More Gurudwara Wiki  Posts
ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸੂਰ ਦਾ ਸ਼ਿਕਾਰ ਕਰਕੇ ਉਸ ਨੂੰ ਮੁਕਤੀ ਦੇਣਾ


ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸੂਰ ਦਾ ਸ਼ਿਕਾਰ ਕਰਕੇ ਉਸ ਨੂੰ ਮੁਕਤੀ ਦੇਣਾ…।
ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕ ਵਾਰ ਬਾਬਾ ਬਿਧੀ ਚੰਦ, ਬਾਬਾ ਭਾਨਾ ਜੀ, ਪੈਂਦੇ ਖਾਂ ਅਤੇ ਹੋਰ ਸਿੱਖਾਂ ਸਮੇਤ ਆਪਣੇ ਜਨਮ ਅਸਥਾਨ ਵਾਲੇ ਪਿੰਡ ਵਡਾਲੀ ਵਿਖੇ ਗਏ। ਓਥੇ ਇੱਕ ਕਿਸਾਨ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸਾਡੇ ਪਿੰਡ ਇੱਕ ਜੰਗਲੀ ਸੂਰ ਆ ਵੜਦਾ ਹੈ ਜੋ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੈ। ਗੁਰੂ ਜੀ ਆਪਣੇ ਸਿੰਘਾਂ ਸਮੇਤ ਉਸ ਦਾ ਸ਼ਿਕਾਰ ਕਰਨ ਲਈ ਤੁਰ ਪਏ। ਜਦੋਂ ਉਹ ਸੂਰ ਦਿਸਿਆ ਤਾਂ ਪੈਂਦੇ ਖਾਂ ਨੇ ਆਪਣਾ ਘੋੜਾ ਭਜਾ ਕੇ ਸੂਰ ਨੂੰ ਮਾਰਨ ਦਾ ਯਤਨ ਕੀਤਾ। ਸੂਰ ਬੜਾ ਬਲਵਾਨ ਸੀ। ਉਸ ਨੇ ਪੈਂਦੇ ਖਾਨ ਦੇ ਘੋੜੇ ਨੂੰ ਝਪਟ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਇਹ ਵੇਖ ਕੇ ਗੁਰੂ ਸਾਹਿਬ ਨੇ ਘੋੜਾ ਭਜਾਇਆ ਅਤੇ ਸੂਰ ਨੂੰ ਮਾਰਨ ਲਈ ਤਲਵਾਰ ਕੱਢ ਲਈ। ਸੂਰ ਨੇ ਅੱਗੋਂ ਹਮਲਾ ਕੀਤਾ ਪਰ ਗੁਰੂ ਸਾਹਿਬ ਨੇ ਆਪਣੀ ਤਲਵਾਰ ਨਾਲ ਉਸ ਦੇ ਦੋ ਟੋਟੇ ਕਰ ਦਿੱਤੇ। ਸੂਰ ਦੇ ਸਰੀਰ ਵਿੱਚੋਂ ਇੱਕ ਆਤਮਾ ਨਿਕਲੀ ਜੋ ਸਿਰਫ ਗੁਰੂ ਸਾਹਿਬ ਅਤੇ ਭਾਈ ਭਾਨਾ ਜੀ ਨੂੰ ਦਿਸੀ। ਗੁਰੂ ਸਾਹਿਬ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਉਸ ਸਿੱਖ ਨੇ ਦੱਸਿਆ ਕਿ ਮੈਂ ਪਿਛਲੇ ਜਨਮ ਵਿੱਚ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ਜਦੋਂ ਮਾਤਾ ਗੰਗਾ ਜੀ ਪੁੱਤਰ ਦੇ ਵਰ ਲਈ ਬਾਬਾ ਬੁੱਢਾ ਜੀ ਪਾਸ ਗਏ ਤਾਂ ਮੈਂ ਬਾਬਾ ਜੀ ਨੂੰ ਮਾਤਾ ਜੀ ਦੇ ਆਉਣ ਬਾਰੇ ਦੱਸਿਆ। ਬਾਬਾ ਬੁੱਢਾ ਜੀ ਨੇ ਸਹਿਜ-ਸੁਭਾਅ ਬਚਨ...

ਕੀਤਾ ਕਿ ਗੁਰੂ ਕਿਆਂ ਨੂੰ ਅੱਜ ਕਿਥੋਂ ਭਾਜੜ ਪੈ ਗਈ। ਇਹ ਸੁਣ ਕੇ ਮੈਨੂੰ ਗੁਸਾ ਆਇਆ ਤੇ ਮੈਂ ਮੂੰਹ ਵਿਚ ਬੁੜ-ਬੜਾਉਣ ਲੱਗਾ। ਬਾਬਾ ਜੀ ਕਹਿਣ ਲੱਗੇ ਕਿ ਭਾਈ ਤੂੰ ਕਿਉਂ ਸੂਰ ਵਾਂਗ ਮੂੰਹ ਬਣਾ ਲਿਆ ਹੈ। ਬਾਬਾ ਜੀ ਦੇ ਇਹ ਬਚਨ ਸੁਣਕੇ ਮੈਂ ਡਰ ਗਿਆ ਅਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਡੇ ਬਚਨ ਸੱਚ ਹੋ ਜਾਣੇ ਹਨ ਅਤੇ ਮੈਂ ਸੂਰ ਬਣ ਜਾਣਾ ਹੈ। ਮੈਨੂੰ ਮੁਕਤੀ ਦਾ ਹੱਲ ਦੱਸੋ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਸੂਰਬੀਰ ਯੋਧਾ ਪੈਦਾ ਹੋਵੇਗਾ ਜੋ ਆਣ ਕੇ ਤੇਰਾ ਉਧਾਰ ਕਰੇਗਾ। ਸੋ ਮੈਂ ਸੂਰ ਦੀ ਜੂਨੇ ਪਿਆ ਤੇ ਆਪ ਜੀ ਨੇ ਮੇਰਾ ਉਧਾਰ ਕੀਤਾ ਹੈ। ਇਹਨਾ ਦੱਸ ਕੇ ਓਹ ਸਿੰਘ ਹਵਾ ਵਿੱਚ ਸਮਾਂ ਗਿਆ।
ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਬਾਬਾ ਬੁੱਢਾ ਜੀ ਰੱਬ ਰੂਪ ਸਨ। ਅਜਿਹੇ ਸਾਧੂਆਂ ਦੀ ਕਿਸੇ ਗੱਲ ਤੇ ਵੀ ਸ਼ੰਕਾ ਨਹੀਂ ਕਰੀਦਾ। ਇਸ ਨਾਲ ਬਹੁਤ ਪਾਪ ਲਗਦਾ ਹੈ ਅਤੇ ਨਰਕ ਭੋਗਣੀ ਪੈ ਜਾਂਦੀ ਹੈ।
ਜਿਸ ਜਗ੍ਹਾ ਤੇ ਸੂਰ ਦਾ ਉਧਾਰ ਹੋਇਆ ਓਥੇ ਗੁਰੂ ਸਾਹਿਬ ਨੇ ਟੋਇਆ ਪੁੱਟ ਕੇ ਉਸ ਨੂੰ ਦੱਬ ਦਿੱਤਾ। ਓਹ ਜਗ੍ਹਾ ਪਿੰਡ ਵਡਾਲੀ ਤੋਂ ਅੱਧਾ ਕੁ ਮੀਲ ਤੇ ਹੈ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
(ਰਣਜੀਤ ਸਿੰਘ ਮੋਹਲੇਕੇ)

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸੂਰ ਦਾ ਸ਼ਿਕਾਰ ਕਰਕੇ ਉਸ ਨੂੰ ਮੁਕਤੀ ਦੇਣਾ”

  • ਸੁਖਵੀਰ ਸਿੰਘ ਚਹਿਲ ਡਰਾਈਵਰ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)