ਮੇਰਾ ਇੱਕ ਕਾਲਜ ਵੇਲੇ ਦਾ ਯਾਰ ਥਾਣੇਦਾਰ ਲੱਗਿਆ …ਬਹੁਤ ਨੇਕ ਦਿਲ ਤੇ ਸਾਊ ਬੰਦਾ …ਰੌਣਕੀ ਵੀ ਬਹੁਤ ਹੈ …ਸਾਡੇ ਨੇੜੇ ਦੇ ਸ਼ਹਿਰ ਐਸ ਐਚ ਓ ਲੱਗਿਆ ਸੀ ….…
ਇੱਕ ਦਿਨ ਮੈਂ ਮਿਲਣ ਗਿਆ ਤਾਂ ਉਦਾਸ ਜਿਹਾ ਬੈਠਾ ਸੀ …ਮੈਂ ਕਿਹਾ ਕਿ ਕੀ ਗੱਲ ਥਾਣੇਦਾਰਾ.. ਉਦਾਸ ਕਿਉਂ ਬੈਠਾ ..ਕਹਿੰਦਾ ਯਾਰ ਮੇਰੇ ਨਾਲ ਨੌਕਰੀ ਵਟਾ ਲਾ …ਤੁਹਾਡੇ ਵਾਲੀ ਨੌਕਰੀ ਬਹੁਤ ਵਧੀਆ ।ਮੈਂ ਕਿਹਾ ਯਾਰ ਤੁਹਾਡੀ ਨੌਕਰੀ ਦੀ ਏਨੀ ਟੌਹਰ ਆ …ਦੁਨੀਆ ਸਲਾਮਾਂ ਕਰਦੀ ਹੈ ਤੁਹਾਨੂੰ …ਸਾਨੂੰ ਕੌਣ ਪੁੱਛਦਾ ..
ਕਹਿੰਦਾ ਆਹ ਟੌਹਰ ਵਾਲੇ ਮਾਣ ਤਾਣ ਦੇ ਤਾਂ ਪੱਟੇ ਆ ….ਇਸੇ ਕਰਕੇ ਤਾਂ ਸਹਾਰੀ ਜਾਨੇ ਆ ਸਭ ਕੁਝ ..ਟੌਹਰ ਤਾਂ ਯਾਰ ਤੁਹਾਨੂੰ ਬਾਹਰੋਂ ਹੀ ਲੱਗਦੀ ਹੈ ਯਾਰ ਸਾਡੇ ਅਫ਼ਸਰ ਗਾਲ਼ਾਂ ਬਹੁਤ ਕੱਢਦੇ ਆ ਸਾਨੂੰ ..ਕਈ ਵਾਰ ਤਾਂ ਮਨ ਉਦਾਸ ਹੋ ਜਾਂਦਾ ..
ਕਹਿੰਦਾ ਲੈ ਸੁਣ ਇੱਕ ਗੱਲ ..ਦੋ ਕੁੱਤਿਆਂ ਦੀ ਆਪਸ ਵਿੱਚ ਮਿੱਤਰਤਾ ਸੀ ..ਇੱਕ ਕਾਲੇ ਰੰਗ ਦਾ ਸੀ ਜਿਸਨੂੰ ਕਿਸੇ ਗਰੀਬ ਜਿਹੇ ਬੰਦੇ ਦੇ ਘਰ ਤੋਂ ਰੋਟੀ ਮਿਲ ਜਾਂਦੀ ਸੀ ਤੇ ਦੂਜਾ ਡੱਬੂ ਸੀ ਜਿਸਨੂੰ ਇੱਕ ਅਮੀਰ ਬੰਦੇ ਦੇ ਘਰ ਰੋਟੀ ਖਾਣ ਜਾਂਦਾ ਸੀ ..ਅਮੀਰ ਬੰਦੇ ਦੇ ਘਰ ਰੱਖੇ ਡੱਬੂ ਕੁੱਤੇ ਨਾਲ ਮਾੜੀ ਬਹੁਤ ਹੁੰਦੀ ਸੀ ਕਈ ਵਾਰ ਰੋਟੀ ਵੀ ਨਹੀ ਮਿਲਦੀ ਸੀ ….ਕੁੱਟ ਮਾਰ ਕਰ ਕੇ ਵੀ ਭਜਾ ਦਿੰਦੇ ਸੀ ।
ਗਰੀਬ ਬੰਦੇ ਦੇ ਘਰ ਰੱਖਿਆ ਕੁੱਤਾ ਇੱਕ ਦਿਨ ਡੱਬੂ ਨੂੰ ਕਹਿੰਦਾ...
ਯਾਰ ਤੂੰ ਕਿਉਂ ਉੱਥੇ ਜਾਨਾ ..ਏਨੀ ਦੁਰਗਤ ਹੁੰਦੀ ਹੈ ਤੇਰੀ …ਰੋਟੀ ਤੈਨੂੰ ਨੀ ਟਾਇਮ ਨਾਲ ਮਿਲਦੀ ..ਕੁੱਟ ਅਲੱਗ ਪੈ ਜਾਂਦੀ ਹੈ …
ਤਾਂ ਅਮੀਰ ਦੇ ਘਰ ਰੱਖਿਆ ਡੱਬੂ ਕੁੱਤਾ ਕਹਿੰਦਾ ਕਿ ਯਾਰ ਅਸਲ ਵਿੱਚ ਸਾਡੇ ਮਾਲਕ ਦੇ ਦੋ ਵਿਆਹ ਨੇ ….ਦੋਵੇਂ ਮਾਲਕਣਾਂ ਆਪਸ ਵਿੱਚ ਲੜਦੀਆਂ ਬਹੁਤ ਨੇ …ਜਦੋਂ ਵੀ ਲੜਦੀਆਂ ਨੇ ਤਾਂ ਇੱਕ ਦੂਜੀ ਨੂੰ ਮਿਹਣੇ ਦਿੰਦੀਆਂ ਨੇ ਕਿ …ਤੂੰ ਡੱਬੂ ਕੁੱਤੇ ਦੀ….ਤੂੰ ਡੱਬੂ ਕੁੱਤੇ ਦੀ…
ਡੱਬੂ ਕਹਿੰਦਾ ਯਾਰ ਬੱਸ ਯਾਰ ਇਹੀ ਮਾਣ ਤਾਣ ਜਿਹੇ ਕਰਕੇ ਬੇਇੱਜਤੀ ਸਹਾਰੀ ਜਾਨੇ ਆ ..ਹੋਰ ਕਿਤੇ ਨੀ ਜਾਂਦੇ ।
ਥਾਣੇਦਾਰ ਕਹਿੰਦਾ ਯਾਰ ਅਸੀਂ ਵੀ ਮਾਣ ਤਾਣ ਕਰਕੇ ਹੀ ਸਹਾਰੀਂ ਜਾਨੇ ਸਭ ਕੁਝ ।
ਮੇਰੇ ਥਾਣੇਦਾਰ ਯਾਰ ਦੀ ਗੱਲ ਸੁਣ ਕੇ ਮੈਂ ਬਹੁਤ ਹੱਸਿਆ …ਮੈਂ ਕਿਹਾ ਤੂੰ ਵੀ ਯਾਰ ਸਿਰਾ ਲਾ ਦਿੰਨਾ ।
(ਪਰ ਮੈਂ ਮਹਿਸੂਸ ਕਰਦਾ ਕਿ ਇਹ ਕੋਈ ਇੱਕ ਮਹਿਕਮੇ ਦੀ ਗੱਲ ਨਹੀ ਅਸੀਂ ਸਾਰੇ ਹੀ ਜਿੰਦਗੀ ਵਿੱਚ ਅਨੇਕਾਂ ਵਾਰ ਆਪਣੇ ਅਹੁੱਦੇ ਤੇ ਬਾਹਰੀ ਮਾਣ ਤਾਣ ਕਰਕੇ ਜਾਂ ਜਿੰਮੇਵਾਰੀਆਂ / ਮਜਬੂਰੀਆਂ ਕਰਕੇ ਆਪਣੇ ਕੰਮ ਤੇ ਆਪਣੇ ਤੋਂ ਉਪਰਲਿਆਂ ਦੀਆਂ ਕਈ ਵਧੀਕੀਆਂ ਤੇ ਕਈ ਗੱਲਾਂ ਸਹਿ ਜਾਨੇ ਕਿ ਕਾਹਨੂੰ ਰੋਲਾ ਪਾਉਣਾ )
ਹਰਵਿੰਦਰ ਸਿੰਘ ਭੱਟੋਂ
Access our app on your mobile device for a better experience!