More Gurudwara Wiki  Posts
ਮਹਾਨ ਧਰਮ


ਸਿੱਖ ਧਰਮ ਦੀ ਸੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਹੋ ਗਈ ਸੀ ਤੇ ਜਦੋਂ ਉਨ੍ਹਾਂ ਨੇ ਜਨੇਊ ਪਾਉਣਾ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਸਿੱਧ ਹੋ ਗਿਆ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ ਤੇ ਜਦੋਂ ਉਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਤੇਰਾ ਤੋਲਿਆ ਤਾਂ ਓਥੋਂ ਸਿੱਧ ਹੋ ਗਿਆ ਕਿ ਸਿੱਖ ਧਰਮ ਪੂਰੀ ਮਨੁੱਖਤਾ
ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆ ਤਲਵਾਰਾਂ ਧਾਰੀਆਂ ਤਾਂ ਕਿ ਮਜਲੂਮ ਨੂੰ ਅਪਣੀ ਰਾਖੀ ਲਈ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਵਿਖੇ ਦੱਸ ਦਿੱਤਾ ਕਿ ਜੇ ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਹਾਂ ਤਾਂ ਅਸੀਂ ਦੂਜਿਆਂ ਦਾ ਧਰਮ ਬਚਾਉਣ ਲਈ ਅਪਣੀ ਜਾਨ ਵੀ ਦੇ ਸਕਦੇ ਹਾਂ।  ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਾ ਪੂਰਵ ਨੂੰ ਖਾਲਸਾ ਪੰਥ ਦੀ ਸਾਜਨਾ ਕਰਕੇ ਇਕ ਵਾਰ ਫਿਰ ਤੋਂ ਦੱਸ ਦਿੱਤਾ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ ਤੇ ਸਾਰੀ ਮਨੁੱਖਤਾ ਦਾ ਧਰਮ ਹੈ।  ਤੇ ਅੱਜ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਲੋਕ ਭਲਾਈ ਲਈ ਅੱਗੇ ਹੋ ਸੇਵਾ ਕਰ ਰਹੀਆਂ ਨੇ ਜਿੰਨਾ ਵਿਚੋਂ ਖਾਲਸਾ ਏਡ ਨੂੰ ਤਾ ਸਾਰੇ ਜਾਣਦੇ ਹੀ ਨੇ ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਕੋਈ ਕੁਦਰਤੀ ਆਫਤ ਜਾਂ ਲੋਕਾਂ ਦੀ ਧੱਕੇ ਸਾਹੀ ਇਹ ਇਕ ਅਜਿਹੀ ਕੌਮ ਏ ਜੋ ਜੋ ਹਰ ਚੰਗੇ ਕੰਮ ਲਈ ਅੱਗੇ ਰਹਿੰਦੀ ਏ ਮੈਨੂੰ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਹੁੰਦਾ ਜਦੋਂ ਸਾਡੇ ਭਾਈ ਭੈਣਾ ਬਜੁਰਗ ਬੱਚੇ ਅੱਗੇ ਹੋ ਕੇ ਤਨ ਮਨ ਧਨ ਨਾਲ ਸੇਵਾ ਕਰਦੇ ਨੇ ਮਾਣ ਮਹਿਸੂਸ ਹੁੰਦਾ ਕਿ ਮੈ ਇਕ ਸਿੱਖ ਪਰਿਵਾਰ ਵਿਚ ਜਨਮ ਲਿਆ। ...

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਦੀ ਕੁਰਬਾਨੀ ਦੀਆ ਕਹਾਣੀਆਂ ਕਵਿਤਾਵਾ ਤਾ ਸਾਰੇਆ ਨੇ ਸੁਣੀਆਂ ਹੀ ਨੇ ਹੈਰਾਨੀ ਦੀ ਗੱਲ ਤਾ ਇਹ ਕਿ ਕਿਵੇਂ 7 ਤੇ 9 ਸਾਲ ਦੇ ਬੱਚੇ ਮੌਤ ਨੂੰ ਗਲੇ ਲਗਾਉਣ ਲਈ ਮੰਨ ਗਏ ਜਦੋਂ ਕਿ ਉਸ ਉਮਰੇ ਤਾਂ ਕਿਸੇ ਬੱਚੇ ਨੂੰ ਕੋਈ ਚੀਜ਼ ਦਾ ਪਤਾ ਨੀ ਹੁੰਦਾ ਹਰ ਇਕ ਸੈਅ ਲਈ ਬੱਚਾ ਆਪਣੇ ਵੱਡਿਆਂ ਤੇ ਨਿਰਭਰ ਹੁੰਦਾ ਇਹ ਬਹੁਤ ਹੀ ਜਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਏ ਕਿ ਕਿਵੇਂ ਅਜੀਤ ਸਿੰਘ ਕਹਿ ਰਿਹਾ ਕਿ ਨਾਮ ਏ ਅਜੀਤ ਸਿੰਘ ਜਿੱਤਿਆ ਨਾ ਜਾਵਾਂਗਾ ਤੇ ਕਿਵੇਂ ਜੁਝਾਰ ਸਿੰਘ ਸਵਾ ਲੱਖ ਨਾਲ ਲੋਹਾ ਲੈ ਸਕਦਾ ਤੇ ਸੈਂਕੜਿਆਂ ਨੂੰ ਮਾਰ ਸਕਦਾ ਇਹ ਧਰਮ ਦਾ ਕੋਈ ਸਾਨੀ ਨੀ ਇਸ ਕੌਮ ਵਰਗੇ ਨਾ ਤੇ ਕਿਸੇ ਦੇ ਹਰੀ ਸਿੰਘ ਨਲੂਆ ਜੀ ਵਰਗੇ ਸੁਰਵੀਰ ਹੋਏ ਨਾ ਕੋਈ ਰਾਜੇ ਨੇ ਰਣਜੀਤ ਸਿੰਘ ਵਰਗਾ ਰਾਜ ਕੀਤਾ ਨਾ ਕੋਈ ਕਿਸੇ ਹੋਰ ਧਰਮ ਵਿੱਚ ਬਾਬਾ ਦੀਪ ਸਿੰਘ ਜੀ ਵਾਂਗ ਬਿਨਾਂ ਸੀਸ ਤੋਂ ਲੜਿਆ ਤੇ ਨਾ ਕਿਸੇ ਨੇ ਬਾਬਾ ਜਰਨੈਲ ਸਿੰਘ ਵਾਂਗ ਜਰਨੈਲੀ ਕੀਤਾ। ਇਸ ਧਰਮ ਦਾ ਕੋਈ ਸਾਨੀ ਨੀ ਵੱਖਰਾ ਮਨੁੱਖਤਾ ਦਾ ਧਰਮ ਏ ਸਿੱਖ ਧਰਮ ਜਿਥੇ ਗੁਰੂ ਕਹਿੰਦਾ ਏ ਕਿ ਜਦੋਂ ਮੇਰਾ ਨਾਮ ਆਊ ਮਰਦਾਨਾ ਜੀ ਤੁਹਾਡਾ ਵੀ ਨਾਮ ਨਾਲ ਆਇ ਗਾ ਇਹ ਐ ਅਪਣੇ ਸਿੱਖ ਦਾ ਸਤਿਕਾਰ ਧੰਨ ਤੇਰੀ ਸਿੱਖੀ ਧੰਨ
ਸਿੱਖੀ ਦਾ ਨਜਰਾ।
631 ਬਲਵਿੰਦਰ ਸਿੰਘ
+9195015-65261
631balwindersingh@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)