More Punjabi Kahaniya  Posts
ਦੁਰਘਟਨਾਵਾਂ


ਲੱਗਭਗ ਹਰ ਰੋਜ਼ ਸੜਕ ਦੁਰਘਟਨਾਵਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਨੇ , ਤੇ ਜ਼ਿਆਦਾਤਰ ਮੌਤ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਨੇ l ਅਹਿਜੀ ਖ਼ਬਰ ਸੁਣ ਕੇ , ਦੇਖ ਕੇ ਬਹੁਤ ਦੁੱਖ ਹੁੰਦਾ l ਇਹ ਦੁਰਘਨਾਵਾਂ ਦਿਨੋਂ ਦਿਨ ਵੱਧਦੀਆ ਜਾ ਰਹੀਆਂ ਨੇ , ਤੇ ਇਸਦਾ ਜ਼ਿਆਦਾ ਸ਼ਿਕਾਰ ਨੌਜਵਾਨ ਹੋ ਰਹੇ ਨੇ l
ਜਦੋਂ ਵੀ ਕੋਈ ਅਹਿਜੀ ਘਟਨਾ ਚ ਕਿਸੇ ਦੀ ਮੌਤ ਹੋ ਜਾਂਦੀ ਹੈ , ਲੋਕ ਇਸਦੇ ਪਿੱਛੇ ਜਿੰਮੇਵਾਰ ਸਰਕਾਰਾਂ ਨੂੰ ਮੰਨਦੇ ਨੇ , ਰੱਬ ਨੂੰ ਜਿੰਮੇਵਾਰ ਮੰਨਦੇ ਨੇ , ਜਾਂ ਫ਼ਿਰ ਕਿਸਮਤ ਨੂੰ ਕੋਸਦੇ ਨੇ , ਪਰ ਕਿਆ ਇਸਦੇ ਪਿੱਛੇ ਅਸੀਂ ਖ਼ੁਦ ਜਿੰਮੇਵਾਰ ਨਹੀਂ ? ਮੰਨਿਆ ਕਿ ਜਿੱਥੇ ਸੜਕ ਖ਼ਰਾਬ ਹੈ , ਜਾਂ ਸਰਕਾਰ ਨੇ ਹੋਰ ਮੁੱਢਲੀ ਸਹੂਲਤ ਨਹੀਂ ਦਿੱਤੀ , ਓਥੇ ਅਸੀਂ ਜ਼ਰੂਰ ਸਰਕਾਰ ਨੂੰ ਜਿੰਮੇਵਾਰ ਠਹਿਰਾਅ ਸਕਦੇ ਹਾਂ , ਪਰ ਹਰ ਵਾਰੀ ਨਹੀਂ l
ਅਸੀਂ ਹਰ ਰੋਜ਼ ਦੇਖਦੇ ਹਾਂ , ਕਿ ਕਿੰਨੇ ਕੁ ਲੋਕ ਹੈਲਮੇਟ ਦਾ ਪ੍ਰਯੋਗ ਕਰਦੇ ਨੇ , ਜਾਂ ਸੀਟ ਬੈਲਟ ਲਗਾਉਂਦੇ ਨੇ l ਜੇ ਹੈਲਮੇਟ ਜਾਂ...

ਸੀਟ ਬੈਲਟ ਵਰਤਦੇ ਨੇ , ਤਾਂ ਸਿਰਫ਼ ਲੰਬੇ ਸਫ਼ਰ ਵਿੱਚ ਉਹ ਵੀ ਪੁਲਿਸ ਤੋਂ ਬਚਣ ਲਈ ਨਾ ਕਿ ਖ਼ੁਦ ਤੇ ਦੂਜਿਆਂ ਦੀ ਸੁਰੱਖਿਆ ਲਈ l
ਦੂਜੀ ਗੱਲ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਵਾਹਨ ਬਹੁਤ ਤੇਜ਼ ਚਲਾਉਂਦੇ ਨੇ , ਪਤਾ ਨਹੀਂ ਕੀ ਕਾਹਲ਼ੀ ਹੁੰਦੀ ਉਹਨਾਂ ਨੂੰ , ਇੱਕ ਦੂਜੇ ਦੇ ਵਾਹਨ ਨਾਲ਼ ਦੌੜ ਲਗਾਉਣੀ ਵੀ ਨੌਜਵਾਨਾਂ ਵਿੱਚ ਆਮ ਜਹੀ ਗੱਲ ਹੈ , ਇਸ ਦੌੜ ਵਿੱਚ ਫ਼ਿਰ ਐਬੂਲੈਂਸ ਹੀ ਦੌੜ ਜਿੱਤਦੀ l ਇੱਕ ਹੋਰ ਨੌਜਵਾਨਾਂ ਚ ਟ੍ਰੇਂਡ ਬਣਦਾ ਜਾ ਰਿਹਾ , ਗੱਡੀ ਚਲਾਉਂਦੇ ਸਮੇਂ ਵੀਡੀਓ ਬਣਾਉਣਾ , ਤੇ ਸੋਸ਼ਲ ਮੀਡੀਆ ‘ਤੇ share ਕਰਨਾ , ਬਹੁਤ ਸਾਰੇ ਕੇਸਾਂ ਚ ਵੀਡੀਓ ਬਣਾਉਂਦੇ ਸਮੇਂ ਲੋਕ ਦੁਰਘਟਨਾ ਦਾ ਸ਼ਿਕਾਰ ਹੋਏ ਨੇ l
ਸੋ ਸਾਨੂੰ ਸਭ ਕੁੱਝ ਸਰਕਾਰ ਤੇ ਨਹੀਂ ਛੱਡਣਾ ਚਾਹੀਦਾ , ਸਾਡੀ ਵੀ ਜਿੰਮੇਂਵਾਰੀ ਬਣਦੀ ਹੈ , ਕਿ ਅਸੀਂ ਸਹੀ ਤਰੀਕੇ ਨਾਲ਼ ਸਾਧਨ ਚਲਾਈਏ , ਤੇ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਕਰੀਏ l
ਕਦੇ ਨਾ ਪਹੁੰਚਣ ਨਾਲੋਂ ਦੇਰ ਭਲੀ , ਆਮ ਹੀ ਸੜਕਾਂ ਤੇ ਲਿਖਿਆ ਹੁੰਦਾ , ਜਿਸਦਾ ਅਮਲ ਕਰਨਾ ਚਾਹੀਦਾ ਹੈ l
ਧੰਨਵਾਦ 🙏
✍️ ਹਨੀ ਟੇਡੇਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)