More Gurudwara Wiki  Posts
ਇਤਿਹਾਸ ਗੁਰਦੁਆਰਾ ਟਾਹਲੀ ਸਾਹਿਬ – ਬਲ੍ਹੇਰ ਖਾਨ ਪੁਰ


ਗੁਰਦੁਆਰਾ ਟਾਹਲੀ ਸਾਹਿਬ , ਛੇਂਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਬਲ੍ਹੇਰ ਖਾਨ ਪੁਰ , ਜ਼ਿਲ੍ਹਾ ਕਪੂਰਥਲਾ
ਇਸ ਪਵਿੱਤਰ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ , ਇਸ ਅਨੁਸਾਰ ਇਸ ਇਲਾਕੇ ਵਿਚ ਖਤਰਨਾਕ ਸ਼ੇਰ ਨੇ ਕਹਿਰ ਮਚਾਇਆ ਹੋਇਆ ਸੀ। ਇਸ ਇਲਾਕੇ ਦੀ ਸੰਗਤ ਨੇ ਗੁਰੂ ਸਾਹਿਬ ਦੇ ਦਰਬਾਰ ਕਰਤਾਰਪੁਰ ਵਿਖੇ ਪੁੱਜ ਕੇ ਉਹਨਾਂ ਨੂੰ ਖਤਰਨਾਕ ਸ਼ੇਰ ਤੋਂ ਮੁਕਤ ਕਰਾਉਣ ਲਈ ਫਰਿਆਦ ਕੀਤੀ। ਸੰਗਤਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਗੁਰੂ ਸਾਹਿਬ ਆਪਣੇ ਯੋਧੇ ਸਿੱਖਾਂ ਸਮੇਤ ਇਸ ਅਸਥਾਨ ਤੇ ਪੁੱਜੇ। ਟਾਹਲੀ ਦੇ ਦਰਖਤ ਨਾਲ ਆਪਣਾ ਘੋੜਾ ਬੰਨ ਕੇ ਗੁਰੂ ਜੀ ਨੇ ਇਸ ਅਸਥਾਨ ਤੇ ਅਰਾਮ ਕੀਤਾ। ਜੰਗਲ ਵਿੱਚ ਉਸ ਸਮੇਂ ਸ਼ੇਰ ਸੁੱਤਾ ਪਿਆ ਸੀ ਗੁਰੂ ਜੀ ਨੇ ਆਪਣੇ ਪੈਰ ਨਾਲ ਸ਼ੇਰ ਨੂੰ ਉਠਾਉਂਦੇ ਹੋਏ ਮੁਕਾਬਲਾ ਕਰਨ ਲਈ ਵੰਗਾਰਿਆ , ਕਾਫੀ...

ਜੱਦੋ ਜਹਿਦ ਉਪਰੰਤ ਸ਼ੇਰ ਦਾ ਪਿੱਛਾ ਕਰਕੇ ਉਸ ਨੂੰ ਇਥੋਂ ਦੋ ਮੀਲ ਦੀ ਦੂਰੀ ਤੇ ਟਾਵੀਂ ਦੇ ਸਥਾਨ ਤੇ ਮਾਰ ਮੁਕਾਇਆ।
ਉਸ ਸਮੇਂ ਇਸ ਪਿੰਡ ਵਿੱਚ ਝੰਡਾ ਨਾਮ ਦਾ ਹੰਕਾਰੀ ਤੇਲੀ ਰਹਿੰਦਾ ਸੀ ਜਿਸ ਦੇ 101 ਕੋਹਲੂ ਇਸ ਪਿੰਡ ਵਿੱਚ ਚੱਲਦੇ ਸਨ। ਗੁਰੂ ਜੀ ਨੇ ਉਸਦਾ ਹੰਕਾਰ ਤੋੜਦੇ ਹੋਏ ਲੋਕਾਂ ਨੂੰ ਨੀਂਵੇ ਹੋ ਕੇ ਨਿਮਰਤਾ ਤੇ ਹਲੀਮੀ ਨਾਲ ਚੱਲਣ ਦੀ ਸਿੱਖਿਆ ਦਿੱਤੀ , ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਜੀ ਦੀ ਨੀਹਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 22 ਜੁਲਾਈ 1978 ਨੂੰ ਆਪਣੇ ਹਸਤ ਕਮਲਾਂ ਨਾਲ ਰੱਖੀ ਸੀ।
ਇਤਿਹਾਸ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਿਓ।

...
...



Related Posts

Leave a Reply

Your email address will not be published. Required fields are marked *

One Comment on “ਇਤਿਹਾਸ ਗੁਰਦੁਆਰਾ ਟਾਹਲੀ ਸਾਹਿਬ – ਬਲ੍ਹੇਰ ਖਾਨ ਪੁਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)