੇਲਾ ਕਿਧਰੋਂ
ਫਿਰ ਵੀ ਪੁੱਤਰਾਂ ਦੇ ਕਰਜੇ ਲਾਉਂਦੀ ਰਹਿ ਗਈ।
ਜਾਣਾ ਚਾਹੁੰਦੀ ਸੀ ਚਾਵਾਂ ਨਾਲ ਪੇਕੇ
ਪਰ ਉਹ ਤਾਂ ਸੂਟ ਸਵਾਉਂਦੀ ਰਹਿ ਗਈ ।
ਸੋਚਦੀ ਰਹਿੰਦੀ ਸੀ ਬੈਠੀ ਕੁੱਝ ਕੁੱਝ
ਤੇ ਸਾਨੂੰ ਵੀ ਸੋਚਾਂ ਵਿਚ ਪਾਉਂਦੀ ਰਹਿ ਗਈ।
ਬੋਲਦੀ ਨਈ ਸੀ ਮਾੜਾ ਕਿਸੇ ਨੂੰ ਬਸ
ਐਵੀ ਦਿਲ ਤੇ ਲਾਉਂਦੀ ਰਹਿ ਗਈ ।
ਉਹਦੇ ਵਰਗਾਂ ਨਈ ਮਿੱਲਣਾ ਕੋਈ
ਮੈ ਐਵੀ ਲੋਕਾਂ ਨੂੰ ਬੁਲਾਉਂਦੀ ਰਹਿ ਗਈ।
ਨੇੜੇ ਹੋ ਕੇ ਨਾ ਸੁਣੀ ਉਸਦੀ
ਉਹ ਫਿਰ ਵੀ ਰੱਬ ਦੇ ਗੁਣ ਗਾਉਂਦੀ ਰਹਿ ਗਈ।
ਆਪਣਾ ਲੁਕੋ ਲਿਆ ਕਿਸੇ ਕੋਨੇ ਵਿੱਚ
ਤੇ ਸਾਡਾ ਦਰਦ ਵਟਾਓਦੀ ਰਹਿ ਗਈ।
ਹਰਪ੍ਰੀਤ ਕੌਰ ਸੰਧੂ
nish
bhut vdya gg
ਦਵਿੰਦਰ ਸਿੰਘ
ਬਹੁੱਤ ਵਧੀਆ ਲਿਖਿਆ ਜੀ। ਬਹੁੱਤ ਜਜਬਾਤੀ ਕਹਾਣੀ ਆ