More Gurudwara Wiki  Posts
ਬੋਤਾ ਸਿੰਘ ਗਰਜਾ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹਾਦਤ


ਸੰਨ ਚੋਹੱਤਰ..ਪੰਝੱਤਰ ਦੀ ਗੱਲ ਏ..
ਦਰਮਿਆਨੇ ਜਿਹੇ ਕਦ ਦਾ ਮਰੀਅਲ ਜਿਹਾ ਕਾਲਾ ਸਿੰਘ..
ਹਰਿਆਣੇ ਦੇ ਨਾਰਨੌਲ ਇਲਾਕੇ ਦਾ ਛੱਟਿਆ ਹੋਇਆ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..!
ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਕੀਤੇ ਕੇ ਨਹੀਂ..!
ਜਿਗਿਆਸਾ ਜਾਗੀ..ਨੰਦੇੜ ਵਿਚ ਪਤਾ ਨੀ ਕੀ ਖਾਸ ਏ..?
ਓਥੇ ਗਿਆ..ਦਰਸ਼ਨ ਕੀਤੇ..ਦਸਮ ਪਿਤਾ ਦਾ ਸਥਾਨ ਵੇਖ ਅੰਦਰੋਂ ਝੁਣਝੁਣੀ ਜਿਹੀ ਆਈ..!
ਆਥਣ ਵੇਲੇ ਕੁਝ ਸੋਚਦਾ ਗੋਦਾਵਰੀ ਦੇ ਕੰਢੇ ਤੇ ਤੁਰਿਆ ਜਾਵੇ ਤਾਂ ਸੁਨਸਾਨ ਜਗਾ ਕਿਸੇ ਬੀਬੀ ਦੀ ਅਵਾਜ ਕੰਨੀ ਪਈ..ਤਿੰਨ ਬੰਦੇ ਅਸਮਤ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ..!
ਇਸਨੇ ਮੋੜਿਆ ਤਾਂ ਅੱਗਿਓਂ ਮਜਾਕ ਕਰਨ ਲੱਗੇ..ਅਖੇ ਚਿੜੀ ਦੀ ਪੌਂਚੇ ਜਿੰਨਾ ਤੇਰਾ ਵਜੂਦ..ਤੂੰ ਸਾਡਾ ਕੀ ਵਿਗਾੜ ਲਵੇਂਗਾ..!
ਖੂਨ ਨੇ ਉਬਾਲਾ ਖਾਦਾ..ਓਹਨਾ ਦੀ ਹੀ ਕਿਰਪਾਨ ਖੋਹ ਕੇ ਤਿੰਨੇ ਥਾਏਂ ਮੁਕਾ ਦਿੱਤੇ..!
ਅੱਗੇ ਪਿੱਛੇ ਵਾਰਦਾਤ ਮਗਰੋਂ ਪਹਿਲਾ ਕੰਮ ਹੁੰਦਾ ਸੀ..ਮੌਕੇ ਤੋਂ ਫਰਾਰ ਹੋ ਜਾਣਾ..ਪਰ ਉਸ ਦਿਨ ਕਿਸੇ ਘੋੜ ਸਵਾਰ ਦੂਰੋਂ ਦਰਸ਼ਨ ਦਿੱਤੇ ਆਖਿਆ ਗੁਰਮੁਖਾ ਹੁਣ ਭੱਜੀ ਨਾ..ਤੂੰ ਕਿਹੜਾ ਗਲਤ ਕੀਤਾ..ਸਿੰਘਾਂ ਵਾਲੀ ਹੀ ਤਾਂ ਕੀਤੀ ਆ..!
ਓਥੇ ਖਲੋਤਾ ਰਿਹਾ..ਗ੍ਰਿਫਤਾਰ ਹੋ ਗਿਆ..ਛਾਣ-ਬੀਣ ਮਗਰੋਂ ਵੱਡਾ ਇਸ਼ਤਿਹਾਰੀ ਨਿੱਕਲਿਆ..ਪਿਛੋਕੜ ਹਰਿਆਣੇ ਦਾ ਸੀ..ਅਗਲਿਆਂ ਅੰਬਾਲੇ ਜੇਲ ਬੰਦ ਕਰ ਦਿੱਤਾ..!
ਮਗਰੋਂ ਸਾਰਾ ਦਿਨ ਵਿਯੋਗ ਵਿਚ ਰੋਂਦਾ ਰਿਹਾ ਕਰੇ ਅਖ਼ੇ ਫਾਂਸੀ ਤੋਂ ਪਹਿਲਾਂ ਇੱਕ ਵੇਰ ਦਰਬਾਰ ਸਾਹਿਬ ਦਰਸ਼ਨ ਕਰਨੇ ਨੇ..!
ਅਕਾਲੀ ਮੋਰਚੇ ਦੇ ਸਬੰਧ ਵਿਚ ਜੇਲ ਆਏ ਕੁਝ ਸਿੰਘਾਂ ਨੇ ਇਹ ਵਰਤਾਰਾ ਵੇਖਿਆ ਤਾਂ ਗੱਲ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਤੱਕ ਜਾ ਅੱਪੜੀ..!
ਕੁਝ ਦਿਨਾਂ ਦੀ ਪੈਰੋਲ ਮਿਲ ਗਈ..ਫੇਰ ਸਰੀਰ ਏਨਾ ਬਿਰਧ ਤੇ ਕਮਜ਼ੋਰ ਹੋ ਗਿਆ ਕੇ ਤੁਰਿਆ ਨਾ ਜਾਵੇ..!
ਕੁਝ ਜਾਣਕਾਰਾਂ ਨੇ...

ਫੜ ਕੇ ਪਰਿਕਰਮਾ ਦਵਾਲੇ ਚੱਕਰ ਲਵਾਇਆ..ਦੁੱਖ ਭੰਜਨੀ ਬੇਰੀ ਲਾਗੇ ਖਲੋ ਗਿਆ..ਅਖ਼ੇ ਇਸ਼ਨਾਨ ਕਰਨਾ..!
ਇਸ਼ਨਾਨ ਮਗਰੋਂ ਕਰਾਮਾਤ ਹੋਈ..ਦੋ ਤਿੰਨ ਬੰਦਿਆਂ ਆਸਰੇ ਤੁਰਦਾ ਕਾਲਾ ਸਿੰਘ ਨੌਂ ਬਰ ਨੌਂ ਹੋ ਗਿਆ..ਸਾਰੇ ਹੈਰਾਨ ਇਹ ਕੀ ਵਰਤਾਰਾ ਵਾਪਰਿਆ..!
ਇਹ ਗੱਲ ਫੇਰ ਹਾਕਮਾਂ ਤੱਕ ਜਾ ਅੱਪੜੀ..ਚਸ਼ਮਦੀਦ ਆਖਣ ਲੱਗੇ ਕੇ ਗੁਰੂ ਰਾਮਦਾਸ ਦੇ ਦਰਬਾਰ ਵਿਚੋਂ ਤੇ ਮੁਆਫੀ ਮਿਲ ਗਈ ਏ ਹੁਣ ਕਾਲਾ ਸਿੰਘ ਨੂੰ ਦੁਨਿਆਵੀ ਅਦਾਲਤਾਂ ਵਿਚੋਂ ਵੀ ਬਰੀ ਕਰ ਦੇਣਾ ਚਾਹੀਦਾ..!
ਫੇਰ ਪੱਕੀ ਰਿਹਾਈ ਦੀ ਖੁਸ਼ੀ ਵਿਚ ਕੱਢੇ ਜਲੂਸ ਵਿਚ ਮਰੀਅਲ ਜਿਹੇ ਕਾਲੇ ਸਿੰਘ ਨੂੰ ਕਿਸੇ ਪੁੱਛ ਲਿਆ ਕੇ ਕਾਲਾ ਸਿਹਾਂ ਕੀ ਤੂੰ ਵਾਕਿਆ ਹੀ ਅਸਮਤ ਲੁੱਟਦੇ ਤਿੰਨ ਬੰਦੇ ਕਿਰਪਾਨ ਨਾਲ ਮੁਕਾ ਦਿੱਤੇ ਸਨ..?
ਰੋਹ ਵਿਚ ਆਉਂਦਾ ਆਖਣ ਲੱਗਾ ਕੇ ਨੰਦੇੜ ਦਾ ਅਸਥਾਨ ਹੋਵੇ ਤੇ ਉੱਤੋਂ ਥੋੜੀ ਬਹੁਤ ਸ਼ਸਤਰਬਾਜੀ ਵੀ ਆਉਂਦੀ ਹੋਵੇ ਤਾਂ ਦਸਮ ਪਿਤਾ ਦੀ ਆਪੇ ਮੇਹਰ ਹੋ ਜਾਂਦੀ..ਜੇ ਦਸ ਬਾਰਾਂ ਵੀ ਹੁੰਦੇ ਤਾਂ ਵੀ ਉਹ ਸਾਰੇ ਪੱਕਾ ਮੁਕਾ ਦੇਣੇ ਸਨ..!
ਦੂਖ ਨਿਵਾਰਨ ਸਾਬ ਪਟਿਆਲੇ ਕਾਲਾ ਸਿੰਘ ਨੂੰ ਇਹ ਸਵਾਲ ਪੁੱਛਣ ਵਾਲੇ ਡਾਕਟਰ ਮੋਹਿੰਦਰ ਪਾਲ ਸਿੰਘ ਅੱਜ ਵੀ ਆਖਦੇ ਨੇ ਕੇ ਉਸ ਦਿਨ ਪੱਕਾ ਯਕੀਨ ਹੋ ਗਿਆ ਕੇ ਚਮਕੌਰ ਦੀ ਕਚੀ ਗੜੀ,ਗੁਰਦਾਸ ਨੰਗਲ ਦੇ ਥੇਹ..ਬੋਤਾ ਸਿੰਘ ਗਰਜਾ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹਾਦਤ..ਭਾਵੇਂ ਕੋਈ ਲੱਖ ਵਾਰੀ ਕਿੰਤੂ ਪ੍ਰੰਤੂ ਕਰੇ..ਸਭ ਕੁਝ ਅਸਲ ਵਾਪਰਿਆ ਏ..ਇੰਨ-ਬਿੰਨ..ਹੂਬਹੂ..!
ਕਿਓੰਕੇ ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਏ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)