More Punjabi Kahaniya  Posts
ਵਿਚਾਰਾ ਪਤੀ


ਪਤੀ ਪਤਨੀ ਕਾਰ ਵਿਚ ਕਿਸੇ ਵਿਆਹ ਤੇ ਜਾ ਰਹੇ ਸਨ। ਹੁਣ ਪਤਨੀ ਨਾਲ ਹੋਵੇ ਤਾਂ ਵਿਆਹ ਕਿਵੇਂ ਮਿਸ ਹੋ ਸਕਦਾ ਹੈ। ਵਿਆਹ ਕਈ ਜ਼ਰੂ੍ਰੀ ਹੁੰਦੇ ਹਨ ਤੇ ਕਈ ਗੈਰ ਜਰੂਰੀ, ਨਾਂ ਵੀ ਜਾਵੋ ਤਾਂ ਸਰ ਸਕਦਾ ਹੈ ਪਰ ਨਵੀ ਖਰੀਦੀ ਸਾੜੀ, ਸੂਟ ਕੌਣ ਵੇਖੇਗਾ? ਇਸ ਲਈ ਹਰ ਵਿਆਹ ਹੀ ਜ਼ਰੂਰੀ ਹੈ। ਭਾਵੇਂ ਰਿਸ਼ਤੇ ਬਾਬਤ ਦਸਣ ਲਈ ਦਸ ਮਿੰਟ ਲੱਗ ਜਾਣ। ਫੇਰ ਪਤਨੀ ਦਾ ਦਿਲ ਕਰਦਾ ਹੈ ਕਿ ਕਿਹੜਾ ਵੇਲਾ ਹੋਵੇ ਉਡ ਕੇ ਪਹੁੰਚਿਆ ਜਾਵੇ।

ਹੋਇਆ ਇੰਝ ਕਿ ਰਸਤੇ ਵਿਚ ਕਾਰ ਪੰਚਰ ਹੋ ਗਈ ਤੇ ਪਤੀ ਵਿਚਾਰ ਦੀ ਸ਼ਾਮਤ ਆ ਗਈ।( ਇਹ ਕਿਸੇ ਹਿੰਦੀ ਦਾ ਪੰਜਾਬੀ ਵਿਚ ਵਿਗੜੈਲ ਰੂਪ ਹੈ, ਜਿਸ ਵਿਚ ਤੜਕਾ ਵੀ ਸ਼ਾਮਲ ਹੈ। ਉਂਝ ਵੀ ਵਿਆਹ ਸਗਨ ਤੇ ਤੜਕਾ ਤੇ ਲਗਣਾ ਹੀ ਚਾਹੀਦਾ ਹੈ। ਇਸ ਨੂੰ ਲਾਈਟ ਹੀ ਸਮਝਿਆ ਜਾਵੇ।)

ਪਤੀ ਵਿਚਾਰਾ ਕਾਰ ਵਿਚੋਂ ਉਤਰਿਆ ਤੇ ਸਟਪਣੀ ਕਢੀ ਤੇ ਆਪਣੇ ਕੰਮ ਤੇ ਲੱਗ ਗਿਆ।

ਪਤਨੀ ਵੀ ਉਤਰੀ ਤੇ ਭੁਨਰ ਭੁਨਰ ਕਰਨ ਲੱਗ ਪਈ। ਪਹਿਲਾਂ ਤਾਂ ਬੁੜਬੁੜਾ ਰਹੀ ਸੀ ਤੇ ਫਿਰ ਅਵਾਜ਼ ਆਪਣੇ ਆਪ ਹੀ ਉੱਚੀ ਹੋ ਗਈ। ਪੇਸ਼ ਹੈ ਇੱਕ ਨਮੂਨਾ ਵਿਆਹ ਤੋਂ ਪਹਿਲਾਂ ਦਾ, ਜਿਸਨੂੰ ਸੁਣਕੇ ਤੁਹਾਨੂੰ ਆਪਣਾ ਵਿਆਹ ਕਦੇ ਵੀ ਯਾਦ ਨਹੀ ਆਵੇਗਾ।

ਵੇਖਕੇ ਤੇ ਚਲਾ ਹੀ ਨਹੀ ਸਕਦੇ ਪਤਾ ਨਹੀ ਕਿਹੜੇ ਪਾਸੇ ਧਿਆਨ ਰਹਿੰਦਾ ਹੈ ਅੱਜਕਲ। ਨਾਂ ਤੁਹਾਨੂੰ ਨੌਕੀਲੇ ਪੱਥਰ ਦਿਸੇ ਹੀ ਨਹੀ,ਅੱਖਾਂ ਹਨ ਕਿ ਕੌਲ ਡੌਡੇ?

ਪਤੀ ਵਿਚਾਰਾ ਚੁੱਪ, ਹੋਰ ਕਰ ਵੀ ਕੀ ਸਕਦਾ ਸੀ ਸੜਕ ਦੇ ਵਿਚਕਾਰ, ਉਧਰੋਂ ਕੋਟ ਪਾਇਆ ਹੋਇਆ ਸੀ ਤੇ ਜੈਕ ਫਿਟ ਹੀ ਨਹੀ ਹੋ ਰਿਹਾ ਸੀ ਤੇ ਇਧਰ ਸੀਡੀ ਚਲਦੀ ਪਈ ਸੀ।

ਬਸ ਜਾਣਾ ਹੋਣਾ ਹੋਵੇ ਹੋਰ ਕਿਤੇ, ਭਰਾ ਵਲ ਜਾਣਾ ਹੋਵੇ ਤਾਂ ਰੂਪ ਵੇਖੋ ਕਿਵੇਂ ਚੜਦਾ ਹੈ ਇਹਦੇ ਤੇ, ਮੈਂ ਵਿਆਹ ਲਈ ਕੀ ਕਹਿ ਦਿੱਤਾ, ਜਰਿਆ ਹੀ ਨਹੀ ਗਿਆ, ਪੱਥਰਾਂ ਤੇ ਚੜ੍ਹਾ ਦਿੱਤੀ ਕਾਰ। ਪੈਚਰ ਤੇ ਜਿਹੜਾ ਹੋਣਾ ਸੀ ਹੋ ਗਿਆ ਡੈਂਟ ਵੀ ਪੈ ਗਿਆ ਹੋਣਾ ਕਿਤੇ ਨਾ ਕਿਤੇ।

ਪਤੀ ਦਾ ਦਿਲ ਕਰੇ ਕਿ ਕਹੇ ਕਿ ਸਾਫ ਸੜਕ ਵਿਚ...

ਪੱਥਰ ਕਿੱਥੇ ਹਨ? ਪਰ ਉਹ ਚੁੱਪ ਰਿਹਾ। ਕਲਪਿਤ ਪੱਥਰਾਂ ਨੂੰ ਬਰਦਾਸ਼ਤ ਕਰਨਾ ਹੀ ਪੈਣਾ ਸੀ।

ਪਤਨੀ ਨੇ ਵੇਖਿਆ ਕਿ ਇਹ ਤੇ ਬੋਲਦਾ ਹੀ ਨਹੀ ਤੇ ਫਿਰ ਦੂਜਾ ਤੀਰ ਛਡ ਦਿੱਤਾ, — ਪਤਾ ਨਹੀ ਕਿਹੋ ਜਿਹੇ ਡਰਾਇਵਰ ਹੋ? ਪਤਨੀ ਨਾਲ ਬੈਠੀ ਹੈ ਫਿਰ ਵੀ ਰਫ ਚਲਾ ਰਹੇ ਹੋ? ਜ਼ਰੂਰ ਨਜ਼ਰ ਇਧਰ ਉਧਰ ਹੋਵੇਗੀ, ਇੱਕ ਤੇ ਮਰਦਾਂ ਨੂੰ ਆਸੇ ਪਾਸੇ ਵੇਖਣ ਦੀ ਬਹੁਤ ਗੰਦੀ ਆਦਤ ਹੈ ਸਾਰੇ ਇੱਕੋ ਜਿਹੇ।

ਮੈਨੂੰ ਤੇ ਸਮਝ ਨਹੀ ਆਉਂਦੀ ਤੁਹਾਨੂੰ ਲਾਇਸੈਂਸ ਮਿਲ ਕਿਵੇਂ ਗਿਆ?

ਹੁਣ ਪਤਾ ਨਹੀ ਸਟੈਪਨੀ ਵੀ ਠੀਕ ਹੈ ਕਿ ਨਹੀ?

ਹੁਣ ਵਿਆਹ ਵਿਚ ਵੀ ਦੇਰ ਨਾਲ ਪਹੁੰਚਾਂਗੇ, ਸੋਚਿਆ ਸੀ ਨਵੀ ਸਾੜੀ ਨਾਲ ਸਭ ਸੜ ਭੁਜ ਜਾਣਗੀਆਂ। ਹੁਣ ਤੇ ਵਰਮਾਲਾ ਤੋਂ ਬਾਦ ਹੀ ਪਹੁੰਚ ਹੋਣਾ।

ਤੁਹਾਡੇ ਕੋਲੋਂ ਤੇ ਮੇਰੀ ਕੋਈ ਖੁਸ਼ੀ ਵੇਖੀ ਹੀ ਨਹੀ ਜਾਂਦੀ। ਹੁਣ ਤੇ ਲੇਟ ਹਾਂ ਜੇ ਠੀਕ ਸਮੇਂ ਤੇ ਵੀ ਪਹੁੰਚ ਜਾਂਦੇ ਤਾਂ ਜਾਂਦੇ ਸਾਰ ਪੈੱਗ ਡਫਣਾ ਸੀ। ਬੜੇ ਅਜੀਬ ਹੋ ਤੁਸੀ ਵੀ। ਹੁਣ ਕੁਝ ਬੋਲੋਗੇ ਕਿ ਮੂੰਹ ਵਿਚ ਘੁੰਗਣੀਆਂ ਪਾ ਲਈਆ ਹਨ?

ਮੇਰੀ ਤੇ ਕਿਸਮਤ ਹੀ ਖਰਾਬ ਸੀ ਜੋ ਤੇਰੇ ਨਾਲ ਕਾਲਜ ਵਿਚ ਮੁਲਾਕਾਤ ਹੋਈ,ਮੈ ਸੋਚਿਆ ,ਪੜ੍ਹਾਈ ਲਿਖਾਈ ਵਿਚ ਚੰਗਾ ਹੈ ਅਕਲ ਵੀ ਹੋਵੇਗੀ ਪਰ ਨਾਂ ਜੀ ਕਿੱਥੇ? ਲਗਦਾ ਆਪਣੀ ਗਲੀ ਦੇ ਬਾਹਰ ਡਾਂਗ ਵਾਲਾ ਖਿਲਾਰਿਆ ਹੋਵੇਗਾ ਕਿ ਅਕਲ ਕਿਤੇ ਇਧਰ ਨੂੰ ਮੂੰਹ ਨਾ ਕਰ ਲਵੇ।

ਬੋਲਦਿਆ ਕਲਪਦਿਆਂ ਮੇਰਾ ਤੇ ਮੂੰਹ ਵੀ ਸੁੱਕ ਗਿਆ ਹੈ।

ਇਤਨੇ ਚਿਰ ਨੂੰ ਇੱਕ ਮੋਟਰ ਸਾਈਕਲ ਸਵਾਰ ਉਧਰੋਂ ਲੰਘਿਆ ਤੇ ਉਨ੍ਹਾਂ ਨੂੰ ਵੇਖਕੇ ਖਲੋ ਗਿਆ ਤੇ ਬੋਲਿਆ, “ਭਾਈ ਸਾਹਬ ਕੁਝ ਮਦਦ ਚਾਹੀਦੀ ਹੈ ਤਾਂ ਦਸੋ?”

ਪਤੀ ਪਹਿਲੀ ਵਾਰ ਬੋਲਿਆ, “ ਭਾਈ ਸਾਹਬ ਜੇ ਤੁਸੀਂ ਥੌੜਾ ਚਿਰ ਮੇਰੀ ਪਤਨੀ ਨਾਲ ਗੱਲਾਂ ਕਰ ਲਵੋ ਤਾਂ ਮਦਦ ਹੀ ਹੋਵੇਗੀ ਉਤਨਾ ਚਿਰ ਨੂੰ ਮੈਂ ਸਟੈਪਣੀ ਵਾਲਾ ਕੰਮ ਮੁੱਕਾ ਲਵਾਂ।

...
...



Related Posts

Leave a Reply

Your email address will not be published. Required fields are marked *

4 Comments on “ਵਿਚਾਰਾ ਪਤੀ”

  • poor fellow….

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)