More Punjabi Kahaniya  Posts
ਵਜੂਦ


ਸੰਘਰਸ਼ ਵੇਲੇ ਜਦੋਂ ਵੀ ਲੁਧਿਆਣਿਓਂ ਜਗਰਾਉਂ ਜਾਣਾ ਪੈਂਦਾ ਤਾਂ ਪੈਸੇੰਜਰ ਗੱਡੀ ਰਾਂਹੀ ਹੀ ਜਾਂਦੇ..ਮੈਂ ਅਕਸਰ ਚੁੱਪ ਰਹਿੰਦਾ ਪਰ ਭਾਈ ਗੁਰਜੰਟ ਸਿੰਘ ਕਿਸੇ ਨਾ ਕਿਸੇ ਨਾਲ ਗੱਲੀ ਲੱਗ ਜਾਂਦਾ..!
ਇੱਕ ਵੇਰ ਇੰਝ ਹੀ ਗੱਡੀ ਵਿਚ ਮਿਲਿਆ ਇੱਕ ਬਿਹਾਰੀ ਮੁੰਡਾ ਜਗਰਾਉਂ ਵਾਲੀ ਠਾਹਰ ਤੇ ਲੈ ਆਂਦਾ..ਉਸ ਅੰਦਰ ਲੁਕਿਆ ਹੋਇਆ ਇੱਕ ਬਾਗੀ ਸਾਨੂੰ ਹਮੇਸ਼ਾਂ ਹੀ ਪ੍ਰਭਾਵਿਤ ਕਰਦਾ..ਉਹ ਸਾਡੇ ਲਈ ਰੋਟੀ ਬਣਾਉਂਦਾ..ਆਏ ਗਏ ਦਾ ਖਿਆਲ ਰੱਖਦਾ ਅਤੇ ਹੋਰ ਵੀ ਕਿੰਨੇ ਸਾਰੇ ਕੰਮ..!
ਹੌਲੀ ਹੌਲੀ ਉਹ ਸਭ ਕੁਝ ਜਾਣ ਗਿਆ..ਇੱਕ ਦਿਨ ਮੌਕਾ ਮਿਲਿਆ..ਥੱਲੇ ਬਣੇ ਭੋਰੇ ਵਿਚੋਂ ਕਿੰਨਾ ਕੁਝ ਕੱਢ ਦੌੜ ਗਿਆ..ਮਗਰ ਚਿਠੀ ਲਿਖ ਛੱਡ ਗਿਆ..ਮੁਆਫ ਕਰਿਓ..!
ਦੋ ਅਸਾਲਟਾਂ ਇੱਕ ਪਿਸਤੌਲ ਅਤੇ ਤਿੰਨ ਕੂ ਲੱਖ ਰੁਪਈਏ ਅਤੇ ਜਥੇਬੰਦੀ ਦੇ ਕਿੰਨੇ ਸਾਰੇ ਲੈਟਰ ਪੇਡ!
ਕੁਝ ਸਮੇਂ ਬਾਅਦ ਭਾਈ ਸਾਬ ਸ਼ਹੀਦੀ ਪਾ ਗਏ ਤੇ ਮੈਂ ਪਾਰ ਚਲਾ ਗਿਆ..ਵਾਪਸੀ ਹੋਈ ਤਾਂ ਕਿੰਨਾ ਕੁਝ ਬਦਲ ਚੁਕਾ ਸੀ..ਫੇਰ ਇਹਨਾਂ ਬਦਲੇ ਹੋਏ ਹਾਲਾਤਾਂ ਵਿਚ ਹੀ ਸੰਨ ਛਿਆਨਵੇਂ ਵਿਚ ਗ੍ਰਿਫਤਾਰੀ ਹੋ ਗਈ..!
ਇੱਕ ਵੇਰ ਲੁਧਿਆਣੇ ਰਿਮਾਂਡ ਤੇ ਆਏ ਨੂੰ ਇੱਕ ਪੁਲਸ ਵਾਲੇ ਨੇ ਕਿੰਨੀਆਂ ਗੱਲਾਂ ਦੱਸੀਆਂ..ਇੱਕ ਵੇਰ ਖੰਨੇ ਇਲਾਕੇ ਵਿਚ ਲਿਬਰੇਸ਼ਨ ਫੋਰਸ ਦੇ ਨਾਮ ਹੇਠ ਫਿਰੌਤੀਆਂ ਅਤੇ ਲੁੱਟਾਂ ਖੋਹਾਂ ਦਾ ਸਿਲਸਿਲਾ ਇੱਕ ਦਮ ਵੱਧ ਗਿਆ..ਮਹਿਕਮਾਂ ਹੈਰਾਨ ਸੀ ਕੇ ਏਡੀ ਵੱਡੀ ਜਥੇਬੰਦੀ ਅਤੇ ਨਿੱਕੀਆਂ ਨਿੱਕੀਆਂ ਲੁੱਟਾਂ ਖੋਹਾਂ..ਵਾਰਦਾਤਾਂ ਦਾ ਤਰੀਕਾ ਅਤੇ ਬੰਦਿਆਂ ਦਾ ਹੁਲੀਆ ਹਮੇਸ਼ਾਂ ਹੀ ਇੱਕੋ ਜਿਹਾ..!
ਅਖੀਰ ਇੱਕ ਦਿਨ ਦੋ ਹੋਮਗਾਰਡ ਵਾਲੇ ਫੜ ਲਏ..ਸਾਰੀ ਗੱਲ ਖੁੱਲ ਗਈ..ਦੱਸਣ ਲੱਗੇ ਕੇ ਇੱਕ ਰਾਤ ਹਾਵੜਾ ਮੇਲ ਵਿਚ ਗਸ਼ਤ ਦੇ ਦੌਰਾਨ ਇੱਕ ਡਰੇ ਹੋਏ ਭਈਏ ਦੀ ਤਲਾਸ਼ੀ ਲਈ..ਕੋਲ ਨਵੇਂ ਨਕੋਰ ਅਟੈਚੀ ਵਿਚੋਂ ਦੋ...

ਅਸਾਲਟਾਂ ਇੱਕ ਪਿਸਟਲ ਅਤੇ ਲੱਖਾਂ ਦੀ ਨਕਦੀ ਬਰਾਮਦ ਹੋਈ..ਦੱਸਣ ਲੱਗਾ ਕੇ ਆਪਣੇ ਮਾਲਕਾਂ ਦੀ ਚੋਰੀ ਕਰਕੇ ਭੱਜ ਰਿਹਾਂ ਸਾਂ..!
ਫੇਰ ਦੋਹਾਂ ਸਲਾਹ ਕਰ ਉਹ ਬਹੀਏ ਨੂੰ ਮਾਰ ਲਾਸ਼ ਗੱਡੀ ਤੋਂ ਬਾਹਰ ਸੁੱਟ ਦਿੱਤੀ!
ਫੇਰ ਓਹਨਾ ਅਸਾਲਟਾਂ ਅਤੇ ਲੈਟਰ ਪੈਡਾਂ ਨਾਲ ਕੁਝ ਕੂ ਲੱਖ ਥੋੜੇ ਸਮੇਂ ਵਿਚ ਹੀ ਕਰੋੜਾਂ ਤੱਕ ਅੱਪੜ ਗਏ..!
ਔਰਤਾਂ..ਰਹਿਣ ਸਹਿਣ..ਐਸ਼ਪ੍ਰਸ਼ਤੀ..ਖੁੱਲ੍ਹਾ ਖਰਚ..ਸ਼ਰਾਬ ਅਤੇ ਸ਼ਬਾਬ..ਇੱਕ ਵੇਰ ਦੋਵੇਂ ਆਪੋ ਵਿਚ ਲੜ ਪਏ ਤੇ ਸਾਰਾ ਭਾਂਡਾ ਫੁੱਟ ਗਿਆ..!
ਮਹਿਕਮੇਂ ਦੇ ਅਫਸਰਾਂ ਨੇ ਬਰਾਮਦ ਹੋਈ ਰਕਮ ਆਪੋ ਵਿਚ ਵੰਡਣ ਤੋਂ ਪਹਿਲਾਂ ਦੋਵੇਂ ਮੁਕਾ ਦਿੱਤੇ..ਗੱਲ ਕਿਥੋਂ ਸ਼ੁਰੂ ਹੋਈ ਕਿਥੇ ਜਾ ਮੁੱਕੀ!
ਭਾਈ ਦਲਜੀਤ ਸਿੰਘ ਦੀ ਲਿਖੀ ਕਿਤਾਬ ਦੇ ਇਸ ਬਿਰਤਾਂਤ ਨੂੰ ਪੜਨ ਮਗਰੋਂ ਕਿੰਨਾਂ ਕੁਝ ਚੇਤੇ ਆ ਗਿਆ..ਕੁਝ ਐਸੇ ਜੋ ਰਾਤੋ ਰਾਤ ਲੱਖਪਤੀ ਹੋ ਗਏ..ਕੁਝ ਐਸੇ ਜਿਹਨਾਂ ਦਿਨਾਂ ਵਿਚ ਸ਼ਹਿਰ ਬਦਲ ਕੋਠੀਆਂ ਫੈਕਟਰੀਆਂ ਲਾ ਲਈਆਂ ਤੇ ਕਈ ਅੱਖ ਦੇ ਫੋਰ ਵਿਚ ਸੈਂਕੜੇ ਕਿੱਲਿਆਂ ਦੇ ਮਾਲਕ ਬਣ ਗਏ..!
ਹਰੇਕ ਨੂੰ ਤੇ ਗੱਡੀ ਵਿਚ ਬੈਠਾ ਕੋਈ ਭਈਆ ਨਹੀਂ ਸੀ ਮਿਲਿਆ ਪਰ ਲਹਿਰ ਨਾਲ ਸਬੰਧਿਤ ਕੁਝ ਐਸੇ ਵਜੂਦ ਜਰੂਰ ਮਿਲੇ ਜੋ ਓਹਨਾ ਦੇ ਘਰ ਇਕ ਰਾਤ ਠਹਿਰਨ ਮਗਰੋਂ ਫੇਰ ਕਦੇ ਨਹੀਂ ਮੁੜੇ!
ਜਾਂਦੇ ਜਾਂਦੇ ਜਿਕਰਯੋਗ ਏ ਕੇ ਪਿੱਛੇ ਜਿਹੇ ਤੁਰ ਗਈ ਇੰਗਲੈਂਡ ਦੀ ਰਾਣੀ ਆਪਣੇ ਪਿੱਛੇ ਕਿੰਨੇ ਕੁਝ ਤੋਂ ਇਲਾਵਾ ਤਿੰਨ ਕਵਿੰਟਲ ਸੋਨਾ ਵੀ ਛੱਡ ਗਈ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)