More Punjabi Kahaniya  Posts
ਸਕੂਟਰ


ਬਹੁਤ ਸਾਲ ਪਹਿਲਾਂ ਮੇਰੀ ਸਰਦਾਰਨੀ ਦੇ ਪਿੰਡੋਂ ਖ਼ਾਸ ਰਿਸ਼ਤੇਦਾਰ ਦਾ ਮੁੰਡਾ ਲੁਧਿਆਣੇ ਕਿਸੇ ਕੰਮ ਆਇਆ ਤੇ ਉਸ ਨੇ ਮੈਨੂੰ ਸ਼ਾਮ ਨੂੰ ਫ਼ੋਨ ਕੀਤਾ ਕਿ ਮੈਂ ਤੁਹਾਨੂੰ ਮਿਲਣ ਆਉਣਾ ਮੈਂ ਘਰ ਦਾ ਪਤਾ ਤੇ ਘਰ ਦਾ ਫ਼ੋਨ ਨੰਬਰ ਵੀ ਲਿਖਵਾ ਤਾ ਤੇ ਰਸਤਾ ਵੀ ਸਮਝਾ ਦਿੱਤਾ ਉਸ ਨੇ ਪੁਰਾਣੇ ਸ਼ਹਿਰ ਵੱਲੋਂ ਆਉਣਾ ਸੀ ਉਸ ਨੇ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਤੋਂ ਸਕੂਟਰ ਮੰਗਿਆ ਤੇ ਸਾਨੂੰ ਮਿਲਣ ਲਈ ਚਾਲੇ ਪਾ ਦਿੱਤੇ ਤੇ ਥੋੜੀ ਦੇਰ ਬਾਆਦ ਸਾਡੇ ਪਾਸੇ ਵੱਲ ਏਨੀ ਜ਼ੋਰਦਾਰ ਮੀਂਹ ਪਿਆ ਕਿ ਸਭ ਪਾਸੇ ਜਲ-ਥਲ ਹੋ ਗਿਆ, ਉਹ ਵਿਚਾਰਾ ਮੀਂਹ ਵਿੱਚ ਫਸ ਗਿਆ ਤੇ ਪਾਣੀ ਵਿੱਚ ਉਸ ਦਾ ਸਕੂਟਰ ਵੀ ਬੰਦ ਹੋ ਗਿਆ ਤੇ ਘਰ ਤੋਂ ਥੋੜੀ ਦੂਰ ਇਕ ਗਲੀ ਵਿੱਚ ਸਕੂਟਰ ਸਰਵਿਸ ਵਾਲੀ ਦੁਕਾਨ ਤੇ ਸਕੂਟਰ ਦਿਖਾਇਆ ਤੇ ਮਿਸਤਰੀ ਨੇ ਕਿਹਾ ਥੋੜੀ ਦੇਰ ਬਾਆਦ ਲੈ ਜਾਈਉ ਮੈਂ ਠੀਕ ਕਰ ਦਿੰਦਾ ਹਾਂ ਤੇ ਉਹ ਪੈਦਲ ਹੀ ਘਰ ਪਹੁੰਚ ਗਿਆ ਮੈਂ ਵੀ ਮੀਂਹ ਕਰਕੇ ਘਰ ਦੇਰ ਨਾਲ ਪਹੁੰਚਿਆ ਸੋ ਚਾਹ- ਪਾਣੀ ਪੀਂਦੇ ਦੇਰ ਹੋ ਗਈ ਉਸ ਨੇ ਜਲੰਧਰ ਆਪਣੇ ਸਹੁਰੇ ਜਾਣਾ ਸੀ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਬੱਸ ਚੜਾ ਦਿਉ ਤੇ ਤੁਸੀਂ ਸਕੂਟਰ ਘਰ ਲੈ ਆਉਣਾ ਜਿਸਦਾ ਹੈ ਕੱਲ ਆ ਕੇ ਲੈ ਜਾਵੇਗਾ, ਮੈਂ ਕਿਹਾ ਠੀਕ ਹੈ ਜਦੋਂ ਮੈਂ ਉਸ ਨੂੰ ਬੱਸ ਚੜਾ ਕੇ ਵਾਪਸ ਆਇਆ ਤੇ ਸਕੂਟਰ ਰਿਪੇਅਰ ਵਾਲੀ ਦੁਕਾਨ ਬੰਦ ਹੋ ਚੁੱਕੀ ਸੀ ਤੇ ਅਗਲੇ ਦਿਨ ਮੈ ਸਵੇਰੇ ਜਲਦੀ ਕੰਮ ਤੇ ਚਲਾ ਗਿਆ ਤੇ ਦੁਪਹਿਰੇ ਮੈਂ ਘਰੇ ਪਹੁੰਚਿਆ ਹੀ ਸੀ ਜਿਸਦਾ ਸਕੂਟਰ ਸੀ ਉਹ ਆ ਗਏ ਤੇ ਆਪਾਂ ਦੋਵੇਂ ਸਕੂਟਰ ਵਾਲੀ ਦੁਕਾਨ ਤੇ ਪਹੁੰਚੇ ਤੇ ਅੱਗੇ ਪਤੰਦਰ ਸਕੂਟਰ ਦਾ ਇੰਜ਼ਨ ਖੋਲ ਕੇ ਬੈਠਾ ਸੀ ਏਹ ਦੇਖ ਕੇ ਤਾਂ ਸਕੂਟਰ ਦੇ ਮਾਲਕ ਦੇ ਤਾਂ ਹੋਸ਼ ਉੱਡ ਗਏ ਮੈਂ ਮਕੈਨਿਕ ਵੀਰ ਨੂੰ ਕਿਹਾ ਭਰਾਵਾ ਏਹ ਕੀ ਕੀਤਾ ਛੋਟਾ ਮੋਟਾ ਨੁਕਸ ਹੋਣਾ ਤੂੰ ਇੰਜਣ ਖੋਲ ਕੇ ਬੈਠਾ, ਮੇਰੇ ਕੰਨ ਵਿੱਚ ਕਹਿੰਦਾ ਮੈਨੂੰ ਕੀ ਪਤਾ ਸੀ ਏਹ ਸਕੂਟਰ ਤੁਹਾਡਾ ਹੈ ਹੁਣ ਕੁੱਝ ਨਹੀਂ ਹੋ ਸਕਦਾ ਉਧਰ ਸਕੂਟਰ ਦਾ ਮਾਲਕ ਗਰਮ ਹੋ ਰਿਹਾ ਸੀ ਕੀ ਏਹ ਕੀ ਭਾਣਾ ਵਰਤ ਗਿਆ ਤੇ ਉਸ ਮਾਰਕੀਟ ਦੇ ਦੁਕਾਨਦਾਰ ਸਾਨੂੰ ਕਹਿਣ ਕੀ ਤੁਸੀਂ...

ਇਸਦੇ ਕੋਲ ਕਿੱਥੇ ਫਸ ਗਏ ਤੇ ਹਾਰ ਕੇ ਸਕੂਟਰ ਦਾ ਮਾਲਕ ਮਕੈਨਿਕ ਨੂੰ ਬੋਲਿਆ ਤੂੰ ਵਾਪਸ ਇੰਜਣ ਫਿੱਟ ਕਰਦੇ ਮੈਂ ਆਪੇ ਆਪਣੇ ਜਾਣਕਾਰ ਕੋਲੋਂ ਠੀਕ ਕਰਵਾ ਲਵਾਂਗਾ ਤੇ ਉਹ ਦੁਬਾਰਾ ਫਿੱਟ ਕਰਨ ਦੇ 900/- ਮੰਗੀ ਜਾਵੇ ਜੋ ਕੀ ਬਹੁਤ ਜ਼ਿਆਦਾ ਸਨ ਸਾਡੇ ਤੇ ਹੋਰ ਦੁਕਾਨਦਾਰਾਂ ਦੇ ਕਾਫ਼ੀ ਜ਼ੋਰ ਪਾਉਣ ਤੇ ਉਹ ਮਸਾਂ 500/- ਤੇ ਮੰਨਿਆ ਤੇ ਹੁਣ ਸਕੂਟਰ ਦਾ ਮਾਲਕ ਮੇਰੇ ਵੱਲ ਵੇਖੇ ਤੇ ਮੈਂ ਉਸ ਵੱਲ ਕੀ ਪੈਸੇ ਕਿਸ ਨੇ ਦੇਣੇ ਨੇ ਉਸਨੂੰ ਸ਼ਸ਼ੋਪੰਜ ਵਿੱਚ ਪਿਆ ਦੇਖ ਕੇ ਮੈਂ ਕਿਹਾ ਕੋਈ ਨਾ ਜੀ ਪੈਸੇ ਮੈਂ ਦੇ ਦਿੰਦਾ ਹਾਂ ਉਹ ਕਹਿੰਦਾ ਕੀ ਤੁਹਾਡਾ ਕੀ ਕਸੂਰ, ਮੈ ਕਿਹਾ ਵੀਰ ਨਾ ਮੇਰਾ ਕਸੂਰ ਤੇ ਨਾ ਤੁਹਾਡਾ ਤੇ ਨਾ ਹੀ ਸਕੂਟਰ ਲਿਆਉਣ ਵਾਲੇ ਦਾ ਤੇ ਉਨਾਂ ਕਿਹਾ ਚੱਲੋ ਆਪਾਂ 250-250/- ਪਾ ਲੈਂਦੇ ਹਾਂ ਸੋ ਉਸ ਮਿਸਤਰੀ ਨੂੰ 500/- ਦੇ ਕੇ ਖਹਿੜਾ ਛਡਵਾਇਆ ਤੇ ਸਕੂਟਰ ਦੁਬਾਰਾ ਫਿੱਟ ਕਰਵਾ ਕੇ ਤੇ ਰੋੜ ਕੇ ਸੜਕ ਵੱਲ ਰਿਕਸ਼ੇ ਦੀ ਭਾਲ ਵਿੱਚ ਚੱਲ ਪਏ, ਰਸਤੇ ਵਿੱਚ ਮੈਂ ਕਿਹਾ ਵੀਰ ਜੀ ਕਿੱਕ ਮਾਰ ਕੇ ਦੇਖ ਲਉ ਸਾਇਦ ਸਟਾਰਟ ਹੋ ਜਾਵੇ ਉਨਾਂ ਨੇ ਤੇ ਮੈਂ ਬਹੁਤ ਕਿੱਕਾਂ ਮਾਰੀਆਂ ਪਰ ਸਕੂਟਰ ਟੱਸ ਤੋਂ ਮੱਸ ਵੀ ਨਾ ਹੋਇਆ ਮੈਂ ਕਿਹਾ ਪੈਟਰੋਲ ਦੇਖ ਲਉ ਕਿਤੇ ਮੁੱਕਿਆ ਹੀ ਨਾ ਹੋਵੇ ਤੇ ਉਨਾਂ ਮੱਥੇ ਹੱਥ ਮਾਰਿਆ ਕਿ ਜਦੋਂ ਬਾਹਰੋਂ ਆਏ ਭਾਈ ਸਾਹਿਬ ਕੱਲ ਮੇਰੇ ਮਗਰੋਂ ਸਕੂਟਰ ਘਰੋਂ ਲੈ ਕੇ ਆਏ ਸਨ ਤਾਂ ਪੈਟਰੋਲ ਥੋੜਾ ਸੀ ਉਹੀ ਮੁੱਕ ਗਿਆ ਹੋਣਾ ਮਕੈਨਿਕ ਨੇ ਸਾਡੇ ਕੋਲੋਂ ਏਵੇਂ ਹੀ ਪੈਸੇ ਭੋਟ ਲਏ ਤੇ ਜਦੋਂ ਅਸੀਂ ਟੈਂਕੀ ਖੋਲ ਕੇ ਦੇਖੀ ਤੇ ਪੰਜਾਬ ਦੇ ਖ਼ਜ਼ਾਨੇ ਵਾਂਗੂ ਬਿਲਕੁਲ ਖਾਲ਼ੀਂ ਤੇ ਮੈਂ ਆਪਣੇ ਸਕੂਟਰ ਵਿੱਚੋਂ ਪੈਟਰੋਲ ਕੱਢ ਕੇ ਉਸਦੇ ਸਕੂਟਰ ਵਿੱਚ ਪਾਇਆ ਤੇ ਕਿੱਕ ਮਾਰਨ ਤੇ ਸਕੂਟਰ ਫਰਾਟੇ ਮਾਰਨ ਲੱਗ ਪਿਆ ਚੱਲੋ ਏਨੀ ਜੱਦੋ-ਜਹਿਦ ਨਾਲ ਸਕੂਟਰ ਮਾਲਕ ਮੁਸਕਰਾ ਕੇ ਆਪਣੇ ਰਾਹ ਪੈ ਗਿਆ ਤੇ ਆਪਾਂ ਆਪਣੇ, ਮੁੜ ਕੇ ਕਦੇ ਮੇਲ ਨਹੀਂ ਹੋਇਆ ।
ਜਗਜੀਤ ਸਿੰਘ ਲੁਧਿਆਣਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)