1947 ਤੌਂ ਪਹਿਲਾਂ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਇੱਕ ਪਿਆਰੀ ਜਹੀ ਬੱਚੀ ਨੇ ਜਨਮ ਲਿਆ। ਬੜਾ ਹੀ ਸੁੰਦਰ ਚਿਹਰਾ ਅਤੇ ਨਿੱਕੀਆਂ ਨਿੱਕੀਆਂ ਅੱਖਾਂ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ। ਪਰ ਕੁੱਝ ਐਸਾ ਹੋਇਆ ਕਿ ਤਿੰਨ ਮਹੀਨੇ ਬਾਅਦ ਵੰਡ ਦਾ ਰੌਲਾ ਪੈਣ ਤੇ ਉਹ ਆਪਣੀ ਮਾਂ ਕੋਲੋਂ ਵਿੱਛੜ ਗਈ ਪਤਾ ਨਹੀਂ ਉਸਦੀ ਮਾਂ ਖੁਦ ਰੱਬ ਲੈ ਗਿਆ ਜਾਂ ਉਸਨੂੰ ਕਿਸੇ ਨੇ ਮਾਰ ਦਿੱਤਾ। ਫਿਰ ਉਹ ਬੱਚੀ ਆਪਣੇ ਪਿਤਾ ਨਾਲ ਹਿੰਦੁਸਤਾਨ ਆ ਗਈ। ਪਿਤਾ ਨੇ ਹੀ ਪਾਲਿਆ ਤੇ ਚਾਚੀ ਨੇ ਰੋਟੀ ਦਿੱਤੀ ਪਰ ਮਾਂ ਬਿਨ੍ਹਾਂ ਬੱਚੇ ਦੀ ਕੋਈ ਜਿੰਦਗੀ ਨਹੀ ਹੁੰਦੀ। ਚਾਚੀ ਹੁਣੀ ਜੇ ਰੋਟੀ ਦਿੰਦੇ ਤਾ ਕੰਮ ਵੀ ਕਰਾਉਂਦੇ। ਨਿੱਕੀ ਜਿਹੀ ਉਮਰ ਵਿਚ ਹੀ ਉਸਨੇ ਬਹੁਤ ਕੁਝ ਵੇਖ ਲਿਆ। ਇਸ ਤਰ੍ਹਾਂ ਧੱਕਿਆ ਵਿੱਚ ਪਲ ਕੇ ਉਹ ਧੀ ਵੱਡੀ ਹੋਈ। ਫਿਰ ਵਿਆਹ ਹੋਇਆ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਰੱਬ ਨੇ ਸੁਣ ਲਈ ਹੋਵੇ। ਘਰਵਾਲਾ ਬਹੁਤ ਹੀ ਚੰਗਾ ਤੇ ਪੈਲੀ ਅਤੇ ਕੰਮ ਕਾਰ ਵੱਧੀਆ ਹੌਣ ਕਾਰਨ ਹੋਰ ਵੀ ਕਈ ਸੁੱਖ ਮਿਲੇ । ਰੱਬ ਨੇ ਦੋ ਧੀਆਂ ਅਤੇ ਦੋ ਪੁੱਤਰਾਂ ਦੀ ਦਾਤ ਬਖਸ਼ੀ।ਫਿਰ ਇਹ ਹੋਇਆ ਕਿ ਘਰਵਾਲੇ ਦੇ ਭਰਾਵਾਂ ਨੇ ਗੱਲਾ ਵਿੱਚ ਲਾ ਕੇ ਕਿੰਨੀ ਪੈਲੀ ਵੇਚ ਲਈ। ਹੌਲੀ ਹੌਲੀ ਸਮਾਂ ਲੱਗਦਾ ਗਿਆ। ਧੀਆਂ ਵੱਡੀਆਂ ਹੋਈਆ ਤਾਂ ਉਹਨਾਂ ਦਾ ਵਿਆਹ ਕਰਨ ਬਾਰੇ ਸੋਚਿਆ। ਅਜੇ ਵੱਡੀ ਧੀ ਦੀ ਮੰਗਣੀ ਹੀ ਹੋਈ ਸੀ...
ਕੇ ਉਸਦੇ ਘਰਵਾਲੇ ਨੂੰ ਰੱਬ ਲੈ ਗਿਆ। ਚਾਚੇ ਤਾਇਆ ਦੇ ਥੋੜ੍ਹੇ ਸਾਥ ਨਾਲ ਉਸਨੇ ਇਕੱਲਿਆਂ ਹਿੰਮਤ ਕਰਕੇ ਆਪਣੀਆ ਧੀਆਂ ਦਾ ਵਿਆਹ ਕਿੱਤਾ। ਦੋਵੇ ਧੀਆਂ ਚੰਗੇ ਘਰ ਗਈਆ ਤੇ ਇਹ ਦੇਖ ਉਹ ਵੀ ਬਹੁਤ ਖੁਸ਼ ਹੋਈ। ਧੀਆਂ ਨੂੰ ਵੀ ਪਹਿਲਾਂ ਰੱਬ ਨੇ ਧੀਆਂ ਦੀ ਦਾਤ ਬਖਸ਼ੀ। ਪਰ ਛੋਟੀ ਧੀ ਕੋਲ ਬਾਅਦ ਵਿੱਚ ਜਦੋਂ ਪੁੱਤਰ ਦੀ ਦਾਤ ਬਖਸ਼ੀ ਤਾ ਰੱਬ ਉਸਦੀ ਛੋਟੀ ਧੀ ਨੂੰ ਵੀ ਲੈ ਗਿਆ। ਆਪਣੀ ਧੀ ਦੇ ਜਾਣ ਦਾ ਇੱਕ ਮਾਂ ਤੌਂ ਵੱਧ ਦੁੱਖ ਕਿਸਨੂੰ ਹੋ ਸਕਦੈ। ਇਨ੍ਹਾਂ ਦਰਦ ਉਹ ਦਿਲ ‘ਚ ਰੱਖ ਕੇ ਫਿਰ ਵੀ ਲੌਕਾ ਸਾਹਮਣੇ ਖੁਸ਼ ਰਹਿੰਦੀ। ਪਰ ਧੀ ਦਾ ਦਰਦ ਭੁੱਲਾਇਆ ਨਾ ਭੁੱਲਦੀ। ਜਦੋਂ ਆਪਣੀ ਵੱਡੀ ਧੀ ਕੋਲ ਜਾਂਦੀ ਤਾ ਆਪਣੀ ਧੀ ਦੇ ਜਵਾਕਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਤੇ ਅਕਸਰ ਕਈ ਵਾਰ ਵਿੱਚ ਛੋਟੀ ਧੀ ਦਾ ਜਿਕਰ ਹੁੰਦਾ। ਜਿੰਦਗੀ ਵਿੱਚ ਇਨ੍ਹਾਂ ਕੁੱਝ ਗਵਾਇਆ ਪਰ ਉਸਨੇ ਰੱਬ ਤੇ ਹਮੇਸ਼ਾ ਭਰੋਸਾ ਰੱਖਿਆ। ਜਿਆਦਾ ਕਿਸੇ ਨਾਲ ਨਹੀਂ ਬੋਲਦੀ ਸੀ ਬਸ ਚੁੱਪ ਰਹਿੰਦੀ ਸੀ। ਧੀਆਂ ਦੇ ਵਿਆਹ ਵੇਲੇ ਪੁੱਤ ਅਜੇ ਛੋਟੇ ਸਨ।ਹੁਣ ਉਹ ਵੱਡੇ ਹੋਏ ਤਾਂ ਕਮਾਈ ਕਰਨ ਲੱਗੇ ਪਰ…..
ਬਾਕੀ ਅੱਗਲੇ ਭਾਗ ਵਿੱਚ।
ਹਰਪ੍ਰੀਤ ਕੌਰ ਸੰਧੂ
Deepraman kaur
nice story