More Gurudwara Wiki  Posts
19 ਨਵੰਬਰ ਦਾ ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਗ 5


19 ਨਵੰਬਰ ਪ੍ਰਕਾਸ਼ ਪੁਰਬ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਆ ਰਿਹਾ ਹੈ ਆਉ ਅੱਜ ਇਤਿਹਾਸ ਦਾ ਪੰਜਵਾਂ ਭਾਗ ਪੜੀਏ ਜੀ ।
ਭਾਗ 5
ਚਾਰ ਉਦਾਸੀਆਂ :–
ਗੁਰੂ ਨਾਨਕ ਸਾਹਿਬ ਸਿਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾ ਨੇ ਅਧਿਆਤਮਿਕ ਸਚਾਈ , ਰੂੜਵਾਦੀ ਜਾਤੀ ਵਾਦ , ਊਚ-ਨੀਚ , ਧਰਮਾਂ ਦੇਸ਼ , ਹਦਾਂ , ਸਰਹਦਾਂ ਦੀਆਂ ਪਰੰਪਰਾਵਾਂ ਤੋ ਉਪਰ ਉਠਕੇ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਪੜਾਇਆ । ਇਨ੍ਹਾ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਸਾਹਿਬ ਦੀ ਮਹਾਨ ਸ਼ਖਸ਼ੀਅਤ ਨੇ ਜਿਥੇ ਬ੍ਰਹਮ ਗਿਆਨ ਦੀ ਅਮ੍ਰਿਤ ਵਰਖਾ ਨਾਲ ਮਿਸਰ ,ਅਰਬ ਤੇ ਈਰਾਨ ਦੇ ਮਾਰੂਥਲਾਂ ਨੂੰ ਤ੍ਰਿਪਤ ਕੀਤਾ ਉਥੇ ਆਪਣੇ ਪਿਆਰ -ਨਿੱਘ ਨਾਲ ਤਿੱਬਤ ਤੇ ਚੀਨ ਦੀਆਂ ਬਰ੍ਫਾਨੀ ਛੋਟੀਆਂ ਨੂੰ ਪਿਘਲਾਇਆ ।
ਪੰਜਾਬ ਦਾ ਚੱਕਰ ਲਾ ਚੁਕਣ ਤੋਂ ਮਗਰੋਂ ਸੰਸਾਰ -ਕਲਿਆਣ ਦੇ ਵਡੇਰੇ ਉਦੇਸ਼ ਦੀ ਪੂਰਤੀ ਲਈ ਆਪਣਾ ਸੁਖ ਆਰਾਮ ਤਿਆਗ ਕੇ, ਆਪਣੀ ਉਮਰ ਦਾ ਇਕ ਵਡਾ ਹਿਸਾ ਧਰਤੀ ਦੀ ਲੋਕਾਈ ਨੂੰ ਸੋਧਣ ਲਈ ਲੰਬੇਰਾ ਚੱਕਰ ਲਗਾਣ ਦਾ ਫੈਸਲਾ ਕੀਤਾ ਆਪਣੇ ਇਸ ਮਕਸਦ ਦੀ ਪੂਰਤੀ ਲਈ ਓਹ ਕਿਥੇ ਕਿਥੇ ਨਹੀਂ ਗਏ । ਪਹਾੜਾ, ਰੇਗਿਸਤਾਨਾਂ , ਦਰਿਆ, ਸਮੁੰਦਰ ਮੀਹ ਝੱਖੜ ਨੂੰ ਸਹਿ ਕੇ ਪੈਦਲ, ਸਮੁੰਦਰੀ ਜਹਾਜ਼ ਵਿਚ ਕਈ ਕਈ ਦਿਨ ਮਹੀਨੇ ਸਾਲੋਂ ਸਾਲ ਸਫਰ ਕੀਤਾ । ਮਿਸਰ, ਇਟਲੀ , ਰੋਮ, ਸਪੇਨ , ਸਿਸਲੀ, ਫਰਾਂਸ, ਇਰਾਕ਼ ,ਇਰਾਨ, ਤੁਰਕੀ ਤਕ ਵੀ ਗਏ ।
ਓਸ ਵਕਤ ਜਦ ਆਵਾਜਾਈ ਦੇ ਕੋਈ ਸਾਧਨ ਨਹੀਂ ਸਨ ਜਮੀਨ ਤੇ ਸੋਣਾ, ਭੁਖੇ ਰਹਿਣਾ, ਸਰਦੀ ਗਰਮੀ ਬਰਦਾਸ਼ਤ ਕਰਨੀ, ਜੰਗਲ ਬੀਆਬਾਨ ਤੇ ਰੇਗਿਸਤਾਨ ਵਿਚੋ ਲੰਘਣਾ , ਰੋਟੀ ਨਾ ਮਿਲੇ ਤਾਂ ਪਾਣੀ, ਪਾਣੀ ਨਾ ਮਿਲੇ ਤੇ ਹਵਾ , ਹਰ ਤਰਹ ਨਾਲ ਆਪਣੇ ਆਪ ਨੂੰ ਤਿਆਰ ਕਰ ਲਿਆ ਤੇ ਤੁਰ ਪਏ । ਗੁਰੂ ਸਾਹਿਬ ਦੀਆਂ ਇਨ੍ਹਾ ਲੰਬੀਆਂ ਚਾਰ ਉਦਾਸੀਆਂ ਤੇ ਉਨ੍ਹਾ ਦੀ ਮਹਾਨ ਸ਼ਖਸ਼ੀਅਤ ਨੇ ਬ੍ਰਹਮ ਗਿਆਨ ਦੀ ਅਮ੍ਰਿਤ ਵਰਖਾ ਨਾਲ ਜਿਥੇ ਮਿਸਰ ,ਅਰਬ ਤੇ ਈਰਾਨ ਦੇ ਮਾਰੂਥਲਾਂ ਨੂੰ ਤ੍ਰਿਪਤ ਕੀਤਾ ਉਥੇ ਆਪਣੇ ਪਿਆਰ ਨਿੱਘ ਨਾਲ ਤਿਬਤ ਤੇ ਚੀਨ ਦੀਆਂ ਬਰ੍ਫਾਨੀ ਚੋਟੀਆਂ ਨੂੰ ਪਿਘਲਾਇਆ ।
ਪਹਿਲੀ ਉਦਾਸੀ ( 1497 -1508 ) ;-
ਗੋਇੰਦਵਾਲ, ਫਤਹਿਆਬਾਦ , ਸੁਲਤਾਨਵਿੰਡ , ਖਾਲੜਾ , ਲਾਹੌਰ, ਕਸੂਰ ਚੁਹਣੀਏ ਆਦਿ ਤੋ ਗੁਜਰਦੇ ਹੋਏ ਮਾਲਵੇ ਵਿਚ ਆਏ ਬਾਂਗਰ ਦੇ ਇਲਾਕੇ ਚੋਂ ਹੁੰਦੇ ਹੋਏ ਪਿਹੋਵਾ , ਕੁਰਕਸ਼ੇਤਰ ,ਕਰਨਾਲ ,ਹਰਿਦਵਾਰ, ਦਿੱਲੀ, ਬਨਾਰਸ, ਪਟਨਾ, ਰਾਜਗੀਰੀ ,ਗਯਾ , ਮਾਲਦਾ ,ਧੂਪੜੀ , ਜਗਨਨਾਥ ਪੁਰੀ , ਜਬਲਪੁਰ , ਭੂਪਾਲ ,ਝਾਂਸੀ, ਗਵਾਲੀਅਰ, ਭਰਤਪੁਰ , ਗੁੜਗਾਵਾਂ , ਝਜਰ, ਨਾਰਨੋਲ, ਜੀਂਦ, ਕੈਥਲ , ਸੁਨਾਮ, ਸੰਗਰੂਰ । ਇਹ ਉਦਾਸੀ ਸਭ ਤੋਂ ਲੰਬੀ ਸੀ 1508 ਵਿਚ ਵਾਪਸ ਸੁਲਤਾਨਪੁਰ ਪਹੁੰਚੇ ।
ਗੁਰੂ ਨਾਨਕ ਸਾਹਿਬ ਦਾ ਆਪਣੀਆ ਉਦਾਸੀਆਂ ਵਿਚ ਪ੍ਰਚਾਰ ਕਰਨ ਦਾ ਢੰਗ ਬੜਾ ਨਿਰਾਲਾ ਸੀ ਜਾ ਤਾਂ ਓਹ ਪਹਿਰਾਵਾ ਕੁਝ ਐਸਾ ਪਾ ਲੈਂਦੇ ਤਾਂਕਿ ਭੀੜ ਦਾ ਧਿਆਨ ਉਨਾਂ ਵਲ ਖਿੱਚਿਆ ਜਾਏ । ਜਾਂ ਕੁਝ ਐਸਾ ਕਰਦੇ ਕੀ ਲੋਕ ਆਪਣੇ ਆਪ ਉਨ੍ਹਾ ਦੇ ਦਵਾਲੇ ਖੜੇ ਹੋ ਜਾਂਦੇ ਸਨ ।
ਹਰਿਦਵਾਰ ਵਿਚ ਪਿਤਰਾਂ ਨੂੰ ਪੁਰਬ ਵਲ ਪਾਣੀ ਦੇਣ ਦੇ ਪਖੰਡ...

ਨੂੰ ਤੋੜਨ ਲਈ ਪੱਛਮ ਵਲ ਕਰਤਾਰ ਪੁਰ ਆਪਣੇ ਖੇਤਾਂ ਵਲ ਪਾਣੀ ਦੇਣਾ ਸ਼ੁਰੂ ਕਰ ਦਿਤਾ । ਜਦੋਂ ਲੋਕਾ ਨੇ ਪੁਛਿਆ ਕਿ ਇਤਨੀ ਦੂਰ ਤੁਹਾਡੇ ਖੇਤਾਂ ਨੂੰ ਪਾਣੀ ਕਿਵੇਂ ਪੁਜ ਸਕਦਾ ਹੈ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਜੇ ਤੁਹਾਡਾ ਪਾਣੀ ਲਖਾਂ ਕਰੋੜਾਂ ਮੀਲ ਤੇ ਪਿਤਰਾਂ ਨੂੰ ਪਹੁੰਚ ਸਕਦਾ ਹੈ ਤੇ ਮੇਰਾ ਪਾਣੀ ਕਰਤਾਰ ਪੁਰ ਮੇਰੇ ਖੇਤਾਂ ਤਕ ਕਿਓਂ ਨਹੀਂ ਪਹੁੰਚ ਸਕਦਾ ?
ਪੀਲੀ ਭੀਤ ਗੋਰਖਮਤੇ ਗਏ ਜਿਥੇ ਸਿਧਾ ਨਾਲ ਗੋਸ਼ਟੀ ਹੋਈ , ਜਿਸ ਵਿਚ ਸਿਧਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਬਾਹਰੀ ਭੇਖ ਤੋ ਨਹੀ ਖੁਸ਼ ਹੁੰਦਾ । ਬਲਿਕ ਵਿਖਵੇ ਰਹਿਤ , ਸਾਦਾ ਤੇ ਸਭ ਦੀ ਸੇਵਾ ਕਰਦਿਆ ਆਪਣਾ ਜੀਵਨ ਨਿਭਾਣਾ ਹੀ ਅਸਲੀ ਯੋਗ ਹੈ ਸਿਧਾਂ ਨੇ ਆਪਣੀ ਹਾਰ ਮੰਨ ਲਈ ਗੋਰਖ ਮਤੇ ਦਾ ਨਾਂ ਨਾਨਕ ਮਤਾ ਪੈ ਗਿਆ ।
ਮਥਰਾ ਤੋ ਹੁੰਦੇ ਕਾਸ਼ੀ (ਬਨਾਰਸ ) ਪਹੁੰਚੇ ਜਿਥੇ ਪੰਡਤ ਚਤੁਰ ਦਾਸ ਨਾਲ ਬੁਤ ਪੂਜਾ ਸਬੰਧੀ ਕਾਫੀ ਲੰਬੀ ਚਰਚਾ ਹੋਈ ਚਤੁਰ ਦਾਸ ਤੇ ਹੋਰ ਬਹੁਤ ਸਾਰੇ ਲੋਕ ਸਿਖ ਬਣ ਗਏ ।
ਗਯਾ ਤੋ ਹੁੰਦੇ ਹੋਏ,ਪਟਨਾ ਤੋਂ ਅਸਾਮ, ਕਾਮਰੂਪ ਗਏ ਜਿਥੇ ਜਾਦੂ, ਟੂਣੇ, ਜੰਤਰ , ਤੰਤਰ, ਮੰਤਰਾਂ ਦਾ ਖੰਡਣ ਕੀਤਾ ਕਾਮਰੂਪ ਵਿਚ ਨੂਰ ਸ਼ਾਹ ਵਰਗੀਆਂ ਸੁੰਦਰੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਮੋਹ ਜਾਲ ਵਿਚ ਫਸਾਣਾ ਚਾਹਿਆ । ਗੁਰੂ ਸਾਹਿਬ ਨੇ ਜਦ ਉਨ੍ਹਾ ਨੂੰ ਬੇਟੀ ਕਹਿ ਕੇ ਪੁਕਾਰਿਆ ਤਾਂ ਪਤਾ ਨਹੀਂ ਉਨ੍ਹਾ ਤੇ ਕੀ ਅਸਰ ਹੋਇਆ ਉਨ੍ਹਾ ਨੇ ਗਲਤ ਰਾਹ ਤੇ ਚਲਣਾ ਛਡ ਦਿਤਾ ।
ਢਾਕੇ ਤੋ ਚੋਬੀਹ ਦਰਸ਼ਨਾ ਤੋ ਲੰਘ ਕੇ ਕਟਕ ਅਪੜੇ , ਉਸਤੋਂ ਅਗਾਹ ਜਗਨਨਾਥ ਜਿਥੇ ਵਹਿਮਾ ਭਰਮਾਂ ਤੇ ਪੂਜਾ ਦੇ ਗਲਤ ਢੰਗਾਂ ਤੋ ਹਟਾ ਕੇ ਸਚੇ ਰਾਹ ਪਾਇਆ । ਆਰਤੀ ਵਿਚ ਗੁਰੂ ਸਾਹਿਬ ਦੇ ਨਾਂ ਸ਼ਾਮਲ ਹੋਣ ਤੇ ਸਵਾਲ ਕੀਤਾ ਗਿਆ ਤਾਂ ਗੁਰੂ ਸਹਿਬ ਦਾ ਜਵਾਬ ਸੀ , ਅਸੀਂ ਅਕਾਲ ਪੁਰਖ ਦੀ ਅਸਲੀ ਆਰਤੀ ਵਿਚ ਸ਼ਾਮਲ ਹਾਂ ਜੋ ਦਿਨ ਰਾਤ ਹੁੰਦੀ ਰਹਿੰਦੀ ਹੈ । ਉਨ੍ਹਾ ਦਾ ਇਸ਼ਾਰਾ ਕੁਦਰਤ ਵਲ ਸੀ ਉਸਦੇ ਕੋਤਕ ਦੇਖੋ ਉਸਦਾ ਜਸ ਗਾਓ ਤੇ ਸਚੇ ਰਾਹ ਤੇ ਚਲੋ ਇਹੀ ਉਸਦੀ ਆਰਤੀ ਹੈ ।
ਗਗਨ ਮੈ ਥਾਲ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ।
ਧੂਪ ਮਲਆਨਲੋ ਪਵਣ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ।
ਜਗਨ ਨਾਥ ਪੁਰੀ ਤੋਂ ਵਾਪਸ ਪੰਜਾਬ , ਉੜੀਸਾ, ਰੁਹੇਲ ਖੰਡ ਦਾ ਚਕਰ ਲਗਾਕੇ , ਵਾਪਸ ਸੁਲਤਾਨਪੁਰ ਪਹੁੰਚੇ ਆਪਣੇ ਮਾਂ-ਪਿਓ ,ਸਜਣਾ, ਮਿਤਰਾਂ ਤੇ ਸਿਖਾਂ ਨੂੰ ਮਿਲਣ ਲਈ ਤਲਵੰਡੀ ਪਹੁੰਚੇ ਦੁਨੀ ਚੰਦ ਨੇ ਆਪਣੇ ਪਿਤਾ ਦਾ ਸ਼ਰਾਧ ਕਰਕੇ ਬ੍ਰਾਹਮਣਾ ਨੂੰ ਭੇਟ ਦਿਤੀ ਤਾ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਆਪਣੀ ਕਿਰਤ ਕਮਾਈ ਦਾ ਕੁਝ ਹਿਸਾ ਗਰੀਬਾਂ, ਮੁਥਾਜਾ ਤੇ ਲੋੜਵੰਦਾ ਨੂੰ ਦੇਣਾ ਹੀ ਅਸਲੀ ਦਾਨ ਹੈ ।
( ਚਲਦਾ )

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)