ਬਿਆਨਬਾਜ਼ੀਆਂ
ਮਾਰ ਜਾਂਦਾ, ਫ਼ਸਲਾਂ ਨੂੰ,
ਕਦੇ ਸੋਕਾ, ਕਦੇ ਡੋਬਾ ਜੀ।
ਤਾਹੀਂ ਕੰਨਾਂ ਨੂੰ ਹੱਥ ਲਾ ਸੰਗਰੂਰਵੀ,
ਕਰਨ ਕਈ ਨੇ ਤੋਬਾ ਜੀ।
ਮਸਲੇ ਹੱਲ ਨਾ ਹੋਣੇ ਸੰਗਰੂਰਵੀ, ਬਿਆਨ ਬਾਜ਼ੀਆਂ ਨਾਲ।
ਮਸਲੇ ਹੱਲ ਨਾ ਹੋਣੇ ਸੰਗਰੂਰਵੀ,
ਕਦੇ ਨਾਰਾਜ਼ਗੀਆਂ ਨਾਲ।
ਜੋ ਵੀ ਸੋਚੀਏ ਸਹੀ ਸੋਚ ਸੰਗਰੂਰਵੀ,
ਅਮਲ ਵਿੱਚ ਲਿਆਈਏ ਜੀ।
ਫੋਕੀਆਂ ਕਰ ਬਿਆਨ ਬਾਜ਼ੀਆਂ,
ਨਾ ਥੂਹ ਥੂਹ ਕਰਵਾਈਏ ਜੀ।
ਰਾਖੀ ਬਿਠਾਇਆ ਜਿਸ ਵੀ,
ਕਰ ਅਸਾਂ ਸਦਾ ਵਿਸ਼ਵਾਸ।
ਲੁੱਟ ਖਜ਼ਾਨਾ ਸਰਕਾਰੀ ਸੰਗਰੂਰਵੀ,
ਕਈਆਂ ਕਰਿਆ ਵਿਸ਼ਵਾਸਘਾਤ।
ਵਿਦੇਸ਼ਾਂ ਵਿਚ ਇਲਾਜ਼ ਕਰਵਾਉਂਦੇ,
ਸਰਕਾਰੀ ਖ਼ਰਚੇ ਤੇ ਮਾਣਨ ਦਿਨ ਰਾਤ।
ਸਿਆਸੀ ਲੁਟੇਰੇ ਬਥੇਰੇ ਔਖਤੀ ਸੇਵਾਦਾਰ।
ਰਾਜਨੀਤੀ ਨੂੰ ਸੇਵਾ ਦੀ ਥਾਂ ਬਣਾਇਆ ਵਪਾਰ।
ਚੰਦਿਆਂ ਦੀ ਆੜ੍ਹ ਮੋਟੀਆਂ ਰਕਮਾਂ ਬਟੋਰਦੇ।
ਕਈ ਧੰਨਵਾਨਾਂ ਨੂੰ...
ਨੇ ਸੱਤਾ ਸੁੱਖ ਰਾਹ ਤੋਰ ਦੇ ।
ਜਿਨ੍ਹਾਂ ਕੋਲ ਜਾਇਦਾਦ ਆਮਦਨ ਤੋਂ ਜਿਆਦਾ ਕਰੋ ਹੱਲ ਜੀ।
ਕਰੋ ਜਾਇਦਾਦ ਜ਼ਬਤ ਚੱਲ ਤੇ ਅਚੱਲ ਅੱਜ ਹੀ,ਛੱਡ ਕੱਲ੍ਹ ਜੀ।
ਜਿਵੇਂ ਕਰੇ ਕੋਈ ਨਿੱਜੀਕਰਨ ਸਰਕਾਰੀ ਅਦਾਰਿਆਂ ਦਾ,
ਤੁਸੀਂ ਕਰੋ ਪ੍ਰਾਈਵੇਟ ਅਦਾਰਿਆਂ ਨੂੰ ਸਰਕਾਰੀ।
ਜਾਇਦਾਦਾਂ ਜ਼ਬਤ ਕਰੋ ਸਾਰੀਆਂ, ਸਾਰੇ ਪਖੰਡੀਆਂ ਦੀ,
ਨਾ ਰਹੇ ਕੋਈ ਧੋਖੇਬਾਜ਼ਾਂ,ਅੱਤਿਆਚਾਰੀ, ਬਲਾਤਕਾਰੀ।
ਨਾ ਕਾਲ਼ਾ ਬਜ਼ਾਰੀ ਹੋਵੇ,ਨਾ ਮਿਲਾਵਟ ਭਾਰੀ ਹੋਵੇ।
ਨਾ ਪ੍ਰੇਸ਼ਾਨ ਸਰਕਾਰੀ ਮੁਲਾਜ਼ਮ,ਨਾ ਵਪਾਰੀ ਹੋਵੇ।
@©®✍️ ਸਰਬਜੀਤ ਸੰਗਰੂਰਵੀ
Related Posts
ਸੁਣ ਵੇ ਰੱਬਾ ਮੇਰਿਆ, ਤੂੰ ਰੱਜ ਕੇ ਮੀਂਹ ਪਾ ਦੇ। ਮੋਰ ਖ਼ੁਸ਼ੀ ਚ ਪੈਲਾ ਪਾਇ, ਤੂੰ ਰੁੱਸੜਿਆ ਯਾਰ ਮਿਲਾ ਦੇ। ਹੋਰ ਨਾ ਮੈਂ ਕੁਝ ਤੈਥੋਂ ਮੰਗਾਂ, ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ, ਮਹੀਨੇ ਬੀਤੇ ਸੱਜਣ ਤੱਕਿਆਂ, ਅੱਜ ਤੂੰ ਸੱਜਣ”ਸੰਗਰੂਰਵੀ”ਨਾਲ ਮਿਲਾ ਦੇ। ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ। ਦੇਖ ਮੌਸਮ ਦਿਲ, ਨੱਚਿਆ ਸੀ Continue Reading »
ਐਨਾ ਮਿੱਠਾ ਨਾ ਬਣੀ, ਕਿ ਕੀੜੀਆਂ ਕਰ ਝੱਟ ਚੱਟ ਜਾਣ। ਐਨਾ ਕੌੜਾ ਵੀ ਨਾ ਬਣੀ, ਕਿ ਸਭ ਖੱਟ ਝੱਟ ਪਾਸਾ ਵੱਟ ਜਾਣ। ਬੋਲੀ ਬੇਸ਼ੱਕ ਬਹੁਤ ਥੋੜ੍ਹਾ, ਸੌ ਹੱਥ ਰੱਸਾ,ਸਿਰੇ ਤੇ ਗੰਢ ਹੋਵੇ। ਹੱਸਦਾ ਵੱਸਦਾ ਨੱਚਦਾ ਰਹੀ, ਬੇਸ਼ੱਕ ਜ਼ਿੰਮੇਵਾਰੀਆਂ ਦੀ ਪੰਡ ਹੋਵੇ। ਹਰ ਕਿਸੇ ਨਾਲ ਨਹੀਂ, ਗੱਲ ਸਾਂਝੀ ਕਰਨੀ ਚਾਹੀਦੀ। ਵਿਸ਼ਵਾਸ Continue Reading »
ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਿਰੋਗੀ ਕਾਇਆ ਕਮਾਉਣ ਲਈ, ਸੈਰ ਕਰਨ ਆਇਆ ਜਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਨਹਿਰੀ ਮਹਿਕਮੇ ਚ ਕਰ ਚਾਲੂ ਭਰਤੀਆਂ, ਕੁਝ ਹੱਦ ਤੱਕ ਬੇਰੋਜ਼ਗਾਰੀ ਘੱਟਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ ਕੈਮੀਕਲ,ਵੈਸਟ ਨਹਿਰਾਂ ਚ, ਨਾ ਬਿਮਾਰੀਆਂ ਫੈਲਾਇਆ ਕਰੋ। ਸਫ਼ਾਈ ਨਹਿਰਾਂ ਦੀ ਕਰਾਇਆ ਕਰੋ, ਸੁੱਟ Continue Reading »
ਸੋਚ ਤੇਰੀ ਵਿਚ, ਕਿੰਨਾ ਅੰਤਰ, ਵੰਡਦਾ ਨਹੀਂ, ਕਿਸੇ ਨੂੰ ਤੂੰ,ਹੈ ਜੋ ਜੋ ਪਾਇਆ। ਚਾਹਵੇ ਦੇਖਣਾ,ਹੱਸਦਾ ਵੱਸਦਾ ਹੀ ਸਭਨੂੰ, ਰੱਖੇ ਖ਼ੁਦ ਦਾ, ਕਿਉਂ ਚਿਹਰਾ ਮੁਰਝਾਇਆ। ਐਨੇ ਦੁੱਖ ਨੇ ਝੱਲੇ ਝੱਲੇ ਕੱਲੇ ਨੇ ਹੀ, ਝੱਲ ਨਾ ਹੁੰਦੇ ਹੁਣ ਤਾਂ ਹੋਰ ਦੇ ਹੋਰ। ਨਾ ਕੋਈ ਦੋਸ਼ ਗ਼ੈਰਾਂ ਦਾ ਜ਼ਿਆਦਾ ਏ, ਮੇਰੇ ਆਪਣੇ ਹੀ Continue Reading »
ਕੀਤਾ ਤੂੰ ਸਮਾਜ ਚ, ਮੈਨੂੰ ਕਿਉਂ ਰੁਸਵਾ ਸੋਹਣਿਆਂ। ਤੇਰੇ ਪਿਆਰ ਪਿੱਛੇ, ਦਿੱਤਾ ਸਭ ਕੁਝ ਗਵਾ ਸੋਹਣਿਆਂ। ਕੁਝ ਤਾਂ ਤੂੰ ਦੱਸ ਸੋਹਣਿਆਂ, ਹੋਇਆ ਕੀ ਮੇਰੇ ਤੋਂ ਗੁਨਾਹ ਸੋਹਣਿਆਂ। ਪਿਆਰ ਕਿਸੇ ਨਾਲ ਪਾ, ਸੱਧਰਾਂ ਨੇ ਕੀਤੀਆਂ,ਕਿਉਂ ਸਵਾਹ ਸੋਹਣਿਆਂ। ਹੁਣ ਅੱਖ ਨਾ ਸਕਾਂ ,ਕਿਸੇ ਨਾਲ ਮਿਲਾ ਸੋਹਣਿਆਂ, ਕੀਤਾ ਤੂੰ ਸਮਾਜ…… ਲਵ ਲੈਟਰ ਲਿਖਦਾ Continue Reading »
ਮਾਂ ਸਾਡੀ ਧਰਤੀ ਜਿਸਦਾ ਕਰਜ਼, ਨਹੀਂ ਕਦੇ ਉਤਾਰ ਸਕਦੇ। ਪਾਣੀ ਪਿਤਾ ਸਾਡਾ ਇਸ ਬਿਨਾਂ ਵੀ, ਨਹੀਂ ਕਦੇ ਸਾਰ ਸਕਦੇ। ਮਾਂ ਆਪਣਾ ਫਰਜ਼ ਨਿਭਾਉਂਦੀ, ਬਾਪ ਆਪ ਆਪਣਾ ਫਰਜ਼ ਨਿਭਾਵੇ। ਮਾਂ ਸਾਡੀ ਨੂੰ ਫ਼ਿਕਰ ਨਾ ਕੋਈ, ਬਾਪੂ ਕਮਾ ਜਿੱਥੋਂ ਮਰਜ਼ੀ ਲਿਆਵੇ। ਮਾਂ ਕਦੇ ਗੁੱਸੇ ਹੁੰਦੀ ਸਾਡੇ ਕਿਸੇ ਤੇ ਵੀ, ਨਾ ਦਿਲ ਦੀ Continue Reading »
ਭੁੱਲਾਉਣਾ ਹੀ ਭੁੱਲਾਉਣਾ ਸੀ, ਇੱਕ ਦਿਨ,ਤੂੰ ਮੈਨੂੰ, ਜ਼ਿੰਦਗੀ ਤੇਰੀ ਵਿੱਚ, ਜੇ ਹੋਰ ਕੋਈ, ਆਇਆ ਨਾ ਹੁੰਦਾ। ਨਾ ਤੂੰ ਕਰਦੀ ਬੇਕਦਰੀ ਮੇਰੀ, ਦਿਲ ਆਪਣੇ ਵਿਚ, ਜੇ ਕਦੇ ਕੋਈ ਹੋਰ, ਵਸਾਇਆ ਨਾ ਹੁੰਦਾ। ਨਹੀਂ ਹੋਣਾ ਸੀ ਮੈਨੂੰ, ਇੰਤਜ਼ਾਰ ਤੇਰਾ, ਜੇ ਦਿਲ ਮੇਰਾ, ਤੇਰੇ ਉੱਤੇ ਆਇਆ ਨਾ ਹੁੰਦਾ। ਬੁਲਾਉਣਾ ਚਾਹੁੰਦਾ ਸੀ, ਤੈਨੂੰ ਮੈਂ Continue Reading »
ਦੀਵਿਆ ਵੇ ਦੀਵਿਆ ਠੰਡੀ ਠੰਡੀ ਲੋਅ ਦੇਈਂ, ਹਰ ਪਾਸੇ ਬੀਜ਼ ਤੂੰ ਮੁੱਹਬਤਾਂ ਦੇ ਬੋਅ ਦੇਈਂ, ਕਿਸੇ ਤਾਈਂ ਸ਼ਿਕਵਾਂ ਸ਼ਿਕਾਇਤ ਕੋਈ ਰਹੇ ਨਾ, ਸਭ ਰਾਜੀ ਰਹਿਣ ਦੁੱਖ ਪੀੜ ਕੋਈ ਸਹੇ ਨਾ, ਆਵੇ ਮਾੜੀ ਹਵਾ ਬੂਹੇ ਉਸੇ ਪਲ ਢੋਅ ਦੇਈਂ, ਦੀਵਿਆ ਵੇ ਦੀਵਿਆ ਠੰਡੀ ਠੰਡੀ ਲੋਅ ਦੇਈਂ, ਬੀਜ਼ ਤੂੰ ਮੁੱਹਬਤਾਂ ਦੇ ਚਾਰੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)