ਇਕ ਵਾਰ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਵਿਚ ਜਾਂਦੇ ਸਨ ਜਿੱਥੇ ਕਿਸੇ ਪੀਰ ਦਾ ਡੇਰਾ ਵੀ ਸੀ ਪਿੰਡ ਵਿੱਚ ਪੌਂਚ ਕੇ ਗੁਰੂ ਨਾਨਕ ਦੇਵ ਜੀ ਇਕ ਦਰੱਖਤ ਹੇਠਾਂ ਬੈਠ ਕੇ ਧਿਆਨ ਲਾਉਣ ਲੱਗੇ ਤੇ ਨਾਲ ਬੋਲਣ ਲੱਗੇ ਲੱਖ ਪਤਾਲ ਤੇ ਲੱਖ ਅਗਾਸ ਓਥੋਂ ਹੀ ਪੀਰ ਦਾ ਚੇਲਾ ਵੀ ਲੰਘ ਰਿਹਾ ਸੀ ਇਹ ਸਭ ਸੁਣਨ ਤੋ ਬਾਅਦ ਪੀਰ ਦਾ ਚੇਲਾ ਆਪਣੇ ਗੁਰੂ ਕੋਲ ਗਿਆ ਤੇ ਬੋਲਣ ਲੱਗਾ ਕਿ ਤੁਸੀਂ 7 ਪਤਾਲ ਤੇ 7 ਅਗਾਸ ਬੋਲ ਰਹੇ ਹੋ ਓਥੇ ਦਰੱਖਤ ਹੇਠ ਬੈਠਾ ਇਕ ਵਿਅਕਤੀ ਲੱਖ ਪਤਾਲ ਤੇ ਲੱਖ ਅਗਾਸ ਦਾ ਗਿਆਨ ਲੋਕਾਂ ਨੂੰ ਦੇ ਰਿਹਾ ਹੈ ਤਾਂ ਪੀਰ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਕੋਲ ਪੋਂਚਦਾ ਹੈ ਤੇ ਕਹਿਣ ਲਗਦਾ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜਦੋਂ ਕਿ ਸੱਤ ਪਤਾਲ ਤੇ ਸੱਤ ਅਗਾਸ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਨ ਕਿ ਜਿਸਦੀ ਜਿੰਨੀ ਭਗਤੀ ਉਹੋ ਓਨਾ ਹੀ ਦੇਖ ਸਕਦਾ ਹੈ ਤਾਂ ਪੀਰ ਕਹਿਣ ਲਗਾ ਨਹੀਂ ਏਦਾ ਹੋ ਹੀ ਨਹੀਂ ਸਕਦਾ । ਓਹੋ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲਗਾ ਚਲੋ ਮੈਂ ਲੁਕਦਾ ਹਾਂ ਤੇ ਤੁਸੀ ਮੈਨੂੰ ਲੱਭ ਕੇ ਦਿਖਾਓ ।ਜਾਦਾ ਕਹਿਣ ਦੇ ਗੁਰੂ ਨਾਨਕ ਦੇਵ ਜੀ ਮਨ ਜਾਂਦੇ ਸਨ ਤਾਂ...
ਪੀਰ ਸੱਤਵੇਂ ਪਤਾਲ ਤੇ ਛੱਪੜ ਤੇ ਇਕ ਪਤੇ ਉਪਰ ਡੱਡੂ ਦੇ ਰੂਪ ਵਿਚ ਬੈਠ ਜਾਂਦਾ ਹੈ ਫੇਰ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਦੇ ਤੇ ਕਹਿੰਦੇ ਸੱਤਵੇਂ ਪਤਾਲ ਤੇ ਪੱਤੇ ਉਪਰ ਡੱਡੂ ਬੈਠਾ ਹੈ ਤੁਸੀਂ ਸਾਮ੍ਹਣੇ ਆਜੋ । ਹੁਣ ਵਾਰੀ ਸੀ ਗੁਰੂ ਨਾਨਕ ਦੇਵ ਜੀ ਦੀ ਤਾਂ ਪੀਰ ਪਾਤਸ਼ਾਹ ਓਹਨਾ ਨੂੰ ਲੁਕਣ ਲਈ ਕਹਿੰਦੇ ਸਨ ਗੁਰੂ ਨਾਨਕ ਦੇਵ ਜੀ ਅੱਠਵੇਂ ਪਤਾਲ ਵਿਚ ਜਾ ਕੇ ਬੈਠ ਜਾਂਦੇ ਸਨ ਪੀਰ ਪਾਤਸ਼ਾਹ ਨੇ ਬਹੁਤ ਲਭਿਆ ਪਰ ਗੁਰੂ ਨਾਨਕ ਦੇਵ ਜੀ ਨਹੀਂ ਮਿਲੇ ਕਿਓਕਿ ਓਹੋ ਸੱਤਵੇਂ ਪਤਾਲ ਤੋਂ ਅੱਗੇ ਨਹੀਂ ਦੇਖ ਸਕਦੇ ਸੀ ਫੇਰ ਪੀਰ ਪਾਤਸ਼ਾਹ ਨੇ ਬਹੁਤ ਲੱਭਣ ਤੋ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਵਾਪਸ ਆਉਣ ਲਈ ਕਿਹਾ ਤੇ ਗੁਰੂ ਜੀ ਦੇ ਆਉਂਦੇ ਹੀ ਗੁਰੂ ਦੇ ਚਰਨਾਂ ਵਿੱਚ ਡਿੱਗ ਗਏ ।।।
ਸਿੱਖਿਆ:- ਜਿਸ ਨੇ ਜਿੰਨੀ ਪੜਾਈ ਕੀਤੀ ਓਹੋ ਓਨਾ ਹੀ ਜਵਾਬ ਦੇ ਸਕਦਾ ਹੈ ਹੋ ਸਕਦਾ ਤੁਹਾਡੇ ਸਾਹਮਣੇ ਵਾਲਾ ਬੰਦਾ ਸਹੀ ਕਹਿ ਰਿਆ ਹੋਵੇ ਤੇ ਤੁਹਾਨੂੰ ਉਸ ਚੀਜ ਦਾ ਗਿਆਨ ਨਾ ਹੋਵੇ
SANDEEP SINGH DASUWAL
chaman
ਕੀ ਇਹ ਸਾਰੀਆ ਕਹਾਣੀਆ ਸੱਚੀਆ ਹਨ??
Daljit Singh
Wahaguru jii wahaguru ji
Harleen
Wow 👍👍👍👍👍👍
Prabhleen Kaur
Bhut zyada sohna….. mainu kuj nva sikhn nu milya 🙏🏻