More Gurudwara Wiki  Posts
ਭਾਈ ਮਾਧੋ ਜੀ ਬਾਰੇ ਜਾਣਕਾਰੀ


ਆ ਜਿਹੜੇ ਲੋਕ ਕਿਸੇ ਗੁਰਸਿਖ ਦੀ ਨਿੱਕੀ ਜਿਹੀ ਗਲਤੀ ਕਰਦਿਆ ਦੀ ਵੀਡੀਓ ਬਣਾ ਕੇ ਉਸ ਨੂੰ ਸਮਝਾਉਣ ਦੀ ਬਜਾਏ ਨੈਟ ਤੇ ਚਾੜ ਕੇ ਉਸ ਗੁਰਸਿਖ ਤੇ ਉਸ ਦੇ ਗੁਰੂ ਦੀ ਬੇਅਜਤੀ ਕਰਵਾਉਦੇ ਫਿਰਦੇ ਹਨ ਉਹ ਇਹ ਪੋਸਟ ਜਰੂਰ ਪੜਨ ਜੀ ।

ਭਾਈ ਮਾਧੋ ਜੀ
ਪ੍ਰਸਿੱਧ ਇਤਿਹਾਸਕਾਰ ਮੁਹਸਨ ਫ਼ਾਨੀ ਲਿਖਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਜੇ ਗੁਰੂ ਪਾਸ ਨਾ ਹੋਵੇ ਤਾਂ ਗੁਰੂ ਦਾ ਦੀਦਾਰ ਕਿਵੇਂ ਕਰੀਏ ਤਾਂ ਗੁਰੂ ਜੀ ਨੇ ਉੱਤਰ ਦਿੱਤਾ : “ ਹਰ ਉਸ ਸਿੱਖ ਨੂੰ ਗੁਰੂ ਦਾ ਹੀ ਰੂਪ ਜਾਣੋ ਜੋ ਗੁਰੂ ਦਾ ਨਾਮ ਜਪਦਾ ਤੁਹਾਡੇ ਦਰਵਾਜ਼ੇ ਆਵੇ ( ਹਰ ਕਸ ਕਿ ਨਾਮ ਗੀਰਦ ਵ ਦਰ ਖ਼ਾਨਾਏ ਸਿਖੇ ਦਰ ਆਇਦ ਓਰਾ ਮਨੈਅ ਨਸ਼ਵਦ ) ( ਦਬਿਸਤਾਨੇ ਮਜ਼ਾਹਬ , ਪੰਨਾ 240 ) ਕੋਈ ਪੁਰਸ਼ ਵੀ ਮੁੱਖ ਵਿਚ ਗੁਰੂ ਦਾ ਨਾਂ ਬੋਲਦੇ ਜਦੋਂ ਸਿੱਖ ਦੇ ਘਰ ਆਂਵਦਾ , ਸਿੱਖ ਆਦਰ ਨਾਲ ਅੰਦਰ ਘਰ ਲੈ ਜਾਂਵੇ , ਪ੍ਰਸ਼ਾਦਾ ਛਕਾਂਦੇ , ਬਿਸ੍ਰਾਮ ਕਰਾਦੇ ਤੇ ਅਗਲੇ ਦਿਨ ਮੰਜ਼ਿਲ ਤੱਕ ਪਹੁੰਚਾ ਕੇ ਆਂਵੇ । ਐਸੇ ਹੀ ਸਨ ਭਾਈ ਮਾਧੋ ਜੀ ਜੋ ਸ੍ਰੀਨਗਰ ਦੇ ਰਹਿਣ ਵਾਲੇ ਸਨ । ਭਾਈ ਮਾਧੋ ਜੀ ਕਸ਼ਮੀਰ ਵਿਚ ਹੀ ਰਹਿ ਗੁਰੂ ਹਰਿਗੋਬਿੰਦ ਜੀ ਦੀ ਮਹਿਮਾ ਸਿੱਖ ਸੰਗਤਾਂ ਨੂੰ ਸੁਣਾਂਦੇ ਰਹਿੰਦੇ । ਆਪ ਜੀ ਦਾ ਆਚਰਨ ਸਾਫ਼ ਤੇ ਸੁੱਚਾ ਸੀ । ਗੁਰੂ ਪਿਆਰ ਦੀ ਉਹ ਮੂਰਤ ਸਨ ਤੋਂ ਸਿੱਖ ਦੀ ਸੇਵਾ ਗੁਰੂ ਜਾਣ ਕੇ ਹੀ ਕਰਦੇ ਸਨ । ਸਾਖੀ ਆਉਂਦੀ ਹੈ । ਭਾਈ ਮਾਧੋ ਜੀ ਦੇ ਘਰ ਇਕ ਚੋਰ ਜੋ ਪਹਿਲਾਂ ਹੀ ਕਈ ਵਿਉਂਤਾਂ ਬਣਾ ਕੇ ਉਨ੍ਹਾਂ ਦੇ ਘਰ ਆਇਆ ਸੀ ਪਰ ਕਦੀ ਚੋਰੀ ਕਰਨ ਵਿਚ ਸਫ਼ਲ ਨਹੀਂ ਸੀ ਹੋਇਆ । ਜਦ ਉਸ ਨੇ ਭਾਈ ਸਾਧੂ ਜੀ ਦਾ ਸਿੱਖਾਂ ਪ੍ਰਤੀ ਆਦਰ ਸਤਿਕਾਰ ਬਾਰੇ ਜਾਣਿਆ ਤਾਂ ਇਕ ਗੁਰਸਿੱਖ ਦਾ ਹੀ ਵੇਸ ਧਾਰ ਲਿਆ । ਗੁਰੂ ਗੁਰੂ ਜਪਦਾ ਉਹ ਭਾਈ ਮਾਧੋ ਦੇ ਘਰ ਆ ਗਿਆ । ਭਾਈ ਜੀ ਨੇ ਆਪਣੇ ਸੁਭਾਅ ਅਨੁਸਾਰ ਸਿੱਖ ਜਾਣ ਕੇ ਸੇਵਾ ਕੀਤੀ । ਉਨ੍ਹਾਂ ਦੀ ਧਰਮ ਪਤਨੀ ਨੇ ਵੀ ਸਿੱਖ ਲਈ ਰੋਟੀ ਪਕਾਈ ਤੇ ਨਿਮਰਤਾ ਨਾਲ ਹੱਥ ਜੋੜ ਪ੍ਰਸ਼ਾਦਾ ਛਕਾਇਆ । ਭਾਈ ਮਾਧੋ ਜੀ ਦਾ ਸੁਭਾਅ ਹੀ ਐਸਾ ਸੀ । ਬਿਨਾਂ ਕਿਸੇ ਵਾਕਫ਼ੀ ਤੋਂ ਸਿੱਖ ਦੀ ਸੇਵਾ ਕਰਦੇ । ਸਮਾਂ ਹੀ ਐਸਾ ਸੀ ਸਿੱਖ ਸਿੱਖ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਸੀ । ਇਕ – ਦੂਜੇ ਦਾ ਦੁੱਖ – ਸੁੱਖ ਵੰਡਾਂਦਾ ਸੀ । ਹਰ ਕੋਈ ਦੂਜੇ ਦੀ ਮਦਦ ਕਰਨ ਨੂੰ ਤਿਆਰ ਖੜ੍ਹਾ ਸੀ । ਭਾਈ ਮਾਧੋ ਜੀ ਨੇ ਉਸ ਅੰਞਾਣ ਸਿੱਖ ਦੀ , ਭਾਵੇਂ ਉਹ ਬੁਰੇ ਇਰਾਦੇ ਨਾਲ ਆਇਆ ਸੀ , ਬੜੀ ਸੇਵਾ ਕੀਤੀ । ਪਹਿਨਣ ਨੂੰ ਕੱਪੜਾ ਦਿੱਤਾ , ਪ੍ਰਸ਼ਾਦਾ ਛਕਾ ਉਸਦੇ ਸੌਣ ਦਾ ਬੰਦੋਬਸਤ ਵੀ ਕੀਤਾ । ਪ੍ਰਾਹੁਣਾ ਜੋ ਆਪਣੇ ਭੈੜੇ ਮਨਸੂਬੇ ਬਣਾ ਕੇ ਆਇਆ ਸੀ , ਚੋਰੀ ਕਰਨ ਲਈ ਰਾਤੀਂ ਉਠਿਆ ਵੀ ਪਰ ਬਥੇਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਦਰਵਾਜ਼ਾ ਨਾ ਖੋਲ੍ਹ ਸਕਿਆ ਤੇ ਇਸੇ ਕੋਸ਼ਿਸ਼ ਵਿਚ ਰਾਤ ਬੀਤ ਗਈ । ਸਵੇਰ ਤੜਕ ਸਾਰ ਹੀ ਗੁਰੂ ਦੇ ਨਾਮੀਂ ਬੰਦੇ ਉਠ ਖਲੋਂਦੇ ਸਨ । ਅੰਮ੍ਰਿਤ ਵੇਲਾਂ ਕਦੇ ਨਹੀਂ ਖੁਆਂਦੇ । ਦੋਵੇ ਜੀਅ ਗੁਰਬਾਣੀ ਪ੍ਰੇਮੀ ਸਵੇਰੇ ਆਪਣੇ ਸੁਭਾਅ ਮੁਤਾਬਿਕ ਉਠ ਖਲੋਤੇ ਤੇ ਚੋਰ ਭੱਜ ਕੇ ਆਪਣੀ ਜਗ੍ਹਾ ਤੇ ਸੌਂ ਗਿਆ । ਅੰਮ੍ਰਿਤ ਵੇਲਾ ਸੱਚਮੁੱਚ ਹੀ ਬੜਾ ਸ਼ਾਂਤ ਤੇ ਅਨੰਦਮਈ ਹੁੰਦਾ ਹੈ ਪਰ ਜਦ ਭਾਈ ਮਾਧੋ ਜੀ ਦੀ ਘਰਵਾਲੀ ਨੇ ਦੇਖਿਆ ਜੋ ਗੁਰੂ ਦਾ ਸਿੱਖ ਸਾਡੇ ਘਰ ਆਇਆ ਹੈ ਉਹ ਅੰਮ੍ਰਿਤ ਵੇਲੇ ਵੀ ਸੁੱਤਾ ਪਿਆ ਹੈ ਤਾਂ ਉਸ ਦੇ ਮਨ ਵਿਚ ਕੁਝ ਸ਼ੰਕਾ ਉਪਜੀ ਕਿਉਂਕਿ ਗੁਰੂ ਦੇ ਸਿੱਖ ਆਪਣੇ ਨੇਮ ਦੇ ਪੱਕੇ ਹਨ , ਕਦੀ ਅੰਮ੍ਰਿਤ ਵੇਲਾ ਨਹੀਂ ਖੁਝਾਂਦੇ । ਚਾਹੇ ਕਿੰਨੀ ਵੀ ਥਕਾਨ ਹੋਵੇ ਪਰ ਰੋਜ਼ ਦਾ ਨੇਮ ਕਦੇ ਨਹੀਂ ਭੁੱਲਦੇ । ਇਹ ਕੈਸਾ ਸਿੱਖ ਹੈ ? ਅਤੇ ਇਹ ਸਿੱਖ ਹੋਵੇ ਹੀ ਨਾ । ਇਸ ਤਰ੍ਹਾਂ ਦੇ ਕਈ ਖ਼ਿਆਲ ਉਸ ਦੇ ਮਨ ਵਿਚ ਆਏ । ਜਦ ਭਾਈ ਮਾਧੋ ਕੋਲੋਂ ਪੁੱਛਿਆ ਤਾਂ ਉਸ ਆਖਿਆ ਕਿ ਗੁਰੂ ਦੇ ਪਿਆਰਿਆਂ ਵਾਸਤੇ ਮਨ ਵਿਚ ਸੰਸਾ ਨਹੀਂ ਲਿਆਣਾ ਚਾਹੀਦੀ : ਥੱਕ ਗਿਆ ਹੋਵੇਗਾ । ਅਸੀਂ ਤਾਂ ਉਹੀ ਕਰਨਾ ਹੈ ਜੋ ਉਸ ਅਕਾਲ...

ਪੁਰਖ ਨੇ ਕਰਵਾਉਣਾ ਹੈ । ਅਸੀਂ ਸਿੱਖ ਜਾਣ ਹੀ ਸੇਵਾ ਕਰਨੀ ਹੈ । ਦਿਨ ਚੜ੍ਹ ਆਇਆ ਸੀ ਜਦ ਚੋਰ ਦੀ ਜਾਗ ਖੁੱਲ੍ਹੀ । ਉਹ ਘਬਰਾਇਆ ਹੋਇਆ ਭਾਈ ਮਾਧੋ ਜੀ ਕੋਲ ਗਿਆ ਤੇ ਜਾਣ ਵਾਸਤੇ ਆਗਿਆ ਮੰਗੀ , ਪਰ ਭਾਈ ਮਾਧੋ ਜੀ ਨੇ ਆਖਿਆ : ਅੱਜ ਦਾ ਦਿਨ ਜ਼ਰੂਰ ਟਿਕੋ । ਕੱਲ੍ਹ ਤੁਸੀਂ ਥੱਕੇ ਹੋਏ ਆਏ ਸੀ ਤੇ ਅਸੀਂ ਤੁਹਾਡੀ ਕੁਝ ਸੇਵਾ ਟਹਿਲ ਨਹੀਂ ਕਰ ਸਕੇ । ਉਸ ਪ੍ਰਾਹੁਣੇ ਨੂੰ ਰੋਕ ਆਪ ਘਰੋਂ ਚਲੇ ਗਏ ਤਾਂ ਕਿ ਸਿੱਖ ਲਈ ਵਧੀਆ ਖਾਣ ਦੀਆਂ ਚੀਜ਼ਾਂ ਲਿਆਈਆਂ ਜਾਣ । ਪਰ ਉਸ ਚੋਰ ਨੇ ਆਪਣੀ ਉਕਾਤ ਦਿਖਾ ਦਿੱਤੀ । ਉਸ ਮਾਧੋ ਜੀ ਦੀ ਧਰਮ ਪਤਨੀ ਨੂੰ ਘਰ ਇਕੱਲਿਆਂ ਤੇ ਗਹਿਣਿਆਂ ਨਾਲ ਲੱਦਿਆ ਜਾਣ ਜਾਨੋਂ ਹੀ ਮਾਰ ਦਿੱਤਾ ਤੇ ਗਹਿਣੇ ਉਤਾਰ ਲਏ ਅਤੇ ਘਰ ਦਾ ਕੀਮਤੀ ਸਾਮਾਨ ਹੀਰੇ ਆਦਿ ਲੈ ਕੇ ਘਰੋਂ ਬਾਹਰ ਨਿਕਲ ਗਿਆ । ਰਾਹ ਵਿਚ ਭਾਈ ਮਾਧੋ ਜੀ ਉਸ ਨੂੰ ਮਿਲ ਗਏ । ਭਾਈ ਮਾਧੋ ਜੀ ਉਸ ਨੂੰ ਮਜਬੂਰ ਕਰਕੇ ਘਰ ਲੈ ਆਏ ਕਿ ਬਗੈਰ ਖਾਧੈ ਘਰੋਂ ਨਹੀਂ ਜਾਣ ਦੇਣਾ । ਜਦ ਭਾਈ ਜੀ ਵਾਪਸ ਉਸ ਚੋਰ ਸਮੇਤ ਘਰ ਮੁੜੇ ਤਾਂ ਘਰਵਾਲੀ ਨੂੰ ਕਤਲ ਹੋਇਆ ਪਾਇਆ । ਭਾਈ ਜੀ ਨੇ ਚੋਰ ਵੱਲ ਤੱਕਿਆ ਤੇ ਚੋਰ ਇਹ ਜਾਣ ਗਿਆ ਕਿ ਭਾਈ ਜੀ ਨੂੰ ਸਭ ਕੁਝ ਪਤਾ ਲੱਗ ਗਿਆ ਹੈ । ਉਸ ਨੇ ਸਾਰਾ ਕੁਝ ਸੱਚੋ ਸੱਚ ਦੱਸ ਦਿੱਤਾ । ਭਾਈ ਮਾਧੋ ਨੇ ਸੋਚਿਆ ਜੇ ਮੈ ਰੌਲਾ ਪਾਇਆ ਤੇ ਲੋਕ ਕਹਿਣਗੇ ਇਹ ਚੋਰ ਨਹੀ ਗੁਰੂ ਦਾ ਸਿੱਖ ਲਗਦਾ ਹੈ ਤੇ ਸਿੱਖ ਹੋ ਕੇ ਚੋਰੀ ਦੇ ਇਰਾਦੇ ਨਾਲ ਦੂਸਰੇ ਸਿੱਖ ਦਾ ਘਰ ਲੁਟਿਆ ਤੇ ਉਸ ਦੀ ਧਰਮ ਪਤਨੀ ਮਾਰ ਦਿੱਤੀ । ਮੇਰੇ ਗੁਰੂ ਦੀ ਤੇ ਇਸ ਸਿੱਖੀ ਬਾਣੇ ਦੀ ਬਹੁਤ ਬਦਨਾਮੀ ਹੋਵੇਗੀ ਇਹ ਸੋਚ ਕੇ ਭਾਈ ਮਾਧੋ ਜੀ ਨੇ ਕਿਹਾ : “ ਸਭ ਉਸ ਵਾਹਿਗੁਰੂ ਦੀ ਆਗਿਆ ਅਨੁਸਾਰ ਹੋਇਆ ਹੈ , ਕਿਸੇ ਦਾ ਉਸ ਅੱਗੇ ਜ਼ੋਰ ਨਹੀਂ , ਗੁਰੂ ਦਾ ਭਾਣਾ ਹੀ ਇਸ ਤਰ੍ਹਾਂ ਸੀ । ਭਾਈ ਜੀ ਨੇ ਆਪ ਖਾਣਾ ਬਣਾ ਕੇ ਖਵਾਇਆ ਤੇ ਆਪ ਖਾਧਾ ਤੇ ਗਹਿਣਿਆਂ ਦੀ ਪੋਟਲੀ ਦੇ ਕੇ ਉਸ ਨੂੰ ਬਾਹਰ ਕੱਢਿਆ । ਉਸ ਮਗਰੋਂ ਘਰਵਾਲੀ ਦਾ ਸਸਕਾਰ ਕੀਤਾ । ਚੋਰ ਉੱਥੋਂ ਚਲਾ ਤਾਂ ਗਿਆ ਪਰ ਪਾਗ਼ਲਾਂ ਦੀ ਨਿਆਈਂ ਪਛਤਾਵੇ ਦੀ ਅੱਗ ਵਿਚ ਜਲਦਾ ਫਿਰਦਾ ਰਿਹਾ । ਜਿਹੜਾ ਖੰਜਰ ਉਸ ਨੇਕ ਸੁਸ਼ੀਲ ਔਰਤ ਨੂੰ ਮਾਰਿਆ ਸੀ ਉਹ ਆਪਣੇ ਵਿਚ ਖੁੱਭਾ ਮਹਿਸੂਸ ਕਰਦਾ ਤੇ ਤੜਫੀ ਜਾਂਦਾ ਪਰ ਕੋਈ ਰਾਹ ਨਹੀਂ ਸੀ ਲੱਭ ਰਿਹਾ । ਆਖਰ ਉਹ ਚੋਰ ਗੁਰੂ ਹਰਿਗੋਬਿੰਦ ਜੀ ਦੇ ਚਰਨਾਂ ਵਿਚ ਆਇਆ ਤੇ ਆਪਣੀ ਕਰਤੂਤ ਦੱਸੀ । ਭੁੱਲ ਮੁਆਫ਼ ਕਰਨ ਲਈ ਤਰਲਾ ਕੀਤਾ : ਗੁਰੂ ਹਰਿਗੋਬਿੰਦ ਜੀ ਵੀ ਭਾਈ ਮਾਧੋ ਦੀ ਕਰਨੀ ਸੁਣ ਬੋਲ ਉਠੇ : “ ਧੰਨ ਗੁਰੂ ਨਾਨਕ , ਧਨ ਸਿੱਖੀ , ਧਨ ਭਾਈ ਮਾਧੋ , ਧਨ ਉਸਦੀ ਅਰਧਾਂਗਨੀ ਹੈ , ਸਿਦਕ ਵਾਲੀ ਪੁੱਤਰੀ , ਨਿਹਾਲ , ਕਲਿਆਣ , ਤੇਰਾ ਗੁਰੂ ਚਰਨਾਂ ਵਿਚ ਵਾਸਾ । ਕਸ਼ਮੀਰ ਪੁੱਜ ਭਾਈ ਮਾਧੋ ਜੀ ਨੂੰ ਆਪਣੇ ਗਲ ਨਾਲ ਲਗਾਇਆ ਤੇ ਆਖਿਆ : “ ਧਨ ਸਿੱਖੀ , ਤੂੰ ਸਿਦਕ ਨਿਭਾਇਆ , ਸਿੱਖ ਨੂੰ ਮੇਰਾ ਰੂਪ ਜਾਤਾ , ਨਿਹਾਲ : ਨਿਹਾਲ ਤੂੰ ਮੇਰੀ ਤੇ ਸਿੱਖੀ ਪਹਿਰਾਵੈ ਦੀ ਬਦਨਾਮੀ ਹੋਣ ਦੇ ਡਰ ਤੋ ਸਭ ਕੁਝ ਆਪਣੇ ਅੰਦਰ ਹੀ ਜਰ ਲਿਆ ਹੈ । ਧੰਨ ਹੈ ਤੂੰ ਗੁਰੂ ਦਿਆ ਸਿੱਖਾ ਤੂੰ ਗੁਰੂ ਤੇ ਸਿੱਖੀ ਦਾ ਮਾਨ ਵਧਾਇਆ ਹੈ। ਭਾਈ ਮਾਧੋ ਜੀ ਨੇ ਹੋਰ ਨਿਮਰ ਭਾਵ ਵਿਚ ਆ ਕੇ ਕਿਹਾ : “ ਮੈਂ ਸੱਚੇ ਪਾਤਸ਼ਾਹ ਉਹ ਹੀ ਕੀਤਾ ਜੋ ਤੁਸਾਂ ਕਰਵਾਇਆ । ਮੇਰੀ ਕੀ ਔਕਾਤ ਹੈ ??? ਭਾਈ ਮਾਧੋ ਜੀ ਨੇ ਚੋਰ ਨੂੰ ਵੀ ਧੀਰਜ ਦਿੱਤਾ ਤੇ ਬਾਅਦ ਵਿਚ ਉਹ ਚੋਰ ਸਿੱਖ ਬਣਿਆ । ਭਾਈ ਗੁਰਦਾਸ ਜੀ ਨੇ ਤਾਂ ਹੀ ਲਿਖਿਆ : ‘ ਗੁਣ ਕੀਏ ਗੁਣ ਸਭ ਕੋਊ ਕਰੈ ਕਿਰਪਾ ਨਿਧਾਨ ਅਵਗੁਣ ਕੀਏ ਗੁਣ ਤੇਹ ਬਣ ਆਇਓ ਹੈ ‘ ‘।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)