More Gurudwara Wiki  Posts
ਧੰਨ ਹੋ ਤੁਸੀਂ ਤੇ ਧੰਨ ਤੁਹਾਡੀ ਸਿੱਖੀ


ਧੰਨ ਹੋ ਤੁਸੀਂ ਤੇ ਧੰਨ ਤੁਹਾਡੀ ਸਿੱਖੀ

#ਮੀਰਮੰਨੂ ਬਹੁਤ ਜ਼ਾਲਮ ਹਾਕਮ ਹੋਇਆ । ਉਸਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਚੁੱਕ ਲਈ । ਸਿੱਖਾਂ ਦਾ ਘਰਾਂ ਵਿੱਚ ਟਿਕੇ ਰਹਿਣਾ ਔਖਾ ਹੋ ਗਿਆ । ਸਿੰਘ ਘਰ ਬਾਰ ਛੱਡ ਜੰਗਲੀ ਆ ਵੜੇ ਤੇ ਜ਼ਾਲਮ ਨੂੰ ਸੋਧਣ ਲਈ ਸਹੀ ਮੌਕੇ ਦੀ ਤਲਾਸ਼ ਕਰਨ ਲੱਗੇ । ਮੀਰ ਮੰਨੂ ਨੇ ਹੋਰ ਕੋਈ ਵਾਹ ਨਾ ਚੱਲਦੀ ਵੇਖ ਕੇ ਸਿੱਖ ਬੀਬੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਦਿੱਤੀ । ਔਰ ਸਜਾਵਾਂ ਦੇਣ ਦੇ ਤੌਰ ਤੇ ਉਸਨੇ ਹੱਥ ਚੱਕੀਆਂ ਨਾਲ ਹਰ ਇੱਕ ਬੀਬੀ ਨੂੰ #ਸਵਾਮਣ ਦਾਣੇ ਪੀਸਣ ਦਾ ਹੁਕਮ ਸੁਣਾਇਆ । ਜੋ ਬਿਰਧ ਅਵਸਥਾ ਵਿੱਚ ਬੀਬੀਆਂ ਸਨ ਜਾ ਦਾਣੇ ਨਹੀਂ ਪੀਸ ਸਕਦੀਆਂ ਸਨ ! ਜ਼ਾਲਮ ਨੇ ਉਹਨਾਂ ਦੀਆਂ ਛਾਤੀਆਂ ਤੇ ਭਾਰੀ ਪੱਥਰ ਰੱਖ ਕੇ ਸਜਾਵਾਂ ਦਿੱਤੀਆਂ ।

ਔਰ ਉਹਨਾਂ ਦੇ ਖਾਣ ਪੀਣ ਲਈ #ਚੌਵੀਂ ਘੰਟਿਆਂ ਵਿੱਚ ਰੋਟੀ ਦਾ ਇੱਕ #ਖੰਨਾ ( ਮਤਲਬ ਰੋਟੀ ਦਾ ਚੌਥਾ ਹਿੱਸਾ ) ਤੇ ਇੱਕ ਪਿਆਲਾ ਪਾਣੀ ਦਾ ਪੀਣ ਲਈ ਦਿੱਤਾ ਜਾਂਦਾ । ਹੁਣ ਸੋਚ ਕੇ ਦੇਖੋ ਕੇ ਭੁੱਖਣ ਭਾਣੇ ਦਾਣਾ ਪੀਸਣੇ ਕਿੰਨੇ ਔਖੇ ਹੋਣਗੇ ।

ਜਿੰਨ੍ਹਾਂ ਬੀਬੀਆਂ ਕੋਲ ਛੋਟੇ ਬੱਚੇ ਸਨ । ਉਹ ਬੀਬੀਆਂ ਬੱਚਿਆਂ ਨੂੰ ਗੋਦ ਚ ਲੈ ਕੇ ਪ੍ਰਮਾਤਮਾ ਦੇ ਭਾਣੇ ਅੰਦਰ ਵਾਹਿਗੁਰੂ ਦਾ ਨਾਮ ਜਪ ਕੇ ਚੱਕੀਆਂ ਪੀਸ ਰਹੀਆਂ ਸਨ । ਉਨ੍ਹਾਂ ਬੀਬੀਆਂ ਚੋਂ ਇੱਕ ਬੀਬੀ ਆਪਣੇ ਦੋ ਤਿੰਨ ਸਾਲ ਦੇ ਬੱਚੇ ਨੂੰ ਗੋਦ ਚ ਲੈ ਕੇ , ਰੋਟੀ ਦੇ ਉਸ ਚੌਥੇ ਹਿੱਸੇ ਦੇ ਟੁਕਡ਼ੇ ਨੂੰ ਛੋਟੇ ਛੋਟੇ ਟੁਕਡ਼ੇ ਕਰਕੇ ਖਿਵਾ ਰਹੀ ਆ । ਤਾਂ ਜੋ ਬੱਚਾ ਮਹਿਸੂਸ ਕਰੇ ਕੇ ਉਸਨੇ ਬਹੁਤ ਰੋਟੀ ਖਾ ਲਈ । ਆਪ ਉ ਰੋਟੀ ਨਹੀਂ ਖਾ ਰਹੀ । ਇਹ ਸਾਰਾ ਕੁੱਝ ਇੱਕ ਪਹਿਰੇਦਾਰ ਦੇਖ ਰਿਹਾ ਸੀ । ਉਸਨੇ ਇਹ ਗੱਲ #ਮੀਰ_ਮੰਨੂ ਨੂੰ ਦੱਸੀ । ਕਿ ਬੀਬੀਆਂ ਤਾਂ ਬਹੁਤ ਚੜਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਬੱਚਿਆਂ ਨੂੰ ਪਾਲ ਰਹੀਆਂ ।

ਇਹ ਸੁਣ ਕੇ #ਮੀਰਮੰਨੂ ਦੇ ਸਰੀਰ ਨੂੰ ਅੱਗ ਲੱਗ ਗਈ । ਕਹਿਣ ਲੱਗਾ ਕੇ ਮੈਂ ਐਸਾ ਕਹਿਰ ਕਰਾਂਗਾ ਕਿ...

ਦੇਖਣ ਸੁਨਣ ਵਾਲੇ ਦੀ ਰੂਹ ਕੰਬ ਉੁੱਠੇਗੀ । ਉਸਨੇ ਦੋ ਜਲਾਦ ਆਪਣੇ ਨਾਲ ਲਏ ਤੇ ਉਸ ਜਗ੍ਹਾ ਪਹੁੰਚ ਗਿਆ ! ਜਿੱਥੇ ਉ ਬੀਬੀ ਬੱਚੇ ਨੂੰ ਗੋਦ ਚ ਲੈ ਕੇ ਬੈਠੀ ਸੀ । #ਮੀਰਮੰਨੂ ਨੇ ਆਉਂਦਿਆਂ ਹੀ ਬੀਬੀ ਦੀ ਗੋਦ ਚੋਂ ਬੱਚਾ ਚੁੱਕ ਲਿਆ ਤੇ ਲੱਤ ਤੋ ਫੜ ਕੇ ਹਵਾ ਵਿੱਚ ਉੱਚਾ ਉਛਾਲਿਆ । ਇੱਕ ਜਲਾਦ ਨੇ ਬੱਚੇ ਦੇ ਥੱਲੇ ਨੇਜ਼ਾ ਕਰ ਦਿੱਤਾ ਤੇ ਦੂਸਰੇ ਨੇ ਤਲਵਾਰ ਨਾਲ ਉਸਦੀ ਗਰਦਨ ਧੜ ਤੋ ਜੁਦਾ ਕਰ ਦਿੱਤੀ । ਔਰ ਦੇਖਦਿਆਂ ਦੇਖਦਿਆਂ ਉਸਨੇ ਸਾਰੀਆਂ ਬੀਬੀਆਂ ਤੋ ਬੱਚੇ ਖੋ ਕੇ ਇਸੇ ਤਰ੍ਹਾਂ ਹੀ ਕਰਕੇ ਉਹਨਾਂ ਬੱਚਿਆਂ ਨੂੰ ਸ਼ਹੀਦ ਕਰਕੇ , ਬਾਅਦ ਵਿੱਚ ਉਹਨਾਂ ਬੱਚਿਆਂ ਦੇ ਟੋਟੇ ਕਰਕੇ ਇੱਕ ਹਾਰ ਦੀ ਤਰ੍ਹਾਂ ਬਣਾ ਕੇ ਉਹਨਾਂ ਬੀਬੀਆਂ ਦੇ ਗਲਾਂ ਵਿੱਚ ਪਾ ਦਿੱਤੇ । ਆਪਣੇ ਹੀ ਬੱਚਿਆਂ ਦੇ ਗਲਾਂ ਚ ਹਾਰ ਪਵਾ ਕੇ ਵੀ ਉਸਦਾ ਭਾਣਾ ਮਿੱਠਾ ਕਰਕੇ ਮੰਨ ਰਹੀਆਂ ਹਨ ।

ਜ਼ਾਲਮ ਸ਼ਾਮ ਤੱਕ ਉਡੀਕ ਕਰ ਰਿਹਾ ਕੇ ਸ਼ਾਇਦ ਕੋਈ ਮਾਂ ਸਿੱਖੀ ਸਿਦਕ ਤੋਂ ਡੋਲ ਜਾਵੇ । ਸ਼ਾਮ ਹੋਈ #ਮੀਰ_ਮੰਨੂ ਦੇਖ ਰਿਹਾ ਕੇ ਸਾਰੀਆਂ ਬੀਬੀਆਂ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਇੱਕ ਮਾਂ ਖਿਲੋ ਕੇ ਅਰਦਾਸ ਕਰਦੀ ਆ ਤੇ ਬਾਕੀ ਸਾਰੀਆਂ ਖਿਲੋ ਕੇ ਅਰਦਾਸ ਵਿੱਚ ਸ਼ਾਮਿਲ ਹੁੰਦੀਆਂ ਨੇ , ਅਰਦਾਸ ਦੀ ਸਮਾਪਤੀ ਤੋ ਬਾਅਦ ਜਦੋਂ ਮਾਂ ਦੀ ਜ਼ੁਬਾਨੋਂ ਬੋਲ ਨਿਕਲੇ ਤਾਂ ਜ਼ਾਲਮ ਸੁਣ ਕੇ ਹੈਰਾਨ ਹੋ ਗਿਆ । ਬੋਲ ਸਨ – ਹੇ ਕਲਗੀਧਰ ਦਸਮੇਸ਼ ਪਿਤਾ ਜੀ ਤੇਰੀ ਬੜੀ ਮਿਹਰ ਹੋਈ ਆ , ਅੱਜ ਦਾ ਦਿਨ ਸੁੱਖ ਵਿੱਚ ਗੁਜ਼ਰਿਆ ਤੇ ਰਾਤ ਆਈ ਆ ! ਇਹ ਵੀ ਤੇਰੇ ਭਾਣੇ ਚ ਬਤੀਤ ਹੋਵੇ । ਇਹ ਸੁਣ ਕਈ ਜ਼ਾਲਮ ਪਹਿਰੇਦਾਰਾਂ ਦੀਆਂ ਅੱਖਾਂ ਚ ਪਾਣੀ ਆ ਗਿਆ ਤੇ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ !
ਕਿ ਧੰਨ ਹੋ ਤੁਸੀਂ ਤੇ ਧੰਨ ਤੁਹਾਡੀ ਸਿੱਖੀ

...
...



Related Posts

Leave a Reply

Your email address will not be published. Required fields are marked *

2 Comments on “ਧੰਨ ਹੋ ਤੁਸੀਂ ਤੇ ਧੰਨ ਤੁਹਾਡੀ ਸਿੱਖੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)