More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਗਿਆਰਵਾਂ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਗਿਆਰਵਾਂ ਭਾਗ ਪੜੋ ਜੀ ।
ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਂਵਾ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਮਨ ਤੋ ਨੀਵਿਆਂ ਨੂੰ ਹੀ ਮਿਲਦਾ ਹੈ। ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਆਸਣ ਦਿੱਤਾ। ਪਿੱਛੇ ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ। ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਿਮੰਦਰ ਸਾਹਿਬ ਪੁਜੀਆਂ ਜੇਹੜੀ ਰਵਾਇਤ ਅਜ ਤਕ ਕਾਇਮ ਹੈ। ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ। ਸਵੇਰੇ ਦੀਵਾਨ ਲਗੇ ਜਿਸ ਵਿਚ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ ਜੋ ਗ੍ਰਹਿਸਤ ਸੰਸਾਰ ਸਾਗਰ ਤੇ ਤਾਰਨ ਲਈ ਜਹਾਜ ਸਮਾਨ ਹੈ ਜੋ ਚਿਤ ਲਾਕੇ ਇਸ ਨੂੰ ਪੜੇਗਾ, ਸੁਣੇਗਾ ਤੇ ਵਿਚਾਰੇਗਾ ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨ੍ਹਾ ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸ ਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ ।
” ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “
ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ । ਪਹਿਲਾ ਪ੍ਰਕਾਸ਼ 1604, ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਵਾਕ ਸੀ
ਸੰਤਾ ਕੇ ਕਾਰਜ ਆਪ ਖਲੋਇਆ
ਹਰ ਕੰਮ ਕਰਵਣਿ ਆਇਆ ਰਾਮ ।।
ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਗੁਰੂ ਅਰਜਨ ਦੇਵ ਜੀ ਨੇ ਇਸਦਾ ਸੰਕਲਨ ਕਰਕੇ ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾ ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇ ਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।
104 ਸਾਲ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਕੁਝ ਚਿਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, 59 ਸ਼ਬਦ ਤੇ 57 ਸਲੋਕ ਦਰਜ ਕਰਵਾਏ। ਅਕਤੂਬਰ 1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ। ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ।
ਗੁਰੂ ਅਰਜਨ ਸਾਹਿਬ ਦੇ ਵਕਤ ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਸਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ । 1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ...

ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ ਕੋਲ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ ਸਾਰੇ ਸ਼ਬਦ ਉਸ ਇਕ ਅਕਾਲ ਪੁਰਖ ਦੀ ਉਸਤਤ ਦੇ ਆਏ ।ਪਰ ਫੇਰ ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ। ਉਸ ਥਾ ਤੋ ਸ਼ਬਦ ਆਇਆ
(3) ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
ਇਕ ਹੋਰ ਸਫਾ ਫੋਲਿਆ।
(4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾਹੇ ।।
ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ। ਕਿਹਾ ਕਿ ਗੁਰੂ ਸਾਹਿਬ ਨੂੰ ਮੇਰਾ ਸਤਿਕਾਰ ਦੇਣਾ ਤੇ ਲਾਹੌਰ ਤੋਂ ਮੁੜਦੇ ਉਹ ਅੰਮ੍ਰਿਤਸਰ ਆਪ ਜੀ ਦੇ ਦਰਸਨ ਕਰਨ ਆਵੇਗਾ ਤੇ ਆਇਆ ਵੀ। ਆਗਰੇ ਪੁਜ ਕੇ ਅਕਬਰ ਬੀਮਾਰ ਹੋ ਗਿਆ। 17 ਅਕਤੂਬਰ 1605 ਵਿਚ ਸੰਸਾਰ ਤੋਂ ਚੜਾਈ ਕਰ ਗਿਆ ਤੇ ਹੁਕਮ ਦਿੱਤਾ ਕਿ ਉਸ ਨੂੰ ਕਬਰ ਵਿਚ ਪਾਉਣ ਵੇਲੇ ਉਸਦਾ ਸਿਰ ਉੱਤਰ ਵਾਲੇ ਪਾਸੇ ਰਖਿਆ ਜਾਵੇ। ਜਦਕਿ ਮੁਸਲਮਾਨ ਪਛਮ ਵਲ ਸਜਦਾ ਕਰਦੇ ਹਨ।
ਅਕਬਰ ਸੁਲਹ ਕੁਲ ਨੀਤੀ ਰਖਣ ਦਾ ਹਮਾਇਤੀ ਸੀ। ਜਿਸਦੀ ਹਕੂਮਤ ਵਿਚ ਸਿੱਖੀ ਦਾ ਬੇਹਦ ਵਿਕਾਸ ਹੋਇਆ। ਗੁਰੂ ਅਰਜਨ ਦੇਵ ਜੀ ਨੇ 25 ਸਾਲ ਗੁਰੂ ਕਾਲ ਵਿਚ ਆਪਣੇ ਸਚੇ ਤੇ ਸੁਚੇ ਕਿਰਦਾਰ, ਅਮਲ, ਪਿਆਰ ਤੇ ਸ਼ਾਂਤੀ ਦੇ ਸੁਨੇਹੇ ਨਾਲ ਹੋਰ ਧਰਮਾਂ ਨੂੰ ਆਪਣੇ ਵੱਲ ਖਿਚਿਆ ਜਿਸ ਵਿਚ ਮੁਸਲਮਾਨ ਵੀ ਸਨ। ਅਕਬਰ ਨੇ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਤੋਂ ਪਹਿਲਾ ਪੰਗਤ ਵਿਚ ਬੈਠਕੇ ਲੰਗਰ ਛਕਿਆ। ਅੰਮ੍ਰਿਤਸਰ ਸ਼ਹਿਰ ਵਸਾਉਣ ਲਈ ਜਾਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਨੇ ਇਹ ਕਹਿਕੇ ਮਨਾ ਕਰ ਦਿੱਤਾ ਇਹ ਸਭ ਸੰਗਤਾਂ ਦਾ ਉਪਰਾਲਾ ਹੈ, ਉਹੀ ਕਰਨਗੀਆਂ। ਅਕਬਰ ਨੂੰ ਪਰਜਾ ਪ੍ਰਤੀ ਫਰਜਾ ਦਾ ਅਹਿਸਾਸ ਦਿਲਾਇਆ। ਜਿਸ ਨਾਲ ਯਾਤਰਾ ਟੈਕਸ, ਜੱਜਿਆ ਹਟਾ ਦਿਤੇ ਗਏ । ਹਿੰਦੂ ਤਿਉਹਾਰਾਂ ਵਿਚ ਸਾਮਲ ਹੋਣਾ, ਰਾਜਪੂਤਾ ਨੂੰ ਉਚੀਆਂ ਪਦਵੀਆਂ ਦੇਣੀਆਂ ਤੇ ਉਨ੍ਹਾਂ ਨਾਲ ਰਿਸ਼ਤੇ ਕਾਇਮ ਕਰਨੇ ਸ਼ੁਰੂ ਕਰ ਦਿੱਤੇ।
ਅਕਤੂਬਰ 1605 ਵਿਚ ਅਕਬਰ ਦੀ ਮੌਤ ਹੋ ਗਈ ਜਿਸਦਾ ਹਿੰਦੁਸਤਾਨ ਦੇ ਨਾਲ ਨਾਲ ਸਿੱਖਾਂ ਤੇ ਵੀ ਬਹੁਤ ਅਸਰ ਹੋਇਆ। ਅਕਬਰ ਗਦੀ ਖੁਸਰੋ ਨੂੰ ਦੇਣਾ ਚਾਹੁੰਦਾ ਸੀ । ਖੁਸਰੋ ਸੁਲਹਕੁਲ ਨੀਤੀ ਵਿਚ ਵਿਸ਼ਵਾਸ ਰਖਣ ਵਾਲਾ ,ਸ਼ਕਲ ਤੇ ਆਚਰਣ ਦੋਨੋ ਪਖੋਂ ਬਹੁਤ ਸੋਹਣਾ ਸੀ । ਖੁਸਰੋ ਅਕਸਰ ਕਿਹਾ ਕਰਦਾ ਸੀ ਕਿ ਅਰਜਨ ਦੇਵ ਜੀ ਮੇਰੇ ਮੁਰਸ਼ਦ ਹਨ। ਜਦੋਂ ਵੀ ਮੈਂ ਉਨ੍ਹਾ ਨੂੰ ਮਿਲਿਆ ਰੂਹਾਨੀਅਤ ਦੇ ਦਰਵਾਜੇ ਮੇਰੇ ਲਈ ਖੁਲ ਗਏ। ਉਨ੍ਹਾਂ ਦੇ ਲੰਗਰ ਵਿਚ ਬੈਠਕੇ ਜੋ ਖਾਣਾ ਖਾਧਾ ਉਸਦੀ ਲਜਤ ਤੇ ਪਕੀਜਗੀ ਮੈ ਕਦੇ ਨਹੀਂ ਭੁਲ ਸਕਦਾ।
ਜਦ 1604 ਵਿਚ ਅਕਬਰ ਦੇ ਦੂਸਰੇ ਪੁਤਰ ਦਾ ਦੇਹਾਂਤ ਹੋ ਗਿਆ ਤਾਂ ਉਸਨੇ ਖੁਸਰੋ ਨੂੰ ਗੱਦੀ ਦੇਣ ਦਾ ਖਿਆਲ ਛੱਡ ਦਿੱਤਾ। ਕੁਝ ਕਟਰਵਾਦੀ ਮੁਸਲਮਾਨ ਸੀ ਜਿਨ੍ਹਾਂ ਵਿਚ ਅਬਦੁਲ ਕਾਦਰ ਬਦੂਆਨੀ, ਨਕਸ਼ਬੰਦੀ, ਸੂਫੀ ਅਹਿਮਦ ਸਿਰਹਦੀ ਤੇ ਹੋਰ ਬਹੁਤ ਸਾਰੇ ਮੁਸਲਮਾਨ ਜੋ ਅਕਬਰ ਨੂੰ ਇਸਲਾਮ ਦਾ ਦੁਸਮਨ ਸਮਝਦੇ ਸੀ, ਉਸਦੀ ਮੌਤ ਦਾ ਇੰਤਜਾਰ ਕਰ ਰਹੇ ਸੀ। ਚੰਦੂ, ਸੁਲਹੀਖਾਨ ਵੀ ਗੁਰੂ ਸਾਹਿਬ ਦੀ ਵਧਦੀ ਤਾਕਤ ਤੋਂ ਖੁਸ਼ ਨਹੀਂ ਸੀ।
ਜਹਾਗੀਰ (ਸਲੀਮ)ਨੇ ਬਗਾਵਤ ਵੀ ਕੀਤੀ ਫਿਰ ਵੀ ਮਰਨ ਤੋਂ ਪਹਿਲਾ ਸਲੀਮ ਦਾ ਨਾ ਜਹਾਗੀਰ ਧਰਕੇ ਉਸ ਨਾਲ ਸੁਲਹ ਕਰਕੇ, ਗੱਦੀ-ਨਸੀਨ ਦੀ ਪਗੜੀ ਦੇ ਕੇ ਦੁਨੀਆਂ ਤੋਂ ਕੂਚ ਕਰ ਗਿਆ। ਉਸਤੋਂ ਬਾਅਦ ਪਿਉ-ਪੁਤਰ ਦੇ ਸਬੰਧ ਕਦੇ ਠੀਕ ਨਾ ਹੋ ਸਕੇ। ਜਹਾਂਗੀਰ ਇਕ ਐਯਾਸ ਇਨਸਾਨ ਸੀ। 5-5 ਸੇਰ ਸ਼ਰਾਬ ਰੋਜ ਪੀਂਦਾ ਸੀ। ਬਹੁਤੇ ਦਰਬਾਰੀ ਉਸਦੇ ਹਕ ਵਿਚ ਨਹੀਂ ਸੀ। ਉਸਦਾ ਸਹਾਰਾ ਸਿਰਫ ਕਟੜ ਤੇ ਜਨੂੰਨੀ ਮੁਸਲਮਾਨ ਸਨ ਜਾਂ ਕਾਜੀ ਜੋ ਇਹ ਸੋਚਦੇ ਸੀ ਕਿ ਜਹਾਗੀਰ ਦੀ ਹਕੂਮਤ ਵਿਚ ਉਹ ਆਪਣੇ ਮਜਹਬ ਦਾ ਭਰਪੂਰ ਪਰਚਾਰ ਕਰ ਸਕਣਗੇ ਕਿਉਂਕਿ ਜਹਾਗੀਰ ਨੇ ਉਨ੍ਹਾਂ ਨੂੰ ਬੜੇ ਸਬਜ਼ ਬਾਗ ਦਿਖਾਏ ਸੀ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)