More Gurudwara Wiki  Posts
ਖੂਨ ਸਫੈਦ ਹੋ ਗਿਆ


ਬਹੁਤ ਵਧੀਆ ਲੇਖ ਜਰੂਰ ਪੜਿਉ ।
ਛੋਟੇ ਭਰਾ ਨਾਲੋ ਵੱਡੇ ਭਰਾ ਦਾ ਪੰਜ ਸਾਲ ਦਾ ਫਰਕ ਸੀ ਮਾਂ ਨੇ ਜਦੋ ਖੇਤਾਂ ਵਿੱਚ ਰੋਟੀ ਲੈ ਕੇ ਜਾਣੀ ਇਕ ਨੂੰ ਚੁੱਕ ਲੈਣਾ ਦੂਸਰੇ ਨੇ ਨਾਲ ਭਜਦੇ ਜਾਣਾ । ਉਦੋ ਵਾਹੀ ਸਾਂਝੀ ਹੁੰਦੀ ਸੀ ਬਲਦਾ ਨਾਲ ਖੇਤੀ ਕਰਿਆ ਕਰਦੇ ਸਨ ਭਲੇ ਜਮਾਨੇ ਸਨ । ਹਰ ਇਕ ਦੀ ਮੱਦਦ ਕਰਨੀ ਪ੍ਰੇਮ ਨਾਲ ਸਾਰੇ ਰਹਿੰਦੇ ਸਨ ਕਿਸੇ ਦੇ ਹਾਸੇ ਮਜਾਕ ਦਾ ਕੋਈ ਗੁੱਸਾ ਨਹੀ ਕਰਦਾ ਸੀ । ਵੱਡੇ ਭਰਾ ਨੇ ਜਦੋ ਵੀ ਮਾਂ ਨਾਲ ਖੇਤ ਨੂੰ ਜਾਣਾ ਹਮੇਸ਼ਾ ਧਿਆਨ ਸ਼ਰਾਰਤ ਵਿੱਚ ਰਹਿਣਾ ਦੂਸਰਿਆ ਦੀ ਰੋਟੀ ਤੇ ਵੀ ਅੱਖ ਰੱਖਣੀ । ਉਸ ਦੇ ਉਲਟ ਛੋਟਾ ਭਰਾ ਰੱਬ ਰੂਪ ਕਿਸੇ ਨਾਲ ਨਾ ਕੋਈ ਸ਼ਰਾਰਤ ਕਰਨੀ ਨਾ ਕਿਸੇ ਦਾ ਹਿੱਸਾ ਹੀ ਖਾਣਾ । ਟਾਇਮ ਗੁਜਰਦਾ ਗਿਆ ਦੋਵੇ ਜਵਾਨ ਹੋਏ ਆਪਣੇ ਘਰਦਿਆ ਜੀਆਂ ਨਾਲ ਲੱਗੇ ਖੇਤਾਂ ਵਿੱਚ ਹੱਥ ਵਡਾਉਣ ਛੋਟੇ ਭਰਾ ਨੂੰ ਖੂਹ ਚਲਾਉਣ ਤੇ ਲਾ ਦੇਣਾ ਤੇ ਵੱਡੇ ਨੂੰ ਬਲਦਾ ਪਿੱਛੇ ਜਮੀਨ ਵਹੁਣ ਲਈ। ਵੱਡਾ ਹੌਲੀ ਹੌਲੀ ਆਪਣੀ ਆਦਤੋ ਮਜਬੂਰ ਹੋ ਗਿਆ ਛੋਟੇ ਭਰਾ ਦੇ ਹਿਸੇ ਦੀ ਰੋਟੀ ਵੀ ਖਾ ਲੈਣੀ, ਤੇ ਕਿਸੇ ਨਾ ਕਿਸੇ ਨਾਲ ਲੜਾਈ ਵੀ ਲੈਦੇ ਰਹਿਣਾ । ਛੋਟਾ ਭਰਾ ਸ਼ਾਂਤ ਚਿੱਤ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾਂ ਜਦੋ ਕਿਤੇ ਮਾਂ ਨਾਲ ਖੇਤਾਂ ਵਿੱਚ ਭੈਣਾਂ ਨੇ ਆਉਣਾ ਵੱਡੇ ਨੇ ਕਿਸੇ ਬਹਾਨੇ ਉਹਨਾ ਨੂੰ ਵੀ ਝਿੜਕਦੇ ਰਹਿਣਾ । ਵੱਡੇ ਭਰਾ ਦਾ ਵਿਆਹ ਹੋ ਗਿਆ ਜਿਹੜੀ ਉਸ ਦੇ ਘਰ ਆਈ ਉਹ ਵੀ ਵੱਡੇ ਭਰਾ ਵਾਗ ਦਿਲ ਦੀ ਮਾੜੀ ਹੀ ਆਈ , ਦੋਵਾ ਦੀ ਜੋੜੀ ਇਕੋ ਜਿਹੀ ਬਣ ਗਈ। ਛੋਟੇ ਭਰਾ ਨੂੰ ਖੇਤਾਂ ਵਿੱਚ ਹੀ ਰੱਖਣਾ ਕਦੇ ਹਲ ਫੜਾ ਦੇਣਾ ਕਦੇ ਖੂਹ ਜੋੜ ਦੇਣਾ ਹਮੇਸ਼ਾ ਤੰਗ ਹੀ ਕਰਦੇ ਰਹਿਣਾ । ਵੱਡੇ ਭਰਾ ਭਰਜਾਈ ਨੇ ਭੈਣਾ ਨਾਲ ਵੀ ਨਫਰਤ ਦੇ ਬੋਲ ਬੋਲਦੇ ਰਹਿਣਾ ਸਾਰਾ ਪਰਿਵਾਰ ਚਾਚੇ ਤਾਏ ਸਾਰੇ ਇਹਨਾ ਤੋ ਦੁੱਖੀ ਸਨ । ਹੌਲੀ ਹੌਲੀ ਭੈਣਾ ਵੀ ਵਿਆਹ ਕੇ ਆਪਣੇ ਘਰ ਚਲੀਆਂ ਗਈਆਂ ਹੁਣ ਸਾਰੀ ਮੁਸੀਬਤ ਛੋਟੇ ਭਰਾ ਤੇ ਆਣ ਪਈ । ਛੋਟੇ ਭਰਾ ਨੂੰ ਅੱਠਵੀ ਜਮਾਤ ਵਿੱਚੋ ਪੜਦੇ ਨੂੰ ਹਟਾ ਲਿਆ ਜਦੋ ਛੋਟੇ ਭਰਾ ਨੇ ਪੜਨ ਬਾਰੇ ਆਖਿਆ ਤਾ ਵੱਡਾ ਭਰਾ ਕਹਿੰਦਾ ਤੇਰੀ ਪੜਾਈ ਦਾ ਮੈਨੂੰ ਕੀ ਫਾਇਦਾ ਹੋਣਾ ਚੁੱਪ ਕਰਕੇ ਘਰਦਾ ਕੰਮ ਕਰ । ਹੌਲੀ ਹੌਲੀ ਟਾਇਮ ਲੱਗਦਾ ਗਿਆ ਛੋਟਾ ਭਰਾ ਘਰਦੇ ਕੰਮ ਕਰਦਾ ਨਾਲ ਖੇਤਾਂ ਵਿੱਚ ਵੀ ਕੰਮ ਕਰਵਾਉਦਾ ਰਹਿੰਦਾ । ਇਕ ਸਿਆਲੀ ਦਿਨ ਸਾਰੀ ਰਾਤ ਖੂਹ ਜੋੜਨਾ ਠੰਡ ਦੇ ਦਿਨ ਸਰੀਰ ਵੀ ਠਰੂ ਠਰੂ ਕਰਨਾ ਚਾਹ ਵੀ ਘਰ ਤੋ ਬਹੁਤ ਲੇਟ ਆਉਣੀ । ਰਸਤੇ ਵਿੱਚ ਵੱਡੇ ਭਰਾ ਨੇ ਕਿਸੇ ਨਾ ਕਿਸੇ ਨਾਲ ਗੱਲਾ ਕਰਦਿਆ ਚਾਹ ਪਾਣੀ ਵਾਗ ਠੰਡੀ ਕਰ ਦੇਣੀ । ਜਦੋ ਛੋਟੇ ਭਰਾ ਨੇ ਕਹਿਣਾ ਚਾਹ ਠੰਡੀ ਹੋ ਗਈ ਠੰਡ ਵਿੱਚ ਠੰਡੀ ਚਾਹ ਕਿਵੇ ਪੀਵਾਂ ਅਗੋ ਵੱਡੇ ਭਰਾ ਵਲੋ ਜਵਾਬ ਮਿਲਣਾ ਏਹੋ ਜਿਹੀ ਹੀ ਮਿਲਣੀ ਆ ਜਿਥੇ ਜੋਰ ਲਗਦਾ ਤੂੰ ਲਾ ਕੇ ਵੇਖ ਲਾ । ਵੱਡੇ ਭਰਾ ਦੇ ਦੋ ਪੁੱਤ ਹੋ ਗਏ ਵੱਡੇ ਭਰਾ ਭਰਜਾਈ ਦੀ ਮਾੜੀ ਨੀਤ , ਆਪਸ ਵਿੱਚ ਸਲਾਹ ਕਰਨ ਲੱਗੇ ਜੇ ਆਪਾ ਛੋਟੇ ਦਾ ਵਿਆਹ ਨਾ ਕਰਵਾਈਏ ਤਾ ਉਸ ਦੇ ਹਿੱਸੇ ਦੀ ਜਮੀਨ ਵੀ ਆਪਾ ਨੂੰ ਹੀ ਮਿਲ ਜਾਵੇਗੀ । ਇਹ ਸੋਚ ਕੇ ਵੱਡੇ ਭਰਾ ਨੇ ਆਪਣੇ ਬਜੁਰਗ ਪਿਉ ਨੂੰ ਵੀ ਛੋਟੇ ਭਰਾ ਦੇ ਖਿਲਾਫ ਚੁੱਕਣਾ ਸੁਰੂ ਕਰ ਦਿੱਤਾ । ਕਿ ਇਹ ਕੰਮ ਨਹੀ ਕਰਦਾ ਅਗੋ ਅੱਖਾਂ ਦਿਖੌਦਾ ਹੈ ਹੋਰ ਵੀ ਬਹੁਤ ਕੁਝ ਕਹਿ ਕੇ ਪਿਉ ਦੇ ਕੰਨ ਭਰਨੇ ਸੁਰੂ ਕਰ ਦਿੱਤੇ । ਛੋਟੇ ਭਰਾ ਨੇ ਰੋਜ ਦੇ ਡਰਾਮਿਆਂ ਤੋ ਤੰਗ ਆਣ ਕੇ ਵੱਡੇ ਨਾਲੋ ਅੱਡ ਹੋਣ ਦਾ ਫੈਸਲਾਂ ਕਰ ਲਿਆ । ਵੱਡੇ ਭਰਾ ਨੇ ਪਿਉ ਨੂੰ ਵੀ ਗੱਲਾ ਵਿੱਚ ਲੈ ਕੇ ਛੋਟੇ ਦੇ ਖਿਲਾਫ ਕਰ ਲਿਆ ਸੀ , ਜਦੋ ਛੋਟੇ ਭਰਾ ਨੇ ਅੱਡ ਹੋਣ ਦੀ ਗੱਲ ਕਹੀ ਤਾ ਪਿਉ ਨੇ ਜਮੀਨ ਦੇਣ ਤੋ ਸਾਫ ਇਨਕਾਰ ਕਰ ਦਿੱਤਾ । ਛੋਟੇ ਭਰਾ ਨੇ ਪਿੰਡ ਦੇ ਮੋਹਤਬਰਾ ਨਾਲ ਗੱਲ ਕੀਤੀ ਸਾਰੀ ਪੰਚਾਇਤ ਇਕੱਠੀ ਹੋ ਕੇ ਉਸ ਦੇ ਨਾਲ ਉਸ ਦੇ ਘਰ ਪਹੁੰਚ ਗਈ। ਜਦੋ ਪਿਉ ਤੇ ਵੱਡੇ ਭਰਾ ਨਾਲ ਜਮੀਨ ਦੇ ਬਾਰੇ ਗਲ ਕੀਤੀ ਤਾ ਉਹਨਾ ਨੇ ਇਨਕਾਰ ਕਰ ਦਿੱਤਾ । ਫੇਰ ਛੋਟੇ ਭਰਾ ਨੇ ਸਾਰੀ ਪੰਚਾਇਤ ਸਾਹਮਣੇ ਆਪਣੇ ਪਿਉ ਨੂੰ ਆਖਿਆ ਜੇ ਤੂੰ ਮੈਨੂੰ ਜਮੀਨ ਨਹੀ ਦੇਣੀ ਤਾ ਦਸ ਮੈ ਕਿਸ ਦਾ ਪੁੱਤਰ ਹਾ ਮੇਰਾ ਪਿਉ ਕੌਣ ਹੈ , ਮੈ ਉਸ ਕੋਲ ਜਾ ਕੇ ਆਪਣਾ ਹਿੱਸਾ ਮੰਗ ਲਵਾ । ਇਹ ਸੁਣ ਕੇ ਪਿਉ ਦੀ ਨੀਵੀ ਪੈ ਗਈ ਸਾਰੀ ਪੰਚਾਇਤ ਨੇ ਪਿਉ ਤੇ ਵੱਡੇ ਭਰਾ ਦੀ ਬਹੁਤ ਫਿਟ ਤੋਏ ਕੀਤੀ । ਪਿਉ ਜਮੀਨ ਦੇਣ ਲਈ ਮੰਨ ਗਿਆ ਤੇ ਨਾਲ ਹੀ ਛੋਟੇ ਭਰਾ ਨੂੰ ਜੋ ਅਜੇ ਤਕ ਕੁਵਾਰਾ ਸੀ ਉਸ ਨੂੰ ਉਸ ਸਮੇ ਦੇ ਦੋ ਹਜਾਰ ਰੁਪਏ ਦਾ ਕਰਜਾ ਵੀ ਸਿਰ ਪਾ ਦਿੱਤਾ ਜੋ ਵੱਡੇ ਭਰਾ ਨੇ ਲੈ ਕੇ ਖਾਦੇ ਸਨ । ਚਲੋ ਛੋਟੇ ਭਰਾ ਨੇ ਆਪਣੇ ਹਿੱਸੇ ਦੀ ਜਮੀਨ ਠੇਕੇ ਤੇ ਦੇ ਕੇ ਤੇ ਹਿੱਸੇ ਆਈ ਇਕ ਮੱਝ ਉਸ ਨੂੰ ਵੀ ਵੇਚ ਕੇ ਉਹ ਦੋ ਹਜਾਰ ਦਾ...

ਕਰਜ਼ਾ ਲਾਹ ਦਿੱਤਾ । ਛੋਟਾ ਭਰਾ ਨੇ ਅੱਠ ਕਲਾਸਾਂ ਪੜੀਆ ਸਨ ਤੇ ਅਖੰਡ ਪਾਠ ਦੀ ਵੀ ਸੰਥਿਆ ਲਈ ਹੋਈ ਸੀ । ਇਸ ਕਰਕੇ ਛੋਟਾ ਭਰਾ ਆਪ ਅਖੰਡ ਪਾਠਾ ਤੇ ਚਲਿਆ ਜਾਦਾ ਜਦੋ ਅਗਲੇ ਸਾਲ ਠੇਕੇ ਵਾਲੀ ਜਮੀਨ ਕੋਲ ਆਈ ਤਾ ਛੋਟੇ ਭਰਾ ਨੇ ਅਖੰਡ ਪਾਠ ਦੇ ਪੈਸਿਆ ਨਾਲ ਇਕ ਮੱਝ ਲੈ ਆਇਆ । ਤੇ ਇਕ ਦਿਨ ਚਾਚੇ ਦੇ ਟੋਕੇ ਤੇ ਪੱਠੇ ਕੁਤਰ ਰਿਹਾ ਸੀ ਉਦੋ ਟੋਕੇ ਬਲਦਾ ਨਾਲ ਚਲਦੇ ਸਨ । ਜਦੋ ਪੱਠੇ ਕੁਤਰ ਕੇ ਬਲਦ ਰੋਕਣ ਲਈ ਗਿਆ ਤਾ ਵੱਡੇ ਭਰਾ ਨੇ ਜਮੀਨ ਦੇ ਲਾਲਚ ਵਿੱਚ ਛੋਟੇ ਭਰਾ ਨੂੰ ਮਾਰਨ ਲਈ ਬਲਦਾ ਦੇ ਅੱਗੇ ਧੱਕਾ ਦੇ ਦਿੱਤਾ , ਕਿ ਬਲਦ ਡਰ ਕੇ ਹੋਰ ਤੇਜ ਹੋ ਜਾਣਗੇ ਤੇ ਇਸ ਨੂੰ ਲਤਾੜ ਕੇ ਮਾਰ ਦੇਣਗੇ । ਪਰ ਰੱਬ ਦੀ ਕੁਦਰਤ ਬਲਦ ਉਸੇ ਪੈਰੀ ਰੁਕ ਗਏ ਤੇ ਛੋਟੇ ਭਰਾ ਦਾ ਵਾਲ ਵੀ ਵਿੰਗਾ ਨਾ ਹੋਇਆ । ਥੋੜੇ ਸਮੇਂ ਬਾਅਦ ਵੱਡੇ ਭਰਾ ਦੀ ਘਰਵਾਲੀ ਅਚਾਨਕ ਮਰ ਗਈ ਵੱਡੇ ਭਰਾ ਨੂੰ ਫੇਰ ਵੀ ਸਮਝ ਨਾ ਆਈ । ਫੇਰ ਵੱਡੇ ਭਰਾ ਨੇ ਸੋਚਿਆ ਹੁਣ ਇਸ ਦਾ ਵਿਆਹ ਨਹੀ ਹੋਣ ਦੇਣਾ ਜੋ ਰਿਸਤਾ ਆਇਆ ਕਰੇ ਉਸ ਨੂੰ ਵਾਪਸ ਮੋੜ ਦਿਆ ਕਰੇ । ਛੋਟੇ ਭਰਾ ਦੇ ਦੋਸਤਾ ਨੇ ਦੋ ਵਾਰ ਮੁੱਲ ਦੀਆਂ ਜਨਾਨੀਆ ਵੀ ਬੰਗਾਲ ਤੋ ਲਿਆ ਕੇ ਦਿੱਤੀਆ । ਜਦੋ ਛੋਟੇ ਭਰਾ ਨੇ ਅਖੰਡ ਪਾਠ ਤੇ ਚਲੇ ਜਾਣਾ ਤਾ ਵੱਡੇ ਭਰਾ ਨੇ ਉਹਨਾ ਨੂੰ ਵੀ ਡਰਾ ਧਮਕਾ ਕੇ ਭਜਾ ਦੇਣਾ । ਜਦੋ ਖਾੜਕੂ ਲਹਿਰ ਸੁਰੂ ਹੋਈ ਉਸ ਸਮੇ ਛੋਟੇ ਭਰਾ ਦੀ ਉਮਰ 45 ਕੁ ਸਾਲ ਦੀ ਹੋ ਗਈ। ਵੱਡੇ ਭਰਾ ਨੇ ਪਿੰਡ ਦੇ ਜੋ ਪੁਲਿਸ ਦੇ ਝੋਲੀ ਚੱਕ ਸਨ ਨਾਲ ਰਲ ਕੇ ਛੋਟੇ ਭਰਾ ਨੂੰ ਪੁਲਿਸ ਕੋਲ ਚੁਕਵਾ ਦਿੱਤਾ ਕਿ ਇਸ ਦੇ ਸਬੰਧ ਖਾੜਕੂਆਂ ਨਾਲ ਹਨ । ਪੁਲਿਸ ਨੇ ਬਹੁਤ ਤਸੱਦਤ ਕੀਤਾ ਪਰ ਪਿੰਡ ਦੇ ਚੰਗੇ ਬੰਦਿਆ ਨੇ ਵਿੱਚ ਪੈ ਕੇ ਥਾਨੇਦਾਰ ਨੂੰ ਆਖਿਆ ਇਹ ਤਾ ਬਹੁਤ ਸਰੀਫ ਇਨਸਾਨ ਹੈ । ਅਖੰਡ ਪਾਠ ਕਰ ਕੇ ਆਪਣਾ ਗੁਜਾਰਾ ਕਰਦਾ ਹੈ ਇਹ ਤਾ ਵੱਡੇ ਭਰਾ ਦੀ ਈਰਖਾਂ ਦਾ ਸ਼ਿਕਾਰ ਹੋ ਗਿਆ ਇਸ ਦਾ ਕੋਈ ਸਬੰਧ ਨਹੀ ਖਾੜਕੂ ਲਹਿਰ ਦੇ ਨਾਲ । ਪੰਚਾਇਤ ਦੀ ਮੰਨ ਕੇ ਥਾਨੇਦਾਰ ਨੇ ਛੋਟੇ ਭਰਾ ਨੂੰ ਛੱਡ ਦਿੱਤਾ ਫੇਰ ਪਿੰਡ ਦੇ ਕੁਝ ਭਲੇ ਲੋਕਾ ਨੇ ਸੋਚਿਆ ਇਸ ਤਰਾ ਤਾ ਇਸ ਦਾ ਕੋਈ ਹਾਲ ਨਹੀ ਇਸ ਨੇ ਘਰ ਬਾਰ ਵੀ ਸੋਹਣਾ ਬਣਾਇਆ ਹੋਇਆ ਹੈ । ਕਿਉਕਿ ਨਾ ਕੋਈ ਲੋੜਵੰਦ ਪਰਿਵਾਰ ਦੇਖ ਕੇ ਇਸ ਦੇ ਅਨੰਦ ਕਰਵਾ ਦਿੱਤੇ ਜਾਣ ਚਲੋ ਕਿਸੇ ਨੇ ਇਸ ਦਾ ਰਿਸਤਾ ਚੰਗੇ ਖਾਨਦਾਨ ਦੀ ਲੋੜਵੰਦ ਕੁੜੀ ਜੋ ਅੰਗਹੀਨ ਸੀ ਨਾਲ ਕਰਵਾ ਦਿੱਤਾ । ਜਦੋ ਇਸ ਦੀ ਖਬਰ ਵੱਡੇ ਭਰਾ ਨੂੰ ਪਤਾ ਲੱਗੀ ਤਾ ਉਸ ਦੀਆਂ ਆਸਾ ਤੇ ਪਾਣੀ ਫਿਰਦਾ ਨਜਰ ਆਇਆ ਉਹ ਛੋਟੇ ਭਰਾ ਨੂੰ ਕਹਿਣ ਲੱਗਾ ਮੇਰਾ ਪੁੱਤ ਤੂੰ ਝੋਲੀ ਪਵਾ ਲੈ ਵਿਆਹ ਵਾਲੇ ਚੱਕਰਾ ਵਿੱਚ ਨਾ ਪਵੀ । ਛੋਟੇ ਭਰਾ ਨੇ ਵੱਡੇ ਭਰਾ ਨੂੰ ਜਵਾਬ ਦੇ ਦਿੱਤਾ ਗੁੱਸੇ ਵਿੱਚ ਵੱਡਾ ਭਰਾ ਫੇਰ ਪੁਲਿਸ ਦੇ ਝੋਲੀਚੱਕਾ ਨੂੰ ਨਾਲ ਲੇ ਕੇ ਛੋਟੇ ਭਰਾ ਉਤੇ ਪੁਲਿਸ ਪਵਾਉਣੀ ਸੁਰੂ ਕਰ ਦਿਤੀ ਛੋਟੇ ਭਰਾ ਨੇ ਲੁਕ ਕੇ ਦਿਨ ਕੱਢੇ ਜਦੋ ਵਿਆਹ ਦਾ ਦਿਨ ਆਇਆ ਤਾ ਕੁਝ ਚੰਗੇ ਲੋਕਾ ਨੇ ਪੁਲਿਸ ਮੁਲਾਜਮ ਨੂੰ ਨਾਲ ਲੈ ਕੇ ਥਾਨੇਦਾਰ ਨੂੰ ਸਾਰੀ ਗਲ ਸਮਝਾਈ ਤੇ ਬਰਾਤ ਨੂੰ ਲੈ ਜਾਣ ਦੀ ਆਗਿਆ ਲੈ ਲਈ। ਚਲੋ ਵਿਆਹ ਹੋ ਗਿਆ ਜਨਾਨੀ ਬਹੁਤ ਸਿਆਣੀ ਆਈ ਆਪਣਾ ਘਰ ਸਾਭ ਲਿਆ ਪਿਛੇ ਪਰਿਵਾਰ ਵੀ ਬੰਦਿਆ ਵਾਲਾ ਸੀ ਵੱਡੇ ਭਰਾ ਨੂੰ ਵੀ ਕੰਨ ਹੋ ਗਏ। ਉਸ ਔਰਤ ਨੇ ਇਕ ਸਾਲ ਬਾਅਦ ਰੱਬ ਦੀ ਮਿਹਰ ਨਾਲ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ । ਜਦੋ ਵੱਡੇ ਭਰਾ ਨੂੰ ਪਤਾ ਲੱਗਾ ਤਾ ਉਹ ਆਖਦਾ ਫਿਰੇ ਰੱਬਾ ਮੁੰਡੇ ਦੀ ਹਸਪਤਾਲ ਤੋ ਮਰੇ ਦੀ ਖਬਰ ਆਵੈ । ਪਰ ਜਿਸ ਨੂੰ ਰੱਬ ਰੱਖੇ ਉਸ ਨੂੰ ਕੌਣ ਮਾਰੇ ਤਿਨ ਸਾਲ ਬਾਅਦ ਇਕ ਧੀ ਨੇ ਵੀ ਜਨਮ ਲਿਆ ਦੋਵੇ ਭੈਣ ਭਰਾ ਬਹੁਤ ਸੋਹਣੇ ਜਵਾਨ ਨਿਕਲੇ । ਏਧਰ ਵੱਡੇ ਭਰਾ ਦੇ ਪੁਤਰਾਂ ਨੇ ਐਸਾ ਵਿਉਪਾਰ ਕੀਤਾ ਕੇ ਆਪਣੀ ਸਾਰੀ ਜਇਆਦਾਦ ਵਿੱਕ ਗਈ। ਵੱਡਾ ਭਰਾ ਮੰਜੇ ਤੇ ਪਇਆ ਕਈ ਚਿਰ ਤੜਫਦਾ ਰਿਹਾ ਤੇ ਰੱਬ ਕੋਲੋ ਅਰਦਾਸਾ ਕਰਵਾ ਕਰਵਾ ਕੇ ਮੌਤ ਮੰਗੀ । ਤੇ ਛੋਟੇ ਭਰਾ ਦੀ ਉਲਾਦ ਬਹੁਤ ਨੇਕ ਤੇ ਹੋਣਹਾਰ ਨਿਕਲੀ ਆਪਣੇ ਮਾ ਪਿਉ ਦੀ ਬਹੁਤ ਸੇਵਾ ਕੀਤੀ ਤੇ ਪਿਉ ਨੂੰ ਉਹ ਸਾਰੇ ਸੁੱਖ ਦਿਤੇ ਜਿਨਾ ਨੂੰ ਉਹ ਸਾਰੀ ਉਮਰ ਤਰਸਦਾ ਰਿਹਾ ਸੀ । ਆਖਰ ਆਪਣੀ ਆਖਰੀ ਸੁੱਖਾਂ ਭਰੀ ਜਿੰਦਗੀ ਨੂੰ ਕੱਟਦਾ ਹੋਇਆ ਨੌਹ ਪੁੱਤ ਤੇ ਧੀ ਜਵਾਈ ਦੇ ਹੱਥਾ ਵਿੱਚ ਹੱਸਦਾ ਖੇਡਦਾ ਉਹ ਵੀ ਰੱਬ ਦੇ ਚਰਨਾ ਵਿੱਚ ਜਾ ਬਿਰਾਜਿਆ । ਰੱਬ ਦੇ ਘਰ ਦੇਰ ਹੈ ਹਨੇਰ ਨਹੀ ਉਹ ਸਾਰਿਆ ਨੂੰ ਬੈਠਾ ਦੇਖ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)